Breaking News
Home / ਦੇਸ਼ / ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ ਕੋਲੋਂ ਸਸਕਾਰ ਦਾ ਪ੍ਰਬੰਧ ਨਹੀਂ ਹੋ ਰਿਹਾ, ਇਸ ਲਈ ਉਹ ਗੰਗਾ ‘ਚ ਲਾ ਸ਼ਾਂ ਤਾਰਨ ਲੱਗੇ ਹਨ।

ਸਥਾਨਕ ਪੱਧਰ ਉੱਤੇ ਜੋ ਤਸਵੀਰਾਂ ਆਈਆਂ ਹਨ, ਉਹ ਦਿਲ ਨੂੰ ਦ ਹਿ ਲਾ ਦੇਣ ਵਾਲੀਆਂ ਹਨ। ਲਾ ਸ਼ਾਂ ਨੂੰ ਜਾਨਵਰ ਨੌ ਚ ਦੇ ਦੇਖੇ ਜਾ ਰਹੇ ਸਨ।

ਚੌਸਾ ਦੇ ਬਲਾਕ ਵਿਕਾਸ ਅਧਿਕਾਰੀ ਅਸ਼ੋਕ ਕੁਮਾਰ ਪੁਸ਼ਟੀ ਕਰਦੇ ਹੋਏ ਕਿਹਾ, ”30 ਤੋਂ 40 ਦੀ ਗਿਣਤੀ ਵਿੱਚ ਲਾ ਸ਼ਾਂ ਗੰਗਾਂ ਵਿੱਚੋਂ ਮਿਲੀਆਂ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਲਾ-ਸ਼ਾਂ ਉੱਤਰ ਪ੍ਰਦੇਸ਼ ਤੋਂ ਵਹਿ ਕੇ ਆਈਆਂ ਹਨ। ਮੈਂ ਘਾਟ ਉੱਤੇ ਮੌਜੂਦ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਦੱਸਿਆ ਕਿ ਲਾ ਸ਼ਾਂ ਇੱਥੋਂ ਦੀਆਂ ਨਹੀਂ ਹਨ।”

‘ਪਰ ਇਸ ਘਾਟ ਉੱਤੇ ਲੱਕੜਾਂ ਦੀ ਕੋਈ ਵਿਵਸਥਾ ਨਹੀਂ ਹੈ। ਕਿਸ਼ਤੀਆਂ ਵੀ ਬੰਦ ਹਨ, ਇਸ ਲਈ ਲੋਕ ਲਾ ਸ਼ਾਂ ਨੂੰ ਗੰਗਾ ਜੀ ‘ਚ ਇਸੇ ਤਰ੍ਹਾਂ ਵਹਾ ਰਹੇ ਹਨ। ਕਿਸ਼ਤੀ ਚੱਲਦੀ ਹੈ ਤਾਂ ਕਈ ਲੋਕ ਲਾ ਸ਼ ਨੂੰ ਘੜਾ ਬੰਨ੍ਹ ਕੇ ਗੰਗਾ ਜੀ ਵਿਚਾਲੇ ਵਹਾਅ ‘ਚ ਤੋਰ ਦਿੰਦੇ ਹਨ।”

ਘਾਟ ‘ਤੇ ਹੀ ਮੌਜੂਦ ਰਹਿਣ ਵਾਲੇ ਪੰਡਿਤ ਦੀਨ ਦਿਆਲ ਪਾਂਡੇ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, ”ਆਮ ਤੌਰ ‘ਤੇ ਇਸ ਘਾਟ ਉੱਤੇ ਦੋ ਤੋਂ ਤਿੰਨ ਲਾ ਸ਼ਾਂ ਹੀ ਰੋਜ਼ਾਨਾ ਆਉਂਦੀਆਂ ਸਨ ਪਰ ਲੰਘੇ 15 ਦਿਨਾਂ ਤੋਂ ਲਗਭਗ 20 ਲਾ ਸ਼ਾਂ ਆਉਂਦੀਆਂ ਹਨ। ਇਹ ਜੋ ਲਾਸ਼ਾਂ ਗੰਗਾ ਜੀ ਵਿੱਚ ਤੈਰ ਰਹੀਆਂ ਹਨ, ਇਹ ਕੋਰੋਨਾ ਲਾਗ ਵਾਲੇ ਲੋਕਾਂ ਦੀਆਂ ਹਨ। ਇੱਥੇ ਗੰਗਾ ਜੀ ਵਿੱਚ ਵਹਾਉਣ ਤੋਂ ਅਸੀਂ ਇਨਕਾਰ ਕਰਦੇ ਹਾਂ, ਪਰ ਲੋਕ ਨਹੀਂ ਮੰਨਦੇ। ਪ੍ਰਸ਼ਾਸਨ ਨੇ ਚੌਕੀਦਾਰ ਲਗਾਇਆ ਹੈ ਪਰ ਉਨ੍ਹਾਂ ਦੀ ਗੱਲ ਕੋਈ ਨਹੀਂ ਸੁਣਦਾ।”

ਘਾਟ ਉੱਤੇ ਹੀ ਰਹਿਣ ਵਾਲੀ ਅੰਜੋਰੀਆ ਦੇਵੀ ਦੱਸਦੇ ਹਨ, ”ਲੋਕਾਂ ਨੂੰ ਮਨ੍ਹਾਂ ਕਰਦੇ ਹਾਂ, ਪਰ ਲੋਕ ਇਹ ਕਹਿਕੇ ਲ ੜ ਦੇ ਹਨ ਕਿ ਤੁਹਾਡੇ ਘਰ ਵਾਲਿਆਂ ਨੇ ਸਾਨੂੰ ਲੱਕੜ ਦਿੱਤੀ ਹੈ ਜੋ ਅਸੀਂ ਲੱਕੜ ਲਗਾ ਕੇ ਲਾ ਸ਼ ਸਾੜੀਏ।”

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: