Breaking News
Home / ਵਿਦੇਸ਼ / ਆਸਟ੍ਰੇਲੀਆ ‘ਚ ਜੋਤਸ਼ੀ ਕਾਰਤਿਕ ਸ਼੍ਰੀਨਿਵਾਸ ਨੇ ਮਾਰੀ ਠੱਗੀ

ਆਸਟ੍ਰੇਲੀਆ ‘ਚ ਜੋਤਸ਼ੀ ਕਾਰਤਿਕ ਸ਼੍ਰੀਨਿਵਾਸ ਨੇ ਮਾਰੀ ਠੱਗੀ

ਮੈਲਬੋਰਨ ‘ਚ ਇੱਕ ਜੋਤਿਸ਼ ‘ਤੇ ਗ੍ਰਾਹਕ ਨੂੰ ਗੁੰਮਰਾਹ ਕਰਕੇ ਉਸ ਨੂੰ ਠੱਗਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲੱਗਾ ਹੈ। ਆਸਟ੍ਰੇਲੀਆ ਦੇ ਇੱਕ ਨਿੱਜੀ ਟੀਵੀ ਚੈਨਲ ਮੁਤਾਬਿਕ ਔਰਤ ਦਾ ਇਲਜ਼ਾਮ ਹੈ ਕਿ Dandenong ਮਾਰਕੀਟ ਦੇ ਇੱਕ ਜੋਤਿਸ਼ ਨੇ ਕਥਿਤ ਤੌਰ ‘ਤੇ ਉਸ ਤੋਂ “hocus pocus” ਲਈ 1000 ਡਾਲਰ ਤੋਂ ਵੱਧ ਵਸੂਲਣ ਦੀ ਕੋਸ਼ਿਸ਼ ਕੀਤੀ ਹੈ।

ਔਰਤ ਦਾ ਕਹਿਣਾ ਹੈ ਕਿ Dandenong Market ਮਾਰਕੀਟ ‘ਚ ਤੰਬੂ ਲਗਾ ਕੇ ਬੈਠੇ ਜੋਤਸ਼ੀ ਕਾਰਤਿਕ ਸ਼੍ਰੀਨਿਵਾਸ ਕੋਲ ਜਦੋਂ ਉਹ ਗਈ ਤਾਂ ਪੂਰਾ ਸਿਲਸਿਲਾ ਹੱਥ ਦੇਖਣ ਤੋਂ ਸ਼ੁਰੂ ਹੋਇਆ ਸੀ। ਔਰਤ ਮੁਤਾਬਿਕ ਉਸ ਤੋਂ ਬਾਅਦ ਜੋਤਸ਼ੀ ਨੇ ਮੇਰੇ ਪਰਿਵਾਰ, ਕਾਰੋਬਾਰ, ਨੌਕਰੀ ਤੇ ਜੀਵਨਸਾਥੀ ਸਬੰਧੀ ਕਈ ਗੱਲਾਂ ਕਰਕੇ ਮੈਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਕਿਹਾ ਕਿ ਮੇਰੇ ‘ਤੇ ਕਿਸੇ ਦਾ ਸਰਾਪ ਹੈ ਜਿਸ ਨੂੰ ਹੱਲ ਕਰਨ ਲਈ ਜੋਤਿਸ਼ ਵੱਲੋਂ 1300 ਡਾਲਰ ਦੀ ਮੰਗ ਰੱਖੀ ਗਈ।

ਔਰਤ ਕਹਿੰਦੀ ਹੈ ਕਿ ਉਸ ਨੇ ਜੋਤਸ਼ੀ ਨੂੰ ਦੱਸਿਆ ਕਿ ਉਹ ਫਿਲਹਾਲ ਇਹਨੇ ਪੈਸੇ ਨਹੀਂ ਦੇ ਸਕੇਗੀ ਤਾਂ ਜੋਤਸ਼ੀ ਨੇ ਕਿਹਾ ਕਿ ਸਰਾਪ ਹਟਾਉਣ ਤੋਂ ਬਾਅਦ ਉਹ ਉਸ ਨੂੰ ਪੈਸੇ ਦੇ ਦਵੇ।

ਔਰਤ ਦਾ ਇਲਜ਼ਾਮ ਹੈ ਕਿ ਉਸ ਨੂੰ ਦੱਸਿਆ ਗਿਆ ਸੀ ਕਿ 20 ਡਾਲਰ ‘ਚ ਸਲਾਹ ਦਿੱਤੀ ਜਾਵੇਗੀ, ਪਰ ਉਹ ਹੈਰਾਨ ਹੈ ਕਿ ਕਿਵੇਂ ਪੈਸੇ ਬਣਾਏ ਜਾ ਰਹੇ ਹਨ।
ਉਧਰ ਜੋਤਸ਼ੀ ਕਾਰਤਿਕ ਸ਼੍ਰੀਨਿਵਾਸ ਨੇ ਔਰਤ ਦੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ ਤੇ ਕਿਹਾ ਕਿ ਉਸਨੇ ਰੀਡਿੰਗ ਦੇ 20 ਡਾਲਰ ਤੋਂ ਜ਼ਿਆਦਾ ਪੈਸੇ ਨਹੀਂ ਮੰਗੇ।

ਉੱਥੇ ਹੀ ScamWatch ਲੋਕਾਂ ਨੂੰ ਅਜਿਹੇ ਸਕੈਮ ਤੋਂ ਬੱਚਣ ਦੀ ਸਲਾਹ ਦਿੱਤੀ ਹੈ। ScamWatch ਮੁਤਾਬਿਕ ਆਸਟ੍ਰੇਲੀਆ ਵਾਸੀ ਮਨੋਵਿਗਿਆਨਕ ਘੁਟਾਲਿਆਂ ਕਾਰਨ ਪਹਿਲਾਂ ਹੀ ਇਸ ਸਾਲ 100,000 ਡਾਲਰ ਗੁਆ ਚੁੱਕੇ ਹਨ।

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: