Breaking News
Home / ਵਿਦੇਸ਼ / ਐਡਮਿੰਟਨ ਵਿਖੇ ਪਤਨੀ ਅਤੇ ਭਾਣਜੇ ਉਤੇ ਗੋ ਲੀ ਚਲਾਉਣ ਦੇ ਦੋਸ਼ ਹੇਠ ਗਮਦੂਰ ਬਰਾੜ (43) ਗ੍ਰਿਫਤਾਰ

ਐਡਮਿੰਟਨ ਵਿਖੇ ਪਤਨੀ ਅਤੇ ਭਾਣਜੇ ਉਤੇ ਗੋ ਲੀ ਚਲਾਉਣ ਦੇ ਦੋਸ਼ ਹੇਠ ਗਮਦੂਰ ਬਰਾੜ (43) ਗ੍ਰਿਫਤਾਰ

ਐਡਮਿੰਟਨ ਵਿਖੇ ਪਤਨੀ ਅਤੇ ਭਾਣਜੇ ਉਤੇ ਗੋ ਲੀ ਚਲਾਉਣ ਦੇ ਦੋਸ਼ ਹੇਠ ਗਮਦੂਰ ਬਰਾੜ (43) ਗ੍ਰਿਫਤਾਰ
ਐਡਮਿੰਟਨ ਵਿਖੇ ਪਤਨੀ ਐਡਮਿੰਟਨ ਦੇ ਗਮਦੂਰ ਬਰਾੜ (43) ਦਾ ਆਪਣੀ ਪਤਨੀ ਦੇ ਨਾਲ ਝ ਗ ੜਾ ਚੱਲ ਰਿਹਾ ਸੀ ਤੇ ਇਸੇ ਸਿਲਸਿਲੇ ਵਿੱਚ ਲੰਘੇ ਸ਼ੁਕਰਵਾਰ ਨੂੰ ਗਮਦੂਰ ਬਰਾੜ ਦੀ ਪਤਨੀ ਨੇ ਆਪਣੇ ਰਿਸ਼ਤੇਦਾਰ ਹਰਮਨਜੋਤ ਸਿੰਘ ਨੂੰ ਕਾਲ ਕਰਕੇ ਮੱਦਦ ਲਈ ਬੁਲਾਇਆ ਅਤੇ ਭਾਣਜੇ ਉਤੇ ਗੋ ਲੀ ਚਲਾਉਣ ਦੇ ਦੋਸ਼ ਹੇਠ ਗਮਦੂਰ ਬਰਾੜ (43) ਗ੍ਰਿਫਤਾਰ

ਭਾਰਤ ਨੂੰ ਇਕ ਮਹੀਨੇ ਲਈ ਤਾਲਾਬੰਦੀ ਕਰਨਾ ਬਹੁਤ ਜ਼ਰੂਰੀ- ਡਾ: ਫੌਸੀ

ਸਿਆਟਲ-ਅਮਰੀਕਾ ਦੇ ਚੋਟੀ ਦੇ ਜਨਤਕ ਸਿਹਤ ਮਾਹਿਰ ਅਤੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਦੀ ਸਿਹਤ ਟੀਮ ਦੇ ਅਹਿਮ ਡਾ. ਐਂਥਨੀ ਫੌਸੀ ਨੇ ਅੱਜ ਕਿਹਾ ਕਿ ਮੌਜੂਦਾ ਕੋਵਿਡ-19 ਸਥਿਤੀ ਨੂੰ ਦੇਖਦਿਆਂ ਭਾਰਤ ਸਰਕਾਰ ਨੂੰ 3 ਤੋਂ 4 ਹਫ਼ਤਿਆਂ ਲਈ ਤੁਰੰਤ ਤਾਲਾਬੰਦੀ ਲਾਗੂ ਕਰਨੀ ਚਾਹੀਦੀ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਅਸਥਾਈ ਹਸਪਤਾਲ ਦਾ ਨਿਰਮਾਣ ਅਤੇ ਲੋਕਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ | ਡਾ. ਫੌਸੀ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਬਹੁਤ ਹੀ ਗੰਭੀਰ ਹੈ ਅਤੇ ਇਸ ਦੀ ਚੇਨ ਨੂੰ ਤੋੜਨ ਲਈ ਪੂਰੇ ਭਾਰਤ ਨੂੰ ਤੁਰੰਤ ਤਾਲਾਬੰਦੀ ਕਰਨਾ ਬਹੁਤ ਜ਼ਰੂਰੀ ਹੈ | ਇਸ ਨਾਲ ਬਚਾਅ ਹੋ ਸਕਦਾ ਹੈ ਤੇ ਭਾਰਤ ਨੂੰ ਆਪਣੇ ਖ਼ੁਦ ਦੇ ਸਰੋਤਾਂ ਰਾਹੀਂ ਟੀਕਾ ਨਿਰਮਾਣ ਤੇਜ਼ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਮੈਨੂੰ ਪਤਾ ਹੈ ਕਿ ਭਾਰਤ ਨੂੰ ਇਸ ਵੇਲੇ ਸਪਲਾਈ ਦੀ ਘਾਟ ਹੈ | ਡਾ. ਫੌਸੀ ਨੇ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ‘ਚ ਭਾਰਤ ਨੇ ਦੁਨੀਆ ਭਰ ਦੇ ਛੋਟੇ ਦੇਸ਼ਾਂ ਦੀ ਮਦਦ ਕੀਤੀ ਹੈ, ਜੋ ਸਰਾਹਨਾਯੋਗ ਸੀ | ਉਨ੍ਹਾਂ ਕਿਹਾ ਕਿ ਜੇਕਰ ਹੁਣ ਭਾਰਤ ‘ਤੇ ਮੁਸ਼ਕਿਲ ਆਈ ਹੈ ਤਾਂ ਸਾਰੇ ਦੇਸ਼ਾਂ ਨੂੰ ਭਾਰਤ ਨਾਲ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਨਾਲ ਹਮੇਸ਼ਾ ਖੜ੍ਹਾ ਹੋਇਆ ਤੇ ਅੱਜ ਵੀ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮੌਜੂਦਾ ਸਥਿਤੀ ‘ਚ ਭਾਰਤ ਨੂੰ ਆਕਸੀਜਨ ਵਧੇਰੇ ਚਾਹੀਦੀ ਹੈ, ਕਿਉਂਕਿ ਇਸ ਦੀ ਜ਼ਰੂਰਤ ਬਹੁਤ ਪੈਂਦੀ ਹੈ | ਭਾਰਤ ਦੇ ਅੰਕੜੇ ਦੱਸਦੇ ਹਨ ਕਿ ਕੋਵਿਡ ਅਜੇ ਹੋਰ ਭਿਆਨਕ ਹੋ ਸਕਦਾ ਹੈ | ਇਸ ਲਈ ਸਰਕਾਰ ਨੂੰ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਤੇ ਪੂਰੇ ਪ੍ਰਬੰਧ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਭਾਰਤ ਨੂੰ ਦੂਜੇ ਦੇਸ਼ਾਂ ਵਲੋਂ ਕੀਤੀਆਂ ਗ਼ਲਤੀਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਭਾਰਤ ਨੂੰ ਸਿਆਸਤ ਛੱਡ ਕੇ ਇਕੱਠੇ ਹੋ ਕੇ ਕੋਵਿਡ-19 ਦੀ ਜੰਗ ਲੜਨੀ ਚਾਹੀਦੀ ਹੈ ਤਾਂ ਹੀ ਇਸ ‘ਤੇ ਜਿੱਤ ਪਾਈ ਜਾ ਸਕਦੀ ਹੈ |

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: