Breaking News
Home / ਲੇਖ / ਜਦੋਂ ਡਰ ਦੇ ਮਾਰੇ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਮਿੰਟੂ ਨੇ ਖਾਲਿਸਤਾਨੀ ਝੰਡੇ ਸਮਝ ਕੇ ਨਿਸ਼ਾਨ ਸਾਹਿਬ ਹੀ ਸਾੜ ਦਿੱਤੇ

ਜਦੋਂ ਡਰ ਦੇ ਮਾਰੇ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਮਿੰਟੂ ਨੇ ਖਾਲਿਸਤਾਨੀ ਝੰਡੇ ਸਮਝ ਕੇ ਨਿਸ਼ਾਨ ਸਾਹਿਬ ਹੀ ਸਾੜ ਦਿੱਤੇ

26 ਜਨਵਰੀ ਤੋਂ ਬਾਅਦ ਬਹੁਤ ਸਾਰੇ ਲੋਕ ਇੰਨੇ ਜ਼ਿਆਦਾ ਭੈਅਭੀਤ ਹੋ ਗਏ ਸੀ ਕਿ ਆਪਣੇ ਧਾਰਮਿਕ ਚਿੰਨ੍ਹਾਂ ਤੋਂ ਵੀ ਮੁਨਕਰ ਹੋਣ ਵਿੱਚ ਭਲਾਈ ਸਮਝਦੇ ਸਨ।
8 ਫ਼ਰਵਰੀ ਦੀ ਗੱਲ ਹੈ ਕਿ ਉਦੋਕੇ ਭਾਜੀ ਸਿੰਘੂ ਬਾਰਡਰ ਵਿਖੇ ਆਪਣੇ ਰੈਣ ਬਸੇਰੇ ਵਿੱਚ ਬੈਠੇ ਕੁੱਝ ਲਿਖ ਰਹੇ ਸੀ ਤੇ ਮੈਂ ਕੁਝ ਪੜ੍ਹ ਰਿਹਾ ਸੀ ਕਿ ਇੰਨੇ ਨੂੰ ਲੱਖੇ ਸਿਧਾਣੇ ਨਾਲ ਹਮੇਸ਼ਾ ਰਹਿੰਦੇ ਜਗਦੀਪ ਰੰਧਾਵੇ ਦਾ ਫੋਨ ਆਇਆ।

ਉਦੋਕੇ ਬਾਈ ਜੀ ਨੇ ਉਹ ਨੰਬਰ ਮੈਨੂੰ ਲਿਖਾ ਦਿੱਤਾ ਅਤੇ ਆਪਣੇ ਫੋਨ ਤੋਂ ਸੁਖਵੰਤ ਸਿੰਘ ਸੁੱਖੀ ਵੀਰ ਜੀ (ਵੱਡੇ ਵੀਰ ਜੀ ਮੇਰੇ) ਨੂੰ ਕਾਲ ਕਰਕੇ ਦੱਸਿਆ ਕਿ ਲੱਖੇ ਸਿਧਾਣੇ ਵਲੋਂ ਆਏ ਸੁਨੇਹੇ ਕਰਕੇ ਮੈਂ ਰਸੋਈ ਢਾਬੇ ਕੋਲ ਉਸ ਨੂੰ ਮਿਲਣ ਜਾ ਰਿਹਾ ਹਾਂ…

ਕੋਈ ਜ਼ਰੂਰੀ ਗੱਲ ਹੋਵੇ ਤਾਂ ਪ੍ਰਭ ਦੇ ਫੋਨ ਉੱਪਰ ਫੋਨ ਕਰ ਲੈਣਾ। ਮੈਂ ਤੇ ਉਦੋਕੇ ਬਾਈ ਜੀ ਜਦੋਂ ਰਸੋਈ ਢਾਬੇ ਕੋਲ ਪਹੁੰਚੇ ਤਾਂ ਸਵਾ ਕੇ ਛੇ ਵਜੇ ਫਿਰ ਜਗਦੀਪ ਰੰਧਾਵੇ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਦੇ ਟੈਂਟ ਵਿੱਚ ਆ ਜਾਵੋ।

ਉਦੋਕੇ ਭਾਜੀ ਕਹਿੰਦੇ ਕਿ ਚਲੋ ਵਧੀਆ ਹੋਇਆ ਇਸ ਬਹਾਨੇ ਮਿੰਟੂ ਦੇ ਦਰਸ਼ਨ ਕਰ ਲਵਾਂਗੇ, ਬਹੁਤ ਸੇਵਾ ਕਰਦਾ ਹੈ। ਮੈਂ ਤੇ ਬਾਈ ਉਸ ਦੇ ਟੈਂਟ ਸਾਹਮਣੇ ਜਾ ਕੇ ਕੁੱਝ ਮਿੰਟ ਉਡੀਕਦੇ ਰਹੇ ਅਤੇ ਫਿਰ ਇਕ ਵੀਰ 6:38 ਦੇ ਕਰੀਬ ਸਾਨੂੰ ਵੱਡੇ ਟੈਂਟ ਦੇ ਅੰਦਰ ਬਣਾਏ ਛੋਟੇ ਹਿੱਸੇ ਵਿੱਚ ਲੈ ਗਿਆ।

ਜਦੋਂ ਮੈਂ ਤੇ ਉਦੋਕੇ ਭਾਜੀ ਉੱਥੇ ਪਹੁੰਚੇ ਤਾਂ ਉੱਥੇ ਸੁਖਵਿੰਦਰ ਪੀ ਪੀ, ਲੱਖਾ ਸਿਧਾਣਾ, ਸੁਖ ਜਗਰਾਉਂ, ਗੁਰਪ੍ਰੀਤ ਮਿੰਟੂ ਅਤੇ ਇਕ ਦੋ ਹੋਰ ਵੀਰ ਬੈਠੇ ਸੀ। ਖੀਰ ਖਾਣ ਲਈ ਦਿੱਤੀ ਗਈ ਅਤੇ ਉਸ ਤੋਂ ਬਾਅਦ ਕਾਫੀ ਸਮਾਂ ਕਿਸਾਨ ਆਗੂਆਂ ਬਾਰੇ ਗੱਲਬਾਤ ਚਲਦੀ ਰਹੀ ,

ਚੱਲਦੀਆਂ ਗੱਲਾਂ ਵਿੱਚ ਹੀ ਗੁਰਪ੍ਰੀਤ ਮਿੰਟੂ ਬੋਲਿਆ ਕਿ 26 ਜਨਵਰੀ ਤੋਂ ਪਹਿਲਾਂ ਇਕ ਪੂਰੀ ਗੱਡੀ ਖਾਲਿਸਤਾਨ ਦੇ ਝੰਡਿਆਂ ਦੀ ਭਰ ਕੇ ਆਈ ਸੀ।
ਮੈਂ ਇਕ ਕਿਸਾਨ ਆਗੂ ਨੂੰ ਉਸ ਦੀ ਜਾਣਕਾਰੀ ਵੀ ਦਿੱਤੀ। ਫਿਰ ਉਹ ਸਾਰੇ ਖਾਲਿਸਤਾਨ ਦੇ ਝੰਡੇ ਮੈਂ ਆਪਣੇ ਕਬਜ਼ੇ ਵਿੱਚ ਲੈ ਕੇ ਸਾੜ ਦਿੱਤੇ ਅਤੇ ਉਹਨਾਂ ਦੇ ਡੰਡੇ ਉਹ ਪਏ ਹਨ।

ਉਸ ਨੇ ਨੁੱਕਰ ਵਾਲਾ ਇਸ਼ਾਰਾ ਕੀਤਾ ਤਾਂ ਉੱਥੇ ਡੰਡਿਆਂ ਦਾ ਢੇਰ ਲੱਗਾ ਸੀ।

ਉਦੋਕੇ ਵੀਰ ਜੀ ਨੇ ਪੁਛਿਆ ਕਿ ਕੋਈ ਇਕ ਅੱਧਾ ਝੰਡਾ ਹੈ ਤੁਹਾਡੇ ਕੋਲ ਤਾਂ ਮਿੰਟੂ ਨੇ ਕਿਹਾ ਕਿ ਸਾਰੇ ਸਾੜ ਦਿੱਤੇ।ਫਿਰ ਉਦੋਕੇ ਭਾਜੀ ਨੇ ਪੁੱਛਿਆ ਕਿ ਉਹਨਾਂ ਉੱਪਰ ਖਾਲਿਸਤਾਨ ਲਿਖਿਆ ਸੀ? ਤਾਂ ਮਿੰਟੂ ਨੇ ਕਿਹਾ ਕਿ ਨਹੀਂ ਬੱਸ ਜਿਵੇਂ ਦੇ ਗੁਰਦੁਆਰੇ ਵਿੱਚ ਹੁੰਦੇ ਹਨ ਉਸ ਤਰ੍ਹਾਂ ਦੇ ਸੀ।

ਉਦੋਕੇ ਭਾਜੀ ਨੇ ਸੁਖਵਿੰਦਰ ਪੀ ਪੀ ਨੂੰ ਕਿਹਾ ਕਿ ਵੇਖ ਲਵੋ ਜੀ ਇਹਨਾਂ ਨੇ ਨਿਸ਼ਾਨ ਸਾਹਿਬ ਹੀ ਸਾੜ ਦਿੱਤੇ ਹਨ….
ਏਨਾ ਡਰ ਪੈਦਾ ਹੋ ਗਿਆ ਹੈ ਸਾਡੇ ਅੰਦਰ… ਜੇ ਕਿਤੇ ਵਿਦੇਸ਼ੀ ਬੈਠੇ ਪੰਥਕ ਸਿੰਘਾਂ ਨੂੰ ਪਤਾ ਲੱਗੇ ਤਾਂ ਉਹਨਾਂ ਦਾ ਦਿਲ ਕਿੰਨਾ ਦੁਖੇਗਾ।

ਇਹ ਕਹਿ ਕੇ ਅਸੀਂ ਉੱਠ ਆਏ ਤੇ ਉਦੋਕੇ ਭਾਜੀ ਕਹਿੰਦੇ ਕਿ ਪ੍ਰਭ ਯਾਰ… ਕਿੰਨਾ ਡਰ ਪੈਦਾ ਹੋ ਗਿਆ ਹੈ

ਸਾਡੇ ਅੰਦਰ ਕਿ ਅਸੀਂ ਤਿਰੰਗੇ ਦੀ ਵਫ਼ਾਦਾਰੀ ਸਾਬਿਤ ਕਰਨ ਲਈ ਨਿਸ਼ਾਨ ਸਾਹਿਬ ਸਾੜ ਰਹੇ ਹਾਂ ਤੇ ਫਿਰ ਮੈਂ ਭਾਜੀ ਨੂੰ ਕਹਿ ਹੀ ਦਿੱਤਾ ਕਿ ਵੀਰ ਜੀ ਇੰਨਾ ਲੋਕਾਂ ਸੇਵਾ ਨੂੰ ਸਿਰਫ ਆਪਣਾ ਧੰਧਾ ਬਣਾਇਆ ਹੋਇਆ ਕਿ ਸਿੱਖਾਂ ਤੋ ਦਸਵੰਧ ਨੂੰ ਕਿਵੇਂ ਆਪਣੀ ਝੋਲੀ ਪਾਉਣਾ ਨਹੀਂ ਤਾ ਇਹ ਮਨੁੱਖਤਾ ਦੀ ਸੇਵਾ ਵਾਲਾ ਕਦੇ ਐਸੀ ਘਟੀਆ ਕਰਤੂਤ ਨਾ ਕਰਦਾ

ਜੇ ਸੱਚ ਮੁੱਚ ਹੀ ਕੌਮ ਦੇ ਦਸਵੰਧ ਨੂੰ ਸੇਵਾ ਵਜੋਂ ਵਰਤਦਾ ਹੁੰਦਾ ਕੰਮ ਸੇ ਕੰਮ ਕੌਮ ਦੇ ਨਿਸ਼ਾਨ ਸਾਬ ਦੀ ਇੰਝ ਬੇਅਦਬੀ ਨਾ ਕਰਦਾ , ਲੱਖ ਦੀ ਲਾਹਣਤ ਐਸੇ ਅਕ੍ਰਿਤਘਣਾਂ ਨੂੰ
✍️ ਪ੍ਰਭਜੋਤ ਸਿੰਘ

About admin

Check Also

ਸਿੱਖਾਂ ਦੀ ਨ ਸ ਲ ਕੁ ਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ

ਕਾਮਰੇਡਾਂ ਦੇ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਜਤਿੰਦਰ ਪੰਨੂ ਨੇ ਸਿੱਖ ਕਤਲੇਆਮ ਵਿਚ ਜਿਸ ਤਰਾਂ …

%d bloggers like this: