Breaking News
Home / ਵਿਦੇਸ਼ / ਟਰਾਂਟੋ ਵਿਖੇ ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਵੱਲੋ ਜੀਵਨ ਲੀਲਾ ਸਮਾਪਤ

ਟਰਾਂਟੋ ਵਿਖੇ ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਵੱਲੋ ਜੀਵਨ ਲੀਲਾ ਸਮਾਪਤ

ਕੈਨੇਡੀਅਨ ਸੂਬੇ ੳਨਟਾਰੀਉ ਦੇ ਸ਼ਹਿਰ ਟਰਾਂਟੋ ਵਿਖੇ ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਵੱਲੋ ਰੇਲਗੱਡੀ ਅੱਗੇ ਛਾਲ ਮਾ ਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਮੰ ਦ ਭਾ ਗੀ ਖ਼ਬਰ ਸਾਹਮਣੇ ਆਈ ਹੈ । ਮਿਤਰਕ ਨੋਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਜੋ ਹੋਈ ਹੈ ।ਨੋਜਵਾਨ ਪੰਜਾਬ ਤੋ ਮੋਗਾ ਦੇ ਚੜਿੱਕ ਪਿੰਡ ਨਾਲ ਸਬੰਧਤ ਸੀ। ਲਵਪ੍ਰੀਤ ਸਿੰਘ ਵੱਲੋ ਆਰਥਿਕ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਮੁ ਸ਼ ਕ ਲਾ ਤਹਿਤ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ । ਇਸਤੋ ਪਹਿਲਾ ਅੰਤਰ-ਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਵੱਲੋ ਵੀ ਰੇਲਗੱਡੀ ਅੱਗੇ ਛਾਲ ਮਾਰਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ ।

ਲਵਪ੍ਰੀਤ ਸਿੰਘ ਸਾਲ 2018 ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੋਰ ਤੇ ਟਰਾਂਟੋ ਆਇਆ ਸੀ ਤੇ ਸੇਨਟੀਨੀਅਲ ਕਾਲਜ਼ ( Centennial College) ਵਿਖੇ ਪੜਾਈ ਕਰ ਰਿਹਾ ਸੀ । ਪੁਲਿਸ ਵੱਲੋ ਇਹ ਜਾਣਕਾਰੀ ਅਪ੍ਰੈਲ 28, 2021 ਨੂੰ ਦਿੱਤੀ ਗਈ ਹੈ । ਨੋਜਵਾਨ ਦੇ ਦੋਸਤਾ ਵੱਲੋ ਇਹ ਗੱਲ ਦੱਸੀ ਗਈ ਹੈ ਕਿ ਨੋਜਵਾਨ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤੇ ਕੈਨੇਡਾ ਵਿੱਚ ਵੀ ਆਰਥਿਕ ਤੇ ਇਮੀਗ੍ਰੇਸ਼ਨ ਸਮੱਸਿਆਵਾਂ ਨਾਲ ਜੂਝ ਰਿਹਾ ਸੀ ।
ਕੁਲਤਰਨ ਸਿੰਘ ਪਧਿਆਣਾ

About admin

Check Also

ਕਨੇਡਾ- ਵੈਨਕੂਵਰ ਹਵਾਈ ਅੱਡੇ ‘ਤੇ ਗੋ -ਲੀ -ਬਾ -ਰੀ ਦੌਰਾਨ ਵਾਂ -ਟ -ਡ ਐਲਾਨੇ ਗਏ ਕਰਮਨ ਗਰੇਵਾਲ ਦੀ ਮੌਤ

ਕਰਮਨ ਗਰੇਵਾਲ ਦੀ ਤਸਵੀਰ ਪਹਿਲੀ ਵਾਰ ਉਦੋਂ ਦੇਖੀ ਸੀ ਜਦ ਉਸਨੂੰ ਪੁਲਿਸ ਨੇ ਵਾਂਟਡ ਕਰਾਰ …

%d bloggers like this: