Breaking News
Home / ਲੇਖ / ਅੰਗਰੇਜ਼ੀ ਅਖ਼ਬਾਰ ਨੇ ਮੋਦੀ ਦੀ ਤੁਲਨਾ ਮਾਉ ਜੇ ਤੁੰਗ ਨਾਲ ਕੀਤੀ

ਅੰਗਰੇਜ਼ੀ ਅਖ਼ਬਾਰ ਨੇ ਮੋਦੀ ਦੀ ਤੁਲਨਾ ਮਾਉ ਜੇ ਤੁੰਗ ਨਾਲ ਕੀਤੀ

ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮਹਾਨ ਕਹੇ ਜਾਣ ਵਾਲੇ ਚੀਨ ਦੇ ਮਾਉ ਜੇ ਤੁੰਗ ਬਾਰੇ ਇਕ ਲੇਖ ਛਪਿਆ ਹੈ।‌
ਪੰਜਾਬੀ ਕਾਮਰੇਡ ਅਕਸਰ ਮੋਦੀ ਦੀ ਤੁਲਨਾ ਹਿਟਲਰ ਨਾਲ ਕਰਦੇ ਨੇ। ਪਰ ਇਸ ਲੇਖ ਵਿੱਚ ਮੋਦੀ ਦੀ ਤੁਲਨਾ ਮਾਉਂ ਜੇ ਤੁੰਗ ਨਾਲ ਕੀਤੀ ਗਈ ਹੈ।

ਇਸ ਵਿੱਚ ਦੱਸਿਆ ਗਿਆ ਹੈ ਕਿ ਮੋਦੀ ਵਾਂਗ ਮਾਓ ਵੀ ਆਮ ਲੋਕਾਂ ਦੀਆਂ ਤਕਲੀਫਾਂ ਦੀ ਪਰਵਾਹ ਨਹੀਂ ਕਰਦਾ ਸੀ। ਲੇਖ ਅਨੁਸਾਰ ਜਿਵੇਂ ਮੋਦੀ ਨੇ ਭਾਰਤ ਨੂੰ ਪੰਜ ਟਰੀਲੀਅਨ ਦੀ ਅਰਥ ਵਿਵਸਥਾ ਬਣਾਉਣ ਲਈ ਆਮ ਲੋਕਾਂ ਦਾ ਤ੍ਰਾਹ ਕੱਢ ਕੇ ਰੱਖਿਆ ਹੈ। ਅਤੇ ਜਿਵੇਂ ਹੁਣ ਲੋਕ ਆਕਸੀਜਨ ਦੀ ਕਮੀਂ ਕਰਕੇ ਲੋਕ ਮਰ ਰਹੇ ਨੇ। ਉਵੇਂ ਹੀ ਮਾਓ ਨੇ ਵੀ ਚੀਨ ਵਿੱਚ 1958 ਤੋਂ ਲ਼ੈ ਕੇ 1961 ਤੱਕ ‘ਗ੍ਰੇਟ ਲੀਪ ਫਾਰਵਰਡ’ ਨਾਮ ਦਾ ਪ੍ਰੋਗਰਾਮ ਸ਼ੁਰੂ ਕੀਤਾ।

ਇਸ ਤਹਿਤ ਚੀਨ ਦੀ ਵੱਡੀ ਅਬਾਦੀ ਨੂੰ ਖੇਤੀਬਾਡ਼ੀ ਦੇ ਧੰਦੇ ‘ਚੋਂ ਕੱਢ ਕੇ ਸਟੀਲ ਪੈਦਾ ਕਰਨ ਵਿੱਚ ਲਾ ਦਿੱਤਾ। ਉਹੀ ਕੰਮ ਜੋ ਨਵੇਂ ਖੇਤੀ ਬਿਲਾਂ ਰਾਹੀਂ ਮੋਦੀ ਕਰਨਾ ਚਾਹੁੰਦਾ। ਮਾਉਂ ਦੀ ਇਸ ਨੀਤੀ ਕਾਰਨ ਚੀਨ ਦੀ ਖੇਤੀਬਾੜੀ ਪੱਛੜ ਗਈ ਅਤੇ ਕਾਲ ਪੈ ਗਿਆ। ਇਸ ਕਾਲ ਕਾਰਨ ਚੀਨ ਵਿੱਚ ਤਿੰਨ ਸਾਲਾਂ ‘ਚ ਚਾਰ ਕਰੋੜ ਲੋਕ ਮਰ ਗਏ। ਲੇਖਕ ਕਹਿੰਦਾ ਹੈ ਕਿ ਐਨੀਆਂ ਮੌਤਾਂ ਨੇ ਮਾਉ ‘ਤੇ ਕੋਈ ਅਸਰ ਨਾ ਕੀਤਾ ਅਤੇ ਉਹ ਸਟੀਲ ਪੈਦਾ ਕਰਨ ਵਿੱਚ ਲੱਗਿਆ ਰਿਹਾ।

ਉਲਟਾ ਇਸ ਕਾ ਲ ਦਾ ਦੋ ਸ਼ ਚਿੜ੍ਹੀਆਂ ‘ਤੇ ਮੜ੍ਹ ਦਿੱਤਾ ਗਿਆ ਅਤੇ ਚੀਨ ਵਿੱਚ ਕਰੋੜਾਂ ਚਿੜੀਆਂ ਮਾ ਰ ਦਿੱਤੀਆਂ ਗਈਆਂ।

ਮਾਉਂ ਦੀ ਤਰਜ਼ ‘ਤੇ ਹੀ ਮੋਦੀ ਦਿੱਲੀ ਵਿੱਚ ਆਪਣਾ 13 ਹਜ਼ਾਰ ਕਰੋੜ ਦਾ ਘਰ ਬਣਾਓਣ ‘ਤੇ ਲੱਗਿਆ ਹੋਇਆ। ਉਹ ਵੀ ਉਦੋਂ ਜਦੋਂ ਹਜ਼ਾਰਾਂ ਲੋਕ ਆਕਸੀਜਨ ਦੀ ਘਾਟ ਕਾਰਨ ਮਰ ਰਹੇ ਨੇ। ਮਾਉਂ ਵਾਂਗ ਐਨੀਆਂ ਮੌਤਾਂ ਦਾ ਮੋਦੀ ‘ਤੇ ਵੀ ਕੋਈ ਅਸਰ ਨਹੀਂ ਹੋ ਰਿਹਾ। ਤੁਸੀਂ ਸਾਰਾ ਲੇਖ ਟਿੱਪਣੀ ਵਾਲੇ ਬਕਸੇ ‘ਚ ਪੜ ਸਕਦੇ ਹੋ।

ਪਰ ਹੈਰਾਨੀ ਦੀ ਗੱਲ ਹੈ ਕਿ ਕਿਓ ਕੁਝ ਸਿੱਖ ਵਿਦਵਾਨ ਕਾਮਰੇਡੀ ‘ਚੋਂ ਸਿੱਖੀ ਭਾਲਦੇ ਰਹਿੰਦੇ ਨੇ ? ਜਦੋਂ ਕਿ ਚਾਰ ਕਰੋੜ ਲੋਕ ਤਾਂ ਕਿਸੇ ਵੀ ਸਿੱਖ ਨੇ ਨਹੀਂ ਮਾਰੇ ਸਨ।
#ਮਹਿਕਮਾ_ਪੰਜਾਬੀ

About admin

Check Also

ਸਿੱਖਾਂ ਦੀ ਨ ਸ ਲ ਕੁ ਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ

ਕਾਮਰੇਡਾਂ ਦੇ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਜਤਿੰਦਰ ਪੰਨੂ ਨੇ ਸਿੱਖ ਕਤਲੇਆਮ ਵਿਚ ਜਿਸ ਤਰਾਂ …

%d bloggers like this: