Breaking News
Home / ਪੰਜਾਬ / ਦੀਪ ਸਿੱਧੂ ਦੇ ਕੇਸ ਬਾਰੇ ਜੱਜ ਦੀ ਇਸ ਟਿੱਪਣੀ ਦਾ ਕਾਮਰੇਡਾਂ ਕੋਲ ਕੀ ਜਵਾਬ ਹੈ

ਦੀਪ ਸਿੱਧੂ ਦੇ ਕੇਸ ਬਾਰੇ ਜੱਜ ਦੀ ਇਸ ਟਿੱਪਣੀ ਦਾ ਕਾਮਰੇਡਾਂ ਕੋਲ ਕੀ ਜਵਾਬ ਹੈ

ਦਿੱਲੀ ਦੇ ਸਬੰਧਤ ਜੱਜ ਨੇ ਨੌਜਵਾਨ ਸਿੱਖ ਆਗੂ ਦੀਪ ਸਿੱਧੂ ਦੀ ਜ਼ਮਾਨਤ ਵਾਲੀ ਅਰਜ਼ੀ ਮਨਜ਼ੂਰ ਕਰਦਿਆਂ ਇਹ ਸਖਤ ਭਾਸ਼ਾ ਵਰਤੀ : “ਇਹ ਦਿੱਲੀ ਪੁਲਿਸ ਦੀ ਬ ਦ ਮਾ ਸ਼ੀ ਵਾਲੀ ਮਨਹੂਸ ਕਾਰਵਾਈ ਹੈ ਜੋ ਕਾਨੂੰਨ ਦੀ ਸਥਾਪਤ ਵਿਧੀ ਨਾਲ ਸਰੀਹਨ ਠੱਗੀ ਮਾਰਨ ਦੇ ਬਰਾਬਰ ਹੈ”। (The police action against Deep Sidhu is vicious and sinister. It amounts to playing fraud with the established criminal process.)

ਮੈੰ ਹੈਰਾਨ ਹਾਂ ਕਿ ਅਜੋਕੇ ਭਾਰਤ ਅੰਦਰ ਬਚੀ ਖੁਚੀ ਨੈਤਕਤਾ ਨਾਲ ਬੱਝੇ ਕਿਸੇ ਜੱਜ ਹੱਥੀਂ ਦਿਲੀ ਪੁਲਿਸ ਅਤੇ ਉਸ ਦੇ ਮਾਲਕਾਂ ਦੀ ਮਿੱਟੀ ਹੋਰ ਕਿਹੜੇ ਸ਼ਬਦਾਂ ਨਾਲ ਪਲੀਤ ਹੋ ਸਕਦੀ ਸੀ ?

ਪਰ ਕੀ ਜੱਜ ਦੀਆਂ ਇਹ ਟਿਪਣੀਆਂ ਇਕੱਲੀ ਦਿੱਲੀ ਪੁਲਿਸ ਅਤੇ ਉਸ ਦੇ ਮਾਲਕਾਂ ਉਪਰ ਲਾਗੂ ਹੁੰਦੀਆਂ ਹਨ ? ਨਹੀੰ, ਇਹ ਟਿਪਣੀਆਂ ਉਨੀ ਹੀ ਵਦਾਣੀ ਸੱਟ ਬਲਬੀਰ ਰਾਜੇਵਾਲ, ਯੂਨੀਅਨਾ ਦੇ ਕੁਛ ਇਕ ਹੋਰਨਾ ਆਗੂਆਂ ਅਤੇ ਉਂਨਾਂ ਦੀਆ ਭੇਡਾਂ ਉਪਰ ਵੀ ਮਾਰਦੀਆਂ ਹਨ ਜਿਨਾਂ ਨੇ ਬਗ਼ੈਰ ਸੁਣਵਾਈ ਦੇ, ਮੋਦੀ ਸਰਕਾਰ ਅਤੇ ਉਸ ਦੀ ਦਿੱਲੀ ਪੁਲਿਸ ਨੂੰ ਖੁੱਲ੍ਹੀ ਸਿਫਾਰਸ਼ ਕੀਤੀ ਸੀ ਕਿ ਉਹ ਸਿੱਧੂ ਅਤੇ ਸੈੰਕੜੇ ਹੋਰ ਨੌਜਵਾਨ ਕਿਸਾਨਾਂ ਨਾਲ ਜਿਵੇੰ ਚਾਹੁਣ ਨਿਪਟ ਲੈਣ।

ਰਾਜਨੀਤਕ ਲਾਲਸਾ ਕਿਸਾਨ ਲੀਡਰਾਂ ਦੇ ਭੇਸ ਵਿਚ ਵਿਚਰਦੇ ਰਾਜੇਵਾਲ ਵਰਗੇ ਪਰੰਪਰਾਗਤ ਰਾਜਨੀਤਿਕਾਂ ਨੂੰ ਅਨੈਤਿਕਤਾ ਦੇ ਖੂਹ ਵਿਚ ਕਿਸ ਹੱਦ ਤੱਕ ਗਿਰਾ ਸਕਦੀ ਹੈ, 2021 ਦੇ ਰਿਪਬਲਕ ਦਿਹਾੜੇ ਵਾਲਾ ਅਧਿਆਏ ਇੰਨਾਂ ਲਈ ਇਕ ਸਥਾਈ ਸਿਆਹ ਧੱਬਾ ਬਣ ਗਿਆ ਹੈ।
– ਪੱਤਰਕਾਰ ਸੁਖਦੇਵ ਸਿੰਘ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: