Breaking News
Home / ਦੇਸ਼ / ਕੁੰਭ ਤੋਂ ਪਰਤੇ 71 ਲੋਕ ਕੋਰੋਨਾ ਪਾਜ਼ੇਟਿਵ, 384 ਲੋਕਾਂ ਨੂੰ ਪ੍ਰਸ਼ਾਸਨ ਨੇ ਕੀਤਾ ਇਕਾਂਤਵਾਸ

ਕੁੰਭ ਤੋਂ ਪਰਤੇ 71 ਲੋਕ ਕੋਰੋਨਾ ਪਾਜ਼ੇਟਿਵ, 384 ਲੋਕਾਂ ਨੂੰ ਪ੍ਰਸ਼ਾਸਨ ਨੇ ਕੀਤਾ ਇਕਾਂਤਵਾਸ

ਕੁੰਭ ਤੋਂ ਪਰਤੇ 71 ਲੋਕ ਕੋਰੋਨਾ ਪਾਜ਼ੇਟਿਵ, 384 ਲੋਕਾਂ ਨੂੰ ਪ੍ਰਸ਼ਾਸਨ ਨੇ ਕੀਤਾ ਇਕਾਂਤਵਾਸ
ਵਿਦਿਸ਼ਾ – ਐੱਮ.ਪੀ. ਤੋਂ ਵੱਡੀ ਗਿਣਤੀ ਵਿੱਚ ਲੋਕ ਹਰਿਦੁਆਰ ਕੁੰਭ ਵਿੱਚ ਸ਼ਾਮਲ ਹੋਣ ਗਏ ਸਨ। ਵਿਦਿਸ਼ਾ ਦੇ 71 ਲੋਕਾਂ ਦੀ ਰਿਪੋਰਟ ਪਿਛਲੇ ਛੇ ਦਿਨਾਂ ਵਿੱਚ ਕੋਰੋਨਾ ਪਾਜ਼ੇਟਿਵ ਆਈ ਹੈ, ਸਾਰੇ ਲੋਕ ਹਰਿਦੁਆਰ ਕੁੰਭ ਤੋਂ ਪਰਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿੱਚ 61 ਲੋਕ ਗਿਆਰਸਪੁਰ ਤਹਿਸੀਲ ਦੇ ਹਨ, ਇਹ ਭੋਪਾਲ ਤੋਂ ਕਰੀਬ 100 ਕਿਲੋਮੀਟਰ ਦੂਰ ਹੈ। ਇਸਦੇ ਨਾਲ ਹੀ 384 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ, ਜੋ ਹਰਿਦੁਆਰ ਕੁੰਭ ਤੋਂ ਪਰਤੇ ਹਨ।

ਐੱਮ.ਪੀ. ਦੇ ਗ੍ਰਹਿ ਮੰਤਰਾਲਾ ਨੇ ਜ਼ਿਲ੍ਹਾ ਕੁਲੈਕਟਰ ਨੂੰ ਕਾਂਟੈਕਟ ਟ੍ਰੇਸਿੰਗ ਵਿੱਚ ਹੋਰ ਤੇਜ਼ੀ ਲਿਆਉਣ ਨੂੰ ਕਿਹਾ ਹੈ। ਨਾਲ ਹੀ ਉਨ੍ਹਾਂ ਨੂੰ 14 ਦਿਨ ਇਕਾਂਤਵਾਸ ਵਿੱਚ ਰੱਖਣ ਨੂੰ ਕਿਹਾ ਹੈ। ਇਹ ਲੋਕ ਪਿੰਡ ਵਿੱਚ ਉਦੋਂ ਪ੍ਰਵੇਸ਼ ਕਰਨ, ਜਦੋਂ ਇਨ੍ਹਾਂ ਦੀ ਆਰ.ਟੀ.ਪੀ.ਸੀ.ਆਰ. ਟੈਸਟ ਨੈਗੇਟਿਵ ਹੋਵੇ। ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਜ਼ਿਲ੍ਹੇ ਕੁੰਭ ਤੋਂ ਪਰਤੇ ਲੋਕਾਂ ਨੂੰ ਨਿਸ਼ਾਨਦੇਹੀ ਕਰ ਰਹੇ ਹਨ ਅਤੇ ਉਨ੍ਹਾਂ ਦੀ ਗਿਣਥੀ ਸਾਂਝੀ ਕਰ ਰਹੇ ਹਨ।

ਉਥੇ ਹੀ, ਜ਼ਿਲ੍ਹਾ ਪ੍ਰਸ਼ਾਸਨ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਕੁੰਭ ਤੋਂ ਪਰਤੇ ਲੋਕ ਆਪਣੇ ਬਾਰੇ ਜਾਣਕਾਰੀ ਦੇਣ। ਇਸਦੇ ਨਾਲ ਹੀ ਕੋਰੋਨਾ ਦੀ ਜਾਂਚ ਕਰਵਾਉਣ। ਸਥਾਨਕ ਲੋਕ ਵੀ ਕੁੰਭ ਤੋਂ ਪਰਤੇ ਲੋਕਾਂ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ। ਇਸ ਤੋਂ ਪਹਿਲਾਂ ਹਰਿਦੁਆਰ ਕੁੰਭ ਤੋਂ ਪਰਤੇ ਇੱਕ ਮਹਾਮੰਡਲੇਸ਼ਵਰ ਦੀ ਵੀ ਜਬਲਪੁਰ ਵਿੱਚ ਮੌਤ ਹੋ ਗਈ ਹੈ।

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: