Breaking News
Home / ਵਿਦੇਸ਼ / ਕੋਰੋਨਾ – ਭਾਰਤੀ ਮੀਡੀਆ ਨੂੰ ਆਇਆ ਅਮਰੀਕਾ ਅਤੇ ਅਮਰੀਕੀ ਮੀਡੀਆ ਤੇ ਗੁੱਸਾ

ਕੋਰੋਨਾ – ਭਾਰਤੀ ਮੀਡੀਆ ਨੂੰ ਆਇਆ ਅਮਰੀਕਾ ਅਤੇ ਅਮਰੀਕੀ ਮੀਡੀਆ ਤੇ ਗੁੱਸਾ

ਭਾਰਤ ਵਿੱਚ ਕਰੋਨਾਂ ਵਾਇਰਸ ਦੇ ਵਧ ਰਹੇ ਮਾਮਲਿਆਂ ਅਤੇ ਸਰਕਾਰ ਦੀਆਂ ਨਕਾਮੀਆਂ ਵਾਰੇ ਅਮਰੀਕੀ ਮੀਡੀਆ ਵਲੋਂ ਖੁਲਾਸਾ ਕਰਨ ਤੇ ਭਾਰਤੀ ਮੀਡੀਆ ਨੂੰ ਆਇਆ ਗੁੱਸਾ, ਕਿਹਾ ਅਮਰੀਕਾ ਜਾਣ ਬੁਝ ਕੇ ਭਾਰਤ ਖਿਲਾਫ ਕਰ ਰਿਹਾ ਹੈ ਪਰਚਾਰ।

ਦੁਨੀਆ ‘ਚ ਮੈਡੀਕਲ ਆਕਸੀਜਨ ਦਾ ਵੱਡਾ ਸਪਲਾਇਰ ਹੋਣ ਦੇ ਬਾਵਜੂਦ ਜਿਸ ਤਰਾਂ ਭਾਰਤ ‘ਚ ਆਕਸੀਜਨ ਦੀ ਕਮੀ ਆਈ ਹੈ, ਉਸਤੋਂ ਡਰ ਲਗਦਾ ਕਿ ਖਾਣ-ਪੀਣ ਦੇ ਚੋਖੇ ਭੰਡਾਰ ਹੋਣ ਦੇ ਬਾਵਜੂਦ ਕਿਤੇ ਭਾਰਤ ‘ਚ ਅੱਗੇ ਚੱਲ ਕੇ ਖਾਣੇ-ਦਾਣੇ ਦੀ ਘਾਟ ਨਾ ਪੈਦਾ ਹੋ ਜਾਵੇ।

ਕੱਲ੍ਹ ਇੱਕ ਡਾਕਟਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਕੇਂਦਰ ਵਲੋਂ ਆਪਣੇ ਹੱਥ ਸਾਰੀਆਂ ਤਾਕਤਾਂ ਲਏ ਜਾਣ ਦਾ ਇਹ ਸਬੂਤ ਹੈ ਕਿ ਆਕਸੀਜਨ ਦਾ ਕੋਟਾ ਕਿਹੜੇ ਸੂਬੇ ਨੂੰ ਕਿੰਨਾ ਤੇ ਕਦੋਂ ਮਿਲਣਾ, ਇਹ ਸੈਂਟਰ ਤਹਿ ਕਰਦਾ ਵਰਨਾ ਹਸਪਤਾਲ ਕੋਲ ਆਕਸੀਜਨ ਇੱਦਾਂ ਹੋ ਸਕਦੀ ਹੈ, ਜਿੱਦਾਂ ਘਰ ‘ਚ ਗਰਮ ਪਾਣੀ।
ਇਸਤੋਂ ਅੱਗੇ ਜਿਹੜਾ ਖਦਸ਼ਾ ਉਨ੍ਹਾਂ ਪ੍ਰਗਟਾਇਆ ਉਹ ਇਹ ਸੀ ਕਿ ਜੇਕਰ ਭਾਰਤ ‘ਚ ਕਰੋਨਾ ਦਾ ਜ਼ੋਰ ਨਾ ਘਟਿਆ ਅਤੇ ਲੌਕਡਾਊਨ ਇਸੇ ਤਰਾਂ ਜਾਰੀ ਰਿਹਾ ਤਾਂ ਖਾਣਾ ਮੁਕਾਈ ਬੈਠੇ ਗਰੀਬ ਲੋਕਾਂ ਕੋਲ ਖਾਣਾ-ਦਾਣਾ ਲੁੱਟਣ ਤੋਂ ਬਿਨਾ ਕੋਈ ਚਾਰਾ ਨਹੀਂ ਰਹੇਗਾ।

ਸੋਸ਼ਲ ਮੀਡੀਆ ਅਤੇ ਰਵਾਇਤੀ ਮੀਡੀਆ ‘ਤੇ ਕਰੋਨਾ ਬਾਰੇ ਗੱਲ ਕਰਨ ‘ਤੇ ਪਾਬੰਦੀ, ਆਕਸੀਜਨ ਮੰਗਣ ਵਾਲਿਆਂ ‘ਤੇ ਪਰਚੇ, ਬਾਹਰਲੇ ਮੁਲਕਾਂ ਨਾਲ ਸਬੰਧਤ ਸੰਸਥਾਵਾਂ ਦੀ ਮਦਦ ਲੈਣ ਤੋਂ ਨਾਂਹ ਅਤੇ ਦਾਖਲੇ ‘ਤੇ ਰੋਕ ਤੋਂ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਭਾਰਤ ਦੁਨੀਆ ਤੋਂ ਕੀ ਲੁਕੋ ਰਿਹਾ।
ਹਾਕਮਾਂ ‘ਤੇ ਤਾਂ ਕਿਸੇ ਦਲੀਲ-ਅਪੀਲ ਦਾ ਅਸਰ ਨਹੀਂ, ਰੱਬ ਅੱਗੇ ਹੀ ਅਰਜੋਈ ਹੈ ਕਿ ਲੋਕਾਈ ਦਾ ਬਚਾਅ ਕਰੀਂ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ


ਭਾਰਤ ਨੂੰ ਵੈਕਸੀਨ ਬਣਾਉਣ ਦੇਣ ਕਰਕੇ ਯੂਰੀਪੀਅਨ ਯੂਨੀਅਨ ਤੇ ਭੜਕੀ ਜਰਮਨ ਚਾਂਸਲਰ – ਦੇਖੋ ਕੀ ਕਿਹਾ ..ਜਰਮਨ ਚਾਂਸਲਰ ਨੇ ਕਿਹਾ ਭਾਰਤ ਤੇ ਵੈਕਸੀਨ ਬਣਾਉਣ ਲਈ ਭਰੋਸਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਗਈ ਹੈ ..ਅਮਰੀਕਾ ਅਤੇ ਜਰਮਨੀ ਨੇ ਭਾਰਤ ਨੂੰ ਸ਼ੀਸ਼ਾ ਦਿਖਾਇਆ ..Angela Merkel says EU ‘allowed India’ pharma to become too big as bloc fears jab shortage ..ANGELA MERKEL has slammed the EU for saying it allowed India’s pharmaceutical industry to divert vaccines and tackle surging infections

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: