Breaking News
Home / ਦੇਸ਼ / ਜਿਹੜੇ ਆਕਸੀਜਨ ਦੀ ਕਮੀ ਬਾਰੇ ਅਫ਼ਵਾਹਾਂ ਫੈਲਾ ਰਹੇ ਹਨ, ਉਨ੍ਹਾਂ ਦੀ ਜਾਇਦਾਦ ਖੋਹ ਲਵੋ – ਯੋਗੀ

ਜਿਹੜੇ ਆਕਸੀਜਨ ਦੀ ਕਮੀ ਬਾਰੇ ਅਫ਼ਵਾਹਾਂ ਫੈਲਾ ਰਹੇ ਹਨ, ਉਨ੍ਹਾਂ ਦੀ ਜਾਇਦਾਦ ਖੋਹ ਲਵੋ – ਯੋਗੀ

ਭੁੱਖੇ ਨੂੰ ਪੁੱਛਿਆ ਕਿ ਦੋ ਤੇ ਦੋ ਕਿੰਨੇ? ਕਹਿੰਦਾ ਚਾਰ ਰੋਟੀਆਂ।ਯੋਗੀ ਕਹਿੰਦਾ ਜਿਹੜੇ ਆਕਸੀਜਨ ਦੀ ਕਮੀ ਬਾਰੇ ਅਫ਼ਵਾਹਾਂ ਫੈਲਾ ਰਹੇ ਹਨ, ਉਨ੍ਹਾਂ ਦੀ ਜਾਇਦਾਦ ਖੋਹ ਲਵੋ।
ਨੋਟਬੰਦੀ ਕਰਕੇ ਨੋਟ ਖੋਹ ਲਏ, ਜੀਐਸਟੀ ਲਾ ਕੇ ਰਗੜ ਦਿੱਤੇ, ਹੁਣ ਜਾਇਦਾਦ ਵੀ ਕਰ ਲਓ ਸਭ ਦੀ ਕੁਰਕ। ਨੰ ਗ ਹੋ ਚੁੱਕੀ ਸਰਕਾਰ ਖ਼ਜ਼ਾਨਾ ਭਰਨ ਲਈ ਹੁਣ ਹਰ ਦੋਸ਼ ਦੀ ਸ ਜ਼ਾ ਕਿਤੇ ਲੋਕਾਂ ਦੀ ਜਾਇਦਾਦ ਖੋਹਣਾ ਨਾ ਪੱਕੀ ਕਰ ਦਵੇ!


ਇਹ ਹਾਲ ਹੈ ਅਖੌਤੀ ਸੁਪਰ ਪਾਵਰ ਭਾਰਤ ਦਾ। ਰਾਫੇਲ ਮਾਰਕਾ ਲੀਡਰ ਤੇ ਸੰਘੀਆਂ ਦੇ ਚਮਚੇ ਹਾਲੇ ਮੌਤਾਂ ਦੀ ਗਿਣਤੀ ਬਹੁਤ ਘੱਟ ਦੱਸ ਰਹੇ ਹਨ। ਕੋਵਿਡ ਕਾਰਨ ਹੋਈ ਮੌਤ ਸਿਰਫ ਉਸਨੂੰ ਮੰਨ ਰਹੇ ਹਨ, ਜਿਸਦੀ ਮੌਤ ਹਸਪਤਾਲ ‘ਚ ਹੁੰਦੀ।

ਪੰਜਾਬ ‘ਚ ਵੀ ਹਾਲਤ ਬਹੁਤ ਖ਼ਰਾਬ ਹੈ। ਸਰਕਾਰੀ ਅੰਕੜੇ ਬਹੁਤ ਘਟਾ ਕੇ ਪੇਸ਼ ਕੀਤੇ ਜਾ ਰਹੇ ਹਨ। ਅਸਲ ਗਿਣਤੀ ਸ਼ਮਸ਼ਾਨ-ਘਾਟਾਂ ‘ਚ ਜਾ ਕੇ ਪਤਾ ਲੱਗ ਰਹੀ।
ਬਹੁਤ ਘੱਟ ਮੀਡੀਆ ਵਾਲੇ ਸੱਚ ਪੇਸ਼ ਕਰ ਰਹੇ ਹਨ। ਕਿਹੜੇ ਮੂੰਹ ਨਾਲ ਕਰਨ, ਉਹ ਤਾਂ ਪੱਤਰਕਾਰਾਂ ਦੀ ਥਾਂ ਸਰਕਾਰੀ ਵਾਜੇ ਬਣ ਗਏ। ਨਾਲੇ ਜਿੱਥੇ ਸੋਚ ਇਹ ਹੋਵੇ ਕਿ ਸਵਾ ਸੌ ਕਰੋੜ ‘ਚੋਂ ਕੁਝ ਲੱਖ ਮਰ ਵੀ ਗਏ ਤਾਂ ਕੀ ਹੋ ਚੱਲਾ, ਉੱਥੇ ਮਨੁੱਖਤਾ ਕੀ ਕਰ ਲਊ! ‘ਕਾਰਵਾਂ’ ਦੀ ਇਹ ਨਿਧੜਕ ਵੀਡੀਓ ਰਿਪੋਰਟ ਸੱਚ ਦਿਖਾ ਰਹੀ ਹੈ। ਬਹੁਤ ਬੁਰਾ ਹਾਲ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ …

%d bloggers like this: