ਹੁਣ ‘ਪਾਗਲ’ ਕਹਿ ਕੇ ਨਹੀਂ ਛੁੱਟ ਸਕਣਗੇ ਬੇਅਦਬੀ ਦੇ ਦੋ ਸ਼ੀ, ਸਿੰਘਾਂ ਨੇ ਕਹੀ ਸੋਧਾ ਲਾਉਣ ਦੀ ਗੱਲ

ਫ਼ਤਹਿਗੜ੍ਹ ਸਾਹਿਬ, 21ਸਤੰਬਰ : ਅੱਜ ਫੇਰ ਸਿੱਖਾਂ ਦੇ ਹਿ ਰ ਦੇ ਉਸ ਨੇ ਵ ਲੂੰ ਧ ਰੇ ਗਏ ਜਦੋਂ ਮੰਡੀ ਗੋਬਿੰਦਗੜ੍ਹ ਨੇੜਲੇ ਪਿੰਡ ‍ਤੂਰਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸ਼ ਰਾ ਰ ਤੀ ਅਨਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਘਟ ਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਪ੍ਰਸ਼ਾਸਨ ਨੂੰ ਦਿੱਤੇ ਬਿਆਨਾਂ ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹਰਕੀਰਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਨ੍ਹਾਂ ਨੇ ਸੋਮਵਾਰ ਤੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ।

ਜਿਸ ਦੌਰਾਨ ਪਿੰਡ ਦੀਆਂ ਔਰਤਾਂ ਅਤੇ ਦੋ ਸੇਵਾਦਾਰਾਂ ਨੇ ਸਫਾਈ ਸ਼ੁਰੂ ਕਰ ਦਿੱਤੀ।ਜਿਸ ਦੇ ਚੱਲਦਿਆਂ ਪਿੰਡ ਦਾ ਰਹਿਣ ਵਾਲਾ ਮੇਵਾ ਸਿੰਘ ਅਚਾਨਕ ਗੁਰਦੁਆਰਾ ਸਾਹਿਬ ਦੇ ਅੰਦਰ ਵੜਿਆ। ਜਿਸ ਨੇ ਅੰਦਰੋਂ ਸਾਰੇ ਦਰਵਾਜ਼ੇ ਬੰਦ ਕਰ ਲਏ ਤੇ ਅੰਦਰ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਨਾਲ ਪਏ ਸ਼ ਸ ਤ ਰ ਇਧਰ ਉਧਰ ਸੁੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਉੱਤੇ ਚੌਂਕੜੀ ਮਾਰ ਕੇ ਬੈਠ ਗਿਆ।

ਜਿਸ ਦੌਰਾਨ ਇਹ ਸਾਰੀ ਘਟਨਾ ਗੁੁਰਦੁਆਰਾ ਸਾਹਿਬ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।ਉਕਤ ਵਿਅਕਤੀ ਦੇ ਵੱਲੋਂ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਫ ੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।ਇਸ ਘ ਟ ਨਾ ਦੀ ਜਾਣਕਾਰੀ ਮਿਲਦੇ ਹੀ ਐਸਡੀਐਮ ਅਮਲੋਹ ਆਨੰਦ ਸਾਗਰ ਸ਼ਰਮਾ ਮੌਕੇ ਤੇ ਪਹੁੰਚੇ । ਇਸ ਘਟਨਾ ਤੋਂ ਬਾਅਦ ਭਾਵੇਂ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਹੈ । ਪਰ ਅਜੇ ਤੱਕ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਪਕੜੇ ਗਏ ਸ਼ ਰਾ ਰ ਤੀ ਅਨਸਰ ਪਿੱਛੇ ਆਖਰ ਕੌਣ ਹੈ ,ਜੋ ਕਿ ਫਿਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਲੂੰਬਾ ਲਾਉਣ ਦੀ ਸਾ ਜਿ ਸ਼ ਰੱਚ ਰਿਹਾ ਹੈ ।