Breaking News
Home / ਪੰਜਾਬ / ਮੋਦੀ ਖਾਤਿਰ IAS ਅਫਸਰ ਨਾਲ ਭਿੜੀ ਕੰਗਨਾ ਰਣਾਵਤ, ਸੰਘੀਆਂ ਨੇ ਟਰੈਂਡ ਕਰਾਇਆ ਹੈਸ਼ਟੈਗ #भारत_का_वीर_पुत्र_मोदी

ਮੋਦੀ ਖਾਤਿਰ IAS ਅਫਸਰ ਨਾਲ ਭਿੜੀ ਕੰਗਨਾ ਰਣਾਵਤ, ਸੰਘੀਆਂ ਨੇ ਟਰੈਂਡ ਕਰਾਇਆ ਹੈਸ਼ਟੈਗ #भारत_का_वीर_पुत्र_मोदी

ਦੇਸ਼ ਭਰ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਜਿਥੇ ਸਿਹਤ ਸਹੂਲਤਾਂ ਦੀ ਘਾਟ ਦੇ ਚਲਦਿਆਂ ਲੋਕ ਪੀ. ਐੱਮ. ਮੋਦੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਉਥੇ ਕੁਝ ਲੋਕ ਉਨ੍ਹਾਂ ਦੇ ਸਮਰਥਨ ’ਚ ਵੀ ਆ ਰਹੇ ਹਨ। ਇਨ੍ਹਾਂ ਲੋਕਾਂ ’ਚ ਅਦਾਕਾਰਾ ਕੰਗਨਾ ਰਣੌਤ ਦਾ ਨਾਂ ਵੀ ਸ਼ਾਮਲ ਹੈ। ਕੰਗਨਾ ਨੇ ਪੀ. ਐੱਮ. ਮੋਦੀ ਦਾ ਸਮਰਥਨ ਕਰਦਿਆਂ ਉਨ੍ਹਾਂ ਨੂੰ ਦੇਸ਼ ਲਈ ਪਿਤਾ ਸਮਾਨ ਤੱਕ ਦੱਸ ਦਿੱਤਾ। ਦੂਜੇ ਪਾਸੇ ਇਕ ਰਿਟਾਇਰਡ ਆਈ. ਏ. ਐੱਸ. ਅਫ਼ਸਰ ਨਾਲ ਵੀ ਜ਼ੁਬਾਨੀ ਜੰ ਗ ਕੀਤੀ।

ਬੀਤੇ ਦਿਨੀਂ ਟਵਿਟਰ ’ਤੇ ਹੈਸ਼ਟੈਗ ‘ਭਾਰਤ ਦਾ ਵੀਰ ਪੁੱਤਰ ਮੋਦੀ’ ਟਰੈਂਡ ਕਰਨ ਲੱਗਾ। ਇਸ ਹੈਸ਼ਟੈਗ ਦੀ ਵਰਤੋਂ ਕਰਦਿਆਂ ਕੰਗਨਾ ਨੇ ਵੀ ਇਕ ਟਵੀਟ ਕੀਤਾ। ਆਪਣੇ ਟਵੀਟ ’ਚ ਕੰਗਨਾ ਨੇ ਲਿਖਿਆ, ‘ਜਦੋਂ ਤੁਹਾਡੇ ਕੋਲ ਦੁਨੀਆ ਦਾ ਸਭ ਤੋਂ ਕਾਬਿਲ ਆਗੂ ਹੋਵੇ ਤਾਂ ਖ਼ੁਦ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦਾ ਸਮਰਥਨ ਕਰੋ, ਇਹੀ ਸਾਡਾ ਧਰਮ ਤੇ ਕਰਮ ਹੈ।’


ਕੰਗਨਾ ਦੇ ਇਸ ਟਵੀਟ ’ਤੇ ਇਕ ਰਿਟਾਇਰਡ ਆਈ. ਏ. ਐੱਸ. ਅਫ਼ਸਰ ਸੂਰਿਆ ਪ੍ਰਤਾਪ ਸਿੰਘ ਨੇ ਇਤਰਾਜ਼ ਜਤਾਇਆ ਹੈ। ਕੰਗਨਾ ਦੇ ਟਵੀਟ ਦਾ ਜਵਾਬ ਦਿੰਦਿਆਂ ਸੂਰਿਆ ਪ੍ਰਤਾਪ ਸਿੰਘ ਨੇ ਟਵੀਟ ਕੀਤਾ, ‘ਕੰਗਨਾ ਜੀ, ਤੁਸੀਂ ਪ੍ਰਧਾਨ ਮੰਤਰੀ ਦੀ ਸਮਰਥਕ ਹੋ ਜਾਂ ਉਨ੍ਹਾਂ ਦੀ ਧੁਰ ਵਿਰੋਧੀ?

ਕਿਉਂਕਿ ਇਸ ਸਮੇਂ ’ਤੇ ਉਨ੍ਹਾਂ ਦੀ ਸਾਖ ਵਿਗਾੜਨ ਲਈ ਅਜਿਹਾ ਟਰੈਂਡ ਕੋਈ ਦੁ ਸ਼ ਮ ਣ ਹੀ ਕਰਵਾ ਸਕਦਾ ਹੈ। ਜਦੋਂ ਚਾਰੇ ਪਾਸਿਓਂ ਲਾ-ਸ਼ਾਂ ਹੀ ਲਾ-ਸ਼ਾਂ ਹਨ, ਉਦੋਂ ਤੁਹਾਡਾ ਟਰੈਂਡ ਕਿਸੇ ਦੀ ਮੌਤ ’ਤੇ ਪਟਾਕੇ ਚਲਾਉਣ ਵਰਗਾ ਕਾਰਾ ਹੈ। ਆਈਓਡੀਨ ਵਾਲੇ ਨਮਕ ਦਾ ਸੇਵਨ ਕਰੋ ਬੇਟਾ।’


ਅੱਗੇ ਕੰਗਨਾ ਸੂਰਿਆ ਪ੍ਰਤਾਪ ਸਿੰਘ ਨੂੰ ਜਵਾਬ ਦਿੰਦਿਆਂ ਕਹਿੰਦੀ ਹੈ, ‘ਸੂਰਿਆ ਜੀ, ਜੋ ਇਨਸਾਨ ਆਪਣਾ ਪੂਰਾ ਜੀਵਨ ਦੇਸ਼ ਦੀ ਸੇਵਾ ’ਚ ਲਗਾ ਦੇਵੇ ਤੇ ਬਦਲੇ ’ਚ ਉਸ ਨੂੰ ਸਿਰਫ ਈਰਖਾ, ਨਫ਼ਰਤ ਤੇ ਝੂਠ ਮਿਲੇ, ਇਨ੍ਹਾਂ ਮੁਸ਼ਕਿਲ ਘੜੀਆਂ ’ਚ ਅਜਿਹੇ ਇਨਸਾਨ ਨੂੰ, ਜੋ ਪੂਰੇ ਦੇਸ਼ ਦੀ ਅਗਵਾਈ ਕਰ ਰਿਹਾ ਹੋਵੇ, ਉਸ ਨੂੰ ਮਨੋਬਲ ਦੇਣਾ, ਉਸ ਦੇ ਯਤਨਾਂ ਦੀ ਤੇ ਕੰਮ ਦੀ ਪ੍ਰਸ਼ੰਸਾ ਕਰਨਾ ਉਨ੍ਹਾਂ ’ਤੇ ਅਹਿਸਾਨ ਨਹੀਂ ਹੈ, ਇਸ ਦੇਸ਼ ’ਤੇ ਅਹਿਸਾਨ ਹੈ।’

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: