Breaking News
Home / ਪੰਥਕ ਖਬਰਾਂ / ਭਾਈ ਰਵੀ ਸਿੰਘ ਖਾਲਸਾ ਏਡ ਵਲੋਂ ਪੰਜਾਬ ਵਿਚ ਹਸਪਤਾਲ ਬਣਾਉਣ ਦਾ ਐਲਾਨ

ਭਾਈ ਰਵੀ ਸਿੰਘ ਖਾਲਸਾ ਏਡ ਵਲੋਂ ਪੰਜਾਬ ਵਿਚ ਹਸਪਤਾਲ ਬਣਾਉਣ ਦਾ ਐਲਾਨ

ਅਸੀਂ ਭਾਈ ਘਨਈਆ ਜੀ ਦੇ ਪ੍ਰਸੰਗ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਲੱਗ ਪਏ ਹਾਂ….!

ਇੱਕ ਵੀਰ ਵੱਲੋਂ ਸਿੱਖ ਵੀਰਾਂ ਨੂੰ ਹਲੂਣਾ ਦੇਣ ਲਈ ਕੀਤੇ ਇੱਕ ਸਵਾਲ ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ। ਉਹ ਪੁੱਛ ਰਿਹਾ ਸੀ:-“ਕੀ ਸਾਨੂੰ ਭਾਈ ਘਨਈਆ ਵਾਂਗ ਹਰੇਕ ਵਿੱਚ (ਦੁ ਸ਼ ਮ ਣ ਵਿੱਚ ਵੀ) ਗੁਰੂ ਗੋਬਿੰਦ ਸਿੰਘ ਜੀ ਦਿਸਦੇ ਹਨ..?”


ਉਸ ਦੇ ਕਹਿਣ ਦਾ ਭਾਵ ਇਹ ਸੀ ਕਿ ਜੇਕਰ ਸਾਨੂੰ ਦੁਸ਼ਮਣ ਚੋਂ ਵੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਦਿਸਦੇ, ਤਾਂ ਫਿਰ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ।
ਮੈਂ ਮਹਿਸੂਸ ਕਰਦਾ ਹਾਂ ਕਿ ਅਸੀਂ ਭਾਈ ਘਨਈਆ ਦੇ ਪ੍ਰਸੰਗ ਨੂੰ ਗਲਤ ਰੂਪ ਵਿੱਚ ਸਮਝ ਲਿਆ ਹੈ ਅਤੇ ਹੁਣ ਅਸੀਂ ਆਪਣੀ ਅਧੂਰੀ ਸਮਝ ਨੂੰ ਆਪਣੀ ਵਿਦਵਤਾ ਬਣਾ ਕੇ ਸਿੱਖ ਮਨਾਂ ਵਿੱਚ ਭਰਨ ਲੱਗ ਪਏ ਹਾਂ।


ਭਾਈ ਘਨਈਆ ਜੀ ਨੇ ਜੰ ਗ ਵਿੱਚ ਜ਼ ਖ਼ ਮੀ ਅਤੇ ਲਾਚਾਰ ਪਏ ਦੁ ਸ਼ ਮ ਣਾਂ ਨੂੰ ਪਾਣੀ ਪਿਆਇਆ ਸੀ। ਇਹ ਸਮਝ ਲੈਣਾ ਚਾਹੀਦਾ ਹੈ ਕਿ ਜ਼ ਖ਼ ਮੀ ਹੋ ਕੇ ਡਿੱਗੇ ਸਿਪਾਹੀ ਨੂੰ ਮੌਤ ਦਾ ਅਹਿਸਾਸ ਹੁੰਦਾ ਹੈ। ਤੇ ਜਦੋਂ ਮੌਤ ਦਾ ਅਹਿਸਾਸ ਹੋਵੇ, ਓਦੋਂ ਰੱਬ ਚੇਤੇ ਆਉਂਦਾ ਹੈ। ਫਿਰ ਮਨ ਚੋਂ ਕੁ ੜੱ ਤ ਣ ਮਿਟ ਜਾਂਦੀ ਅਤੇ ਜ਼ ਹਿ ਰ ਮ ਰ ਜਾਂਦੀ ਹੈ। ਅਜਿਹੀ ਅਵਸਥਾ ਵਿੱਚ ਜੰਗ ਦੇ ਮੈਦਾਨ ਵਿੱਚ ਡਿੱਗੇ ਪਏ ਦੁਸ਼ ਮਣ ਸਿਪਾਹੀਆਂ ਚ ਰੱਬ ਵੇਖ ਕੇ ਉਹਨਾਂ ਨੂੰ ਪਾਣੀ ਪਿਆ ਦੇਣਾ ਗਲਤ ਨਹੀਂ, ਪਰ ਇਸ ਦਾ ਇਹ ਮਤਲਬ ਕੱਢ ਲੈਣਾ ਕਿ ਸਿੱਖ ਨੂੰ ਦੁਸ਼ਮਣ ਵਿੱਚੋਂ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਣਾ ਚਾਹੀਦਾ ਹੈ, ਨਾਸਮਝੀ ਅਤੇ ਬੇਵਕੂਫੀ ਹੋਵੇਗੀ। ਮੈਦਾਨੇ ਜੰ ਗ ’ਚ ਡਿੱਗੇ ਪਏ ਦੁਸ਼ ਮਣ ਅਤੇ ਮੈਦਾਨੇ ਜੰ ਗ ਚ ਲਲ ਕਾਰ ਰਹੇ ਦੁਸ਼ ਮਣ ਵਿਚਲਾ ਫਰਕ ਸਮਝਣ ਦੀ ਲੋੜ ਹੈ।


ਮਿਸਾਲ ਵਜੋਂ ਇੱਕ ਲੜਾਈ ਵਿੱਚ ਪਹਾੜੀ ਰਾਜੇ ਕੇਸਰੀ ਚੰਦ ਨੇ ਐਲਾਨ ਕੀਤਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਵੱਢਣਾ ਹੈ। ਇਸ ਦੇ ਜਵਾਬ ਵਿੱਚ ਸਿੱਖ ਯੋਧੇ ਭਾਈ ਉਦੈ ਸਿੰਘ ਜੀ ਨੇ ਉਸ ਦੁਸ਼ਟ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕਦਮਾਂ ਚ ਲਿਆ ਸੁੱਟਿਆ ਸੀ। ਹੁਣ ਮੰਨ ਲਉ, ਜੇ ਇਸ ਸਮੇਂ ਭਾਈ ਉਦੈ ਸਿੰਘ ਜੀ ਨੂੰ ਰਾਜਾ ਕੇਸਰੀ ਚੰਦ ਚੋਂ ਵੀ ਗੁਰੂ ਗੋਬਿੰਦ ਸਿੰਘ ਜੀ ਦਿਸਣ ਲੱਗ ਪੈਂਦੇ, ਤਾਂ ਕੀ ਹੁੰਦਾ..?


ਜੇ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਮੱਸੇ ਰੰਘੜ ਚੋਂ ਵੀ ਗੁਰੂ ਸਾਹਿਬ ਦਿਸਣ ਲੱਗ ਪੈਂਦੇ, ਤਾਂ ਫਿਰ ਕੀ ਬਣਦਾ..?
ਸਮਝ ਲਿਆ ਜਾਵੇ ਕਿ ਗੁਰੂ ਦਾ ਜਿੰਨਾ ਪਿਆਰ ਜ਼ ਖ਼ ਮੀ ਦੁਸ਼ ਮਣ ਨੂੰ ਪਾਣੀ ਪਿਆਉਣ ਵਾਲੇ ਭਾਈ ਘਨਈਆ ਨੂੰ ਮਿਲਦਾ ਹੈ, ਓਨਾ ਹੀ ਪਿਆਰ ਮਸਤ ਹਾਥੀ ਦਾ ਮੱਥਾ ਵਿੰ ਨ੍ਹ ਕੇ ਦੁਸ਼ ਮਣਾਂ ਦੇ ਆਹੂ ਲਾਹ ਸੁੱਟਣ ਵਾਲੇ ਭਾਈ ਬਚਿੱਤਰ ਸਿੰਘ ਨੂੰ ਵੀ ਹਾਸਲ ਹੁੰਦਾ ਹੈ।


ਸੋ ਸਪਸ਼ਟ ਹੈ ਕਿ ਜ਼ਖ਼ਮੀ ਹਾਲਤ ’ਚ ਤਰਸਯੋਗ ਅਵਸਥਾ ਵਿੱਚ ਡਿੱਗੇ ਹੋਏ ਦੁਸ਼ਮਣ ਨੂੰ ਵੀ ਪਾਣੀ ਪਿਆ ਦੇਣਾ ਜੇ ਸਿੱਖ ਦਾ ਧਰਮ ਹੈ, ਤਾਂ ਹੰਕਾਰੇ ਹੋਏ ਤੇ ਲਲਕਾਰਦੇ ਦੁਸ਼ ਮਣ ਦਾ ਸਿਰ ਵੱ ਢ ਕੇ ਜ਼ਮੀਨ ਤੇ ਸੁੱਟ ਦੇਣਾ ਵੀ ਸਿੱਖ ਦਾ ਧਰਮ ਹੈ।
ਬਲਜੀਤ ਸਿੰਘ ਖਾਲਸਾ, ਮੁੱਖ ਸੰਪਾਦਕ ‘ਵੰਗਾਰ’ , #98558 31284


ਭਾਈ ਘਨੱਈਆ ਜੀ ਅਨੰਦਪੁਰ ਸਾਹਿਬ ਚ ਸੇਵਾ ਕਰਦੇ ਸਨ .. ਮੈਦਾਨੇਂ ਜੰਗ ਚ ਉਹ ਪਾਣੀ ਪਿਆਉਦੇੰ ਚਾਹੇ ਮੁਗਲ ਸਿਪਾਹੀ ਜ ਖ ਮੀ ਹੋਵੇ ਤਾਂ ਵੀ ਉਸਨੂੰ ਪਾਣੀ ਪਿਆ ਦਿੰਦੇ .. ਹਰ ਕਿਸੇ ਨੂੰ ਉਹਨਾਂ ਦਾ ਵਾਰਸ ਕਹਿ ਦੇਣਾ ਬਹੁਤ ਵੱਡੀ ਕੁਤਾਹੀ ਹੈ .. ਪਹਿਲੀ ਗੱਲ ਉਹਨਾਂ ਦੀ ਸੇਵਾ ਦਾ ਕੇਂਦਰ ਅਨੰਦਪੁਰ ਸਾਹਿਬ ਸੀ .. ਮੁਗਲ ਹਕੂਮਤ ਦਾ ਜੋਰ ਹੋਣ ਦੇ ਬਾਵਜੂਦ ਉਹਨਾਂ ਕਦੇ ਇਹ ਤਰਕ ਦੇ ਕੇ ਸਿੱਖ ਸਿਪਾਹੀਆਂ ਦੀ ਸੇਵਾ ਨਹੀੰ ਛੱਡੀ ਕਿ ਮੈਨੂੰ ਹਕੂਮਤ ਤੰਗ ਕਰੇਗੀ ..
ਅੱਜ ਜਿਹੜੇ ਆਪਣੇ ਆਪ ਨੂੰ ਭਾਈ ਘਨੱਈਏ ਦਾ ਵਾਰਸ ਅਖਵਾਉਣ ਨੂੰ ਕਾਹਲੇ ਹਨ ਉਹ ਭਾਰਤ ਦੇ ਜਾਲਮ ਰਾਜ ਦੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦੇ ਹਨ .. ਕਿ ਕਦੇ ਭਾਈ ਘਨੱਈਆ ਜੀ ਵੀ ਮੁਗਲ ਰਾਜ ਦੀ ਸਥਾਪਨਾ ਦੇ ਦਿਨ ਵਧਾਈ ਦਿੰਦੇ ਹੋਣਗੇ? ਜੇ ਕੱਲ ਨੂੰ ਹਕੂਮਤ ਵਿਰੁੱਧ ਹ ਥਿ ਆ ਰ ਬੰ ਦ ਸੰਘਰਸ਼ ਸ਼ੁਰੂ ਹੋਵੇ ਤਾਂ ਇਹੋ ਭਾਈ ਘਨੱਈਆ ਜੀ ਦੇ ਵਾਰਸਾਂ ਨੇੰ ਕਹਿਣਾ ਕਿ ਸੰਘਰਸ਼ ਲੜਨ ਵਾਲੇ ਨੌਜਵਾਨ ਗਰਮ ਖਿਆਲੀ ਹਨ … ਪੰਜਾਬ ਦੇ ਪਿੰਡਾ ਚ ਖਾਲਸਾ ਏਡ ਇਹ ਕਹਿਕੇ ਸੇਵਾ ਨਹੀੰ ਕਰਦਾ ਕਿ ਸਾਨੂੰ ਕਰਨ ਨਹੀਂ ਦਿੱਤੀ ਜਾਂਦੀ .. ਹਕੂਮਤ ਸਾਨੂੰ ਤੰ ਗ ਕਰਦੀ ਹੈ … ਪਰ ਦਿੱਲੀ ਸੇਵਾ ਹੋ ਸਕਦੀ ਹੈ .. ਇਸਦਾ ਮਤਲਬ ਤੁਸੀ ਖਾਲਸੇ ਨੂੰ ਜਵਾਬਦੇਹ ਨਹੀੰ ਦਿੱਲੀ ਨੂੰ ਜਵਾਬਦੇਹ ਹੋ .. ਭਾਈ ਘਨੱਈਆ ਜੀ ਨੇੰ ਜਿੰਨਾ ਵੀ ਸਮਾਂ ਸੇਵਾ ਕੀਤੀ ਉਹਨਾਂ ਕਿਸੇ ਹਕੂਮਤ ਦਾ ਭੈਅ ਨਹੀੰ ਜਾਣਿਆ ..।
– ਅਮ੍ਰਿਤਪਾਲ ਸਿੰਘ


ਜੋ ਇਹ ਆਖਦੇ ਹਨ ਕਿ ਲੰਗਰ ਪਿੱਛੇ ਸਾਡੀ ਕੋਈ ਰਾਜਨਿਤਿਕ ਮਨਸ਼ਾ ਨਹੀੰ ਹੋਣੀ ਚਾਹੀਦੀ .. ਮੈਂ ਇਸ ਗੱਲ ਨਾਲ ਸਹਿਮਤ ਹਾਂ .. ਗੁਰੂ ਘਰ ਚ ਕੋਈ ਵੀ ਲੰਗਰ ਛਕੇ ਪਰ ਕੌਂਮ ਦੇ ਪੈਸੇ ਨੂੰ ਵੱਖ ਵੱਖ ਮੁਲਕਾਂ ਚ ਜਾ ਵਰਤਣਾ ਤੇ ਇਹ ਦਾਅਵਾ ਕਰਨਾ ਕਿ ਇਸ ਪਿੱਛੇ ਸਾਡੀ ਧਾਰਮਿਕ ਜਾਂ ਰਾਜਨਿਤਿਕ ਮਨਸ਼ਾ ਨਹੀਂ ਇਹ ਕੋਰਾ ਝੂਠ ਹੈ .. ਬਹੁਤੇ ਸਿੱਖ ਇਹ ਆਖਦੇ ਹਨ ਕਿ ਰਵੀ ਸਿੰਘ ਨੇਂ ਸਿੱਖਾਂ ਦੀ ਸੌਫਟ ਪਾਵਰ ਵਧਾਈ ਹੈ ਜੇ ਕੋਈ ਮਨਸ਼ਾ ਨਹੀੰ ਤਾਂ ਸੌਫਟ ਪਾਵਰ ਦੀ ਕੀ ਲੋੜ ਹੈ ? ਇਹ ਦਾਅਵਾ ਕਰਨਾ ਕਿ ਅਸੀੰ ਗੁਰੂ ਨਾਨਕ ਦਾ ਸੰਦੇਸ਼ ਦੁਨੀਆਂ ਚ ਪਹੁੰਚਾ ਰਹੇ ਆ ਤਾਂ ਕਿ ਸਿਰਫ ਲੰਗਰ ਹੀ ਗੁਰੂ ਨਾਨਕ ਦਾ ਸੰਦੇਸ਼ ਹੈ ?
ਮੇਰਾ ਸਵਾਲ ਇਹ ਹੈ ਕਿ ਪੰਜਾਬ ਦੇ ਸਿੱਖਾਂ ਨੂੰ ਨਜਰਅੰਦਾਜ ਕਰਕੇ ਜੇ ਤੁਸੀ ਬਾਹਰ ਸੇਵਾ ਕਰਦੇ ਹੋ ਤਾਂ ਫਿਰ ਇਸਦਾ ਕੋਈ ਤਾਂ ਰਾਜਨਿਤਿਕ ਜਾਂ ਧਾਰਮਿਕ ਮਕਸਦ ਹੋਵੇਗਾ.. ਜੇ ਸਿਰਫ ਸੇਵਾ ਤੱਕ ਸੀਮਤ ਹੋ ਤਾਂ ਸਿੱਖ ਹੋਣ ਦੇ ਨਾਤੇ ਪਹਿਲਾਂ ਸਿੱਖਾਂ ਦੀ ਸੇਵਾ ਕਰੋ .. ਕਿ ਗੁਰੂ ਪਾਤਸ਼ਾਹ ਆਪਣੇ ਲੋਕਾਂ ਨੂੰ ਵਿਲਕਦੇ ਛੱਡ ਕਿਤੇ ਹੋ ਸੇਵਾ ਕਰਨ ਜਾਂਦੇ ਸਨ ?

ਤੁਸੀ ਸੇਵਾ ਦੇ ਅਰਥ ਨਹੀਂ ਜਾਣਦੇ ਚਾਕਰੀ ਤੇ ਸੇਵਾ ਚ ਫਰਕ ਹੁੰਦਾ ਹੈ .. ਕੋਈ ਨੌਕਰ ਇਹ ਕਹੇ ਕਿ ਉਹ ਆਪਣੇ ਮਾਲਕ ਦੀ ਚਾਕਰੀ ਨਹੀੰ ਕਰਦਾ ਸੇਵਾ ਕਰਦਾ ਹੈ ਤਾਂ ਕਿ ਸਚਾਈ ਬਦਲ ਜਾਵੇਗੀ ਕਿ ਉਹ ਕੇਵਲ ਇੱਕ ਚਾਕਰ ਹੈ..।
– ਅਮ੍ਰਿਤਪਾਲ ਸਿੰਘ

About admin

Check Also

ਪ੍ਰਭਜੋਤ ਸਿੰਘ ਨੇ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਪੇਸ਼ ਹੋਣ ਲਈ ਤਿਆਰ

ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਨੇ ਟਰੈਕਟਰਾਂ ਤੋਂ ਕੇਸਰੀ ਨਿਸ਼ਾਨ ਉਤਰਵਾਏ: ਅੰਮ੍ਰਿਤਪਾਲ ਸਿੰਘ ਮਹਿਰੋੰ ਇਹਨੂੰ …

%d bloggers like this: