Breaking News
Home / ਰਾਸ਼ਟਰੀ / ਅਡਾਨੀ ਦੀ ਗੁਜਰਾਤ ਬੰਦਰਗਾਹ ‘ਤੇ ਅਰਬਾਂ ਦੀ ਡ ਰੱ ਗ ਫੜੀ ਗਈ

ਅਡਾਨੀ ਦੀ ਗੁਜਰਾਤ ਬੰਦਰਗਾਹ ‘ਤੇ ਅਰਬਾਂ ਦੀ ਡ ਰੱ ਗ ਫੜੀ ਗਈ

3000 ਕਿਲੋ ਹੈ ਰੋ ਇ ਨ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜਾਂ ਦੇ ਕਮਿਸ਼ਨ ਤੋਂ ਕਰਵਾਈ ਜਾਵੇ: ਕਾਂਗਰਸ

ਨਵੀਂ ਦਿੱਲੀ, 22 ਸਤੰਬਰ – ਕਾਂਗਰਸ ਨੇ ਗੁਜਰਾਤ ਦੀ ਮੁੰਦਰਾ ਬੰਦਰਗਾਹ ਤੋਂ ਤਕਰੀਬਨ 3000 ਕਿਲੋ ਹੈ ਰੋ ਇ ਨ ਜ਼ਬਤ ਕਰਨ ਦੇ ਮਾਮਲੇ ’ਚ ਕੇਂਦਰ ‘ਤੇ ਹਮਲਾ ਕੀਤਾ ਹੈ ਤੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜਾਂ ਦੇ ਕਮਿਸ਼ਨ ਤੋਂ ਕਰਵਾਈ ਜਾਵੇ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਇਸ ਬੰਦਰਗਾਹ ਰਾਹੀਂ ਵੱਡੇ ਪੱਧਰ ‘ਤੇ ਨ ਸ਼ੀ ਲੇ ਪਦਾਰਥਾਂ ਦੀ ਤਸਕਰੀ ਕੀਤੀ ਗਈ ਸੀ ਅਤੇ ਨਰਿੰਦਰ ਮੋਦੀ ਸਰਕਾਰ ਦੇਸ਼ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ‘ਤੇ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੀ ਮੁੰਦਰਾ ਬੰਦਰਗਾਹ ਤੋਂ 15,000 ਕਰੋੜ ਰੁਪਏ ਦੀ ਕੀਮਤ ਦੀ 2,988.21 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਸ ਬੰਦਰਗਾਹ ਦਾ ਸੰਚਾਲਨ ਅਡਾਨੀ ਸਮੂਹ ਕਰਦਾ ਹੈ। ਇਸ ਬਾਰੇ ਅਡਾਨੀ ਸਮੂਹ ਦੇ ਬੁਲਾਰੇ ਨੇ ਕਿਹਾ ਹੈ ਕਿ ਬੰਦਰਗਾਹਾਂ ਦੇ ਸੰਚਾਲਨ ਵਿੱਚ ਕੰਪਨੀਆਂ ਦੀ ਭੂਮਿਕਾ ਸੀਮਤ ਹੈ ਅਤੇ ਕੰਟੇਨਰਾਂ ਦੀ ਜਾਂਚ ਤੇ ਜ਼ਬਤੀ ਸਰਕਾਰੀ ਏਜੰਸੀਆਂ ਕਰਦੀਆਂ ਹਨ। ਇਸ ਮਾਮਲੇ ਵਿੱਚ ਫਿਲਹਾਲ ਸਰਕਾਰ ਪਾਸੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਕਾਂਗਰਸ ਦੇ ਜਨਰਲ ਸਕੱਤਰ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ‘3000 ਕਿਲੋ ਹੈ ਰੋ ਇ ਨ ਨੂੰ ਜ਼ ਬ ਤ ਕਰਨਾ ਨ ਸ਼ਾ ਤਸਕਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਬੰਦਰਗਾਹ ਰਾਹੀਂ ਨਸ਼ੀਲੇ ਪਦਾਰਥਾਂ ਨੂੰ ਲਿਆਂਦਾ ਗਿਆ ਹੈ। ਅੱਜ ਦੇ ਅਖ਼ਬਾਰਾਂ ਅਨੁਸਾਰ ਅਡਾਨੀ ਮੁੰਦਰਾ ਬਦਰਗਾਹ ਤੋਂ ਇਸੇ ਤਰ੍ਹਾਂ 25,000 ਕਿਲੋ ਹੈ ਰੋ ਇ ਨ ਡ ਰੱ ਗ ‘ਸੈਮੀਕਟ ਟੈਲਕਮ ਪਾਊਡਰ ਬਲਾਕਸ’ ਦੇ ਨਾਂ ‘ਤੇ ਜੂਨ 2021 ਵਿੱਚ ਮੁੰਦਰਾ ਬੰਦਰਗਾਹ ’ਤੇ ਪਹੁੰਚਿਆ ਸੀ। ਉਨ੍ਹਾਂ ਅਨੁਸਾਰ, ‘ਉਸ ਸਮੇਂ ਵੀ ਆਂਧਰਾ ਪ੍ਰਦੇਸ਼ ਤੋਂ ਉਸੇ ਅਖੌਤੀ ਕੰਪਨੀ ਦੇ ਨਾਂ ’ਤੇ ਡ ਰੱ ਗ ਜ਼ ਲਿਆਂਦੀ ਗਈ ਸੀ, ਜਿਸ ਦੇ ਨਾਂ ’ਤੇ ਇਸ ਵਾਰ 3,000 ਕਿਲੋ ਹੈ ਰੋ ਇ ਨ ਲਿਆਂਦੀ ਗਈ ਹੈ।

ਹੈ ਰੋ ਇ ਨ ਦੀ ਪੁਰਾਣੀ ਖੇਪ ਜ਼ਰੂਰ ਬਾਜ਼ਾਰ ਵਿੱਚ ਪਹੁੰਚ ਗਈ ਹੋਵੇਗੀ ਅਤੇ ਭਾਰਤ ਦੀ ਜਵਾਨੀ ਨੂੰ ਨ ਸ਼ਿ ਆਂ ਦੀ ਅੱਗ ਵਿੱਚ ਸੜ ਰਹੀ ਹੋਵੇਗੀ। ਜੁਲਾਈ 2021 ਵਿੱਚ ਵੀ ਦਿੱਲੀ ਪੁਲੀਸ ਨੇ 2,500 ਕਰੋੜ ਰੁਪਏ ਦੀ ਕੀਮਤ ਦੀ 354 ਕਿਲੋਗ੍ਰਾਮ ਹੈ ਰੋ ਇ ਨ ਜ਼ਬਤ ਕੀਤੀ ਸੀ। ਮਈ ਮਹੀਨੇ ਵਿੱਚ ਵੀ ਦਿੱਲੀ ਪੁਲੀਸ ਨੇ 125 ਕਿਲੋ ਹੈ ਰੋ ਇ ਨ ਫੜੀ ਸੀ।’ ਉਨ੍ਹਾਂ ਸੁਆਲ ਕੀਤਾ ਕਿ 1,75,000 ਕਰੋੜ ਦੀ 25,000 ਕਿਲੋ ਹੈ ਰੋ ਇ ਨ ਡ ਰੱ ਗ ਜ਼ ਕਿਥੇ ਗਈ? ਉਨ੍ਹਾਂ ਸੁਆਲ ਕੀਤਾ ਕਿ ਆਖਰ ਡ ਰੱ ਗ ਤਸਕਰ ਗੁਜਰਾਤ ਬੰਦਰਗਾਹ ਦੀ ਵਰਤੋਂ ਕਿਉਂ ਕਰ ਰਹੇ ਹਨ?

Check Also

ਆਰੀਅਨ ਖਾਨ ਵੱਡੇ ਚਿੱਟੇ ਦੇ ਸਰਗਣੇ ਦਾ ਹਿੱਸਾ ਅਤੇ ਚਿੱਟੇ ਦਾ ਆਦਿ – NCB

ਸ਼ਾਹਰੁਖ਼ ਖ਼ਾਨ ਦੇ ਬੇਟੇ ਕੋਲੋਂ 13 ਗਰਾਮ ਚ ਰ ਸ ਮਿਲਣ ‘ਤੇ ਏਨਾ ਵਾਵੇਲਾ ਤੇ …

%d bloggers like this: