Breaking News
Home / ਦੇਸ਼ / ਰਾਸ਼ਟਰਵਾਦੀ ਦੇਸ਼ ਭਗਤ ਨੇ ਕੀਤੀ ਮੋਦੀ ਖਿਲਾਫ ਟਵੀਟ, ਅਨੁਪਮ ਖੇਰ ਭੜਕਿਆ

ਰਾਸ਼ਟਰਵਾਦੀ ਦੇਸ਼ ਭਗਤ ਨੇ ਕੀਤੀ ਮੋਦੀ ਖਿਲਾਫ ਟਵੀਟ, ਅਨੁਪਮ ਖੇਰ ਭੜਕਿਆ

ਕੋਰੋਨਾ ਨਾਲ ਦੇਸ਼ ਦੇ ਹਾਲਾਤ ਦੇਖ ਕੇ ਰਾਸ਼ਟਰਵਾਦੀ ਦੇਸ਼ ਭਗਤ ਵੀ ਕੁਰਲਾਏ
ਬਾਲੀਵੁੱਡ ਐਕਟਰ ਅਨੁਪਮ ਖੇਰ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਕਿਸੇ ਵਿਸ਼ੇ ’ਤੇ ਆਪਣੀ ਰਾਏ ਰੱਖਣੀ ਹੋਵੇ ਜਾਂ ਫੈਨਜ਼ ਦੇ ਨਾਲ ਗੁਫ਼ਤਗੂ ਕਰਨੀ ਹੋਵੇ, ਅਨੁਪਮ ਇਸਦੇ ਲਈ ਸੋਸ਼ਲ ਮੀਡੀਆ ਦਾ ਭਰਪੂਰ ਇਸਤੇਮਾਲ ਕਰਦੇ ਹਨ। ਹਾਲਾਂਕਿ ਕਈ ਵਾਰ ਆਪਣੇ ਟਵੀਟਸ ਦੇ ਚੱਲਦਿਆਂ ਅਨੁਪਮ ਟ੍ਰੋਲਰਜ਼ ਦਾ ਸ਼ਿਕਾਰ ਵੀ ਹੋ ਜਾਂਦੇ ਹਨ, ਜਿਵੇਂ ਹਾਲ ਹੀ ’ਚ ਉਹ ਆਪਣੇ ਇਕ ਟਵੀਟ ਨੂੰ ਲੈ ਕੇ ਹੋ ਰਹੇ ਹਨ।


ਦਰਅਸਲ, ਕੋਰੋਨਾ ਵਾਇਰਸ ਦੇ ਕਹਿਰ ’ਚ ਇਕ ਸੀਨੀਅਰ ਪੱਤਰਕਾਰ ਨੇ ਆਪਣੇ ਟਵੀਟ ਹੈਂਡਲ ’ਤੇ ਇਕ ਟਵੀਟ ਕੀਤਾ, ਜਿਸ ’ਚ ਉਨ੍ਹਾਂ ਨੇ ਦੇਸ਼ ’ਚ ਮਚੀ ਹਫਰਾ-ਤਫਰੀ ਅਤੇ ਮਹਾਮਾਰੀ ਨੂੰ ਲੈ ਕੇ ਆਪਣਾ ਦੁੱਖ ਜ਼ਾਹਿਰ ਕੀਤਾ ਅਤੇ ਸਰਕਾਰ ’ਤੇ ਨਿਸ਼ਾਨਾ ਲਗਾਇਆ। ਸ਼ੇਖਰ ਗੁਪਤਾ ਦਾ ਇਹ ਟਵੀਟ ਅਨੁਪਮ ਖੇਰ ਨੂੰ ਪਸੰਦ ਨਹੀਂ ਅਤੇ ਉਨ੍ਹਾਂ ਨੇ ਬਹੁਤ ਸਰਲ ਸ਼ਬਦਾਂ ’ਚ ਇਸਦਾ ਲੰਬਾ-ਚੌੜਾ ਜਵਾਬ ਦਿੱਤਾ।


ਸ਼ੇਖਰ ਗੁਪਤਾ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਐਕਟਰ ਨੇ ਲਿਖਿਆ, ‘ਸਤਿਕਾਰਯੋਗ @ShekharGupta ਜੀ!! ਇਹ ਕੁਝ ਜ਼ਿਆਦਾ ਹੀ ਹੋ ਗਿਆ। ਤੁਹਾਡੇ ਸਟੈਂਡਰਡ ਤੋਂ ਵੀ। ਕੋਰੋਨਾ ਇਕ ਬਿਪਤਾ ਹੈ। ਪੂਰੀ ਦੁਨੀਆ ਲਈ। ਅਸੀਂ ਇਸ ਮਹਾਮਾਰੀ ਦਾ ਸਾਹਮਣਾ ਪਹਿਲਾਂ ਕਦੇ ਨਹੀਂ ਕੀਤਾ। ਸਰਕਾਰ ਦੀ ਅਲੋਚਨਾ ਜ਼ਰੂਰੀ ਹੈ। ਉਸ ’ਤੇ ਤੌਹਮਤ ਲਗਾਓ, ਪਰ ਇਸ ਨਾਲ ਜੂਝਣਾ ਸਾਡੀ ਸਾਰਿਆਂ ਦੀ ਵੀ ਜ਼ਿੰਮੇਵਾਰੀ ਹੈ। ਵੈਸੇ ਘਬਰਾਓ ਨਾ। ਆਵੇਗਾ ਤਾਂ ਮੋਦੀ ਹੀ!! ਜੈ ਹੋ!!’


ਅਨੁਪਮ ਦੇ ਇਸ ਟਵੀਟ ਕਾਰਨ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਕੋਈ ਫਨੀ ਮੀਮ ਸ਼ੇਅਰ ਕਰਕੇ ਉਨ੍ਹਾਂ ’ਤੇ ਆਪਣਾ ਗੁੱਸਾ ਪ੍ਰਗਟਾ ਰਿਹਾ ਹੈ, ਤਾਂ ਉਥੇ ਹੀ ਕੋਈ ਹਸਪਤਾਲ ਦੇ ਬਾਹਰ ਰੋਂਦੇ ਹੋਏ ਲੋਕਾਂ ਨੂੰ ਦੇਖਣ ਦੀ ਗੱਲ ਕਹਿ ਰਿਹਾ ਹੈ। ਦੇਖੋ ਅਨੁਪਮ ਦੇ ਟਵੀਟ ’ਤੇ ਲੋਕਾਂ ਦੇ ਕੁਮੈਂਟਸ।

About admin

Check Also

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ …

%d bloggers like this: