Breaking News
Home / ਪੰਜਾਬ / ਅਨਿਲ ਅਰੋੜਾ ਨੂੰ ਭੱਜਣ ਵਾਸਤੇ ਦਿੱਤੇ ਇੱਕ ਲੱਖ ਰੁਪਏ

ਅਨਿਲ ਅਰੋੜਾ ਨੂੰ ਭੱਜਣ ਵਾਸਤੇ ਦਿੱਤੇ ਇੱਕ ਲੱਖ ਰੁਪਏ

ਭਗੌੜੇ ਅਨਿਲ ਅਰੋੜਾ ਨੂੰ ਪਨਾਹ ਦੇਣ ਦੇ ਦੋਸ਼ ਹੇਠ ਇਕ ਗ੍ਰਿਫ਼ਤਾਰ, ਊਨਾ ਤੋਂ 10 ਲੱਖ ਰੁਪਏ ਦੀ ਰਾਸ਼ੀ ਬਰਾਮਦ: ਗੁਰਪ੍ਰੀਤ ਸਿੰਘ ਭੁੱਲਰ


ਲੁਧਿਆਣਾ, 08 ਨਵੰਬਰ, 2021 – ਕਮਿਸ਼ਨਰੇਟ ਪੁਲਿਸ ਵੱਲੋਂ ਅੱਜ ਨਿਊ ਗੁਰੂ ਨਾਨਕ ਨਗਰ, ਮੁੰਡੀਆਂ ਕਲਾਂ ਦੇ ਉਮੇਸ਼ ਕੁਮਾਰ ਗਾਂਧੀ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਭਗੌੜੇ ਹਿੰਦੂ ਸੰਗਠਨ ਦੇ ਆਗੂ ਅਨਿਲ ਅਰੋੜਾ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਾਂਧੀ ਨੇ ਅਰੋੜਾ ਨੂੰ ਇੱਕ ਲੱਖ ਰੁਪਏ ਆਪਣੇ ਬੈਂਕ ਖਾਤੇ ਵਿੱਚੋਂ ਕਢਵਾ ਕੇ ਦਿੱਤੇ ਸਨ ਉਦੋਂ ਉਕਤ ਮਾਮਲੇ ਵਿੱਚ ਪਹਿਲਾਂ ਵੀ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਗਾਂਧੀ ਦੇ ਖੁਲਾਸੇ ‘ਤੇ ਪੁਲਿਸ ਟੀਮ ਨੇ ਊਨਾ (ਹਿਮਾਚਲ ਪ੍ਰਦੇਸ਼) ਵਿਖੇ ਰਿਸ਼ਤੇਦਾਰ ਦੇ ਘਰ ਛੁਪਾਏ ਕਾਲੇ ਰੰਗ ਦੇ ਬੈਗ ਵਿੱਚੋਂ 10 ਲੱਖ ਰੁਪਏ ਵੀ ਬਰਾਮਦ ਕੀਤੇ ਹਨ।

ਸ੍ਰੀ ਭੁੱਲਰ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਮੁੱਖ ਦੋਸ਼ੀ ਅਨਿਲ ਅਰੋੜਾ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਵਾਸਤੇ ਕਮਿਸ਼ਨਰੇਟ ਪੁਲਸ ਦੀਆਂ ਕਈ ਟੀਮਾਂ ਉਸ ਦੇ ਪਿੱਛੇ ਲੱਗੀਆਂ ਹੋਈਆਂ ਹਨ।

Check Also

ਸੋਸ਼ਲ ਮੀਡੀਆ ਤੇ ਗ਼ਰਜਣ ਵਾਲੀ ਮਿਣ ਮਿਣ ਕਰਦੀ ਖ਼ੁਦ ਦੇਖ ਲਓ

ਅਕਾਲੀ, ਆਪ ਅਤੇ ਹੋਰ ਪਾਰਟੀਆਂ ਵਿਚਲੇ ਫੈਨਾਂ ਦੇ ਹਿਰਦੇ ਵਲੂੰਧਰ ਕੇ ਮੂਸੇਵਾਲਾ ਕਾਂਗਰਸੀ ਬਣ ਗਿਆ। …

%d bloggers like this: