Breaking News
Home / ਵਿਦੇਸ਼ / ਸਾਡਾ ਹਾਲ ਵੀ ਹਿੰਦੁਸੰਤਾਨ ਵਰਗਾ ਹੋਣਾ ਸੀ ਜੇ….. ਇਮਰਾਨ ਖਾਨ ਦੇ ਇਸ ਬਿਆਨ ਬਾਰੇ ਤੁਹਾਡੀ ਰਾਇ?

ਸਾਡਾ ਹਾਲ ਵੀ ਹਿੰਦੁਸੰਤਾਨ ਵਰਗਾ ਹੋਣਾ ਸੀ ਜੇ….. ਇਮਰਾਨ ਖਾਨ ਦੇ ਇਸ ਬਿਆਨ ਬਾਰੇ ਤੁਹਾਡੀ ਰਾਇ?

ਅਸੀਂ ਆਪਣੇ ਹਸਪਤਾਲਾਂ ਦੀ ਹਾਲਤ ਸੁਧਾਰੀ, ਨਹੀਂ ਤਾਂ ਅੱਜ ਸਾਡੇ ਹਾਲਾਤ ਵੀ ਭਾਰਤ ਵਰਗੇ ਹੁੰਦੇ -ਇਮਰਾਨ ਖਾਨ… ਪਾਕਿ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਕਿਹਾ- ਵੈਂਟੀਲੇਟਰ ਸਮੇਤ ਹੋਰ ਸਮਾਨ ਭੇਜਣ ਨੂੰ ਹਾਂ ਤਿਆਰ
ਪਾਕਿਸਤਾਨ ਨੇ ਕੋਵਿਡ-19 ਦੀ ਘਾਤਕ ਲਹਿਰ ਨਾਲ ਲੜਨ ਵਿਚ ਮਦਦ ਦੇਣ ਲਈ ਭਾਰਤ ਨੂੰ ਵੈਂਟੀਲੇਟਰ ਸਮੇਤ ਹੋਰ ਰਾਹਤ ਸਮੱਗਰੀਆਂ ਉਪਲੱਬਧ ਕਰਾਉਣ ਦੀ ਪੇਸ਼ਕਸ਼ ਕੀਤੀ ਹੈ ਅਤੇ ਕਿਹਾ ਕਿ ਦੋਵੇਂ ਦੇਸ਼ ਗਲੋਬਲ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਹੋਰ ਸਹਿਯੋਗ ਦੇ ਸੰਭਾਵਿਤ ਤਰੀਕਿਆਂ ਦੀਆਂ ਸੰਭਾਵਨਾਵਾਂ ਨੂੰ ਲੱਭ ਸਕਦੇ ਹਨ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਪਾਕਿਸਤਾਨ ਤੌਰ-ਤਰੀਕਿਆਂ ਦਾ ਪਤਾ ਲੱਗਦੇ ਹੀ ਕੁੱਝ ਖ਼ਾਸ ਸਮੱਗਰੀਆਂ ਭੇਜਣ ਲਈ ਤਿਆਰ ਹੈ।

ਬਿਆਨ ਵਿਚ ਕਿਹਾ ਗਿਆ, ‘ਕੋਵਿਡ-19 ਦੀ ਮੌਜੂਦਾ ਲਹਿਰ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਦੇ ਲੋਕਾਂ ਨਾਲ ਇਕਮੁੱਠਤਾ ਦੀ ਭਾਵਨਾ ਨਾਲ ਪਾਕਿਸਤਾਨ ਆਪਣੇ ਇਸ ਗੁਆਂਢੀ ਦੇਸ਼ ਨੂੰ ਵੈਂਟੀਲੇਟਰ, ਬੀ.ਪੀ.ਏ.ਪੀ.ਏ.ਪੀ. ਅਤੇ ਡਿਜੀਟਲ ਐਕਸਰੇ ਮਸ਼ੀਨਾਂ, ਪੀ.ਪੀ.ਟੀ. ਕਿੱਟਾਂ ਅਤੇ ਹੋਰ ਸਬੰਧਤ ਵਸਤਾਂ ਦੀ ਮਦਦ ਕਰਨ ਲਈ ਪੇਸ਼ਕਸ਼ ਕਰਦਾ ਹੈ।’ ਇਸ ਵਿਚ ਕਿਹਾ ਗਿਆ ਕਿ ਪਾਕਿਸਤਾਨ ਅਤੇ ਭਾਰਤ ਦੇ ਸਬੰਧਤ ਅਧਿਕਾਰੀ ਰਾਹਤ ਸਮੱਗਰੀਆਂ ਦੀ ਤੁਰੰਤ ਸਪਲਾਈ ਲਈ ਤੌਰ-ਤਰੀਕਿਆਂ ’ਤੇ ਕੰਮ ਕਰ ਸਕਦੇ ਹਨ। ਇਹ ਪੇਸ਼ਕਸ਼ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭਾਰਤ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਣ ਦੇ ਬਾਅਦ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਸਾਨੂੰ ਮਨੁੱਖਤਾ ਦੇ ਸਾਹਮਣੇ ਆਈ ਇਸ ਗਲੋਬਲ ਚੁਣੌਤੀ ਨਾਲ ਮਿਲ ਕੇ ਲੜਨਾ ਹੋਵੇਗਾ।’

About admin

Check Also

ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਟੇਸ਼ਨ ਦੀਆਂ ਖਬਰਾ ਹਨ ਮਹਿਜ ਅਫਵਾਵਾ ਸੋਸ਼ਲ ਮੀਡੀਆ ਉੱਤੇ ਇਹੋ …

%d bloggers like this: