Breaking News
Home / ਪੰਜਾਬ / ਵਿਧਾਇਕ ਜੀ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਵਿਧਾਇਕ ਜੀ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਕਾਂਗਰਸੀ MLA ਨੇ ਵਿਆਹ ਚ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਦੇਖੋ ਤਾਂ ਜ਼ਰਾ 20 ਬੰਦੇ ਹੀ ਆ ਜਾਂ ਜ਼ਿਆਦਾ
ਵਿਧਾਇਕ ਜੀ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ,ਵਿਆਹ ‘ਚ ਖੂਬ ਨੱਚੇ ਵਿਧਾਇਕ ਬਲਵਿੰਦਰ ਸਿੰਘ, ਨਾ ਮਾਸਕ ਪਾਇਆ ਨਾ ਸੋਸ਼ਲ ਡਿਸਟੈਂਸਿੰਗ

3 ਦਿਨ ਪਹਿਲਾਂ ਬਠਿੰਡੇ ਦੇ ਇੱਕ ਕਲੱਬ ਵਿੱਚ ਵਿਆਹ ਦਾ ਪ੍ਰੋਗਰਾਮ ਸੀ, ਪੁਲਸ ਮੌਕੇ ਤੇ ਪਹੁੰਚਦੀ ਹੈ, ਪਰਚੇ ਦਰਜ ਹੋ ਜਾਂਦੇ ਨੇ। ਨਵ ਵਿਆਹੁਤਾ ਨੂੰ ਵਰੀ ਵਿੱਚ ਪਰਚਾ ਮਿਲਦਾ ਹੈ। ਜਦਕਿ ਕਲੱਬ ਦਾ ਸਰਪ੍ਰਸਤ ਜ਼ਿਲ੍ਹੇ ਦਾ ਡੀ ਸੀ ਹੁੰਦਾ ਹੈ।
ਬੀਤੀ ਰਾਤ ਉਸੇ ਬਠਿੰਡਾ ਦਾ ਮੇਅਰ ਬਣਨ ਦੀ ਖੁਸ਼ੀ ਵਿੱਚ ਇੱਕ ਨਿੱਜੀ ਪੈਲਸ ਵਿੱਚ ਜਾਮ ਛਲਕਾਏ ਗਏ, ਬੱਲੜ ਪਾਏ ਗਏ। ਮੀਡੀਆ ਬਾਹਰ ਖੜਾ ਰਿਹਾ, ਅੰਦਰ entry ਬੈਨ ਸੀ। ਇੱਕ ਕੈਮਰਾਮੈਨ ਅੰਦਰ ਜਾਣ ਵਿੱਚ ਕਾਮਯਾਬ ਹੋਇਆ, ਉਸ ਦਾ ਫੋਨ ਰਖਵਾ ਲਿਆ ਗਿਆ। 70 ਦੇ ਕਰੀਬ ਕਾਰਾਂ ਪਾਰਕਿੰਗ ਵਿੱਚ ਸਨ। ਇਲਾਕੇ ਦੇ ਸਾਰੇ ਵੱਡੇ ਕਾਂਗਰਸੀ ਮੌਜੂਦ ਰਹੇ, ਮੰਤਰੀ ਜੀ ਦੇ ਸਾਲਾ ਸਾਹਿਬ ਦੀ ਰਹਿਨੁਮਾਈ ਜੋ ਸੀ।

ਐੱਸ ਐੱਸ ਪੀ ਸਾਹਿਬ ਨੇ ਰਾਤ ਫੋਨ ਬੰਦ ਕਰਤਾ ਸੀ। ਤੁਸੀਂ ਇਨਸਾਫ ਦੀ ਉਮੀਦ ਕਰਦੇ ਹੋ, ਇਹ ਉਹੀ ਸਰਕਾਰ ਹੈ ਜੋਹ VIP culture ਖਤਮ ਕਰਦੀ ਸੀ।
ਮੰਤਰੀ ਜੀ, ਜੇਕਰ ਸੱਚੇ ਹੋ ਤਾਂ ਕਰੋ ਪਰਚਾ ਦਰਜ ਸਾਰਿਆ ਤੇ ਜਿਵੇਂ ਨਵ ਵਿਆਹੁਤਾ ਉੱਤੇ ਹੋਇਆ।
Simranjot Singh Makkar ਮੱਕੜ

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: