Breaking News
Home / ਲੇਖ / ਜਦੋਂ ਅਦਾਲਤ ਤੋਂ 24 ਸਾਲ ਪਹਿਲਾਂ ਹੀ ਕਾਮਰੇਟ ਜਤਿੰਦਰ ਪੰਨੂੰ ਨੇ ਫੈਸਲਾ ਸੁਣਾ ਦਿੱਤਾ….

ਜਦੋਂ ਅਦਾਲਤ ਤੋਂ 24 ਸਾਲ ਪਹਿਲਾਂ ਹੀ ਕਾਮਰੇਟ ਜਤਿੰਦਰ ਪੰਨੂੰ ਨੇ ਫੈਸਲਾ ਸੁਣਾ ਦਿੱਤਾ….

ਤੁਹਾਨੂੰ ਯਾਦ ਹੋਵੇਗਾ ਕਿ 2016 ਵਿੱਚ ਇੱਕ ਅਦਾਲਤੀ ਫ਼ੈਸਲਾ ਆਇਆ ਸੀ। ਜਿਸ ਵਿੱਚ ਯੂਪੀ ਦੇ ਪੀਲੀਭੀਤ ਵਿੱਚ 1991 ‘ਚ ਹੋਏ ਇਕ ਪੁਲਿਸ ਮੁਕਾ-ਬਲੇ ਨੂੰ ਅਦਾਲਤ ਨੇ ਝੂਠਾ ਕਰਾਰ ਦਿੱਤਾ ਸੀ। ਇਸ ਝੂਠੇ ਮੁਕਾਬਲੇ ‘ਚ ਪੁਲਸ ਨੇ 22 ਸਿੱਖ ਮਾ-ਰੇ ਸਨ।

ਪਰ ਇਹ ਫੈਸਲਾ ਆਉਣ ਤੋਂ ਤਕਰੀਬਨ 24 ਸਾਲ ਪਹਿਲਾਂ, ਜੁਲਾਈ 1992 ਵਿੱਚ ਹੀ ਇਕ ਲੇਖ ਰਾਹੀਂ ਜਤਿੰਦਰ ਪੰਨੂ ਨੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਕਿ ਇਹ ਮੁਕਾਬਲਾ ਸਹੀ ਸੀ ਅਤੇ ਜਾਇਜ਼ ਸੀ। (ਹਿੰਦੀ ‘ਚ ਛਪੇ ਲੇਖ ਦੀ ਫੋਟੋ ਨਾਲ ਨੱਥੀ ਹੈ।)

ਪੱਤਰਕਾਰੀ ਸਮੇਂ ਅਤੇ ਸਥਿਤੀ ਦਾ ਨਹੀਂ ਸਗੋਂ ਅਸੂਲਾਂ ਦਾ ਮਸਲਾ ਹੈ। ਜਤਿੰਦਰ ਪਨੂੰ ਹੁਣਾ ਦੀ ਕਲਮ ਮੁਤਾਬਕ ਜੇ ਕਿਸੇ ਖਿਲਾਫ ਕੋਈ ਪੁਲਸ ਮੁਕੱਦਮਾ ਦਰਜ ਹੋਇਆ ਹੋਵੇ ਤਾਂ ਉਸ ਨੂੰ ਮਾਰ ਦੇਣਾ ਵਾਜਿਬ ਹੈ ਅਤੇ ਉਸ ਦੇ ਮਰਨ ਉੱਤੇ ਪਿੱਟ ਸਿਆਪਾ ਵੀ ਨਹੀਂ ਕਰਨਾ ਚਾਹੀਦਾ। ਮਨੁੱਖੀ ਹੱਕਾਂ ਦੀ ਹੋਂਦ ਤਾਂ ਪੰਨੂ ਹੋਰਾਂ ਦੀ ਕਲਮ ਚੋਂ ਮਨਫੀ ਹੈ। ਪੰਨੂ ਸਾਹਬ ਦੇ ਅਜਿਹੇ ਵਿਚਾਰ ਤਾਂ ਭਾਰਤੀ ਸੰਵਿਧਾਨ ਦਾ ਵੀ ਮਜ਼ਾਕ ਉਡਾਉਂਦੇ ਨੇ। ਸੰਵਿਧਾਨ ਵਿੱਚ ਘੱਟੋ-ਘੱਟ ਮਨੁੱਖੀ ਹੱਕਾਂ ਬਾਰੇ ਰਸਮੀ ਤੌਰ ‘ਤੇ ਤਾਂ ਲਿਖਿਆ ਹੋਇਆ ਏ। ਭਾਵੇਂ ਇਸ ਨੂੰ ਕੋਈ ਮੰਨੇ ਜਾਂ ਨਾ। ਪਰ ਜਤਿੰਦਰ ਪੰਨੂ ਤਾਂ ਘੱਟੋ ਘੱਟ ਵੀ ਨਹੀਂ ਮੰਨਦੇ।

ਇਸ ਤਰ੍ਹਾਂ ਦੀਆਂ ਸੈਂਕੜੇ ਮਿਸਾਲਾਂ ਮਿਲ ਜਾਣਗੀਆਂ ਜਦੋਂ ਪੰਨੂੰ ਸੱਤਾ ਅਤੇ ਪੁਲਿਸ ਨੂੰ ਵਿਚਾਰੀ ਅਤੇ ਪੀ-ੜ-ਤ ਮੰਨਕੇ ਲਿਖ ਰਹੇ ਸਨ। ਉਨ੍ਹਾਂ ਹਮੇਸ਼ਾ ਇੰਝ ਹੀ ਲਿਖਿਆ। ਕਦੇ ਸੱਤਾ ਨੂੰ ਸਵਾਲ ਨਹੀਂ ਕੀਤੇ। ਅਜਿਹੀ ਇਕ ਹੋਰ ਮਿਸਾਲ ਟਿਪਣੀ ਵਾਲੇ ਖ਼ਾਨੇ ‘ਚ ਹੈ।

ਪੰਨੂ ਜੀ ਨੇ ਸੱਤਾ ਨੂੰ ਸਵਾਲ ਨਹੀਂ ਕੀਤੇ। ਬਹੁਤਿਆਂ ਵਾਸਤੇ ਪੰਨੂੰ ਸਿਰਫ ਇਸ ਲਈ ਸੱਚਾ ਪੱਤਰਕਾਰ ਹੈ ਕਿਉਂਕਿ ਬਾਦਲਾਂ ਖਿਲਾਫ ਬੋਲਕੇ ਸੱਚੇ ਪੱਤਰਕਾਰ ਦਾ ਰੁਤਬਾ ਲੈ ਲੈਣਾ ਪੰਜਾਬ ‘ਚ ਸਭ ਤੋਂ ਸੌਖਾ ਕੰਮ ਏ। ਅਜਿਹਾ ਇਸ ਲਈ ਵੀ ਹੋਇਆ ਕਿਉਂਕਿ ਜਦੋਂ ਫੇਸਬੁੱਕ ਫੈਲ ਰਹੀ ਸੀ ਤਾਂ ਬਾਦਲ ਰਾਜ ਕਰ ਰਹੇ ਸੀ।

ਜਤਿੰਦਰ ਪੰਨੂੰ ਲਈ ਬਾਦਲਾਂ ਖਿਲਾਫ ਬੋਲਣਾ ਹੋਰ ਵੀ ਸੌਖਾ ਸੀ। ਕਿਉਂਕਿ ਬਾਦਲ ਤਾਂ ਪਹਿਲਾਂ ਹੀ ਪੰਨੂੰ ਹੋਰਾਂ ਸਮੇਤ ਉਸ ਸਾਰੀ ਧਿਰ ਅੱਗੇ ਕਾਣੇ ਜਾਂ ਊਣੇ ਸਨ, ਜੋ ਬਾਬਰ ਕਿਆਂ ਦੀ ਰੀਤ ਨੂੰ ਅੱਗੇ ਤੋਰ ਰਹੀ ਸੀ। ਇਸ ਕਰਕੇ ਜਤਿੰਦਰ ਪੰਨੂੰ ਦਾ ਬਾਦਲਾਂ ਖਿਲਾਫ ਬੋਲਣਾ ਕਦੇ ਵੀ ਸੱਤਾ ਖਿਲਾਫ ਬੋਲਣਾਂ ਨਹੀਂ ਸੀ, ਸਗੋਂ ਸਿਰਫ ਸੱਤਾ ਦੇ ਪਿਆਦਿਆਂ ਖ਼ਿਲਾਫ਼ ਬੋਲਣਾ ਸੀ।

ਜਤਿੰਦਰ ਪੰਨੂ ਸੱਤਾ ਨੂੰ ਸਵਾਲ ਨਹੀਂ ਕਰਦੇ, ਸਿਰਫ ਬਾਦਲਾਂ ਨੂੰ ਕਰਦੇ ਨੇ। ਇਸ ਦੀ ਸੱਜਰੀ ਮਿਸਾਲ ਜਤਿੰਦਰ ਪੰਨੂੰ ਵੱਲੋਂ ਲੋਕ ਸਭਾ ਚੋਣਾਂ ਵੇਲੇ ਪ੍ਰਨੀਤ ਕੌਰ ਦੀ ਇੰਟਰਵਿਊ ਵਿੱਚ ਪੁੱਛੇ ਸਵਾਲ ਨੇ।


ਜਤਿੰਦਰ ਪੰਨੂ ਹਮੇਸ਼ਾਂ ਬਾ-ਬ-ਰ ਕਿਆਂ ਦੇ ਜ਼ੁ-ਲਮ- ‘ਤੇ ਪਰਦਾ ਪਾਉਂਦੇ ਰਹੇ। ਪੰਨੂੰ ਨੂੰ ਤਾਂ ਬਾ-ਬ-ਰ ਕਿਆਂ ਦੇ ਜ਼ੁ-ਲ-ਮ ਦੇ ਖਿਲਾਫ ਅਵਾਜ਼ ਚੁੱਕਣ ਲਈ ਬਣਿਆ ਪੀਪਲਜ਼ ਕਮਿਸ਼ਨ ਵੀ ਮੰਨਜ਼ੂਰ ਨਹੀਂ ਸੀ। ਪੱਤਰਕਾਰੀ ਦੇ ਮਖੌਟੇ ਨੂੰ ਲਾਹਕੇ ਪਰੇ ਸੁੱਟਦੇ ਹੋਏ ਪੰਨੂੰ ਸਾਹਬ ਕਮਿਸ਼ਨ ਨੂੰ ਰੋਕਣ ਲਈ ਅਦਾਲਤ ਤੱਕ ਪਹੁੰਚ ਗਏ ਸਨ। ਕਿੰਨਾ ਦ-ਰ-ਦ ਏ ਪੰਨੂ ਸਾਹਬ ਦੇ ਦਿਲ ‘ਚ ਪੁਲਿਸ ਵਾਸਤੇ!
ਟੀਵੀ ‘ਤੇ ਰੋਣ ਵਾਲੇ ਜਤਿੰਦਰ ਪੰਨੂੰ ਦਾ ਦਿਲ ਐਨਾ ਸਖ਼ਤ ਹੈ ਕਿ ਸਿੱਖਾਂ ਦੀ ਨ-ਸ-ਲ-ਕੁ-ਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਰਿਟ ਪਾਈ ਸੀ।
(ਪੰਨੂ ਹੋਰਾਂ ਦੀ ਇਕ ਪਾਸੜ ਬਿਆਨਬਾਜ਼ੀ, ਜਿਸ ਨੂੰ ਪੱਤਰਕਾਰੀ ਕਿਹਾ ਜਾਂਦਾ, ਦੇ ਕੁਝ ਨਮੂਨੇ ਟਿੱਪਣੀ ਵਾਲੇ ਖ਼ਾਨੇ ‘ਚ।)
#ਮਹਿਕਮਾ_ਪੰਜਾਬੀ

‘ਨਵਾਂ ਜਮਾਨਾ’ ਅਸਲ ’ਚ ‘ਸਰਕਾਰੀ ਤੇ ਸਿੱਖ ਵਿਰੋਧੀ ਜਮਾਨਾ’ ਦੇ ਸੰਪਾਦਕ ਕਾਮਰੇਡ ਜਤਿੰਦਰ ਪੰਨੂੰ ਵੱਲੋਂ ਤੀਂਘ ਤੀਂਘ ਲੋਕਤੰਤਰ ਦੀ ਗੱਲ ਕਰਨ ਬਾਅਦ ਸਿੱਖ ਨੌਜਵਾਨਾਂ ਨੇ ਪੰਨੂੰ ਤੇ ਗਿੱਲ ਦੇ ਯਰਾਨੇ ਬਾਰੇ ਪੋਸਟਾਂ ਪਾਈਆਂ ਪਰ ਕੁਝ ਪੰਨੂੰ ਦੇ ਅੰਨੇ ਭਗਤਾਂ ਦਾ ਕਹਿਣਾ ਹੈ ਕਿ ਇਸ ਦੇ ਸਬੂਤ ਦਿਓ,

ਗਿੱਲ ਦੇ ਚਮਚੇ ਤੇ ਖਾਸਮ ਖਾਸ ਰਹੇ ਤੇ ਹੋਰ ਤੱਥਾਂ ਬਾਰੇ ਇਕ ਕਿਤਾਬ ‘ਰੱਤ ਰੱਤੀ ਰੁੱਤੀ/ਹਕੂਮਤੀ ਦ ਹਿ ਸ਼ ਤ ਗ ਰ ਦੀ’ ਲੇਖਕ ਬਲਜਿੰਦਰ ਕੋਟਭਾਰਾ, ਸਰਬਜੀਤ ਸਿੰਘ ਘੁਮਾਣ ਦੀ ਹੈ, ‘ਗਿੱਲ ਦੇ ਸੋਹਲੇ ਗਾਉਂਦੇ ਨੇ ਮੋਦੀ, ਸ਼ੋਰੀ, ਵਿਜੈ ਚੋਪੜਾ, ਜਤਿੰਦਰ ਪੰਨੂੰ’ (ਪੰਨਾ ਨੰਬਰ 16 ਤੋਂ) ਬਾਰੇ ਸਾਰੇ ਖੁਲਾਸੇ ਕੀਤੇ ਹੋਏ ਹਨ।
ਜਿਸ ’ਚ ਸਾਰੇ ਤੱਥ ਦਿੱਤੇ ਹਨ, ਚੱਲੋਂ ਛੱਡੋ ਇਹ ਕਿਤਾਬ ਵੀ ਗਲਤ ਹੋ ਸਕਦੀ ਹੈ।

ਕੇ. ਪੀ. ਐਸ. ਗਿੱਲ ਨੇ ਆਪਣੀ ਵਡਿਆਈ ’ਚ ਇਕ ਕਿਤਾਬ ਲਿਖਵਾਈ ਸੀ ‘ਧੜੱਲੇਦਾਰ ਪੁਲਿਸ ਅਧਿਕਾਰੀ’ ਉਸ ਦੇ ਪੰਨਾ ਨੰ. 223 ’ਚ ਕਾਮਰੇਡ ਪੰਨੂੰ ਵੱਲੋਂ ਗਿੱਲ ਦੀ ਚਮਚਾਗਿਰੀ ਵਾਲੀਆਂ ਤਰੀਫਾਂ ਕੋਈ ਵੀ ਪੜ੍ਹ ਸਕਦਾ ਹੈ।
ਫਿਰ ਖੁਦ ਬੁੱਚੜ ਗਿੱਲ ਵੀ ਲਿਖਦਾ ਹੈ,

‘ਮੈਂ ਸ਼ੁਕਰਗੁਜ਼ਾਰ ਹਾਂ, ਸ਼੍ਰੀ ਜਤਿੰਦਰ ਸਿਘ ਪੰਨੂੰ ਨਵਾਂ ਜ਼ਮਾਨਾ, ਸ਼੍ਰੀ ਅਰੁਨ ਸ਼ੋਰੀ, ਮਾਣਯੋਗ ਪੱਤਰਕਾਰ ਤੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੀ ਵਿਜੈ ਚੋਪੜਾ, ਪੰਜਾਬ ਕੇਸਰੀ ਵੱਲੋਂ ਪ੍ਰਾਪਤ ਹੋਏ ਕੀਮਤੀ ਵਿਚਾਰਾਂ ਲਈ।’

ਬੁੱਚੜ ਗਿੱਲ ਦੀਆਂ ਕਾਮਰੇਡ ਪੰਨੂੰ, ਵਿਜੈ ਚੋਪੜਾ ਆਦਿ ਵੱਲੋਂ ਚਾਪਲੂਸੀ, ਚਮਚਾਗਿਰੀ ਵਾਲੀਆਂ ਲਿਖਤਾਂ ਦੇ ਸਬੂਤ ਹਨ, ਜੇ ਅੰਨੇ ਭਗਤਾਂ ਦੀਆਂ ਅੱਖਾਂ ’ਤੇ ਹੀ ਪੱਟੀ ਬੰਨੀ ਹੋਈ ਹੈ ਤਾਂ ਉਹਨਾਂ ਦਾ ਆਪਣਾ ਕਸੂਰ ਹੈ।
ਬਲਜਿੰਦਰ ਸਿੰਘ ਕੋਟਭਾਰਾ, ਪੱਤਰਕਾਰ
#ਮਹਿਕਮਾ_ਪੰਜਾਬੀ

About admin

Check Also

ਸਿੱਖਾਂ ਦੀ ਨ ਸ ਲ ਕੁ ਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ

ਕਾਮਰੇਡਾਂ ਦੇ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਜਤਿੰਦਰ ਪੰਨੂ ਨੇ ਸਿੱਖ ਕਤਲੇਆਮ ਵਿਚ ਜਿਸ ਤਰਾਂ …

%d bloggers like this: