Breaking News
Home / ਪੰਥਕ ਖਬਰਾਂ / ਪ੍ਰਭਜੋਤ ਸਿੰਘ ਨੇ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਪੇਸ਼ ਹੋਣ ਲਈ ਤਿਆਰ

ਪ੍ਰਭਜੋਤ ਸਿੰਘ ਨੇ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਪੇਸ਼ ਹੋਣ ਲਈ ਤਿਆਰ

ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਨੇ ਟਰੈਕਟਰਾਂ ਤੋਂ ਕੇਸਰੀ ਨਿਸ਼ਾਨ ਉਤਰਵਾਏ: ਅੰਮ੍ਰਿਤਪਾਲ ਸਿੰਘ ਮਹਿਰੋੰ

ਇਹਨੂੰ ਡਰ ਕਹਿ ਲਓ, ਹੌਂਸਲੇ ਪਸਤ ਹੋਣਾ ਕਹਿ ਲਓ, ਗੁਲਾਮੀ ਕਹਿ ਲਓ ਪਰ ਇਹ ਰੁਝਾਨ ਹੈ ਬੜਾ ਘਾ ਤ ਕ। ਜਦੋਂ ਕੌਮ ਵੱਡੇ ਹਮਲੇ ਹੇਠ ਹੁੰਦੀ ਹੈ ਤਾਂ ਅਜਿਹਾ ਦੇਖਿਆ ਹੈ। ਮਿਸਾਲ ਦੇ ਤੌਰ ‘ਤੇ 1984 ਦੇ ਕ ਤ ਲੇ ਆ ਮ ਵੇਲੇ ਅਣ-ਦਾੜ੍ਹੀਏ ਮੁੰਡੇ ਬਚਾਉਣ ਲਈ ਮਾਂਵਾਂ ਨੇ ਲੜਕੀਆਂ ਵਾਲੇ ਕੱਪੜੇ ਪਾ ਕੇ ਪਿੱਛੇ ਗੁੱਤਾਂ ਕਰ ਦਿੱਤੀਆਂ ਸਨ, ਬਹੁਤਿਆਂ ਨੇ ਕੇਸ ਕ ਤ ਲ ਕਰਾ ਦਿੱਤੇ ਸਨ। ਅਠਾਰਵੀਂ ਸਦੀ ਦੇ ਸਿੱਖਾਂ ‘ਚ ਤੇ ਸਾਡੇ ‘ਚ ਹੁਣ ਬਹੁਤ ਫਰਕ ਆ ਗਿਆ ਹੈ।

ਮੈਂ ਦੂਰ ਬੈਠਾ ਉਹ ਡਰ ਮਹਿਸੂਸ ਕਰ ਸਕਦਾਂ, ਜੋ ਨਿਸ਼ਾਨ ਸਾਹਿਬ ਸਾੜਨ ਵਾਲੇ ਵੀਰ ਨੇ ਉਸ ਵੇਲੇ ਮਹਿਸੂਸ ਕੀਤਾ ਹੋਵੇਗਾ। ਹਰ ਕੋਈ ਦਲੇਰ ਨਹੀਂ ਹੁੰਦਾ, ਜੁਝਾਰੂ ਨਹੀਂ ਹੁੰਦਾ, ਦਬਾਅ ਝੱਲਣ ਦੇ ਯੋਗ ਨਹੀਂ ਹੁੰਦਾ। ਜਿਹੜੇ ਬਾਹਰ ਬੈਠੇ ਹਾਂ, ਉਹ ਇਸੇ ਡਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜੋ ਸਾਨੂੰ ਨਹੀਂ ਪਰ ਉੱਥੇ ਬੈਠਿਆਂ ਨੂੰ ਹੈ। ਜੇ ਉਹ ਬਾਹਰ ਹੋਣ ਤਾਂ ਸ਼ਾਇਦ ਉਹ ਵੀ ਉਹੀ ਗੱਲਾਂ ਕਰਨ, ਜੋ ਅਸੀਂ ਕਰਦੇ ਹਾਂ। ਨਿੱਜੀ ਰਿ ਸ ਕ ਬਹੁਤ ਘਟ ਜਾਂਦਾ।
ਮਾਮਲਾ ਜਾਨਣ ਲਈ ਹੇਠਾਂ ਪ੍ਰਭਜੋਤ ਸਿੰਘ ਦੀ ਲਿਖਤ ਪੜ੍ਹ ਲੈਣਾ।

ਕਰੋ ਗੱਲ
ਕੁੱਝ ਵੀਰ ਕਹਿ ਰਹੇ ਹਨ ਕਿ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਬਾਰੇ ਜਿਹੜੀ ਪੋਸਟ ਹੁਣ ਪ੍ਰਭਜੋਤ ਸਿੰਘ ਨੇ ਸ਼ੇਅਰ ਕੀਤੀ ਹੈ। ਉਸ ਵਿੱਚ ਹੁਣ ਇਸ ਪੋਸਟ ਬਾਰੇ ਲਿਖਣ ਵਾਲੇ ਵੀ ਦੋਸ਼ੀ ਹਨ ਤੇ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਉੱਪਰ ਪੇਸ਼ ਹੋਣਾ ਚਾਹੀਦਾ ਹੈ ਤਾਂ ਮੈਂ ਬਿਲਕੁਲ ਤਿਆਰ ਹਾਂ। ਕੋਈ ਧਿਰ ਸ਼ਿਕਾਇਤ ਕਰੇ ਤੇ ਮੈਨੂੰ ਅਕਾਲ ਤਖਤ ਸਾਹਿਬ ਦਾ ਕੋਈ ਵੀ ਜਥੇਦਾਰ ਤਲਬ ਕਰੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗਾ। ਬਾਕੀ ਜਿਹੜੇ ਕਹਿੰਦੇ ਦੇਰੀ ਕਿਉਂ ਹੋਈ ਉਹ ਸ਼ਾਇਦ ਮਸਲੇ ਦੀ ਗੰਭੀਰਤਾ ਬਾਰੇ ਜਾਣਦੇ ਨਹੀਂ। ਜਾਂਚ ਦੇ ਜਿੰਨਾਂ ਚਿਰ ਸਾਰੇ ਪੱਖ ਕੋਲ ਨਾ ਹੋਣ ਉਨਾਂ ਚਿਰ ਉਸ ਉੱਪਰ ਲਿਖਣਾ ਬਚਪਨਾ ਸੀ। ਸਾਡੇ ਸਾਹਮਣੇ ਤਾਂ ਇਹ ਗੱਲ ਹੋਈ ਸੀ ਕਿ ਉਸ ਨੇ ਕਿਹਾ ਕਿ ਮੈਂ ਖਾਲਿਸਤਾਨ ਦੇ ਝੰਡੇ ਸਾੜੇ। ਪਰ ਸਵਾਲ ਕਈ ਸਨ ਕਿ ਉਹ ਝੰਡੇ ਸਨ ਜਾਂ ਨਿਸ਼ਾਨ ਸਾਹਿਬ। ਕਿਸ ਨੇ ਭੇਜੇ ਸਨ ਅਤੇ ਕਿਉਂ ਆਏ ਸਨ। ਉਹਨਾਂ ਦੀ ਆਮਦ ਬਾਰੇ ਕਿਸ ਨੂੰ ਪਤਾ ਸੀ?
ਜਦੋਂ ਇਹਨੇ ਸਾਰੇ ਸਵਾਲਾਂ ਦੇ ਜਵਾਬ ਮੇਰੇ ਕੋਲ ਆਏ ਤਾਂ ਮੈਂ ਇਹ ਪੋਸਟ ਲਿਖੀ। ਉਦੋਕੇ ਬਾਈ ਤਾਂ ਕਹਿੰਦੇ ਸੀ ਕਿ ਅਜੇ ਹੋਰ ਜਾਂਚ ਕਰ ਲਵੋ। ਪਰ ਹੁਣ ਮੈਂ ਤਿਆਰ ਹਾਂ ਜਦੋਂ ਮਰਜ਼ੀ ਬੁਲਾਓ ਅਕਾਲ ਤਖਤ ਸਾਹਿਬ ਉੱਪਰ।

#ਸੱਚ_ਨਹੀ_ਲੁਕਦਾ
ਮੇਰੇ ਛੋਟੇ ਵੀਰ Prabhjot Singh ਨੇ ਮਨੁੱਖਤਾ ਦੀ ਸੇਵਾ ਸੰਸਥਾ ਵਾਲੇ ਮਿੰਟੂ ਨਾਲ ਸੰਬੰਧਿਤ ਇਕ ਪੋਸਟ ਵਿੱਚ ਮੇਰਾ ਜ਼ਿਕਰ ਕੀਤਾ ਹੈ। ਮੈਂ ਅਕਾਲ ਪੁਰਖ ਨੂੰ ਹਾਜ਼ਰ ਜਾਣਦਾ ਹੋਇਆ ਤਸਦੀਕ ਕਰਦਾ ਹਾਂ ਇਹ ਘਟਨਾ ਜਿਵੇਂ ਲਿਖੀ ਹੈ ਹੂ ਬ ਹੂ ਉਵੇਂ ਹੀ ਹੋਈ ਸੀ ਅਤੇ ਕੁੱਝ ਵੀ ਝੂਠ ਨਹੀਂ। ਭਾਵੇਂ ਕਿ ਮੇਰੇ ਤੋਂ ਤਾਂ ਸਾਰੀ ਲੋਕਾਈ ਚੰਗੀ ਹੈ ਤੇ ਮੈਂ ਗੁਨਾਹਾਂ ਨਾਲ ਭਰਿਆ ਇਨਸਾਨ ਹਾਂ ਪਰ ਇਹ ਸਭ ਕੁੱਝ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਬਿਆਨ ਕਰਨ ਨੂੰ ਤਿਆਰ ਹਾਂ। ਮੈਂ ਸੁਖਵਿੰਦਰ ਪੀ ਪੀ ਵੀਰ ਨੂੰ ਤਾਂ ਉਸੇ ਵੇਲੇ ਕਿਹਾ ਸੀ ਅਤੇ ਬਾਅਦ ਵਿੱਚ ਇਹ ਸਾਰੀ ਗੱਲ Baba Bakhshish Singh ਜੀ ਨੂੰ ਬੜੇ ਦੁੱਖ ਨਾਲ ਦੱਸੀ ਸੀ।
ਪੋਸਟ ਦਾ ਲਿੰਕ ਹੇਠਾਂ ਹੈ,

About admin

Check Also

ਬਰਗਾੜੀ ਪੁੱਜੇ ਦੀਪ ਸਿੱਧੂ ਨੇ ਢੱਡਰੀਆਂ ਵਾਲੇ ਨੂੰ ਸੁਣਾ ਦਿੱਤੀਆਂ ਖਰੀਆਂ ਖਰੀਆਂ

ਰਣਜੀਤ ਸਿੰਘ ਢੰਡਰੀਆਂਵਾਲਾ ਸਿੱਖੀ ਦੀ ਆਤਮਾ ਦਾ ਕ-ਤ-ਲ਼ ਕਰਨਾ ਚਾਹੁੰਦਾ ਹੈ। ਸਿੱਖ ਕਦੇ ਵੀ ਅਖੌਤੀ …

%d bloggers like this: