Breaking News
Home / ਪੰਜਾਬ / ਕਰੋਨਾ ਨਾਲ ਹਾਲਾਤ ਵਿਗੜੇ- ਦੇਖੋ ਕਿਵੇਂ ਰਵੀ ਸਿੰਘ ਨੂੰ ਭੰਡਣ ਵਾਲੇ ਵੀ ਮੰਗ ਰਹੇ ਮਦੱਦ

ਕਰੋਨਾ ਨਾਲ ਹਾਲਾਤ ਵਿਗੜੇ- ਦੇਖੋ ਕਿਵੇਂ ਰਵੀ ਸਿੰਘ ਨੂੰ ਭੰਡਣ ਵਾਲੇ ਵੀ ਮੰਗ ਰਹੇ ਮਦੱਦ

ਕਰੋਨਾ ਨਾਲ ਹਾਲਾਤ ਵਿਗੜੇ- ਦੇਖੋ ਕਿਵੇਂ ਰਵੀ ਸਿੰਘ ਨੂੰ ਭੰਡਣ ਵਾਲੇ ਵੀ ਮਾ ਰ ਰਹੇ ਰਵੀ ਸਿੰਘ ਨੂੰ ਅਵਾਜ਼ਾਂ….ਰਵੀ ਸਿੰਘ ਜੀ ਬਚਾ ਲਉ ਪੰਜਾਬ, ਨਹੀਂ ਤੇ ਪੰਜਾਬ ਦਾ ਹਾਲ ਦਿੱਲੀ ਵਰਗਾ ਕਰ ਦੇਣਾ ਸਰਕਾਰਾਂ ਨੇ

ਇਹ ਵੀਰ ਕੈਨੇਡਾ ਤੋਂ ਆਪਣੇ ਪਿਤਾ ਜੀ ਦੇ ਸਸਕਾਰ ‘ਚ ਸ਼ਾਮਲ ਹੋਣ ਪੰਜਾਬ ਗਿਆ ਸੀ, ਜੋ ਕਿ ਸਾਬਕਾ ਸੁਰੱਖਿਆ ਅਧਿਕਾਰੀ ਸਨ ਤੇ ਉਡਾਣਾਂ ਬੰਦ ਹੋਣ ਕਾਰਨ ਹਾਲੇ ਵਾਪਸ ਕੈਨੇਡਾ ਨਹੀਂ ਆ ਸਕਦਾ। ਇਸ ਵੱਲੋਂ ਇਹ ਸੁਨੇਹਾ ਪਹੁੰਚਾਉਣ ਲਈ ਕਿਹਾ ਗਿਆ ਸੀ, ਸੋ ਪਹੁੰਚਾ ਰਿਹਾ ਹਾਂ।

ਕੈਪਟਨ ਅਮਰਿੰਦਰ ਸਿੰਘ ਮੋਦੀ ਸਰਕਾਰ ਤੋਂ ਮੰਗ ਕਰ ਚੁੱਕਾ ਹੈ ਕਿ ਪਾਕਿਸਤਾਨ ਵੱਲੋਂ ਆਕਸੀਜਨ ਭੇਜਣ ਦੀ ਪੇਸ਼ਕਸ਼ ਕਬੂਲ ਕੀਤੀ ਜਾਵੇ। ਇਹ ਆਕਸੀਜਨ ਚੰਦ ਘੰਟਿਆਂ ‘ਚ ਹੀ ਪੰਜਾਬ ਪੁੱਜ ਸਕਦੀ ਹੈ। ਪਰ ਮੋਦੀ ਸਰਕਾਰ ਹੁੰਗਾਰਾ ਨਹੀਂ ਭਰ ਰਹੀ।

ਚੀਨ, ਜਿਹੜਾ ਕਿ ਹੁਣ ਵੀ ਭਾਰਤੀ ਇਲਾਕੇ ਨੱਪੀ ਬੈਠਾ ਹੈ ਤੇ ਹੋਰ ਨੱਪ ਰਿਹਾ ਹੈ, ਜੇ ਓਹਦੇ ਕੋਲੋਂ ਮਦਦ ਲਈ ਜਾ ਸਕਦੀ ਹੈ ਤਾਂ ਪਾਕਿਸਤਾਨ ਕੋਲੋਂ ਕਿਓਂ ਨਹੀਂ? ਜਦ ਕਿ ਉਹ ਝੱਟ-ਪੱਟ ਪੰਜਾਬ ਪੁੱਜ ਸਕਦੀ ਹੈ।

ਜੇ ਇਸ ਬਾਈ ਦੇ ਦੱਸਣ ਵਾਂਗ ਆਸਪਾਸ ਸਿਖਾਂ ਦੇ ਘਰ ਹੁਂਦੇ ਆ ਤਾਂ ਪਾਣੀ ਮੁਲ ਵਿਕਣ ਆਲੀ ਗੱਲ ਤਾ ਭੁਲ ਈ ਜਾਉ , ਜਾਮ ਚ ਫਸਿਆਂ ਨੂ ਦੋਵੇ ਸਮੇਂ ਪ੍ਰਸ਼ਾਦੇ ਤੇ ਚਾਹ ਪਾਣੀ ਦੀ ਕੋਈ ਤੋਟ ਨਹੀ ਆਉਣੀ ਸੀ , ਜਾਮ ਚ ਫਸਿਆਂ ਨੇ ਸਿਖਾਂ ਦੇ ਸ਼ੁਕਰਾਨੇ ਦੀਆਂ ਪੋਸਟਾਂ ਪਾਉਣੀਆਂ ਸੀ


ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਸੂਬੇ ਨੂੰ ਅਗਲੇ ਹਫ਼ਤੇ ਤੱਕ ਕੇਂਦਰ ਸਰਕਾਰ ਕੋਲੋਂ 35000 ਰੈਮਡੇਸਿਵਿਰ ਟੀਕੇ ਪ੍ਰਾਪਤ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਾਲਾਬਾਜ਼ਾਰੀ ਰੋਕਣ ਲਈ ਸੂਬੇ ਦੀ ਭੋਜਨ ਅਤੇ ਡਰੱਗ ਸਬੰਧੀ ਅਥਾਰਿਟੀ (ਐੱਫਡੀਏ) ਨੇ ਰੈਮਡੇਸਿਵਿਰ ਇੰਜੈਕਸ਼ਨ ਨਿਗਰਾਨੀ ਕੇਂਦਰ ਵੀ ਸਥਾਪਤ ਕੀਤਾ ਹੈ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਕੇਂਦਰ ਤੋਂ ਮਿਲੀ ਸੂਚਨਾ ਮੁਤਾਬਕ ਪੰਜਾਬ ਨੂੰ 9 ਤੋਂ 16 ਮਈ ਤੱਕ 35000 ਰੈਮਡੇਸਿਵਿਰ ਇੰਜੈਕਸ਼ਨ ਮਿਲ ਜਾਣਗੇ।

ਕੈਪਟਨ ਨੇ ਰਾਧਾ ਸੁਆਮੀ ਡੇਰਾ ਮੁਖੀ ਨੂੰ ਪੱਤਰ ਲਿਖਿਆ; ਕਰੋਨਾ ਖ਼ਿਲਾਫ਼ ਲੜਾਈ ਵਿੱਚ ਮਦਦ ਮੰਗੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕੋਵਿਡ ਮਹਾਮਾਰੀ ਵਿਰੁੱਧ ਲੜਾਈ ’ਚ ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਸਹਿਯੋਗ ਮੰਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਇਸ ਸਬੰਧ ਵਿਚ ਸਤਿਸੰਗ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਅਧਿਕਾਰਤ ਨੁਮਾਇੰਦਿਆਂ ਨਾਲ ਨੇੜਿਓਂ ਤਾਲਮੇਲ ਕਰਨ ਦੇ ਆਦੇਸ਼ ਦਿੱਤੇ ਹਨ। ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਲਿਖੇ ਪੱਤਰ ਵਿਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਸਾਰੀਆਂ ਸ਼ਾਖਾਵਾਂ ਉਪਲੱਬਧ ਕਰਵਾਉਣ ਅਤੇ ਇਸ ਉਦੇਸ਼ ਲਈ ਅਟੈਡੈਂਟ ਤਾਇਨਾਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਤਿਸੰਗ ਦੇ ਮੁਖੀ ਨੂੰ ਸੂਬਾ ਭਰ ਵਿਚ ਕੋਵਿਡ ਪ੍ਰਭਾਵਿਤ ਲੋਕਾਂ ਲਈ ਦਵਾਈਆਂ ਅਤੇ ਹੋਰ ਰਾਹਤ ਸਮੱਗਰੀ ਦੇ ਰੂਪ ਵਿਚ ਸਹਾਇਤਾ ਦੇਣ ਦੀ ਵੀ ਬੇਨਤੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੂਬਾ ਸਰਕਾਰ ‘ਮਿਸ਼ਨ ਫਤਹਿ’ ਦੇ ਤਹਿਤ ਕੋਵਿਡ ਮਰੀਜ਼ਾਂ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ ਪਰ ਲਗਾਤਾਰ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਧਾਰਮਿਕ ਸੰਸਥਾਵਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਹੋਰ ਅਜਿਹੀਆਂ ਜਥੇਬੰਦੀਆਂ ਦੇ ਵਿਆਪਕ ਸਹਿਯੋਗ ਦੀ ਲੋੜ ਹੈ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: