Breaking News
Home / ਦੇਸ਼ / ਪੈਸੇ ਲਈ ਦਸਤਾਰ ਨਹੀਂ ਬੰਨਦਾ ਮੈਂ- ਹਰਪ੍ਰੀਤ ਬਰਾੜ ਦਾ ਅਕਸ਼ੈ ਨਾਲ ਤੁਲਨਾ ਕਰਨ ਵਾਲੇ ਨੂੰ ਠੋਕਵਾਂ ਜਵਾਬ

ਪੈਸੇ ਲਈ ਦਸਤਾਰ ਨਹੀਂ ਬੰਨਦਾ ਮੈਂ- ਹਰਪ੍ਰੀਤ ਬਰਾੜ ਦਾ ਅਕਸ਼ੈ ਨਾਲ ਤੁਲਨਾ ਕਰਨ ਵਾਲੇ ਨੂੰ ਠੋਕਵਾਂ ਜਵਾਬ

IPL 2021 : ਜਦੋਂ ਅਕਸ਼ੇ ਕੁਮਾਰ ਨਾਲ ਤੁਲਨਾ ਕਰਨ ’ਤੇ ਨਰਾਜ਼ ਹੋਏ ਹਰਪ੍ਰੀਤ ਬਰਾੜ, ਕਿਸਾਨਾਂ ਦੇ ਹੱਕ ਵਿਚ ਨਿੱਤਰੇ

ਪੰਜਾਬ ਕਿੰਗਜ਼ ਦੇ ਆਲਰਾਊਂਡਰ ਹਰਪ੍ਰੀਤ ਬਰਾੜ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ 34 ਦੌੜਾਂ ਨਾਲ ਜਿੱਤ ਦਿਵਾਈ।
ਹਰਪ੍ਰੀਤ ਬਰਾੜ ਨੇ ਦਿਲ ਤਾਂ ਉਦਣ ਹੀ ਜਿੱਤ ਲਿਆ ਸੀ ਜਦੋਂ ਉਹ ਟਵਿੱਟਰ ਉਤੇ ਕਿਸਾਨਾਂ ਦੀ ਹਮਾਇਤ ਕਰਨ ਵਾਲਾ ਉਹ ਇਕਲੌਤਾ ਕ੍ਰਿਕਟਰ ਬਣਿਆ ਸੀ। ਉੱਪਰੋਂ ਜਦੋਂ ਉਸ ਦੀ ਤੁਲਨਾ ਸਿੰਘ ਇਜ਼ ਬਲਿੰਗ ਦੇ ਅਕਸ਼ੇ ਕੁਮਾਰ ਨਾਲ ਕੀਤੀ ਗਈ ਤਾਂ ਉਸ ਨੇ ਜਵਾਬ ਦਿੱਤਾ ‘ਪੈਸੇ ਲਈ ਪੱਗ ਨਹੀਂ ਬੰਨ੍ਹਦੇ ਅਸੀਂ lਹਰਪ੍ਰੀਤ ਬਰਾੜ ਨੇ ਦੁਨੀਆਂ ਦੇ ਚੋਟੀ ਦੇ ਬੱਲੇਬਾਜ਼ ਵਿਰਾਟ ਕੋਹਲੀ ਤੇ ਗਲੇਨ ਮੈਕਸਵੈਲ ਨੂੰ ਲਗਾਤਾਰ ਦੋ ਗੇਂਦਾਂ ਉਤੇ ਕਲੀਨ ਬੋਲਡ ਕਰਕੇ ਖਲਬਲੀ ਮਚਾ ਦਿੱਤੀ। ਪੱਟ ‘ਤੇ ਥਾਪੀ ਮਾਰ ਕੇ ਹਰਪ੍ਰੀਤ ਬਰਾੜ ਨੇ ਹਰਜੀਤ ਬਰਾੜ (ਬਾਜਾਖਾਨਾ) ਦੀ ਯਾਦ ਦਿਵਾ ਦਿੱਤੀ। ਪੁਆਇੰਟ ਲੈਣ ਵਾਲੇ ਰੇਡਰ ਵਾਂਗ ਹੀ ਉਂਗਲ ਉਤਾਹ ਨੂੰ ਚੁੱਕੀ। ਤੀਜੀ ਵਿਕਟ ਏਬੀ ਡਿਵਲੀਅਰਜ਼ ਦੀ ਲੈਣ ਤੋਂ ਇਲਾਵਾ ਇਕ ਕੈਚ ਵੀ ਕੀਤਾ। ਤਿੰਨੋਂ ਚੋਟੀ ਦੇ ਬੱਲੇਬਾਜ਼ਾਂ ਦੀਆਂ ਵਿਕਟਾਂ ਹਰਪ੍ਰੀਤ ਦੇ ਆਈ ਪੀ ਐਲ ਕਰੀਅਰ ਦੀਆਂ ਪਹਿਲੀਆਂ ਤਿੰਨ ਵਿਕਟਾਂ ਹਨ। ਇਸ ਤੋਂ ਪਹਿਲਾ ਹਰਪ੍ਰੀਤ ਨੇ ਆਖਰੀ ਗੇਂਦ ਉਤੇ ਛੱਕਾ ਜੜਨ ਸਮੇਤ 17 ਗੇਂਦਾਂ ਉਤੇ ਨਾਬਾਦ 25 ਦੌੜਾਂ ਦੀ ਪਾਰੀ ਨਾਲ ਪੰਜਾਬ ਨੂੰ ਜਿਤਾ ਕੇ IPL ਵਿੱਚ ਵਾਪਸੀ ਕਰਵਾਈ lਮੋਗਾ ਦੇ ਹਰਪ੍ਰੀਤ ਦੇ ਪਿਤਾ ਪੰਜਾਬ ਪੁਲਿਸ ਵਿੱਚ ਡਰਾਈਵਰ ਵਜੋਂ ਨੌਕਰੀ ਕਰਦੇ ਹਨ। ਸਾਧਾਰਨ ਪਰਿਵਾਰ ਦੇ ਮੁੰਡੇ ਦੀ ਪ੍ਰਾਪਤੀ ਅਸਧਾਰਨ ਹੈ ਉੱਪਰੋਂ ਖੁੱਲ੍ਹੇਆਮ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਕੇ ਜਿਗਰਾ ਦਿਖਾਇਆ ਅਤੇ ਸਿੱਧ ਕੀਤਾ ‘ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆ ਨਹੀਂ ਭੁਰਦੀ l

ਇਸ ਮੈਚ ’ਚ ਹਰਪ੍ਰੀਤ ਬਰਾੜ ਨੇ ਪਹਿਲਾਂ ਬੱਲੇਬਾਜ਼ੀ ’ਚ ਤੇਜ਼ੀ ਨਾਲ 25 ਦੌੜਾਂ ਬਣਾਈਆਂ ਤੇ ਉਸ ਤੋਂ ਬਾਅਦ ਗੇਂਦਬਾਜ਼ੀ ’ਚ ਬੈਂਗਲੁਰੂ ਦੇ ਤਿੰਨ ਵੱਡੇ ਬੱਲੇਬਾਜ਼ਾਂ ਵਿਰਾਟ ਕੋਹਲੀ, ਗਲੇਨ ਮੈਕਸਵੇਲ ਤੇ ਏ. ਬੀ. ਡਿਵਿਲੀਅਰਸ ਨੂੰ ਆਊਟ ਕਰਕੇ ਟੀਮ ਦੀ ਜਿੱਤ ’ਚ ਅਹਿਮ ਯੋਗਦਾਨ ਦਿੱਤਾ। ਇਸ ਮੈਚ ’ਚ ਹਰਪ੍ਰੀਤ ਨੇ 4 ਓਵਰ ’ਚ 19 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ ਜਿਸ ’ਚ ਉਨ੍ਹਾਂ ਨੇ ਇਕ ਓਵਰ ਮੇਡਨ ਵੀ ਸੁੱਟਿਆ ਸੀ।


ਹਰਪ੍ਰੀਤ ਬਰਾੜ ਦਾ ਸੋਸ਼ਲ ਮੀਡੀਆ ’ਤੇ ਇਕ ਟਵੀਟ ਵਾਇਰਲ ਹੋ ਰਿਹਾ ਹੈ। ਇਸ ਟਵੀਟ ’ਚ ਇਕ ਇੰਸਟਾਗ੍ਰਾਮ ਯੂਜ਼ਰ ਨੇ ਹਰਪ੍ਰੀਤ ਬਰਾੜ ਦੀ ਤੁਲਨਾ ਅਕਸ਼ੇ ਕੁਮਾਰ ਨਾਲ ਕੀਤੀ। ਯੂਜ਼ਰ ਨੇ ਇੰਸਟਾ ’ਤ ਹਰਪ੍ਰੀਤ ਨੂੰ ਕਿਹਾ ਕਿ ਭਾਜੀ ਤੁਸੀਂ ਸਿੰਘ ਇਜ਼ ਬਲਿੰਗ ਦੇ ਅਕਸ਼ੇ ਕੁਮਾਰ ਦੀ ਤਰ੍ਹਾਂ ਦਿਸਦੇ ਹੋ। ਇਸ ਦਾ ਜਵਾਬ ਦਿੰਦੇ ਹੋਏ ਹਰਪ੍ਰੀਤ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਸੀਂ ਪੈਸਿਆਂ ਲਈ ਪਗੜੀ ਨਹੀਂ ਪਹਿਨਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਹੈਸ਼ ਟੈਗ ਆਈ ਸਪੋਰਟ ਫ਼ਾਰਮਰਸ ਕੀਤਾ ਹੈ।

ਸਾਲ 2015 ’ਚ ਅਕਸ਼ੇ ਦੀ ਇਕ ਫ਼ਿਲਮ ਆਈ ਸੀ ਜਿਸ ’ਚ ਉਨ੍ਹਾਂ ਨੇ ਸਰਦਾਰ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਦਾ ਨਾਂ ਸਿੰਘ ਇਜ਼ ਬਲਿੰਗ ਸੀ। ਅਕਸ਼ੇ ਕੁਮਾਰ ਦਾ ਕਿਸਾਨਾਂ ਦਾ ਸਮਰਥਨ ਨਾ ਕਰਨ ’ਤੇ ਵਿਰੋਧ ਹੋਇਆ ਸੀ। ਪੰਜਾਬ ’ਚ ਅਕਸ਼ੇ ਕੁਮਾਰ ਲਈ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਨੂੰ ਸਰਦਾਰ ਦਾ ਕਿਰਦਾਰ ਨਹੀਂ ਨਿਭਾਉਣਾ ਚਾਹੀਦਾ ਹੈ।


About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: