Breaking News
Home / ਦੇਸ਼ / ‘ਮਿਸਟਰ ਇੰਡੀਆ’ ਜਗਦੀਸ਼ ਲਾਡ ਦਾ ਕੋਰੋਨਾ ਕਾਰਨ ਦਿਹਾਂਤ- ਕੁੱਝ ਹੋਰ ਇੰਡੀਆ ਤੋਂ ਆਈਆ ਵੀਡੀਉ ਵੀ ਦੇਖੋ

‘ਮਿਸਟਰ ਇੰਡੀਆ’ ਜਗਦੀਸ਼ ਲਾਡ ਦਾ ਕੋਰੋਨਾ ਕਾਰਨ ਦਿਹਾਂਤ- ਕੁੱਝ ਹੋਰ ਇੰਡੀਆ ਤੋਂ ਆਈਆ ਵੀਡੀਉ ਵੀ ਦੇਖੋ

ਨਵੀਂ ਦਿੱਲੀ- ਭਾਰਤੀ ਖੇਡ ਜਗਤ ‘ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋ ਕੌਮਾਂਤਰੀ ਬਾਡੀ ਬਿਲਡਰ ਅਤੇ ਮਿਸਟਰ ਇੰਡੀਆ ਰਹੇ ਜਗਦੀਸ਼ ਲਾਡ ਦਾ ਸ਼ੁੱਕਰਵਾਰ ਨੂੰ ਵਡੋਦਰਾ ‘ਚ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਜਗਦੀਸ਼ ਲਾਡ ਸਿਰਫ 34 ਸਾਲ ਦੇ ਸਨ। ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਜਗਦੀਸ਼ ਨੂੰ ਚਾਰ ਦਿਨਾਂ ਤਕ ਆਕਸੀਜਨ ‘ਤੇ ਰੱਖਿਆ ਗਿਆ ਸੀ ਪਰ ਉਹ ਕੋਰੋਨਾ ਨੂੰ ਮਾਤ ਨਹੀਂ ਦੇ ਸਕੇ। ਜਗਦੀਸ਼ 90 ਕਿਲੋਗ੍ਰਾਮ ਭਾਰ ਵਰਗ ਵਿਚ ਹਿੱਸਾ ਲੈਂਦੇ ਸਨ। ਜਗਦੀਸ਼ ਕੁਝ ਸਾਲ ਪਹਿਲਾਂ ਨਵੀਂ ਮੁੰਬਈ ਤੋਂ ਵਡੋਦਰਾ ਚਲੇ ਗਏ ਸਨ। ਇੱਥੇ ਉਨ੍ਹਾਂ ਨੇ ਜਿਮ ਦੀ ਸ਼ੁਰੂਆਤ ਕੀਤੀ ਸੀ।

ਉਨ੍ਹਾਂ ਨੇ ਲਗਭਗ 15 ਸਾਲ ਤਕ ਇਕ ਪੇਸ਼ੇਵਰ ਖਿਡਾਰੀ ਦੇ ਰੂਪ ਵਿਚ ਆਪਣਾ ਕਰੀਅਰ ਬਣਾਇਆ। ਉਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਸਿਲਵਰ ਤਮਗਾ ਅਤੇ ਮਿਸਟਰ ਇੰਡੀਆ ‘ਚ ਗੋਲਡ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ‘ਚ ਮਹਾਰਾਸ਼ਟਰ ਅਤੇ ਭਾਰਤ ਦੀ ਨੁਮਾਇੰਦਗੀ ਕੀਤੀ।

ਕੋਰੋਨਾ ਦੀ ਭਿਆਨਕ ਦੂਸਰੀ ਲਹਿਰ ਦੇ ਚੱਲਦਿਆਂ ਵਿਵਸਥਾ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਹੁਣ ਉੱਥੇ ਹੀ, ਪੰਜਾਬ ਵਿਚ ਬੈਂਕਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਜਿਸ ਤਹਿਤ ਸੋਮਵਾਰ ਤੋਂ ਸਨਿੱਚਰਵਾਰ ਤੱਕ ਬੈਂਕਾਂ ਦੇ ਕਾਰੋਬਾਰੀ ਘੰਟੇ ਸਵੇਰ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਣਗੇ ਤੇ 4 ਵਜੇ ਬੈਂਕ ਬੰਦ ਹੋਣਗੇ ਅਤੇ ਮਹੀਨੇ ਦੇ ਦੂਸਰੇ ਤੇ ਚੌਥੇ ਸਨਿੱਚਰਵਾਰ ਬੈਂਕ ਬੰਦ ਰਹਿਣਗੇ। ਇਹ ਦਿਸ਼ਾ ਨਿਰਦੇਸ਼ 15 ਮਈ ਤੱਕ ਜਾਰੀ ਹਨ।


ਕੇਂਦਰ ਸਰਕਾਰ ਨੇ ਕੋਰੋਨਾ ਦੇ ਇਲਾਜ ‘ਚ ਪ੍ਰਭਾਵੀ ਸਮਝੀ ਜਾਂਦੀ ਦਵਾਈ ਰੇਮਡੇਸਿਵਿਰ ਦੀਆਂ ਸਾਢੇ ਚਾਰ ਲੱਖ ਖ਼ੁਰਾਕਾਂ ਦੇ ਆਯਾਤ ਦੀ ਇਜਾਜ਼ਤ ਦੇ ਦਿੱਤੀ ਹੈ | ਕੈਮੀਕਲ ਅਤੇ ਖ਼ਾਦਾਂ ਬਾਰੇ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰੀਕੀ ਕੰਪਨੀ ਜਿਲਡ ਸਾਇੰਸ ਅਤੇ ਮਿਸਰ ਦੀ ਕੰਪਨੀ ਈਵਾ ਫਾਰਮਾ ਨੂੰ ਸਰਕਾਰੀ ਕੰਪਨੀ ਐਚ. ਐਲ. ਐਲ. ਵਲੋਂ ਸਾਢੇ ਚਾਰ ਲੱਖ ਖ਼ੁਰਾਕਾਂ ਦਾ ਆਰਡਰ ਦਿੱਤਾ ਗਿਆ | ਜਿਸ ‘ਚ ਜਿਲਡ ਸਾਇੰਸ ਅਗਲੇ 1-2 ਦਿਨਾਂ ‘ਚ 75 ਹਜ਼ਾਰ ਤੋਂ 1 ਲੱਖ ਖ਼ੁਰਾਕਾਂ ਭੇਜੇਗੀ ਅਤੇ ਬਾਕੀ ਇਕ ਲੱਖ ਖ਼ੁਰਾਕਾਂ 15 ਮਈ ਤੱਕ ਭਿਜਵਾਈਆਂ ਜਾਣਗੀਆਂ | ਜਦਕਿ ਈਵਾ ਫਾਰਮਾ ਪਹਿਲਾਂ 10,000 ਖ਼ੁਰਾਕਾਂ ਭੇਜੇਗੀ ਫਿਰ ਹਰ 15 ਦਿਨਾਂ ਬਾਅਦ 50 ਹਜ਼ਾਰ ਖ਼ੁਰਾਕਾਂ ਭੇਜੇਗੀ | ਭਾਰਤ ‘ਚ ਇਸ ਦੀ ਵਧਦੀ ਮੰਗ ਅਤੇ ਕਿੱਲਤ ਨੂੰ ਵੇਖਦਿਆਂ ਇਸ ਦੇ ਨਿਰਯਾਤ ‘ਤੇ ਸਰਕਾਰ ਵਲੋਂ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗਈ ਹੈ |

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: