Breaking News
Home / ਪੰਥਕ ਖਬਰਾਂ / ਆਕਸੀਜਨ ਦੀ ਫਰੀ ਸੇਵਾ ਕਰਨ ਵਾਲੇ ਸਿੱਖਾਂ ਨੂੰ ਭਗਤਾਂ ਦਾ ਪਿਆਰ ਮਿਲਦਾ ਦੇਖੋ

ਆਕਸੀਜਨ ਦੀ ਫਰੀ ਸੇਵਾ ਕਰਨ ਵਾਲੇ ਸਿੱਖਾਂ ਨੂੰ ਭਗਤਾਂ ਦਾ ਪਿਆਰ ਮਿਲਦਾ ਦੇਖੋ

ਆਕਸੀਜਨ ਦੀ ਫਰੀ ਸੇਵਾ ਕਰਨ ਦੇ ਬਾਵਜੂਦ ਵੀ ਕਟੜਵਾਦੀਆਂ ਵਲੋਂ ਸਿੱਖਾਂ ਖਿਲਾਫ ਨਫਰਤ ਭਰਿਆ ਪਰਚਾਰ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਬਹੁਤ ਹੀ ਖ਼ਤਰਨਾਕ ਰੂਪ ਧਾਰਿਆ ਹੋਇਆ ਹੈ। ਦੂਜੀ ਲਹਿਰ ‘ਚ ਲੋਕਾਂ ਨੂੰ ਸਭ ਤੋਂ ਵੱਧ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਇਸ ਨਵੀਂ ਵੇਵ ਨਾਲ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ, ਜਿਸ ਕਰਕੇ ਆਕਸੀਜਨ ਦੇ ਸਿਲੰਡਰਾਂ ਦੀ ਕਮੀ ਆ ਗਈ ਹੈ। ਇਸ ਮੁਸ਼ਕਿਲ ਸਮੇਂ ‘ਚ ਕੇਂਦਰ ਸਰਕਾਰ ਜੋ ਕਿ ਇਸ ਮਾਮਲੇ ‘ਚ ਲਾਚਾਰ ਨਜ਼ਰ ਆ ਰਹੀ ਹੈ।

ਆਕਸੀਜਨ ਸਿਲੰਡਰਾਂ ਦੀ ਕਮੀ ਕਾਰਨ ਵੱਡੀ ਗਿਣਤੀ ‘ਚ ਲੋਕ ਮੌਤ ਦੀ ਨੀਂਦ ਸੌਂ ਰਹੇ ਹਨ। ਇਸ ਮੁਸ਼ਕਿਲ ਸਮੇਂ ‘ਚ ਸਿੱਖ ਕੌਮ ਲੋੜਵੰਦ ਲੋਕਾਂ ਦੀ ਸੇਵਾ ਲਈ ਅੱਗੇ ਆਈ ਹੈ, ਜੋ ਕਿ ਲੋੜਵੰਦ ਲੋਕਾਂ ਨੂੰ ਆਕਸੀਜਨ ਸਿਲੰਡਰ ਮੁਹੱਇਆ ਕਰਵਾ ਰਹੀ ਹੈ। ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਿੱਖ ਕੌਮ ਇਹ ਆਕਸੀਜਨ ਸਿਲੰਡਰ ਮੁਫ਼ਤ (ਫ਼ਰੀ) ‘ਚ ਮੁਹੱਇਆ ਕਰਵਾ ਰਹੀ ਹੈ।

ਦੱਸ ਦਈਏ ਕਿ ਸਿੱਖ ਭਾਈਚਾਰੇ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਇਸ ਕੰਮ ਦੀ ਤਾਰੀਫ਼ ਕਰਦੇ ਹੋਏ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੈ। ਉਨ੍ਹਾਂ ਇਸ ਕਵਿਤਾ ਨਾਲ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਹੈ। ਇਹ ਕਵਿਤਾ ਉਨ੍ਹਾਂ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ, ਜੋ ਕਿ ਪੰਜਾਬੀਆਂ ਨੂੰ ਅੱ-ਤ-ਵਾ-ਦੀ ਦੱਸਦੇ ਹਨ। ਹੁਣ ਦੇਖ ਲਵੋ ਜਦੋਂ ਦੇਸ਼ ਨੂੰ ਲੋੜ ਪਈ ਤਾਂ ਆਕਸੀਜਨ ਦਾ ਲੰਗਰ ਵੀ ਲਗਾ ਦਿੱਤਾ ਹੈ। ਜੀ ਆਕਸੀਜਨ ਦਾ ਲੰਗਰ ਜਿਸ ‘ਚ ਲੋਕਾਂ ਨੂੰ ਮੁਫਤ ‘ਚ ਆਕਸੀਜਨ ਦੇ ਸਿਲੰਡਰ ਮੁਹੱਇਆ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਦੀ ਜਾਨਾਂ ਬਚਾਈਆਂ ਜਾ ਰਹੀਆਂ ਹਨ।

ਬੱਬੂ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕੈਪਸ਼ਨ ‘ਚ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਲਿਖ ਕੇ ਪੋਸਟ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਸ ਕਵਿਤਾ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਇਹ ਖੂਬ ਸ਼ੇਅਰ ਹੋ ਰਹੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਵੱਲੋਂ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚ ਪ੍ਰਸਤਾਵਿਤ “ਆਕਸੀਜਨ ਪਲਾਂਟ” ਨੂੰ ਕੇਂਦਰ ਸਰਕਾਰ ਵੱਲੋਂ ਮੰਜੂਰੀ, ਇੱਕ ਹਫ਼ਤੇ ਵਿੱਚ ਆਕਸੀਜਨ ਪਲਾਂਟ ਆਪਣੀ ਸੇਵਾਵਾਂ ਦੇਣ ਲਈ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾਂ ਆਕਸੀਜਨ ਕਾਨਸਨਟਰੇਟਰ ਰਾਹੀ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ, ਦੋ ਵੱਡੇ ਜਨਰੇਟਰਾਂ ਨੂੰ ਖਰੀਦੀਆਂ ਗਿਆ ਹੈਂ।


ਸ਼੍ਰੋਮਣੀ ਕਮੇਟੀ ਨੂੰ ਅਮਰੀਕਾ ਦੀ ਇੱਕ ਸਿੱਖ ਸੰਗਤ ਵੱਲੋਂ ੨੦੦ ਆਕਸੀਜਨ ਕਾਨਸਨਟਰੇਟਰਾਂ ਦੀ ਸੇਵਾ ਵੀ ਦਿੱਤੀ ਗਈ ਹੈ ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਤੌਰ ਤੇ ਲੋੜ ਅਨੁਸਾਰ ਹੋਰ ਆਕਸੀਜਨ ਕਾਨਸਨਟਰੇਟਰਾਂ ਨੂੰ ਖਰੀਦਿਆ ਜਾ ਰਿਹਾ। ਮੌਜੂਦਾ ਸਮੇਂ ਗੁਰੂ ਰਾਮਦਾਸ ਹਸਪਤਾਲ, ਅੰਮ੍ਰਿਤਸਰ ਸਾਹਿਬ ਨੂੰ ਕੋਰੋਨਾ ਮਰੀਜ਼ਾਂ ਲਈ ਸਮਰਪਿਤ ਕੀਤਾ ਗਿਆ ਹੈ ਜਿੱਥੇ ੨੦੦ ਬੈਡਾਂ ਦੀ ਉਪਲਬਧਤਾ ਹੈਂ ਅਤੇ ੩੭ ਵੈਂਟੀਲੇਟਰਾਂ ਦੀ ਸੁਵਿਧਾ ਹੈਂ। ਇਸ ਤੋਂ ਇਲਾਵਾ ਗੁਰਦੁਆਰਾ ਮੰਜੀ ਹਾਲ, ਆਲਮਗੀਰ ਦੇ ਦੀਵਾਨ ਹਾਲ ਨੂੰ ੨੫ ਬੈਡਾਂ ਦੇ ਅਸਥਾਈ ਕੋਵੀਡ ਹਸਪਤਾਲ ਵੱਜੋ ਤਬਦੀਲ ਕੀਤਾ ਗਿਆ ਹੈਂ ਜਦਕਿ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੀ ੨੫ ਬੈਡਾਂ ਵਾਲੇ ਅਸਥਾਈ ਹਸਪਤਾਲ ਨੂੰ ਬਣਾਇਆ ਗਿਆ ਹੈਂ


ਜਿੱਥੇ ਆਕਸੀਜਨ ਕਾਨਸਨਟਰੇਟਰਾਂ ਦੀ ਸੁਵਿਧਾ ਹੋਵੇਗੀ ਅਤੇ ਐਮਰਜੈਂਸੀ ਦੇ ਕੇਸ ਲਈ ਐਂਬੂਲੈਂਸ ਦੀ ਸੁਵਿਧਾ ਵੀ ਤਿਆਰ ਰਹੇਗੀ। ਸ਼੍ਰੋਮਣੀ ਕਮੇਟੀ ਅਧੀਨ ਮੈਡੀਕਲ ਟੀਮਾਂ ੨ ਸ਼ਿਫਟਾਂ ਵਿੱਚ ਲਗਾਤਾਰ ਕੰਮ ਕਰ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਵਧੀਆ ਫੈਸਲਾ ਜੋਕਿ ਸਲਾਘਾਯੋਗ ਹੈਂ। ਪੰਜਾਬ ਵਿੱਚ ਅੰਮ੍ਰਿਤਸਰ ਆਕਸੀਜਨ ਦੀ ਸਭ ਤੋਂ ਵੱਡੀ ਕਿੱਲਤ ਹੈਂ, ਮੌਜੂਦਾ ਸਮੇਂ ਅੰਮ੍ਰਿਤਸਰ ਨੂੰ ੩੫੦ ਕਿਲੋਮੀਟਰ ਪਾਨੀਪਤ ਤੋਂ ਸੀਮਿਤ ਆਕਸੀਜਨ ਸਪਲਾਈ ਹੋ ਰਹੀ ਹੈਂ। ਜਦਕਿ ਹਰ ਦਿਨ ਅੰਮ੍ਰਿਤਸਰ ਖਦਸ਼ਾ ਰਹਿੰਦਾ ਕਿ ਆਕਸੀਜਨ ਸਪਲਾਈ ਟੁੱਟਣ ਨਾਲ ਕੀਤੇ ਮੰਦਭਾਗੀ ਘਟਨਾ ਨਾ ਵਾਪਰ ਜਾਵੇ। ਅੰਮ੍ਰਿਤਸਰ ਵਿੱਚ ਹੀ ਆਕਸੀਜਨ ਖਤਮ ਹੋਣ ਨਾਲ ੬ ਮਰੀਜ਼ਾਂ ਨੇ ਦਮ ਤੋੜ ਦਿੱਤਾ ਸੀ। ਪੂਰੀ ਉਮੀਦ ਹੈਂ ਕਿ ਸ਼੍ਰੋਮਣੀ ਕਮੇਟੀ ਦਾ ਇਹ ਕਦਮ ਅੰਮ੍ਰਿਤਸਰ ਵਿੱਚ ਦਾਖਲ ਮਰੀਜ਼ਾਂ ਨੂੰ ਬਹੁਤ ਵੱਡੀ ਸਹੂਲਤਾਂ ਦੇਵੇਗਾ। ਦਿਲੋਂ ਧੰਨਵਾਦ Shiromani Gurdwara Parbandhak Committee ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਮਨੁੱਖਤਾ ਦੀ ਇਸ ਸੇਵਾ ਲਈ।


ਦਿੱਲੀ ਵਿੱਚ ਇਕ ਸਿੱਖ ਪਰਿਵਾਰ ਦੀ ਫੈਕਟਰੀ ਜੋ ਆਕਸੀਜਨ ਬਣਾਉਦੀ ਹੈ ਸਿੰਘ ਸਾਬ੍ਹ ਨੇ ਆਕਸੀਜਨ ਇਨਸਾਨੀਅਤ ਲਈ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ਗੁਰੂ ਮਹਾਰਾਜ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ, ਲੈ ਦੱਸ ਨੀਂ ਸਰਕਾਰੇ ਅੱਤਵਾਦੀ ਦਾ ਰੋਲ ਤੂੰ ਨਿਭਾ ਰਹੀ ਜਾਂ ਸਿੱਖ!

About admin

Check Also

ਕੀ ਪੁਲਿਸ ਨੇ ਖ਼ੁਦ ਮਾ ਰ ਕੇ ਨਾਮ ਸੰਗਤ ਦਾ ਲਾਇਆ?

ਵੀਡੀਓ ਸਬੂਤ ਹਨ ਕਿ ਪੁਲਿਸ ਬੰਦਾ ਜਿਓਂਦਾ ਲੈ ਕੇ ਗਈ ਪਰ ਕਹਿ ਰਹੇ ਕਿ ਸੰਗਤ …

%d bloggers like this: