Breaking News
Home / ਦੇਸ਼ / ਲੰਬੇ ਕਾਲੇ ਕੋਟਾਂ ਵਾਲੇ ਯੂਨੀਅਨ ਆਗੂਆਂ ਦਾ ਸਾਦੀ ਸਾੜੀ ਤੇ ਕੈੰਚੀ ਚੱਪਲ਼ਾਂ ਵਾਲੀ ਮਮਤਾ ਨਾਲ ਕੋਈ ਮੇਲ ਨਹੀਂ

ਲੰਬੇ ਕਾਲੇ ਕੋਟਾਂ ਵਾਲੇ ਯੂਨੀਅਨ ਆਗੂਆਂ ਦਾ ਸਾਦੀ ਸਾੜੀ ਤੇ ਕੈੰਚੀ ਚੱਪਲ਼ਾਂ ਵਾਲੀ ਮਮਤਾ ਨਾਲ ਕੋਈ ਮੇਲ ਨਹੀਂ

ਚੋਣ ਪ੍ਰਚਾਰ ਦੌਰਾਨ ਇਕ ਵਾਰ ਵੀ ਕਿਸੇ ਕਿਸਾਨ ਯੂਨੀਅਨ ਦੇ ਲੰਬੇ ਕਾਲੇ ਕੋਟਾਂ ਵਾਲੇ ਆਗੂ ਨੇ ਸਪੱਸ਼ਟ ਬਿਆਨ ਮਮਤਾ ਬੈਨਰਜੀ ਦੇ ਹੱਕ ਵਿਚ ਨਹੀਂ ਸੀ ਦਿੱਤਾ। ਪੱਤਰਕਾਰ ਸੁਖਦੇਵ ਸਿੰਘ ਚੰਡੀਗੜ੍ਹ ਨੇ ਬਾਕਾਇਦਾ ਲੇਖ ਲਿਖਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਕਿਹਾ ਸੀ ਕਿ ਬੰਗਾਲ ਦੇ ਸਿੱਖਾਂ ਵਾਂਗ ਨਿੱਤਰ ਕੇ ਮਮਤਾ ਦੀ ਸਪੋਰਟ ਕਰੋ। ਪਰ ਜਿੱਥੇ ਮੋਰਚੇ ਦੇ ਕਾਮਰੇਡ ਆਗੂ ਕਾਮਰੇਡਾਂ ਦੀ ਮੱਦਦ ਕਰਦੇ ਰਹੇ, ਉਥੇ ਕਿਸਾਨ ਮੋਰਚੇ ਨੇ ‘ਮੋਦੀ ਦੇ ਖਿਲਾਫ, ਮੋਦੀ ਦੇ ਖਿਲਾਫ’ ਆਖਕੇ ਕਾਮਰੇਡਾਂ ਦੀ ਹੀ ਗੂੰਗੀ ਸਪੋਰਟ ਕੀਤੀ।ਹੁਣ ਜਦੋਂ ਕਾਮਰੇਡਾਂ ਤੇ ਕਾਂਗਰਸ ਦੀ ਸ਼ਰਮਨਾਕ ਹਾਰ ਹੋ ਚੁੱਕੀ ਹੈ ਤਾਂ ਕਿਸਾਨ ਮੋਰਚੇ ਦੇ ਆਗੂ ਤੇ ਹੋਰ ਝੋਲੀ ਚੁੱਕ ਬੇਸ਼ਰਮੀ ਨਾਲ ਮੋਦੀ ਨੂੰ ਹਰਾਉਣ ਲਈ ਆਪਣੀ ਪਿੱਠ ਆਪੇ ਥਾਪੜ ਰਹੇ ਹਨ। ਇਹ ਉਵੇਂ ਦੀ ਗੱਲ ਹੈ ਜਿਵੇਂ ਉਗਰਾਹਾਂ ਜ ਲੀ ਲ ਹੋਕੇ ਖਨੌਰੀ ਤੋਂ ਦਿੱਲੀ ਜਾ ਬੈਠਾ ਤੇ ਨਾਲੇ ਕਹੀ ਜਾਂਦਾ ਅਸੀਂ ਕਿਸੇ ਦੇ ਪਿਛੇ ਨਹੀਂ ਲੱਗਦੇ।
#ਮਹਿਕਮਾ_ਪੰਜਾਬੀ

ਮਮਤਾ ਬੈਨਰਜੀ ਦੀ ਬੰਗਾਲ ਵਿੱਚ ਵੱਡੀ ਜਿੱਤ ਦਾ ਕਾਰਣ ਇਹੀ ਹੈ ਕਿ ਉਸਨੇ ਜੋ ਵੀ ਵਾਅਦੇ ਕੀਤੇ ਜੋ ਵੀ ਦਾਅਵੇ ਕੀਤੇ ਸਨ ਉਹ ਲੋਕਾਂ ਦੀ ਜੁਬਾਨ ਤੇ ਲੋਕਾ ਦੇ ਸਭਿਆਚਾਰ ਨੂੰ ਸਾਹਮਣੇ ਰੱਖ ਕੀਤੇ ਸਨ। ਭਾਂਵੇ ਕਿ ਬੰਗਾਲ ਵਿੱਚ ਬੰਗਾਲੀ ਭਾਸ਼ੀ ਤੇ ਹਿੰਦੀ ਭਾਸ਼ੀ ਦਾ ਪਾੜਾ ਬਹੁਤ ਵੱਧ ਗਿਆ ਸੀ ਪਰ ਮਮਤਾ ਨੂੰ ਲੋਕਲ ਮੁੱਦਿਆ ਤੇ ਮਜਬੂਤ ਪਕੜ ਅਤੇ ਲੋਕ ਸਭਿਆਚਾਰ ਨਾਲ ਡੂੰਘੀ ਸਾਂਝ ਕਾਰਣ ਲੋਕਾ ਦੀ ਹਿਮਾਇਤ ਮਿਲੀ ਹੈ ।ਭਾਜਪਾ ਨੇ ਆਸਾਮ ਵਿੱਚ ਤਾ ਲੋਕਲ ਭਾਸ਼ਾ ਤੇ ਸਭਿਆਚਾਰ ਦੀ ਵਕਾਲਤ ਕੀਤੀ ਜਿੱਤੇ ਵੀ ਪਰ ਬੰਗਾਲ ਵਿੱਚ ਝੰਡਾ ਹਿੰਦੀ ਭਾਸ਼ਾ ਤੇ ਬੇਲੋੜੇ ਰਾਸ਼ਟਰਵਾਦ ਦਾ ਚੁੱਕਿਆ ਜਿਸ ਨਾਲ ਬੰਗਾਲੀ ਸਭਿਆਚਾਰ ਦੇ ਹਾਮੀ ਮਮਤਾ ਬੈਨਰਜੀ ਨਾਲ ਜਾ ਖੜੇ ਹੋਏ।

ਦੂਜੇ ਪਾਸੇ ਖੱਬੇ-ਪੱਖੀ ਧਿਰਾਂ 35 ਸਾਲ ਤੱਕ ਸੂਬੇ ਦੀ ਸਿਆਸਤ ਤੇ ਕਾਬਜ ਰਹੀਆ ਹਨ ਪਰ ਅੱਜ ਉਸਦਾ ਵੋਟ ਆਧਾਰ 5% ਤੋ ਵੀ ਹੇਠਾ ਆ ਗਿਆ ਹੈ ਕਾਰਣ ਖੱਬੇ ਪੱਖੀ ਧਿਰਾਂ ਅੱਜ ਵੀ ਵੇਲਾ ਵਿਹਾ ਚੁੱਕੀ ਵਿਚਾਰਧਾਰਾ ਤੇ ਅੰਤਰਰਾਸ਼ਟਰੀ ਮੁੱਦਿਆ ਪ੍ਰਤੀ ਸੋਚ ਨੂੰ ਛੱਡਣ ਲਈ ਤਿਆਰ ਨਹੀਂ ਹਨ। ਇਹ ਸੋਚ ਉਹ ਅਕਸਰ ਲੋਕਾਂ ਤੇ ਠੋਸਦੇ ਰਹਿੰਦੇ ਹਨ ਜਿਸ ਵਿੱਚ ਸਥਾਨਕ ਸਭਿਆਚਾਰ ਤੇ ਸਥਾਨਕ ਨਜ਼ਰੀਏ ਲਈ ਕੋਈ ਜਗਾਹ ਨਹੀਂ ਹੁੰਦੀ । ਪੰਜਾਬ ਦਾ ਪੋਰਸ ਦੇ ਸਮੇਂ ਤੋ ਧਾੜਵੀ ਮੋਹਰੇ ਖੜਣ ਦਾ ਕਾਰਣ ਇੱਥੇ ਦਾ ਸਭਿਆਚਾਰ ਹੀ ਹੈ ਜੇਕਰ ਉਸ ਸਭਿਆਚਾਰ ਉਸ ਸੋਚ ਲਈ ਕੋਈ ਜਗਾਹ ਕੋਈ ਸਤਿਕਾਰ ਨਹੀਂ ਹੋਵੇਗਾ ਤਾਂ ਲੋਕ ਸਾਥ ਛੱਡਦੇ ਜਾਣਗੇ ਜਿਵੇਂ ਅੱਜ ਬੰਗਾਲ ਵਿੱਚ ਲੋਕ ਖੱਬੇ-ਪੱਖੀ ਧਿਰਾਂ ਤੋ ਪਾਸੇ ਹੱਟ ਰਹੇ ਹਨ ਇੰਝ ਹੀ ਪੰਜਾਬ ਵਿੱਚ ਪਾਸੇ ਹੱਟ ਗਏ ਸਨ । ਲੋਕਾ ਦਾ ਸਾਥ ਲੋਕਾਂ ਦੇ ਸਭਿਆਚਾਰ,ਸੋਚ ਅਤੇ ਜਮੀਨੀ ਪੱਧਰ ਦੀਆਂ ਹਕੀਕਤਾ ਨੂੰ ਸਮਝਣ ਤੇ ਸਤਿਕਾਰ ਕਰਨ ਨਾਲ ਹੀ ਮਿਲ ਸਕਦਾ ਹੈ ।
ਕੁਲਤਰਨ ਸਿੰਘ ਪਧਿਆਣਾ

ਬੇਸ਼ੱਕ ਤ੍ਰਿਣਮੂਲ ਕਾਂਗਰਸ ਦੀ ਜਿੱਤ ਨਾਲ ਪੰਜਾਬ ਨੂੰ ਫਿਲਹਾਲ ਕੋਈ ਲਾਭ ਨਹੀਂ ਪਰ ਕੁੱਝ ਗੱਲਾਂ ਤਾਂ ਪੱਕੀਆਂ ਕਿ ਭਾਜਪਾ ਨੂੰ ਜੜ੍ਹਾਂ ਹਿਲਾਉਣ ਵਰਗਾ ਝਟਕਾ ਲੱਗਿਆ। ਦੂਸਰੀ ਗੱਲ ਕਿ ਜੇ ਖੱਬੇ ਪੱਖੀ ਬੰਗਾਲ ਵਿੱਚ ਆਪਣੀ ਹੋਂਦ ਨਹੀਂ ਬਚਾ ਸਕੇ ਤਾਂ ਇਹ ਸਪੱਸ਼ਟ ਹੈ ਕਿਸਾਨ ਸੰਘਰਸ਼ ਵਿੱਚੋਂ ਖੱਬੇ ਪੱਖੀ ਧਿਰ ਪੰਜਾਬ ਵਿੱਚ ਰਾਜਨੀਤਕ ਮੰਚ ਨਹੀਂ ਬਣਾ ਸਕਦੀ। ਇਹਨਾਂ ਗੱਲਾਂ ਤੋਂ ਅਗਲੀ ਅਹਿਮ ਗੱਲ ਕਿ ਆਪਣੀ ਆਦਤ ਅਨੁਸਾਰ ਮੋਦੀ ਅਮਿਤ ਜੋੜੀ ਬੁਖਲਾਹਟ ਵਿੱਚ ਆ ਕੇ ਸਖਤੀ ਕਰਨ ਦਾ ਰੁਖ ਇਖ਼ਤਿਆਰ ਕਰ ਸਕਦੀ ਹੈ। ਕਿਸਾਨ ਸੰਘਰਸ਼ ਨਾਲ ਜੁੜੇ ਵੀਰ ਸੁਚੇਤ ਰਹਿਣ ਅਤੇ ਆਪਣਾ ਖਿਆਲ ਰੱਖਣ।
Sukhpreet Singh Udhoke


ਮੂਲ ਨਿਵਾਸੀ ਇਕ ਪਾਸੇ, ਹਿੰਦੂ ਮੁਸਲਮਾਨ ਦੂਜੇ ਪਾਸੇ, ਪਰ ਸੁਖੀ ਕੋਈ ਨਹੀਂ
ਸੋਚੋ ਕਿ ਤੁਸੀਂ ਕਿਸੇ ਇਕਹਿਰੀ ਸੱਤਾ ਦੇ ਹੇਠ ਨਹੀਂ। ਤੁਹਾਡੇ ਨਿੱਕੇ ਨਿੱਕੇ ਕਬੀਲੇ ਨੇ। ਆਪਣੇ ਕਾਨੂੰਨ ਨੇ। ਕੁਦਰਤ ਨੇ ਤਹਾਨੂੰ ਪਹਾੜਾਂ ਦੇ ਰੂਪ ‘ਚ ਅਮੀਰੀ ਬਖਸ਼ੀ ਏ। ਤੁਹਾਡਾ ਦਾਣਾ ਪਾਣੀ ਚੰਗਾ ਚਲ ਰਿਹਾ। ਤਹਾਨੂੰ ਬਾਹਰਲੀ ਦੁਨੀਆਂ ਤੋਂ ਕੋਈ ਲੈਣਾ ਦੇਣਾ ਨਹੀਂ। ਤੁਹਾਡੀ ਧਰਤੀ ਤੁਹਾਡਾ ਪਾਲਣ ਪੋਸ਼ਣ ਕਰ ਰਹੀ ਐ। ਤੁਸੀਂ ਪਹਾੜਾਂ ਦੀ ਗੋਦ ‘ਚ ਬਾਹਰਲੀ ਦੁਨੀਆਂ ਤੋਂ ਸੁਰੱਖਿਅਤ ਹੋ।ਫੇਰ ਮਸ਼ੀਨੀ ਕ੍ਰਾਂਤੀ ਆਉਂਦੀ ਐ। ਪਹਾੜ ਹੁਣ ਤਹਾਨੂੰ ਬਾਹਰਲੀ ਦੁਨੀਆਂ ਤੋਂ ਸੁਰੱਖਿਅਤ ਨਹੀਂ ਰੱਖ ਸਕਦੇ। ਤੁਹਾਡੇ ਆਸੇ ਪਾਸੇ ਵੱਸਦੇ ਮੁਲਕਾਂ ਦੇ ਰਾਜੇ ਨਲੈਕ ਨੇ। ਆਵਦੀ ਜਨਤਾ ਨੂੰ ਰੋਟੀ ਨਹੀਂ ਖਵਾ ਸਕਦੀ। ਉਥੋਂ ਦੀ ਜਨਤਾ ਰੋਟੀ ਪਾਣੀ ਲੲੀ ਤੁਹਾਡੇ ਘਰ ਆ ਜਾਂਦੀ ਆ। ਤੁਸੀਂ ਕੁੱਝ ਨਹੀਂ ਕਰ ਸਕਦੇ। ਨਾ ਤੁਸੀਂ ਪ੍ਰਵਾਸੀਆਂ ਨੂੰ ਰੋਕ ਸਕਦੇ ਹੋ ਅਤੇ ਨਾ ਹੀ ਸ਼ਰਤਾਂ ਲਾ ਸਕਦੇ ਹੋ।ਤਹਾਨੂੰ ਲੱਗਦਾ ਕਿ ਪ੍ਰਵਾਸੀਆਂ ਕਰਕੇ ਤੁਹਾਡੀ ਬੋਲੀ, ਸੱਭਿਆਚਾਰ, ਰਸਮਾਂ ਅਤੇ ਤੁਹਾਡੇ ਕੁਦਰਤੀ ਸੋਮੇ ਸੱਭ ਖ਼ਤਰੇ ‘ਚ ਆ ਜਾਂਦੇ ਨੇ। ਰਹਿੰਦੀ ਖੂੰਹਦੀ ਕਸਰ ਵੋਟਤੰਤਰ ਕੱਢ ਦਿੰਦਾ ਏ। ਪ੍ਰਵਾਸੀਆਂ ਕੋਲ ਹੁਣ ਵੋਟ ਦੀ ਸ਼ਕਤੀ ਏ। ਤੁਸੀਂ ਹੋਰ ਡਰ ਜਾਂਦੇ ਹੋ।ਬੇਸ਼ੱਕ ਪ੍ਰਵਾਸੀਆਂ ਦੀ ਆਪਣੀ ਮਜਬੂਰੀ ਏ। ਪਰ ਤਹਾਨੂੰ ਲੱਗਦਾ ਹੈ ਕਿ ਤੁਹਾਡੀ ਹੋਂਦ ਬਿਨਾਂ ਕਿਸੇ ਗੁਨਾਹ ਤੋਂ ਖ਼ਤਰੇ ‘ਚ ਆ ਗੲੀ। ਸਿਆਸਤ ਨੇ ਨਾ ਤਹਾਨੂੰ ਪ੍ਰਵਾਸੀਆਂ ਦਾ ਦੁੱਖ ਸਮਝਣ ਦਿੱਤਾ ਅਤੇ ਨਾ ਹੀ ਪ੍ਰਵਾਸੀਆਂ ਨੂੰ ਤੁਹਾਡਾ।ਇਹ ਅਸਾਮ ਦੇ ਮੂਲ ਨਿਵਾਸੀਆਂ ਦੀ ਕਹਾਣੀ ਹੈ।ਜਦੋਂ ਇਹ ਸਾਰਾ ਕੁੱਝ ਹੋ ਰਿਹਾ ਸੀ ਤਾਂ ਭਾਰਤ ਦੀ ਸੱਤਾ ਅਸਾਮੀਆਂ ‘ਤੇ ਹਿੰਦੀ ਥੋਪ ਰਹੀ ਸੀ ਅਤੇ ਸਕੂਲੀ ਵਿੱਦਿਆ ਰਾਹੀਂ ਉਨ੍ਹਾਂ ਦੇ ਸੱਭਿਆਚਾਰ ਨੂੰ ਲੁਕਵੇਂ ਤਰੀਕੇ ਨਾਲ ਖਤਮ ਕਰ ਰਹੀ ਸੀ।ਪਰ ਅੱਜ ਕੱਲ ਇਕ ਅਜਿਹੀ ਪਾਰਟੀ ਦਾ ਰਾਜ ਹੈ ਜਿਸ ਨੂੰ ਭਾਵੇਂ ਕਿ ਅਸਾਮੀਆਂ ਦੇ ਕਬੀਲਾਈ ਸੁਭਾਅ, ਸੱਭਿਆਚਾਰਾਂ ਅਤੇ ਬੋਲੀਆਂ ਨਾਲ ਕੋਈ ਮਤਲਬ ਨਹੀਂ। ਪਰ ਜਿੰਨਾਂ ਪ੍ਰਵਾਸੀਆਂ ਬਾਰੇ ਅਸਾਮੀ ਦਹਾਕਿਆਂ ਤੋਂ ਕੁੱਝ ਨਹੀਂ ਕਰ ਸਕੇ, ਕੇਂਦਰ ਵਿੱਚ ਮੌਜੂਦਾ ਰਾਜ ਕਰ ਰਹੀ ਪਾਰਟੀ ਨੇ ਉਨ੍ਹਾਂ ਪ੍ਰਵਾਸੀਆਂ ਨੂੰ ਚਨੌਤੀ ਦਿੱਤੀ।ਭਾਰਤੀ ਜਨਤਾ ਪਾਰਟੀ ਨੇ ਅਸਾਮ ਵਿੱਚ 1971 ਤੋਂ ਬਾਅਦ ਵਸੇ ਲੋਕਾਂ ਦੀ ਨਾਗਰਿਕਤਾ ਖੋਹਣ ਲਈ ਹੋਈ ਗਿਣਤੀ ਕਰਵਾਈ। ਇਸ ਗਿਣਤੀ ਵਿੱਚ 19 ਲੱਖ ਗੈਰ ਕਾਨੂੰਨੀ ਲੋਕ ਲੱਭੇ ਜੋ ਅਸਾਮ ਵਿੱਚ 1971 ਤੋਂ ਬਾਅਦ ਵਸੇ ਸੀ। ਇਹ ਗਿਣਤੀ ਕਰਵਾਉਣਾ ਅਸਾਮੀਆਂ ਦੀ ਪੁਰਾਣੀ ਮੰਗ ਸੀ। ਇਕ ਵਾਰ ਉਹ ਖੁਸ਼ ਹੋ ਗੲੇ ।ਹਾਲਾਂਕਿ ਭਾਰਤੀ ਜਨਤਾ ਪਾਰਟੀ ਵਾਸਤੇ ਇਸ ਗਿਣਤੀ ਦਾ ਲੁਕਵਾਂ ਨਿਸ਼ਾਨਾ ਮੁਸਲਮਾਨ ਸਨ ਪਰ ਲੱਗਭੱਗ 12 ਲੱਖ ਹਿੰਦੂ ਬਾਸ਼ਿੰਦੇ ਅਸਾਮ ਵਿੱਚ ਗੈਰ ਕਾਨੂੰਨੀ ਨਿਕਲ ਆਏ। ਮਤਲਬ ਰਾਤੋ ਰਾਤ ਰਫਿਊਜੀ ਹੋ ਗੲੇ।ਹੁਣ ਉਹੀ ਭਾਰਤ ਸਰਕਾਰ ‘ਸੀਟੀਜਨ ਅਮੈਂਡਮੈਂਟ ਬਿਲ’ ਲਿਆ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਵਿਰੋਧੀਆਂ ਵਲੋਂ ਇਸ ਬਿਲ ਦਾ ਇਹ ਕਹਿ ਕਿ ਵਿਰੋਧ ਹੋ ਰਿਹਾ ਕਿ ਭਾਰਤ ਇਕ ਸੈਕੂਲਰ ਮੁਲਕ ਏ ਅਤੇ ਇਥੇ ਅਜਿਹਾ ਬਿਲ ਪਾਸ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਸਿਰਫ ਇਸ ਕਰਕੇ ਭਾਰਤ ਦੀ ਨਾਗਰਿਕਤਾ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਇਕ ਖਾਸ ਧਰਮ ਨਾਲ ਸਬੰਧ ਰੱਖਦਾ ਹੈ। ਵੈਸੇ ਸੈਕੂਲਰ ਵਗੈਰਾ ਦੀ ਗੱਲ ਕਾਗਜ਼ੀ ਹੀ ਹੈ।
ਗੈਰ ਅਸਾਮੀ ਧਿਰਾਂ ਇਸ ਬਿਲ ਦਾ ਸਿਰਫ ਇਸ ਕਰਕੇ ਵਿਰੋਧ ਕਰ ਰਹੀਆਂ ਕਿਉਂਕਿ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਨੇ।ਭਾਰਤੀ ਜਨਤਾ ਪਾਰਟੀ ਗਿਣਤੀ ਕਰਵਾ ਕੇ ਵੋਟਾਂ ਲੈਣ ਬਾਰੇ ਸੋਚ ਰਹੀ ਸੀ ਪਰ ਇਹ ਪਾਸਾ ਪੁੱਠਾ ਪੈ ਗਿਆ। ਹੁਣ ਇਨ੍ਹਾਂ 12 ਲੱਖ ਹਿੰਦੂਆਂ ਨੂੰ ਵਾਪਸ ਕਾਨੂੰਨੀ ਬਾਸ਼ਿੰਦੇ ਬਣਾਉਣ ਲੲੀ ਭਾਰਤੀ ਜਨਤਾ ਪਾਰਟੀ ਨੇ ਸਿਟੀਜਨ ਅਮੈਂਡਮੈਂਟ ਬਿਲ ਲਿਆਂਦਾ।ਨਵੇਂ ਕਾਨੂੰਨ ਮੁਤਾਬਕ ਗੁਆਂਢੀ ਇਸਲਾਮਿਕ ਮੁਲਕ ਚੋਂ ਮੁਸਲਮਾਨ ਪ੍ਰਵਾਸੀਆਂ ਨੂੰ ਹੁਣ ਨਾਗਰਿਕਤਾ ਨਹੀਂ ਮਿਲੇਗੀ।‌ ਪਰ ਜੇ ਇਸਲਾਮਿਕ ਮੁਲਕ ਦਾ ਘੱਟ ਗਿਣਤੀ ਗੈਰ ਮੁਸਲਮਾਨ ਬਾਸ਼ਿੰਦਾ ਆਪਣੇ ਧਰਮ ਨੂੰ ਬਚਾਉਣ ਵਾਸਤੇ ਇਸਲਾਮਿਕ ਮੁਲਕ ਛਡਦਾ ਹੈ ਤਾਂ ਉਸ ਨੂੰ ਨਾਗਰਿਕਤਾ ਮਿਲ ਜਾਵੇਗੀ। ਵੈਸੇ ਇਸ ਵਿੱਚ ਕੁੱਝ ਗਲਤ ਵੀ ਨਹੀਂ ਲੱਗਦਾ।ਪਰ ਅਸਾਮ ਦੇ ਮੂਲ ਨਿਵਾਸੀ ਇਸ ਦਾ ਵੀ ਵਿਰੋਧ ਕਰ ਰਹੇ ਨੇ। ਕਿਉਂ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮੂਲ ਨੂੰ ਗੈਰ ਅਸਾਮੀ ਹਿੰਦੂਆਂ ਤੋਂ ਵੀ ਉਨ੍ਹਾਂ ਹੀ ਖਤਰਾ ਹੈ ਜਿੰਨ੍ਹਾਂ ਮੁਸਲਮਾਨਾਂ ਤੋਂ।ਅਸਾਮੀਆਂ ਦਾ ਬਿਲ ਦਾ ਵਿਰੋਧ ਅਤੇ ਗੈਰ ਅਸਾਮੀਆਂ ਵਲੋਂ ਕੀਤੇ ਜਾ ਰਹੇ ਬਿਲ ਦੇ ਵਿਰੋਧ ‘ਚ ਬਹੁਤ ਫਰਕ ਹੈ। ਇਹ ਉਹੀ ਫਰਕ ਹੈ ਜੋ ਦਿੱਲੀ ਦੀ ਸੱਤਾ ਅਤੇ ਮੂਲ ਨਿਵਾਸੀਆਂ ਦੀ ਸੱਤਾ ਦੇ ਸਿਧਾਂਤ ‘ਚ ਹੈ। ਇਸ ਸਿਧਾਂਤ ਵਿੱਚ ਵੰਨ ਸਵੰਨਤਾ ਨੂੰ ਵਾਢਾ ਲਾਉਣ ਲੲੀ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕ ਸੰਦ ਵਾਂਗ ਵਰਤਿਆ ਗਿਆ । ਇਸ ਕਰਕੇ ਅਸਾਮ ਵਿੱਚ ਸਿਰਫ ਮੂਲ ਨਿਵਾਸੀ ਹੀ ਪੀੜਤ ਨਹੀਂ, ਉਹ ਹਿੰਦੂ ਅਤੇ ਮੁਸਲਮਾਨ ਵੀ ਹਨ ਜਿੰਨ੍ਹਾਂ ਨੂੰ ਸਿਆਸਤ ਸੰਦ ਵਾਂਗ ਵਰਤਦੀ ਰਹੀ ਅਤੇ ਜੋ ਅਚਾਨਕ ਰਫਿਊਜੀ ਹੋ ਗੲੇ ।
#ਮਹਿਕਮਾ_ਪੰਜਾਬੀ

ਪੱਛਮੀਂ ਬੰਗਾਲ ਦੀਆਂ ਚੋਣਾਂ ਚ ਕਮਿਊਨਿਸਟ ਪਾਰਟੀ ਨੇ ਆਖਰੀ ਵਾਰ ਸੰਨ 2006 ਚ 176 ਸੀਟਾਂ ਨਾਲ ਆਪਣੀ ਸਰਕਾਰ ਬਣਾਈ । ਸੰਨ 2011 ਦੀਆਂ ਚੋਣਾਂ ਚ ਸਿਰਫ 40 ਸੀਟਾਂ ਮਿਲੀਆਂ ਤੇ 2016 ਦੀਆਂ ਚੋਣਾਂ ਚ ਸਿਰਫ 26 ਸੀਟਾਂ ਹੀ ਜਿੱਤ ਸਕੇ । ਬੰਗਾਲ ਚ ਕਮਿਊਨਿਸਟ ਪਾਰਟੀ ਦਾ ਦਿਨ ਬ ਦਿਨ ਹੋ ਰਿਹਾ ਮੰਦਾ ਹਾਲ ਵੇਖ ਕੇ ਪੰਜਾਬ ਦੇ ਕਾਮਰੇਡਾਂ ਦੀ ਅਣਖ ਜਾਗੀ , ਲੈਨਿਨ ਦੀ ਫੋਟੋ ਤੋਂ ਅਸ਼ੀਰਵਾਦ ਲੈ ਕੇ 2021 ਦੀਆਂ ਚੋਣਾਂ ਲਈ ਆਪਣੇ ਸਾਥੀਆਂ ਦੀ ਪਾਰਟੀ ਲਈ ਪ੍ਰਚਾਰ ਕਰਨ ਬੰਗਾਲ ਪਹੁੰਚ ਗਏ । ਰਾਜਿੰਦਰ ਵਰਗੇ ਆਂਹਦੇ ਥੋਡੇ ਵੱਸ ਦੀ ਗੱਲ ਨੀ ਸਾਨੂੰ ਬੋਲਣ ਦਿਉ । ਆਵਦੇ ਸਾਥੀਆਂ ਦੀ ਪਾਰਟੀ ਦੇ ਹੱਕ ਚ ਅਜਿਹੇ ਜੋਸ਼ੀਲੇ ਭਾਸ਼ਣ ਦੇ ਕੇ ਆਏ ਕਿ ਬੰਗਾਲ ਦੇ ਬਚੇ ਖੁਚੇ ਲੋਕਾਂ ਦੀ ਵੀ ਸੁੱਤੀ ਹੋਈ ਅਣਖ ਜਗਾ ਦਿੱਤੀ । ਫਿਰ ਉਹੀ ਹੋਇਆ ਜੋ ਹੋਣਾ ਚਾਹੀਦਾ ਸੀ । ਕੋਈ ਵੀ ਸੀਟ ਨੀ ਮਿਲੀ ।
ਅਜੇ ਵੀ ਕੋਈ ਸ਼ੱਕ ਆ ਕਿਸੇ ਨੂੰ ਪੰਜਾਬ ਦੇ ਕਾਮਰੇਟਾਂ ਦੀ ਇਮਾਨਦਾਰੀ ਤੇ । ਜੀਹਦੀ ਇਹਨਾ ਨਾਲ ਬਹਿਣੀ ਉਹਦੀ ਭੋਰਾ ਇੱਜਤ ਨੀ ਰਹਿਣੀ ।
ਕੁਲਜੀਤ ਸਿੰਘ ਖੋਸਾ

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: