Breaking News
Home / ਪੰਜਾਬ / ਲਾਕਡਾਊਨ ਦੌਰਾਨ ਪੁਲਿਸ ਨੇ ਵਿਆਹ ਸਮਾਗਮ ‘ਚੋਂ ਚੁੱਕਿਆ ਲਾੜਾ

ਲਾਕਡਾਊਨ ਦੌਰਾਨ ਪੁਲਿਸ ਨੇ ਵਿਆਹ ਸਮਾਗਮ ‘ਚੋਂ ਚੁੱਕਿਆ ਲਾੜਾ

ਜਲੰਧਰ , 25 ਅਪ੍ਰੈਲ -ਜਲੰਧਰ ਵਿਚ ਬਿਨਾਂ ਆਗਿਆ ਦੇ ਚੱਲ ਰਹੇ ਵਿਆਹ ਸਮਾਗਮ ‘ਚ 100 ਤੋਂ ਵੱਧ ਲੋਕ ਇਕੱਠੇ ਹੋਣ ‘ਤੇ ਪੁਲਿਸ ਨੇ ਵਿਆਹ ਸਮਾਗਮ ‘ਚੋਂ ਲਾੜੇ ਨੂੰ ਚੁੱਕ ਲਿਆ ।ਮੀਡੀਆ ਨੂੰ ਦੇਖ ਸਭ ਦੌੜ ਗਏ । ਪੁਲਿਸ ਨੇ ਲਾੜੇ ਸਮੇਤ ਕਈਆਂ ਨੂੰ ਹਿਰਾਸਤ ‘ ਚ ਲਿਆ ਹੈ ।

ਜ਼ਿਲ੍ਹਾ ਜਲੰਧਰ ਵਿਚ ਅੱਜ ਕਰੋਨਾ ਪੀੜਤ ਛੇ ਜਣਿਆਂ ਦੀ ਮੌਤ ਹੋ ਗਈ ਜਦੋਂਕਿ 544 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਕਾਰਨ ਹੁਣ ਤੱਕ 1045 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 39,409 ਤੱਕ ਜਾ ਪਹੁੰਚੀ ਹੈ।

ਕਰੋਨਾ ਦੇ ਵਧ ਰਹੇ ਕਹਿਰ ਕਾਰਨ ਜਲੰਧਰ ਜ਼ਿਲ੍ਹੇ ਨੂੰ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਆਕਸੀਜਨ ਲੈਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਤੱਕ ਪਹੁੰਚ ਕੀਤੀ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਟੇਟ ਹੈੱਡ ਤੇ ਕਾਰਜਕਾਰੀ ਡਾਇਰੈਕਟਰ ਨੂੰ ਲਿਖੇ ਜਲੰਧਰ ਲਈ 50 ਟਨ ਤਰਲ ਆਕਸੀਜਨ ਦੀ ਮੰਗ ਕੀਤੀ ਹੈ। ਜਲੰਧਰ ਵਿੱਚ ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਭਾਵੇਂ ਕਰੋਨਾ ਦੇ ਹਾਲਾਤ ਕਾਬੂ ਹੇਠ ਹਨ ਪਰ ਸਥਿਤੀ ਦੇ ਵਿਗੜਨ ਦੀਆਂ ਵੀ ਸੰਭਾਵਨਾਵਾਂ ਹਨ।

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: