Breaking News
Home / ਪੰਜਾਬ / ਪੰਜਾਬ ਭਾਰਤ ਮਾਂ ਦਾ ਪੁੱਤ ਕਿਵੇਂ ਹੋ ਗਿਆ ?

ਪੰਜਾਬ ਭਾਰਤ ਮਾਂ ਦਾ ਪੁੱਤ ਕਿਵੇਂ ਹੋ ਗਿਆ ?

ਪੰਜਾਬ ਭਾਰਤ ਮਾਂ ਦਾ ਪੁੱਤ ਕਿਵੇਂ ਹੋ ਗਿਆ ? ਭਾਰਤ ਮਾਤਾ ਦਾ ਸੰਕਲਪ ਡੇਢ ਕੁ ਸੌ ਸਾਲ ਪੁਰਾਣਾ ਜਦਕਿ ਪੰਜਾਬ ਸਦੀਆਂ ਤੋਂ ਇੱਥੇ ਵੱਸਦਾ। ਪੰਜਾਬ ਦਾ ਨਾਮ ਵੀ ਪੰਜ ਆਬਾਂ ਦੇ ਨਾਮ ਤੇ ਪਿਆ। ਜਦੋਂ ਇਹ ਧਰਤੀ ਬਣੀ ਸੀ, ਦਰਿਆ ਵਗੇ ਸਨ ਤੇ ਮਨੁੱਖ ਨੇ ਇਸ ਖਿੱਤੇ’ਚ ਜਨਮ ਲਿਆ ਸੀ “ਪੰਜਾਬ” ਤਾਂ ਉਦੋਂ ਹੀ ਹੋਂਦ’ਚ ਆ ਗਿਆ ਸੀ। ਇਸ ਧਰਤੀ ਨੇ ਆਪਣੀ ਹੋਂਦ ਦਰਸਾਉਣ ਲਈ ਕਿਸੇ ਭਰਤ ਰਾਜਾ ਦਾ ਇੰਤਜ਼ਾਰ ਨਹੀੰ ਕੀਤਾ।

ਜੇਕਰ ਪੰਜਾਬ ਨੂੰ ਆਪਣੀ ਭਾਰਤ ਮਾਂ ਦਾ ਚਾਚਾ ਤਾਇਆ ਨਹੀਂ ਸੱਦਣਾ; ਤਾਂ ਘੱਟੋ ਘੱਟ ਛੜਾ ਜੇਠ ਹੀ ਆਖ ਲਵੋ। ਜਿਹੜਾ ਖੂੰਡਾ ਲਈ ਤੁਹਾਡੀ ਦੇਹਲੀ (ਦਿੱਲੀ) ਮੂਹਰੇ ਬੈਠਾ ਧਾੜਵੀਆਂ ਨੂੰ ਵੰਗਾਰਦਾ ਰਿਹਾ।

ਦਿੱਲੀ ਨੇ ਪਹਿਲਾਂ ਪੰਜਾਬ ਦੇ ਇਲਾਕੇ ਲੁੱਟੇ, ਪੰਜਾਬ ਦੇ ਪਾਣੀ ਲੁੱ ਟੇ ਤੇ ਹੁਣ ਪੰਜਾਬ ਦੀਆਂ ਫ਼ਸਲਾਂ ਲੁੱਟਣ ਲਈ ਬਿੱਲ ਪਾਸ ਕਰ ਦਿੱਤਾ। ਅਸੀਂ ਕੁਝ ਸਮਾਂ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਵਾਪਸ ਮੰਗੇ ਤੇ ਫਿਰ ਸਮਾਂ ਪੈਣ ਤੇ ਮੰਗ ਲੱਗਭਗ ਛੱਡ ਦਿੱਤੀ। ਰਾਜਸਥਾਨ, ਹਰਿਆਣਾ ਅਤੇ ਦਿੱਲੀ ਵੱਲੋੰ ਲੁੱਟੇ ਜਾਂਦੇ ਪਾਣੀ ਦਾ ਮੁੱਦਾ ਐਸ.ਵਾਈ.ਐੱਲ ਤੱਕ ਸੀਮਤ ਹੋ ਗਿਆ। ਤੇ ਹੁਣ ਜੇਕਰ ਅਸੀਂ ਸੰਘਰਸ਼ ਦੀ ਰੂਪ ਰੇਖਾ ਤਹਿ ਨਹੀੰ ਕੀਤੀ ਤਾਂ ਕੁਝ ਸਮੇੰ ਪਿੱਛੋਂ ਇਹ ਮੁੱਦਾ ਵੀ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨਾਲ ਹੀ ਰੁਲ ਜਾਣਾ।

ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀਆਂ ਕਿਸਾਨ-ਮਜ਼ਦੂਰ ਜੱਥੇਬੰਦੀਆਂ, ਖੁਦਮੁਖਤਿਆਰੀ ਦੀ ਗੱਲ ਕਰਨ ਵਾਲੇ ਪੰਜਾਬ ਪ੍ਰਸ਼ਤ ਆਗੂਆਂ, ਪੰਜਾਬ ਪੱਖੀ ਲੇਖਕਾਂ ਬੁੱਧੀਜੀਵੀਆਂ ਸਮੇਤ ਪੰਥਕ ਧਿਰਾਂ ਨੂੰ ਇੱਕਠੇ ਹੋ ਕੇ ਪੰਜਾਬ ਦਾ ਆਪਣਾ ਵੱਖਰਾ ਝੰਡਾ, ਪੰਜਾਬੀ ਬੋਲਦੇ ਖਿੱਤੇ ਦਾ ਨਕਸ਼ਾ, ਤੇ ਆਪਣੀ ਪ੍ਰਭੂਸੱਤਾ ਦਾ ਮੈਨੀਫਿਸਟੋ ਜਾਰੀ ਕਰਨਾ ਚਾਹੀਦਾ।

ਪੰਜਾਬ ਦੇ ਝੰਡੇ ਹੇਠ ਸਮੂਹ ਪੰਜਾਬੀਆਂ ਨੂੰ ਇੱਕਠੇ ਕਰਨਾ ਅਸਾਨ ਹੋਵੇਗਾ। ਪੰਜਾਬ ਦੀਆਂ ਮੰਗਾਂ ਜਾਂ ਹੱਕ ਕਿਸੇ ਪਾਰਟੀ ਦੇ ਨਹੀੰ ਰਹਿਣਗੇ ਸਮੂਹ ਪੰਜਾਬੀਆਂ ਦੇ ਬਣ ਜਾਣਗੇ। ਲੋਕਾਂ ਲਈ ਤਹਿ ਕਰਨਾ ਸੌਖਾ ਹੋ ਜਾਵੇਗਾ ਕਿਹੜਾ ਪੰਜਾਬ ਵੱਲ ਹੈ ਅਤੇ ਕਿਹੜਾ ਦਿੱਲੀ ਵੱਲ। ਲੀਡਰਾਂ ਦਾ ਵੀ ਪਤਾ ਲੱਗ ਜਾਵੇਗਾ ਕਿਹੜਾ ਪੰਜਾਬ ਪੱਖੀ ਹੈ ਅਤੇ ਕਿਹੜਾ ਵਿਰੋਧੀ।

ਜੇਕਰ ਆਪਣੇ ਖਿੱਤੇ ਦੀ ਗੱਲ ਕਰਨੀ ਹੈ ਤਾਂ ਉਵੇਂ ਕਰੋ ਜਿਵੇਂ ਖਿੱਤਿਆਂ ਦੀ ਗੱਲ ਕੀਤੀ ਜਾਂਦੀ ਹੈ। ਤਿਰੰਗੇ ਹੇਠ ਪੰਜਾਬ ਦਾ ਉ ਜਾ ੜਾ ਹੀ ਉ ਜਾ ੜਾ ਹੈ। ਇਸ ਦਾ ਖਹਿੜਾ ਛੱਡ ਕੇ ਆਪਣਾ ਰਸਤਾ ਅਖ਼ਤਿਆਰ ਕਰੋ। ਸਾਡਾ ਭਵਿੱਖ ਸਾਡੇ ਸੰ ਘ ਰ ਸ਼ ਤੇ ਨਿਰਭਰ ਹੈ।

– ਸਤਵੰਤ ਸਿੰਘ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: