Breaking News
Home / ਦੇਸ਼ / ਵਾਇਰਲ ਵੀਡੀਉ – Zee News ਦੇ ਅਨੁਸਾਰ ਗਾਂ ਦੇ ਦੁੱਧ ਨਾਲ ਹੀ ਆਕਸੀਜਨ ਦੀ ਕਮੀ ਦੂਰ ਹੋ ਜਾਊ

ਵਾਇਰਲ ਵੀਡੀਉ – Zee News ਦੇ ਅਨੁਸਾਰ ਗਾਂ ਦੇ ਦੁੱਧ ਨਾਲ ਹੀ ਆਕਸੀਜਨ ਦੀ ਕਮੀ ਦੂਰ ਹੋ ਜਾਊ

ਭਾਰਤੀ ਮੀਡੀਆ ਅਦਾਰੇ Zee News ਦੇ ਅਨੁਸਾਰ ਗਾਂ ਦੇ ਇੱਕ ਅੱਧਾ ਕੁਇੰਟਲ ਦੁੱਧ ਨਾਲ ਹੀ ਆਕਸੀਜਨ ਦੀ ਕਮੀ ਦੂਰ ਹੋ ਸਕਦੀ ਹੈ। ‘ਹਮ ਤੋ ਆਕਸੀਜਨ ਬੀ ਗਾਂ ਸੇ ਪੈਦਾ ਕਰੇਗਾ’ ਵਾਲਿਆਂ ਦੀ ਆਕਸੀਜਨ ਮੁੱਕ ਗਈ.. ਇਸ ਹਿਸਾਬ ਨਾਲ ਤਾਂ ਗਾਂ ਦੇ ਇੱਕ ਅੱਧ ਕੁਇੰਟਲ ਦੁੱਧ ਨਾਲ ਹੀ ਪੂਰੇ ਭਾਰਤ ਚ ਆਕਸੀਜਨ ਦੀ ਕਮੀ ਦੂਰ ਹੋ ਸਕਦੀ ਹੈ

ਗਊ ਵਿਗਿਆਨ- Zee News ਦੀ ਰਿਪੋਰਟ ਅਨੁਸਾਰ ਗਾਂ ਦੇ ਦੁੱਧ ਤੋਂ ਆਕਸੀਜਨ ਬਣਾਈ ਜਾ ਸਕਦੀ ਹੈ, ਤਾਂ ਇਸ ਸਮੇਂ ਜਦੋਂ ਹਜਾਰਾਂ ਲੋਕ ਭਾਰਚ ਵਿੱਚ ਤ ੜ ਫ ਤ ੜ ਫ ਕੇ ਆਕਸੀਜਨ ਦੀ ਕਮੀ ਕਾਰਨ ਮਰ ਰਹੇ ਹਨ ਤਾਂ ਉਹਨਾਂ ਨੂੰ ਬਚਾਉਣ ਲਈ ਇਹਨਾਂ ਗਊ ਵਿਗਿਆਨੀਆਂ ਨੂੰ ਅਗੇ ਆਉਣਾਂ ਚਾਹੀਦਾ ਹੈ।

ਰੱਖਿਆ ਮੰਤਰਾਲੇ ਨੇ ਜਰਮਨੀ ਤੋਂ 23 ਮੋਬਾਈਲ ਆਕਸੀਜਨ ਜਨਰੇਸ਼ਨ ਪਲਾਂਟ ਹਵਾਈ ਜਹਾਜ਼ ਰਾਹੀਂ ਦਰਾਮਦ ਕਰਨ ਦਾ ਫ਼ੈਸਲਾ ਕੀਤਾ ਹੈ। ਦੇਸ਼ ‘ਚ ਕਈ ਸੂਬੇ ਕੋਰੋਨਾ ਦੇ ਕੇਸਾਂ ‘ਚ ਹੋ ਰਹੇ ਅਥਾਹ ਵਾਧੇ ਕਾਰਨ ਮੈਡੀਕਲ ਆਕਸੀਜਨ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਹਰੇਕ ਪਲਾਂਟ ‘ਚ ਇਕ ਮਿੰਟ ‘ਚ 40 ਲੀਟਰ ਅਤੇ ਹਰੇਕ ਘੰਟੇ ‘ਚ 2400 ਲੀਟਰ ਆਕਸੀਜਨ ਉਤਪਾਦਨ ਕਰਨ ਦੀ ਸਮਰੱਥਾ ਹੈ। ਰੱਖਿਆ ਮੰਤਰਾਲੇ ਦੇ ਪ੍ਰਮੁੱਖ ਬੁਲਾਰੇ ਏ. ਭਾਰਤ ਭੂਸ਼ਨ ਬਾਬੂ ਨੇ ਕਿਹਾ ਕਿ ਇਨ੍ਹਾਂ ਪਲਾਂਟਾਂ ਨੂੰ ਸਸ਼ਸਤਰ ਬਲ ਡਾਕਟਰੀ ਸੇਵਾ (ਆਰਮਡ ਫੋਰਸਜ਼ ਮੈਡੀਕਲ ਸਰਵਿਸਿਜ਼) ਦੇ ਉਨ੍ਹਾਂ ਹਸਪਤਾਲਾਂ ‘ਚ ਲਗਾਇਆ ਜਾਵੇਗਾ ਜਿਥੇ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮੰਤਰਾਲੇ ਵਲੋਂ ਇਹ ਫ਼ੈਸਲਾ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਤਿੰਨੇ ਸੈਨਾਵਾਂ ਅਤੇ ਹੋਰ ਰੱਖਿਆ ਏਜੰਸੀਆਂ ਨੂੰ ਮਹਾਂਮਾਰੀ ਦੇ ਮੱਦੇਨਜ਼ਰ ਮੈਡੀਕਲ ਢਾਂਚੇ ‘ਚ ਵਾਧਾ ਕਰਨ ਲਈ ਜ਼ਰੂਰੀ ਖ਼ਰੀਦ ਕਰਨ ਲਈ ਐਮਰਜੈਂਸੀ ਵਿੱਤੀ ਤਾਕਤਾਂ ਦੇਣ ਦੇ ਕੀਤੇ ਐਲਾਨ ਦੇ ਚਾਰ ਦਿਨਾਂ ਬਾਅਦ ਲਿਆ ਗਿਆ ਹੈ। ਬਾਬੂ ਨੇ ਕਿਹਾ ਕਿ 23 ਮੋਬਾਈਲ ਆਕਸੀਜਨ ਜਨਰੇਸ਼ਨ ਪਲਾਂਟ ਜਰਮਨੀ ਤੋਂ ਲਿਆਂਦੇ ਜਾ ਰਹੇ ਹਨ।

About admin

Check Also

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ …

%d bloggers like this: