Breaking News
Home / ਪੰਜਾਬ / ਅੱਜ ਲੋਕ-ਤੰਤਰ ਖੜ੍ਹਾ ਹੋ ਗਿਆ।

ਅੱਜ ਲੋਕ-ਤੰਤਰ ਖੜ੍ਹਾ ਹੋ ਗਿਆ।

ਸੂਬਿਆਂ ਲਈ ਵੱਧ ਅਧਿਕਾਰ ਮੰਗਣ ਵਾਸਤੇ ਜਦ ਸਿੱਖਾਂ ਨੇ ਪੰਜਾਬ ਹੀ ਨਹੀਂ ਬਲਕਿ ਭਾਰਤ ਦੀ ਅਗਵਾਈ ਕੀਤੀ ਤਾਂ ਉਨ੍ਹਾਂ ਦੀਆਂ ਹੱਕੀ ਤੇ ਦੂਰਅੰਦੇਸ਼ ਮੰਗਾਂ ਨੂੰ ਫਿਰਕੂ ਗਰਦਾਨਣ ਵਿੱਚ ਅਤੇ ਉਸਤੋਂ ਬਾਅਦ ਸਟੇਟ ਨਾਲ ਰਲ ਕੇ ਪੰਜਾਬ ਦਾ ਘਾਣ ਕਰਵਾਉਣ ‘ਚ ਪੂਰਾ ਸਾਥ ਦੇਣ ਵਾਲਾ ਅੱਜ ਡਰਾਮੇ ਕਰ ਰਿਹਾ। ਕਹਿੰਦਾ ਬੱਸ ਹੋ ਗਈ, ਨਹੀਂ ਚਾਹੀਦਾ ਅਜਿਹਾ ਲੋਕ-ਤੰਤਰ!

ਇਹਨੂੰ ਕੋਈ ਮੂਹਰੇ ਬਿਠਾ ਕੇ ਪੁੱਛਣ ਵਾਲਾ ਹੋਵੇ ਕਿ ਸਾਰੀ ਅੱਗ ਤਾਂ ਤੁਹਾਡੀ ਲਾਈ ਹੋਈ ਹੈ। ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰ ਰਹੇ ਸਿੱਖਾਂ ਦਾ ਵਿਰੋਧ ਕਰਨ ਦੀ ਬਜਾਏ ਤੁਸੀਂ ਇੰਦਰਾ ਦੇ ਘਨੇੜੇ ਚੜ੍ਹ ਕੇ ਏਕਤਾ-ਅਖੰਡਤਾ ਕੂਕਦੇ ਰਹੇ, ਭਾਰਤ ਦਾ ਕੇਂਦਰੀਕਰਨ ਕਰਵਾਇਆ। ਇਹ ਜਿਹੜੀ ਹਾਲਤ ਦੇਖ ਕੇ ਹੁਣ ਉੱਠ ਉੱਠ ਗੱਲਾਂ ਕਰ ਰਹੇ ਹੋ, ਇਹ ਤੁਹਾਡੀ ਛੇੜੀ ਅੱਗ ਦੇ ਭਾਂਬੜ ਨੇ।

ਸਟੇਟ ਦੇ ਟਾਊਟ ਬਨਾਮ ਪੱਤਰਕਾਰ ਜਤਿੰਦਰ ਪੰਨੂ ਦੀ ਗੱਲ ਕਰ ਰਿਹਾਂ। ਇਹ ਡਰਾਮੇ ਕਰਕੇ ਨਵੀਂ ਪੀੜ੍ਹੀ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ। ਤੁਹਾਡਾ ਰਿਕਾਰਡ ਬੋਲਦਾ ਕਿ ਭਾਰਤ ਦੀ ਜੋ ਹਾਲਤ ਅੱਜ ਬਣੀ ਹੈ, ਉਸ ਵਿੱਚ ਤੁਹਾਡਾ ਤੇ ਜੋੜੀਦਾਰਾਂ ਦਾ ਪੂਰਾ ਯੋਗਦਾਨ ਹੈ। ਸਿਰਫ ਖ਼ੁ-ਦ-ਕੁ-ਸ਼ੀ ਕਰਕੇ ਆਪਣੇ ਦਾਗ ਧੋ ਸਕਦੇ ਹੋ, ਧਰਤੀ ਤੋਂ ਬੋਝ ਘਟਾ ਸਕਦੇ ਹੋ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਕਹਿੰਦੇ ਹਨ ਕਿ ਜਤਿੰਦਰ ਪੰਨੂੰ ਉਦੋਂ ਵੀ ਨਹੀਂ ਰੋਇਆ ਸੀ ਜਦੋਂ ਉਸਦਾ ਭਰਾ ਪੁਲਿਸ ਨੇ ਝੂਠੇ ਮੁਕਾ ਬ ਲੇ ‘ਚ ਮਾ ਰਿ ਆ ਸੀ। ਰੋਣਾ ਤਾਂ ਕੀ ਸੀ, ਉਦੋਂ ਜਤਿੰਦਰ ਪੰਨੂੰ ਨੇ ਅਜਿਹੇ ਝੂਠੇ ਮੁ ਕਾ ਬ ਲਿਆਂ ਦੇ ਹੱਕ ‘ਚ ਲੇਖ ਲਿਖੇ, ਪੱਟਾਂ ‘ਤੇ ਥਾ ਪੀ ਆਂ ਮਾ ਰੀ ਆਂ। ਉਹ ਲੇਖ ਕੋਈ ਅੱਜ ਪੜ੍ਹੇ ਤਾਂ ਮੱਥੇ ‘ਤੇ ਹੱਥ ਮਾਰੇ। ਉਹ ਲੇਖ ਓਨੇ ਹੀ ਝੂਠੇ ਸਾਬਤ ਹੋਏ ਜਿੰਨੇ ਅੱਜ ਮੋਦੀ ਦੀ ਸੋਭਾ ‘ਚ ਲਿਖੇ ਜਾ ਰਹੇ ਲੇਖ ਝੂਠੇ ਨੇ।

ਉਦੋਂ ਇਹੀ ਸਿਸਟਮ ਚੰਗਾ ਸੀ। ਉਦੋਂ ਇਸ ਸਿਸਟਮ ‘ਤੇ ਜਤਿੰਦਰ ਪੰਨੂੰ ਨੂੰ ਬਹੁਤ ਵਿਸ਼ਵਾਸ ਸੀ। ਅੱਜ ਉਹੀ ਸਿਸਟਮ ਮਾੜਾ ਹੋ ਗਿਆ।
ਜਦੋਂ ਕਿ ਸੱਚ ਇਹ ਆ ਕਿ ਏਸ ਹਿੰਦੋਸਤਾਨ ਤੇ ਦਿੱਲੀ ਨੂੰ ਬੰਦੇ ਦੀ ਨਾ ਉਦੋਂ ਕਦਰ ਸੀ ਤੇ ਨਾ ਅੱਜ। ਪੰਨੂ ਸਾਬ, ਇੰਦਰਾ ਤੇ ਮੋਦੀ ‘ਚ ਬੱਸ ਏਨਾ ਕੁ ਈ ਫਰਕ ਆ ਜਿੰਨਾ ਤੁਹਾਡੇ ਦੋਸਤ ਕੇਪੀ ਗਿੱਲ ਤੇ ਸੁਮੇਧ ਸੈਣੀ ‘ਚ ਆ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: