Breaking News
Home / ਦੇਸ਼ / ਮਮਤਾ ਦਾ ਸੁਪਨਾ ਸੀ ਕਾਮਰੇਟਾਂ ਦਾ ਸਫਾਇਆ ਕਰਨਾ

ਮਮਤਾ ਦਾ ਸੁਪਨਾ ਸੀ ਕਾਮਰੇਟਾਂ ਦਾ ਸਫਾਇਆ ਕਰਨਾ

ਤਰੀਕ: 12 ਮਈ, 2011, ਸਥਾਨ: ਕਲਕੱਤਾ ਦੇ ਕਾਲੀਘਾਟ ਇਲਾਕੇ ‘ਚ ਮਮਤਾ ਬੈਨਰਜੀ ਦਾ ਸਲੇਟੀ ਪੱਥਰ ਦੀ ਛੱਤ ਵਾਲਾ ਦੋ ਕਮਰਿਆਂ ਦਾ ਕੱਚਾ ਘਰ।

ਜਿਵੇਂ ਜਿਵੇਂ 2011 ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਸਨ, ਘਰ ਦੇ ਬਾਹਰ ਇਕੱਠੇ ਹੋਏ ਤ੍ਰਿਣਮੂਲ ਕਾਂਗਰਸ ਦੇ ਹਜ਼ਾਰਾਂ ਸਮਰਥਕਾਂ ਦਾ ਜੋਸ਼ ਠਾਠਾਂ ਮਾਰ ਰਿਹਾ ਸੀ।

ਕਾਂਗਰਸ ਨਾਲ ਨਾਤਾ ਤੋੜਕੇ ਵੱਖਰੀ ਪਾਰਟੀ ਬਣਾਉਣ ਤੋਂ ਲਗਭਗ 13 ਸਾਲ ਬਾਅਦ ਖੱਬੇ ਪੱਖੀਆਂ ਨੂੰ ਸੱਤਾਂ ਤੋਂ ਬਾਹਰ ਕਰਨ ਦਾ ਉਨ੍ਹਾਂ ਦਾ ਸੁਫ਼ਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਸੀ। ਉਨ੍ਹਾਂ ਦੀ ਇੱਕ ਪੁਰਾਣੀ ਸਹੁੰ ਵੀ ਪੂਰੀ ਹੋਣ ਵਾਲੀ ਸੀ। ਮਮਤਾ ਬੈਨਰਜੀ ਬੇਹੱਦ ਸ਼ਾਂਤ ਬੈਠੇ ਸਨ।

ਜਦੋਂ ਇਹ ਸਾਫ਼ ਹੋ ਗਿਆ ਕਿ ਟੀਐੱਮਸੀ ਭਾਰੀ ਬਹੁਮੱਤ ਨਾਲ ਸੱਤਾ ਵਿੱਚ ਆਉਣ ਵਾਲੀ ਹੈ ਤਾਂ ਮਮਤਾ ਜਸ਼ਨ ਮਨਾਉਣ ਦੀ ਬਜਾਇ ਅੱਗੇ ਦੀ ਰਣਨੀਤੀ ਬਣਾਉਣ ਵਿੱਚ ਜੁੱਟ ਗਏ। ਉਹ ਕੇਂਦਰੀ ਰੇਲ ਮੰਤਰੀ ਸਨ ਅਤੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵੀ ਨਹੀਂ ਲੜੀਆਂ ਸਨ।

ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਤਾਂ ਮਮਤਾ ਦੀ ਸਿਆਸਤ ਤੋਂ ਇੰਨਾਂ ਖਿੱਝਦੇ ਸਨ ਕਿ ਉਨ੍ਹਾਂ ਨੇ ਕਦੀ ਵੀ ਜਨਤਕ ਤੌਰ ‘ਤੇ ਮਮਤਾ ਦਾ ਨਾਮ ਤੱਕ ਨਹੀਂ ਸੀ ਲਿਆ। ਨਾਮ ਦੀ ਬਜਾਇ ਉਹ ਹਮੇਸ਼ਾਂ ਮਮਤਾ ਨੂੰ ‘ਉਹ ਔਰਤ’ ਕਹਿ ਕੇ ਸੰਬੋਧਿਤ ਕਰਦੇ ਸਨ।

ਮਮਤਾ ਦੇ ਸਿਆਸੀ ਸਫ਼ਰ ‘ਤੇ ‘ਡੀਕੋਡਿੰਗ ਦੀਦੀ’ ਨਾਮ ਦੀ ਕਿਤਾਬ ਲਿਖਣ ਵਾਲੇ ਪੱਤਰਕਾਰ ਦੋਲਾ ਮਿੱਤਰ ਕਹਿੰਦੇ ਹਨ, ”ਦੇਸ ਵਿੱਚ ਕਿਸੇ ਹੋਰ ਔਰਤ ਆਗੂ ਦੀਆਂ ਗਤੀਵਿਧੀਆਂ ਵਿੱਚ ਲੋਕਾਂ ਦੀ ਇੰਨੀ ਦਿਲਚਸਪੀ ਨਹੀਂ ਰਹਿੰਦੀ, ਜਿੰਨੀ ‘ਦੀਦੀ’ ਦੇ ਨਾਮ ਨਾਲ ਮਸ਼ਹੂਰ ਮਮਤਾ ਬੈਨਰਜ਼ੀ ਪ੍ਰਤੀ ਰਹਿੰਦੀ ਹੈ। ਇਹ ਉਨ੍ਹਾਂ ਦੇ ਜਾਦੂਈ ਵਿਅਕਤੀਤਵ ਦਾ ਹੀ ਕ੍ਰਿਸ਼ਮਾ ਹੈ।”

ਆਖ਼ਿਰ ਮਮਤਾ ਨੇ ਕਿਹੜੀ ਸਹੁੰ ਖਾਧੀ ਸੀ ਜੋ ਉਸ ਦਿਨ ਪੂਰੀ ਹੋਣ ਵਾਲੀ ਸੀ?

ਜੁਲਾਈ, 1993 ਵਿੱਚ ਉਨ੍ਹਾਂ ਦੇ ਯੁਵਾ ਕਾਂਗਰਸ ਪ੍ਰਧਾਨ ਹੁੰਦਿਆਂ ਸਕੱਤਰੇਤ ਰਾਈਟਰਜ਼ ਬਿਲਡਿੰਗ ਮੁਹਿੰਮ ਦੌਰਾਨ ਪੁਲਿਸ ਵਲੋਂ ਚਲਾਈਆਂ ਗੋ-ਲੀ-ਆਂ ਵਿੱਚ 13 ਨੌਜਾਵਨਾਂ ਦੀ ਮੌਤ ਹੋ ਗਈ ਸੀ।

ਇਸ ਮੁਹਿੰਮ ਦੌਰਾਨ ਮਮਤਾ ਨੂੰ ਵੀ ਸੱਟਾਂ ਲੱਗੀਆਂ ਸਨ। ਪਰ ਉਸ ਤੋਂ ਪਹਿਲਾਂ ਉਸੇ ਸਾਲ ਸੱਤ ਜਨਵਰੀ ਨੂੰ ਨਦਿਆ ਜ਼ਿਲ੍ਹੇ ਵਿੱਚ ਇੱਕ ਗੂੰਗੀ ਤੇ ਬੋਲੀ ਰੇ – ਪ ਪੀ-ੜ-ਤਾ ਦੇ ਨਾਲ ਰਾਈਟਰਜ਼ ਬਿਲਡਿੰਗ ਜਾ ਕੇ ਤਤਕਾਲੀ ਮੁੱਖ ਮੁੰਤਰੀ ਜੋਤੀ ਬਾਸੂ ਦੇ ਨਾਲ ਮੁਲਾਕਾਤ ਲਈ ਉਹ ਉਨ੍ਹਾਂ ਦੇ ਚੈਂਬਰ ਦੇ ਦਰਵਾਜ਼ੇ ਸਾਹਮਣੇ ਧਰਨੇ ‘ਤੇ ਬੈਠ ਗਏ ਸਨ।

ਮਮਤਾ ਦਾ ਇ-ਲ-ਜ਼ਾ-ਮ ਸੀ ਕਿ ਸਿਆਸੀ ਸਬੰਧਾਂ ਕਾਰਨ ਹੀ ਦੋ-ਸ਼ੀ-ਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਸ ਸਮੇਂ ਉਹ ਕੇਂਦਰੀ ਰਾਜ ਮੰਤਰੀ ਸਨ ਪਰ ਜੋਤੀ ਬਾਸੂ ਨੇ ਉਨ੍ਹਾਂ ਨਾਲ ਮੁਲਾਕਾਤ ਨਾ ਕੀਤੀ।

ਬਾਸੂ ਦੇ ਆਉਣ ਦਾ ਸਮਾਂ ਹੋਣ ਵਾਲਾ ਸੀ ਪਰ ਜਦੋਂ ਲੱਖ ਮਨਾਉਣ ਦੇ ਬਾਵਜੂਦ ਮਮਤਾ ਉਥੋਂ ਟੱ-ਸ ਤੋਂ ਮੱ-ਸ ਹੋਣ ਨਾ ਹੋਏ ਤਾਂ ਉਨ੍ਹਾਂ ਨੂੰ ਤੇ ਉਸ ਲੜਕੀ ਨੂੰ ਮਹਿਲਾ ਪੁਲਿਸ ਕਰਮੀਆਂ ਨੇ ਘ ਸੀ ਟ ਦੇ ਹੋਏ ਪੌੜੀਆਂ ਤੋਂ ਹੇਠਾਂ ਲਾਹਿਆ ਅਤੇ ਪੁਲਿਸ ਮੁੱਖ ਦਫ਼ਤਰ ਲਾਲ ਬਾਜ਼ਾਰ ਲੈ ਗਏ। ਇਸ ਦੌਰਾਨ ਉਨ੍ਹਾਂ ਦੇ ਕੱਪੜੇ ਫ਼ੱ ਟ ਗਏ।

ਮਮਤਾ ਨੇ ਉਸੇ ਮੌਕੇ ‘ਤੇ ਹੀ ਸਹੁੰ ਖਾਧੀ ਸੀ ਕਿ ਹੁਣ ਉਹ ਇਸ ਇਮਾਰਤ ਵਿੱਚ ਦੁਬਾਰਾ ਪੈਰ ਖ਼ੁਦ ਮੁੱਖ ਮੰਤਰੀ ਬਣਕੇ ਹੀ ਰੱਖਣਗੇ। ਉਨ੍ਹਾਂ ਨੇ ਆਪਣੀ ਸਹੁੰ ਪੂਰੀ ਦ੍ਰਿੜਤਾ ਨਾਲ ਨਿਭਾਈ। ਆਖ਼ਿਰ 20 ਮਈ 2011 ਨੂੰ ਕਰੀਬ 18 ਸਾਲ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਹੀ ਇਸ ਇਤਿਹਾਸਿਕ ਲਾਲ ਇਮਾਰਤ ਵਿੱਚ ਦੁਬਾਰਾ ਪੈਰ ਰੱਖਿਆ।

ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਤਾਂ ਮਮਤਾ ਦੀ ਸਿਆਸਤ ਤੋਂ ਇੰਨਾਂ ਖਿੱ ਝ ਦੇ ਸਨ ਕਿ ਉਨ੍ਹਾਂ ਨੇ ਕਦੀ ਵੀ ਜਨਤਕ ਤੌਰ ‘ਤੇ ਮਮਤਾ ਦਾ ਨਾਮ ਤੱਕ ਨਹੀਂ ਸੀ ਲਿਆ। ਨਾਮ ਦੀ ਬਜਾਇ ਉਹ ਹਮੇਸ਼ਾਂ ਮਮਤਾ ਨੂੰ ‘ਉਹ ਔਰਤ’ ਕਹਿ ਕੇ ਸੰਬੋਧਿਤ ਕਰਦੇ ਸਨ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: