Breaking News
Home / ਪੰਜਾਬ / ਸੰਤਾਂ ਦੀ ਗੱਲ ਕਿਉਂ ਨਾ ਕਰੀਏ?: ਦੀਪ ਸਿੱਧੂ

ਸੰਤਾਂ ਦੀ ਗੱਲ ਕਿਉਂ ਨਾ ਕਰੀਏ?: ਦੀਪ ਸਿੱਧੂ

ਸੰਤਾਂ ਦੀ ਗੱਲ ਕਿਉਂ ਨਾ ਕਰੀਏ?: ਦੀਪ ਸਿੱਧੂ

ਜੇ ਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੀਪ ਸਿੱਧੂ ਨੇ ਖੋਲ ਕੇ ਰੱਖ ਤੀ ਕੱਲੀ-ਕੱਲੀ ਗੱਲ, ਕਿਸਨੇ ਦਿੱਤਾ ਸਾਥ-ਕਿਸਨੇ ਧੋਖਾ, ਕਦੋਂ ਆਉਣਗੇ ਸਿਆਸਤ ‘ਚ ?

ਦਿੱਲੀ ਦੇ ਸਬੰਧਤ ਜੱਜ ਨੇ ਨੌਜਵਾਨ ਸਿੱਖ ਆਗੂ ਦੀਪ ਸਿੱਧੂ ਦੀ ਜ਼ਮਾਨਤ ਵਾਲੀ ਅਰਜ਼ੀ ਮਨਜ਼ੂਰ ਕਰਦਿਆਂ ਇਹ ਸਖਤ ਭਾਸ਼ਾ ਵਰਤੀ : “ਇਹ ਦਿੱਲੀ ਪੁਲਿਸ ਦੀ ਬ ਦ ਮਾ ਸ਼ੀ ਵਾਲੀ ਮਨਹੂਸ ਕਾਰਵਾਈ ਹੈ ਜੋ ਕਾਨੂੰਨ ਦੀ ਸਥਾਪਤ ਵਿਧੀ ਨਾਲ ਸਰੀਹਨ ਠੱਗੀ ਮਾਰਨ ਦੇ ਬਰਾਬਰ ਹੈ”। (The police action against Deep Sidhu is vicious and sinister. It amounts to playing fraud with the established criminal process.)

ਮੈੰ ਹੈਰਾਨ ਹਾਂ ਕਿ ਅਜੋਕੇ ਭਾਰਤ ਅੰਦਰ ਬਚੀ ਖੁਚੀ ਨੈਤਕਤਾ ਨਾਲ ਬੱਝੇ ਕਿਸੇ ਜੱਜ ਹੱਥੀਂ ਦਿਲੀ ਪੁਲਿਸ ਅਤੇ ਉਸ ਦੇ ਮਾਲਕਾਂ ਦੀ ਮਿੱਟੀ ਹੋਰ ਕਿਹੜੇ ਸ਼ਬਦਾਂ ਨਾਲ ਪਲੀਤ ਹੋ ਸਕਦੀ ਸੀ ?

ਪਰ ਕੀ ਜੱਜ ਦੀਆਂ ਇਹ ਟਿਪਣੀਆਂ ਇਕੱਲੀ ਦਿੱਲੀ ਪੁਲਿਸ ਅਤੇ ਉਸ ਦੇ ਮਾਲਕਾਂ ਉਪਰ ਲਾਗੂ ਹੁੰਦੀਆਂ ਹਨ ? ਨਹੀੰ, ਇਹ ਟਿਪਣੀਆਂ ਉਨੀ ਹੀ ਵਦਾਣੀ ਸੱਟ ਬਲਬੀਰ ਰਾਜੇਵਾਲ, ਯੂਨੀਅਨਾ ਦੇ ਕੁਛ ਇਕ ਹੋਰਨਾ ਆਗੂਆਂ ਅਤੇ ਉਂਨਾਂ ਦੀਆ ਭੇਡਾਂ ਉਪਰ ਵੀ ਮਾਰਦੀਆਂ ਹਨ ਜਿਨਾਂ ਨੇ ਬਗ਼ੈਰ ਸੁਣਵਾਈ ਦੇ, ਮੋਦੀ ਸਰਕਾਰ ਅਤੇ ਉਸ ਦੀ ਦਿੱਲੀ ਪੁਲਿਸ ਨੂੰ ਖੁੱਲ੍ਹੀ ਸਿਫਾਰਸ਼ ਕੀਤੀ ਸੀ ਕਿ ਉਹ ਸਿੱਧੂ ਅਤੇ ਸੈੰਕੜੇ ਹੋਰ ਨੌਜਵਾਨ ਕਿਸਾਨਾਂ ਨਾਲ ਜਿਵੇੰ ਚਾਹੁਣ ਨਿਪਟ ਲੈਣ।

ਰਾਜਨੀਤਕ ਲਾਲਸਾ ਕਿਸਾਨ ਲੀਡਰਾਂ ਦੇ ਭੇਸ ਵਿਚ ਵਿਚਰਦੇ ਰਾਜੇਵਾਲ ਵਰਗੇ ਪਰੰਪਰਾਗਤ ਰਾਜਨੀਤਿਕਾਂ ਨੂੰ ਅਨੈਤਿਕਤਾ ਦੇ ਖੂਹ ਵਿਚ ਕਿਸ ਹੱਦ ਤੱਕ ਗਿਰਾ ਸਕਦੀ ਹੈ, 2021 ਦੇ ਰਿਪਬਲਕ ਦਿਹਾੜੇ ਵਾਲਾ ਅਧਿਆਏ ਇੰਨਾਂ ਲਈ ਇਕ ਸਥਾਈ ਸਿਆਹ ਧੱਬਾ ਬਣ ਗਿਆ ਹੈ।
– ਪੱਤਰਕਾਰ ਸੁਖਦੇਵ ਸਿੰਘ

ਫਾਸ਼ੀਵਾਦ ਦੀ ਕਾਮਰੇਡੀ ਵਿਆਖਿਆ ਮੁਤਾਬਕ ਕਾਮਰੇਡ ਆਪ ਸਭ ਤੋਂ ਵੱਡੇ ਫਾਸ਼ੀਵਾਦੀ ਹਨ
ਦੀਪ ਸਿੱਧੂ ਤੇ ਲੱਖੇ ਸਿਧਾਣੇ ਖਿਲਾਫ ਲਿਖੀਆਂ ਜਾ ਰਹੀਆਂ ਲਿਖਤਾਂ ਵਿੱਚ ਕਾਮਰੇਡ ਰਜਿੰਦਰ ਦੇ ਉਸਤਾਦ ਉੱਘੇ ਕਾਮਰੇਡ ਸਰਦਾਰੇ ਮਾਹਲ ਨੇ ਆਪਣੇ ਤਮਾਮ ਵਿਰੋਧੀਆਂ ਨੂੰ ਫਾਸ਼ੀਵਾਦੀ ਦੱਸਕੇ ਮਾਰ ਮੁਕਾਉਣ ਨੂੰ ਜਾਇਜ ਕਰਾਰ ਦਿੰਦਿਆਂ ਲੇਖ ਲਿਖਿਆ ਹੈ। ਉਹਦੇ ਮੁਤਾਬਕ ਕਾਮਰੇਡਾਂ ਦੇ ਸਰਕਾਰ ਨਾਲ ਰਲਕੇ ਚੱਲਣ ਵਾਲੇ ਤਮਾਮ ਫੈਸਲਿਆਂ ਦਾ ਵਿਰੋਧ ਕਰਨ ਵਾਲੇ ਖਾਲਿਸਤਾਨੀ ਹਨ ਤੇ ਖਾਲਿਸਤਾਨੀ ਵੀ RSS ਵਾਂਗ ਫਾਸ਼ੀਵਾਦੀ ਹਨ। ਮਤਲਬ ਕਾਮਰੇਡਾਂ ਦੀ ਕਿਸਾਨ ਮੋਰਚੇ ਨਾਲ ਕੀਤੀ ਗਦਾਰੀ ਦਾ ਵਿਰੋਧ ਕਰਨ ਵਾਲਾ ਹਰ ਬੰਦਾ ਫਾਸ਼ੀਵਾਦੀ ਹੈ।

ਹੁਣ ਮਸਲਾ ਇਹ ਆ ਕਿ ਕੋਈ ਵੀ ਸਿਆਣਾ ਪੰਜਾਬੀ ਫਾਸ਼ੀਵਾਦ ਲਫ਼ਜ਼ ਦਾ ਮਤਲਬ ਨਹੀਂ ਜਾਣਦਾ। ਕਿਉਂਕਿ ਇਹ ਲਫ਼ਜ਼ ਪੰਜਾਬੀਆਂ ਲਈ ਨਿਰਾਰਥਕ ਹੈ, ਇਸਦੀ ਕੋਈ ਚਵਲ਼ ਵਿਆਖਿਆ ਹੀ ਇਸਦੇ ਅਰਥ ਬਣਾਉਂਦੀ ਹੈ।
ਜਿਵੇਂ ਕਿ ਸਰਦਾਰੇ ਮਾਹਲ ਨੇ ਕਿਹਾ ਕਿ ਜੋ ਆਪਣੇ ਵਿਰੋਧੀ ਨੂੰ ਖਤਮ ਕਰਨ ਦੀ ਮਨਸ਼ਾ ਰੱਖਦਾ ਹੋਵੇ, ਉਹ ਫਾਸ਼ੀਵਾਦੀ ਹੁੰਦਾ।

ਮਾਹਲ ਦੀ ਇਸ ਵਿਆਖਿਆ ਮੁਤਾਬਕ ਤਾਂ ਕਾਮਰੇਡ ਸਭਤੋਂ ਵੱਡੇ ਫਾਸ਼ੀਵਾਦੀ ਹਨ। ਕਾਮਰੇਡ ਸਤਾਲਿਨ ਵੱਲੋਂ ਦੁਨੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਤਲੋਗਾਰਤ ਕੀਤੀ ਗਈ ਸੀ। ਕਿਉਂਕਿ ਕਤਲ ਹੋਣ ਵਾਲੇ ਸਤਾਲਿਨ ਨਾਲ ਸਹਿਮਤ ਨਹੀਂ ਸਨ। ਇੱਕ ਸਮੇਂ ਪੰਜਾਬੀ ਕਾਮਰੇਡਾਂ ਨੇ ਸ੍ਰੀ ਦਰਬਾਰ ਸਾਹਿਬ ਦਾ ਪਵਿੱਤਰ ਸਰੋਵਰ ਪੂਰ ਕੇ ਝੋਨਾ ਲਾਉਣ ਦੇ ਐਲਾਨ ਤੱਕ ਕਰ ਦਿੱਤੇ ਸਨ। ਕਿਉਂਕਿ ਸਿੱਖੀ ਨਾਲ ਉਨ੍ਹਾਂ ਦਾ ਵਿਚਾਰਧਾਰਕ ਵਿਰੋਧ ਸੀ/ਹੈ।

1986 ਤੋਂ 1995 ਤੱਕ ਪੰਜਾਬ ਦੇ ਕਰੀਬ 50 ਹਜ਼ਾਰ ਸਿੱਖ ਨੌਜਵਾਨ ਕਾਮਰੇਡਾਂ ਨੇ ਮੁਖਬਰੀਆਂ ਕਰਕੇ ਅਤੇ ਸਰਕਾਰ ਕੋਲੋਂ ਅ ਸ ਲਾ ਲੈਕੇ ਇਨਾਮ ਲੈਣ ਲਈ ਮਰ ਵਾਏ। ਇਸ ਹਿਸਾਬ ਨਾਲ ਤਾਂ ਕਾਮਰੇਡ ਸਭ ਤੋਂ ਵੱਡੇ ਫਾਸ਼ੀਵਾਦੀ ਹਨ ਜਿਨ੍ਹਾਂ ਨੇ ਦੀਪ ਸਿੱਧੂ ਤੇ ਨੌਜਵਾਨ ਕਿਸਾਨਾਂ ਦੀ ਗ੍ਰਿਫਤਾਰੀ ਲਈ ਸਰਕਾਰ ਨਾਲ ਰਲਕੇ ਦਿੱਲੀ ਦਾ ਮੋਰਚਾ ਲੀਹੋਂ ਲਾਹਿਆ।

ਖੈਰ! ਫਾਸ਼ੀਵਾਦ ਨੂੰ ਪੰਜਾਬ ਦੇ ਕਾਮਰੇਡਾਂ ਦੀ ਕਮ ਅਕਲੀ ਤੋਂ ਬਾਹਰ ਦਾ ਸਹਿਤ ਪੜ੍ਹਕੇ ਸਮਝਿਆ ਜਾਵੇ ਤਾਂ ਸਿਰਫ ਸੱਤਾਧਾਰੀ ਹੀ ਫਾਸ਼ੀਵਾਦੀ ਹੋ ਸਕਦਾ ਹੈ। ਸੱਤਾ ਵੱਲੋਂ ਲਿਤਾੜਿਆ ਜਾ ਰਿਹਾ ਅਵਾਮ ਦਾ ਕੋਈ ਧੜਾ ਨਹੀਂ। ਪਰ ਇਨ੍ਹਾਂ ਬੀੜੀਬਾਜ ਬੋਕਾਂ ਨੂੰ ਕੌਣ ਸਮਝਾਵੇ..!
#ਮਹਿਕਮਾ_ਪੰਜਾਬੀ

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: