Breaking News
Home / ਪੰਜਾਬ / ਦੀਪ ਸਿੱਧੂ ਦੀ ਜਮਾਨਤ ਮਨਜੂਰ, ਅੱਜ ਸ਼ਾਮ ਆ ਸਕਦਾ ਹੈ ਜੇਲ ਤੋਂ ਬਾਹਰ

ਦੀਪ ਸਿੱਧੂ ਦੀ ਜਮਾਨਤ ਮਨਜੂਰ, ਅੱਜ ਸ਼ਾਮ ਆ ਸਕਦਾ ਹੈ ਜੇਲ ਤੋਂ ਬਾਹਰ

ਲਾਲ ਕਿਲ੍ਹਾ ਵਾਕਿਆਤ ਦੇ ਤਵਾਰੀਖ਼ੀ ਵਰਤਾਰੇ ਵਿੱਚ ਤਿੰਨ ਮਹੀਨੇ ਤੋਂ ਪੁਲਿਸ ਹਿਰਾਸਤ ਵਿੱਚ ਬੰਦ ਦੀਪ ਸਿੱਧੂ ਦੀ ਇਕ ਕੇਸ ਵਿੱਚ ਪਹਿਲਾਂ ਜ਼ਮਾਨਤ ਹੋਈ ਸੀ ਅਤੇ ਜਿਸ ਦਿਨ ਉਸ ਨੇ ਬਾਹਰ ਆਉਣਾ ਸੀ ਉਸ ਦਿਨ ਉਸ ਉੱਪਰ ਇਕ ਹੋਰ ਦਰਜ਼ ਕੀਤੇ ਗਏ ਕੇਸ ਵਿੱਚ ਪੁਲਿਸ ਰਿਮਾਂਡ ਦੀ ਮੰਗ ਪੁਲਿਸ ਨੇ ਕੀਤੀ ਸੀ। ਜੱਜ ਨੇ ਪੁਲਿਸ ਰਿਮਾਂਡ ਨਹੀਂ ਦਿੱਤਾ ਸੀ ਅਤੇ ਅੱਜ ਦੀਪ ਸਿੱਧੂ ਦੀ ਦੂਸਰੇ ਪਾਏ ਕੇਸ ਵਿੱਚ ਵੀ ਅੱਜ ਜ਼ਮਾਨਤ ਹੋ ਗਈ ਹੈ।
ਸਰੋਤ:-ਹਰਿੰਦਰ ਸਿੰਘ ਖੋਸਾ (Advocate)


ਦਿੱਲੀ ਪੁਲਿਸ ਵਲੋਂ ਦੀਪ ਸਿੱਧੂ ਦਾ ਦੁਬਾਰਾ ਦਰਜ਼ ਕੀਤੀ ਗਈ FIR ਨੰਬਰ 98/2021 ਵਿੱਚ ਤਿਹਾੜ ਜੇਲ੍ਹ ਦੇ ਡਿਊਟੀ ਮੈਜਿਸਟ੍ਰੇਟ ਕੋਲੋਂ ਪੁਲਿਸ ਰਿਮਾਂਡ ਮੰਗਿਆ ਗਿਆ। ਮੈਜਿਸਟ੍ਰੇਟ ਨੇ ਇਸ ਤਾਰੀਕੇ ਨਾਲ ਰਿਮਾਂਡ ਦੇਣ ਤੋਂ ਇਨਕਾਰ ਕੀਤਾ ਅਤੇ ਜੇਕਰ ਪੁਲਿਸ ਨੇ ਰਿਮਾਂਡ ਲੈਣਾ ਹੈ ਤਾਂ ਉਹ ਸੰਬੰਧਿਤ ਕੋਰਟ ਵਿੱਚ ਪੇਸ਼ ਕਰਕੇ ਸੰਬੰਧਿਤ ਜੱਜ ਸਾਹਿਬਾਨ ਕੋਲੋਂ ਰਿਮਾਂਡ ਦੀ ਮੰਗ ਕਰਨ।

ਐਡਵੋਕੇਟ ਹਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇੱਕੋ ਵਾਕਿਆਤ ਅਤੇ ਇੱਕੋ ਵਿਅਕਤੀ ਉੱਪਰ ਇਕੋ ਕੇਸ ਵਿੱਚ ਦੋ ਵੱਖ ਵੱਖ FIR ਅਧੀਨ ਕੇਸ ਦਰਜ਼ ਕਰਨਾ ਫ਼ੌਜਦਾਰੀ ਜ਼ਾਬਤੇ 300 CrPC ਦੀ ਉਲੰਘਣਾ ਹੈ। ਜੇਕਰ ਉਸ ਉੱਪਰ ਕੋਈ ਹੋਰ ਦੋਸ਼ ਆਇਦ ਕਰਨਾ ਸੀ ਤਾਂ ਪਹਿਲੀ ਦਰਜ਼ ਕੀਤੀ FIR ਵਿੱਚ ਵੀ ਤਰਮੀਮ ਕੀਤੀ ਜਾ ਸਕਦੀ ਸੀ, ਭਾਵ ਕਿ ਰੋਜ਼ਨਾਮਚੇ ਵਿੱਚ ਵਾਧਾ ਜ਼ੁਰਮ ਦਰਜ਼ ਕੀਤਾ ਜਾ ਸਕਦਾ ਸੀ।

ਪਹਿਲੇ ਕੇਸ ਵਿੱਚ ਦੀਪ ਸਿੱਧੂ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਏਨੇ ਲੰਮੇ ਸਮੇਂ ਦੌਰਾਨ ਤਾਂ ਕੋਈ ਹੋਰ ਧਾਰਾ ਨਾ ਲਗਾਈ ਗਈ ਪਰ ਜਦੋਂ ਉਸ ਦੀ ਅਦਾਲਤ ਵਿੱਚ ਜ਼ਮਾਨਤ ਮਨਜ਼ੂਰ ਹੋ ਗਈ ਤਾਂ ਉਸ ਉੱਪਰ ਇਕ ਹੋਰ FIR ਅਧੀਨ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਜੋ ਕਿ ਮਨੁੱਖਤਾ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: