Breaking News
Home / ਪੰਜਾਬ / ਯੋਗੇਂਦਰ ਯਾਦਵ ਦੀ ਪ੍ਰੈਸ ਵਾਰਤਾ ’ਚੋਂ ਕੁਝ ਪ੍ਰਗਟ ਹੋਏ ਤੱਥ।

ਯੋਗੇਂਦਰ ਯਾਦਵ ਦੀ ਪ੍ਰੈਸ ਵਾਰਤਾ ’ਚੋਂ ਕੁਝ ਪ੍ਰਗਟ ਹੋਏ ਤੱਥ।

ਇੱਕ ਬੰਗਾਲ ਦੀ ਲੜਕੀ ਨਾਲ ਟਿਕਰੀ ਬਾਰਡਰ ’ਤੇ ਹੋਏ ਬ-ਲਾ-ਤ-ਕਾ-ਰ ਬਾਰੇ ਯੋਗੇਂਦਰ ਯਾਦਵ ਨੇ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ। ਪ੍ਰੈੱਸ ਕਾਨਫ਼ਰੰਸ ਦੌਰਾਨ ਉਨੇ ਕਿਹਾ ਪੀਡ਼੍ਹਤ ਲਡ਼ਕੀ ਦੇ ਪਿਤਾ ਨੇ ਆਪਣੇ ਸੂਬੇ ਬੰਗਾਲ ਦੀ ਕਿਸੇ ਕਿਸਾਨ ਯੂਨੀਅਨ ਦੇ ਨਾਲ ਸੰਪਰਕ ਕੀਤਾ, ਕਿ ਮੇਰੀ ਲੜਕੀ ਟਿਕਰੀ ਬਾਰਡਰ ’ਤੇ ਕਿਸੇ ਮੁਸ਼ਕਲ ’ਚ ਹੈ। ਉਸ ਕਿਸਾਨ ਯੂਨੀਅਨ ਦੇ ਮੁਖੀ ਨੇ ਮੇਰੇ ਨਾਲ ਫੋਨ ’ਤੇ ਸੰਪਰਕ ਕੀਤਾ ਕਿ ਬੰਗਾਲ ਤੋਂ ਆਈ ਹੋਈ ਲਡ਼ਕੀ ਟਿਕਰੀ ਬਾਰਡਰ ਤੇ ਕਿਸੇ ਮੁਸ਼ਕਲ ਵਿੱਚ ਹੈ, ਤਾਂ ਮੈਂ ਤੁਰੰਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਮੈਂ ਲੜਕੀ ਦੇ ਫੋਨ ’ਤੇ ਫੋਨ ਕੀਤਾ ਤਾਂ ਉਸ ਨਾਲ ਗੱਲ ਹੋਈ, ਉਸ ਦੀਆਂ ਗੱਲਾਂ ਬਾਤਾਂ ਤੋਂ ਹਿਸਾਬ ਲੱਗਾ ਕਿ ਉਹ ਵਾਕਿਆ ਹੀ ਕਿਸੇ ਮੁਸੀਬਤ ਵਿੱਚ ਲੱਗ ਰਹੀ ਹੈ। ਮੈਨੂੰ ਬਾਗਲਾ ਭਾਸ਼ਾ ਆਉਂਦੀ ਸੀ ਮੈਂ ਬਾਗਲਾ ‘ਚ ਉਹਨੂੰ ਪੁੱਛਿਆ ਕਿ ਜਿਹੜੇ ਤੇਰੇ ਨਾਲ ਲੜਕੇ ਹਨ ਉਹ ਸਹੀ ਹਨ ਤਾਂ ਉਹਨੇ ਸਿਰਫ ਨਹੀਂ ਚ ਜੁਆਬ ਦਿੱਤਾ। ਮਿਨੂੰ ਉਨ੍ਹਾਂ ਲੜਕਿਆਂ ’ਤੇ ਕੁਝ ਸ਼ੱਕ ਹੋਇਆ। ਮੈਂ ਉਸ ਲੜਕੀ ਨੂੰ ਕਿਹਾ ਕਿ ਮੇਰੀ ਜਿਹੜੇ ਤੁਹਾਡੇ ਨਾਲ ਲੜਕੇ ਹਨ ਉਨ੍ਹਾਂ ਨਾਲ ਗੱਲ ਕਰਾਓ ਤਾਂ ਉਸਨੇ ਮੇਰੀ ਉਨ੍ਹਾਂ ਨਾਲ ਗੱਲ ਕਰਵਾ ਦਿੱਤੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਲੜਕੀ ਨੂੰ ਕਿੱਥੇ ਲਿਜਾ ਰਹੇ ਹੋ, ਤਾਂ ਅੱਗੋਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਸਾਡੀ ਲੜਕੀ ਦੇ ਪਿਤਾ ਨਾਲ ਗੱਲਬਾਤ ਹੋ ਚੁੱਕੀ ਹੈ। ਅਸੀਂ ਇਸ ਨੂੰ ਵਾਪਸ ਇਸ ਦੇ ਪਿੰਡ, ਸੂਬਾ ਬੰਗਾਲ ਵਿੱਚ ਛੱਡਣ ਜਾ ਰਹੇ ਹਾਂ। ਅਸੀਂ ਹੁਣ ਆਗਰਾ ਤੋਂ ਅੱਗੇ ਨਿਕਲ ਚੁੱਕੇ ਹਾਂ ਕੋਲਕਾਤਾ ਵਾਲੇ ਰੋਡ ਤੇ ਹਾਂ? ਮੈਂ ਦੁਬਾਰਾ ਉਨ੍ਹਾਂ ਨੂੰ ਲੜਕੀ ਨਾਲ ਗੱਲ ਕਰਵਾਉਣ ਲਈ ਕਿਹਾ ਤੇ ਮੈਂ ਉਸ ਨੂੰ ਬਾਗਲਾ ਭਾਸ਼ਾ ਵਿੱਚ ਹੀ ਉਸਦੀ ਵ੍ਹੱਟਸਐਪ ਲੋਕੇਸ਼ਨ ਮੰਗਵਾਈ ਜਦੋਂ ਉਸ ਦੀ ਮੈਂ ਵ੍ਹੱਟਸਐਪ ਲੋਕੇਸ਼ਨ ਚੈੱਕ ਕੀਤੀ। ਤਾਂ ਮੈਨੂੰ ਪਤਾ ਲੱਗਾ ਕਿ ਉਹ ਤਾਂ ਹਰਿਆਣੇ ਦੇ ਵਿੱਚ ਹਾਂਸੀ ਦੇ ਨਜ਼ਦੀਕ ਹਨ। ਮੈਂ ਉਨ੍ਹਾਂ ਲੜਕਿਆਂ ਦੇ ਨੰਬਰ ਤੇ ਦੁਬਾਰਾ ਫੋਨ ਕੀਤਾ ਉਨ੍ਹਾਂ ਮੇਰਾ ਫੋਨ ਨਹੀਂ ਚੁੱਕਿਆ। ਉਸ ਤੋਂ ਬਾਅਦ ਮੈਂ ਦੁਬਾਰਾ ਲੜਕੀ ਦੇ ਫੋਨ ਤੇ ਫੋਨ ਕੀਤਾ ਉਹਨੇ ਮੇਰਾ ਫੋਨ ਚੁੱਕਿਆ ਤੇ ਮੈਂ ਉਸਨੂੰ ਉਸਦੇ ਨਾਲ ਜਾ ਰਹੇ ਲੜਕਿਆਂ ਨਾਲ ਗੱਲ ਕਰਾਉਣ ਲਈ ਕਿਹਾ। ਮੈਂ ਉਨ੍ਹਾਂ ਨੂੰ ਪਿਆਰ ਨਾਲ ਕਿਹਾ ਕਿ ਤੁਸੀਂ ਜਿੱਥੇ ਵੀ ਹੋ ਵਾਪਸ ਮੋਰਚੇ ਵਿਚ ਆ ਜਾਓ, ਮੈਂ ਜੋਗਿੰਦਰ ਯਾਦਵ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਉਨ੍ਹਾਂ ਲਿਹਾ ਕਿ ਅਸੀਂ ਵਾਪਸ ਆ ਜਾਂਦੇ ਹਾਂ ਤੁਸੀਂ ਸਾਡੇ ਨੇਤਾ ਹੋ ਤੁਹਾਡੀ ਹੀ ਮੰਨਾਗੇ। ਉਹ ਵਾਪਸ ਸ਼ਾਮ ਨੂੰ ਟਿਕਰੀ ਮੋਰਚੇ ਵਿਚ ਆ ਗਏ, ਅਸੀਂ ਉੱਥੋਂ ਲੜਕੀ ਨੂੰ ਲਿਆ ਤੇ ਹਸਪਤਾਲ ਦਾਖਲ ਕਰਵਾ ਦਿੱਤਾ।

ਉਪਰੋਕਤ ਇੰਨ ਬਿੰਨ ਗੱਲਬਾਤ ਜੋਗੇਂਦਰ ਯਾਦਵ ਦੀ ਅੱਜ ਵਾਲੀ ਪ੍ਰੈਸ ਵਾਰਤਾ ’ਚੋਂ ਸੁਣੋ?
ਸਵਾਲ
ਜੇਕਰ ਜੋਗੇਂਦਰ ਯਾਦਵ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ, ਕਿ ਉਹ ਲੜਕੇ ਝੂਠ ਬੋਲ ਰਹੇ ਹਨ ਸਾਨੂੰ ਆਗਰੇ ਤੋਂ ਅੱਗੇ ਦੱਸ ਰਹੇ ਹਨ, ’ਤੇ ਆਪ ਹਰਿਆਣੇ ਚ ਹਾਂਸੀ ਦੇ ਨੇਡ਼ੇ ਘੁੰਮ ਰਹੇ ਹਨ। ਫਿਰ ਯੋਗੇਂਦਰ ਯਾਦਵ ਨੇ ਉਨ੍ਹਾਂ ਨੂੰ ਵਾਪਸ ਟਿਕਰੀ ਆਉਣ ਤੇ ਫੌਰਨ ਕਾਬੂ ਕਿਉਂ ਨਹੀਂ ਕਰਕੇ ਪੁਲਿਸ ਨੂੰ ਕਿਉਂ ਨਹੀਂ ਫ਼ ੜ ਵਾ ਏ, ਜਾਂ ਕੋਈ ਸ਼ਿ ਕਾ ਇ ਤ ਦਰਜ ਕਿਉਂ ਨਹੀਂ ਕਰਵਾਈ? ਜਾਂ ਉਨ੍ਹਾਂ ਨੂੰ ਨੌਜਵਾਨਾਂ ਨੂੰ ਫ ੜ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕਰਕੇ ਇਹ ਗੱਲ ਸਾਬਤ ਕਿਉਂ ਨਹੀਂ ਕਰਵਾਈ ਗਈ ਕਿ ਤੁਸੀਂ ਸਾਨੂੰ ਝੂਠ ਕਿਉਂ ਬੋਲ ਰਹੇ ਹੋ? ਆਖ਼ਰ ਇੱਕ ਲੜਕੀ ਦੀ ਇੱਜ਼ਤ ਦਾ ਸਵਾਲ ਸੀ? ਜਦਕਿ ਲੜਕੀ ਨੇ ਇਸ਼ਾਰਿਆਂ ਮਾਤਰ ਤੁਹਾਨੂੰ ਵੀ ਦੱਸ ਦਿੱਤਾ ਸੀ ਕਿ ਮੇਰੇ ਨਾਲ ਕੁਝ ਗਲਤ ਹੋ ਰਿਹਾ ਹੈ? ਲੜਕੀ ਨੇ ਆਪਣੇ ਪਿਓ ਨੂੰ ਵੀ ਸਾਰੀ ਹੱਡਬੀਤੀ ਦੱਸ ਦਿੱਤੀ ਸੀ ਅਤੇ ਉਸ ਪਿਓ ਨੇ ਤੁਹਾਨੂੰ ਵੀ ਫੋਨ ਤੇ ਥੋੜ੍ਹੀ ਬਹੁਤ ਜਾਣਕਾਰੀ ਦੇ ਦਿੱਤੀ ਸੀ ਕਿਮੇਰੀ ਲੜਕੀ ਨਾਲ ਕੁਜ ਗ਼ਲਤ ਹੋ ਰਿਹਾ ਹੈ? ਫਿਰ ਉਨ੍ਹਾਂ ਮੁਡਿਆਂ ਨੂੰ ਉਸੇ ਦਿਨ ਸ਼ਾਮ ਨੂੰ ਕਾ ਬੂ ਕਿਉਂ ਨਹੀਂ ਕੀਤਾ ਗਿਆ?

ਸਾਰਾ ਕੁਝ ਪਤਾ ਲੱਗ ਜਾਣ ਦੇ ਬਾਅਦ ਉਨ੍ਹਾਂ ਨੂੰ ਖੁੱਲਾ ਕਿਉਂ ਛੱਡਿਆ ਗਿਆ? ਇਹ ਬਹੁਤ ਵੱਡਾ ਸਵਾਲ ਹੈ?
ਜੇਕਰ ਉਹ ਨੌਜਵਾਨ ਨਿ ਰ ਦੋ ਸ਼ ਸਨ, ਫਿਰ ਤੁਹਾਨੂੰ ਉਹ ਝੂਠ ਕਿਉਂ ਬੋਲਦੇ ਸਨ? ਜੇਕਰ ਉਨ੍ਹਾਂ ਦਾ ਝੂਠ ਤੁਸੀਂ ਫ ੜ ਲਿਆ ਫਿਰ ਉਹ ਛੱਡੇ ਕਿਉਂ?
ਤੁਹਾਡੀ ਆਪਣੀ ਗੱਲਬਾਤ ’ਚ ਸਵਾਲ ਸੁਲਗਦੇ ਹਨ।
#ਪੱਤਰਕਾਰਨਿਸ਼ਾਨਸਿੰਘ_ਮੂਸੇ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: