Breaking News
Home / ਪੰਜਾਬ / ਏਕਤਾ ਨੂੰ ਸ਼ਰਧਾਂਜਲੀ ਦਿੰਦੇ ਉਗਰਾਹਾਂ ਸਾਬ੍ਹ ਨੂੰ ਕੁੱਝ ਸਵਾਲ ਨੇ:

ਏਕਤਾ ਨੂੰ ਸ਼ਰਧਾਂਜਲੀ ਦਿੰਦੇ ਉਗਰਾਹਾਂ ਸਾਬ੍ਹ ਨੂੰ ਕੁੱਝ ਸਵਾਲ ਨੇ:

ਸੰਸਦ ਤੱਕ ਮਾਰਚ ਦਾ ਐਲਾਨ ਕਿਹਨੇ ਕੀਤਾ ਸੀ ? ਸੰਸਦ ਜਾਣ ਤੋਂ ਦੋ ਵਾਰ ਐਲਾਨ ਕਰਕੇ ਮੁਕਰਿਆ ਕੋਣ ? ਤੁਸੀਂ ਜਨਤਾ ਦੇ ਆਗੂ ਹੋ ਤੁਹਾਨੂੰ ਸਵਾਲ ਕਰਨ ਦਾ ਹੱਕ ਜਨਤਾ ਕੋਲ ਕਿਉਂ ਨਾਂ ਹੋਵੇ ? ਸਟੇਜ ਤੋਂ ਜਿਹਨਾਂ ਦਾ ਨਾਮ ਲੈ ਕੇ ਤੁਸੀਂ ਕਿਰ ਦਾਰ ਕੁਸ਼ੀਆਂ ਕੀਤੀਆਂ ਕੀ ਉਹਨਾਂ ਦਾ ਰੱਤੀਭਰ ਯੋਗਦਾਨ ਨਹੀਂ ? ਸਟੇਜ ਤੋਂ ਕਿਸੇ ਡਾਕਟਰ ਨੂੰ ਖੱਚ ਕਹਿ ਦੇਣਾ ਕਿੱਥੋਂ ਦੀ ਮਰਿਆਦਾ ਆ ?

ਦੀਪ ਸਿੱਧੂ, ਅਜਮੇਰ ਸਿੰਘ, ਡਾ ਉਦੋਕੇ ਅਤੇ ਬਾਕੀ ਸਿੱਖ ਜਥੇਬੰਦੀਆਂ ਜਿਹਨਾਂ ਨੇ ਵੀ ਸੰਘਰਸ਼ ਵਿੱਚ ਯੋਗਦਾਨ ਪਾਇਆ ਉਹਨਾਂ ਨਾਲ ਨਫ ਰਤੀ ਰਵੱਈਆ ਕਿਹਦੇ ਕਹਿਣ ਤੇ ( ਮੰਨਿਆ ਤੁਹਾਡੀ ਵਿਚਾਰਧਾਰਾ ਨਹੀਂ ਮਿਲਦੀ ) ਪਰ ਸੰਘਰਸ਼ ਵਿਚਾਰਧਾਰਾਵਾਂ ਤੋਂ ਉਪਰ ਉੱਠਕੇ ਲੜਿਆ ਜਾਦਾ ਚਾਹੀਦਾ ਹੈ ਜਾਂ ਨਹੀਂ ? ਲੰਗਰ ਲੱਗ ਜਾਣ ਕੋਈ ਗੱਲ ਨਹੀਂ, ਅੱਗੇ ਹੋ ਕੇ ਲੜੀਏ ਮਰੀਏ ਤੁਹਾਡੇ ਲਈ ਤਾਂ ਕੋਈ ਗੱਲ ਨਹੀਂ ਜੇ ਸਵਾਲ ਪੁੱਛ ਲਵੋ ਤਾਂ ਖਾਲਿਸਤਾਨੀ ? ਲਾਲ ਕਿਲੇ ਤੇ ਪਹਿਲਾਂ ਪਹੁੰਚਣ ਵਾਲੇ ਲੋਕ ਗਾਜੀਪੁਰ ਬਾਡਰ ਦੇ ਸੀ ( ਪੁਲਿਸ ਦੇ ਕਹਿਣ ਮੁਤਾਬਕ ) ਫਿਰ ਦੀਪ ਸਿੱਧੂ ਦਾ ਨਾਮ ਜਪੀ ਜਾ ਰਹੇ ਹੋ ਸਟੇਜ ਤੋਂ ਬਾਰ ਬਾਰ ਸੱਚ ਦੱਸਿਓ ਸੁਫਨੇ ਵਿੱਚ ਵੀ ਆਂਉਦਾਂ ਸਾਡੇ ਆਲਾ ? ਦੀਪ ਸਿੱਧੂ ਦੇ ਲਾਲ ਕਿਲੇ ਤੇ ਦਿੱਤੇ ਭਾਸ਼ਨ ਮੁਤਾਬਕ ਉਹ ਲੀਡਰਾਂ ਨੂੰ ਹੀ ਆਗੂ ਮੰਨਦਾ ਕਿ ਤੁਸੀਂ ਕਦੇ ਉਸਨੂੰ ਆਪਣਾ ਮੰਨਿਆ ? ਅਸੀਂ ਨਹੀਂ ਕਹਿੰਦੇ ਸੰਸਦ ਘੇਰੋ ਪਰ ਜਿੱਥੇ ਬੈਠੇ ਹੋ ਉਥੇ ਕਿੰਨਾਂ ਚਿਰ ਜਾਂ ਕਿੰਨੇ ਸਾਲ ਬੈਠਣਾ ਹੈ ?

ਜਿਸ ਨੋਜਵਾਨੀ ਨੂੰ ਤੁਸੀਂ ਵੱਧ ਘੱਟ ਬੋਲਕੇ ਤੇ ਗੱ ਦਾ ਰੀ ਦੇ ਸਰਟੀਫੀਕੇਟ ਵੰਡਕੇ ਆਪਣੇ ਤੋਂ ਦੂਰ ਕੀਤਾ ਹੈ ਉਹਨੂੰ ਮਨਾਉਣ ਵਾਸਤੇ ਪੰਜਾਬ ਚ ਮਹਾਂਪੰਚਾਇਤਾਂ ਕਰਕੇ ਲੇਲੜੀਆਂ ਕਿਉਂ ਕੱਢ੍ਹ ਰਹੇ ਹੋ ? ਜੇ ਲਾਲ ਕਿਲੇ ਤੇ ਤੁਹਾਡੇ ਵਿੱਚੋਂ ਕੋਈ ਖੜ੍ਹ ਜਾਂਦਾ ਅਤੇ ਸਰਕਾਰ ਨੂੰ ਚੇਤਾਵਨੀ ਦਿੰਦਾਂ ਕੇ ਜੋ ਹੋਇਆ ਅਸੀਂ ਕੀਤਾ ( ਜੋ ਮਤਲਬ ਝੰਡਾ ਹੀ ਚੜ੍ਹਾਇਆ ਸੀ ਕੋਈ ਬੰਬ ਨਹੀਂ ਸੀ ਸੁੱਟਿਆ ) ਤਾਂ ਮੰਨਦੇ ਵੀ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਹਨ ਉਹ ਜਿਗਰਾ ਕਿਉਂ ਨਹੀਂ ਪਿਆ ? ਮਾਂ ਦਾ ਦੁੱਧ ਸਭਨੇ ਪੀਤਾ ਹੁੰਦਾਂ ਤੇ ਸਾਰੇ ਹੀ ਦਲੇਰ ਹੁੰਦੇ ਨੇ ਪਰ ਲੋਕਾਂ ਨੂੰ ਲੀਡਰ ਚਾਹੀਦਾ ਹੁੰਦਾ ਜੋ ਲੱਤਾਂ ਵਿੱਚ ਭਾਰ ਰੱਖਕੇ ਅੱਗੇ ਲੱਗੇ ਤੇ ਸਰਕਾਰ ਨਾਲ ਦੋ ਟੁੱਕ ਗੱਲ ਕਰੇ ਅਸੀਂ ਤੁਹਾਨੂੰ ਲੀਡਰ ਮੰਨ ਕੇ ਚੱਲ ਰਹੇ ਹਾਂ ਤੇ ਤੁਸੀਂ ਲੋਕਾਂ ਨੂੰ ਬੁਲਾ ਕੇ ਗਲਤ ਰੂਟ ਦਾ ਧੌਖਾ ਕੀਤਾ ਜਾਂ ਨਹੀਂ ਕੀਤਾ ?

ਅਜੇ ਤੱਕ ਵੀ ਨੋਜਵਾਨੀ ਤੁਹਾਨੂੰ ਆਗੂ ਮੰਨਕੇ ਤੁਹਾਡੇ ਤੇ ਆਸ ਰੱਖ ਰਹੀ ਹੈ ਤੇ ਤੁਸੀਂ ਉਹਨਾਂ ਨੂੰ ਵੰਗਾਰ ਰਹੇ ਹੋ ਮਾਂ ਦਾ ਦੁੱਧ ਯਾਦ ਕਰਵਾ ਕੇ ਜੇਕਰ ਇਸੇ ਨੋਜਵਾਨੀ ਨੇ ਨੋਜਾਵਾਨਾਂ ਵਿੱਚੋਂ ਆਪਣੇ ਆਗੂ ਚੁੱਣਕੇ ਅੱਗੇ ਲਾ ਲਏ ਤਾਂ ਤੁਹਾਡੀ ਕੀ ਰਹੂ ? ਜਿਹੜੇ ਭੋਲੇ ਭਾਲੇ ਲੋਕਾਂ ਨੂੰ ਤੁਸੀੰ ਚੰਦਾ ਕੱਠਾ ਕਰਨ, ਕੱਠ ਕਰਨ, ਟਰਾਲੀਆਂ ਚ’ ਸੋਣ ਲਈ ਵਰਤ ਰਹੇ ਹੋ ਜਿਸ ਦਿਨ ਇਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਤੁਹਾਡੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਇਹ ਲੋਕ ਵੀ ਆਪ ਮੁਹਾਰੇ ਹੋ ਜਾਣਗੇ ਜਿੱਦਾਂ 26 ਜਨਵਰੀ ਨੂੰ ਹੋ ਗਏ ਸੀ ਉਸ ਦਿਨ ਕਿਸਨੂੰ ਇਲਜਾਮ ਦਿਓਗੇ ?

ਆਦਰ ਸਾਹਿਤ ਵਿਗੜਿਆ ਹੋਇਆ ਨੋਜਵਾਨ ( ਤੁਹਾਡੀ ਸੋਚ ਮੁਤਾਬਕ) ਬਾਕੀ ਤੁਹਾਡੇ ਅਗਲੇ ਭਾਸ਼ਣ ਤੋਂ ਬਾਅਦ ਚ’

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: