Breaking News
Home / ਵਿਦੇਸ਼ / ਵੀਡੀਉ – ਅਮਰੀਕੀ ਕਮਿਸ਼ਨ ਵਲੋਂ ਭਾਰਤ ਨੂੰ ਬੈਨ ਕਰਨ ਦੀ ਮੰਗ

ਵੀਡੀਉ – ਅਮਰੀਕੀ ਕਮਿਸ਼ਨ ਵਲੋਂ ਭਾਰਤ ਨੂੰ ਬੈਨ ਕਰਨ ਦੀ ਮੰਗ

ਅਮਰੀਕੀ ਕਮਿਸ਼ਨ ਨੇ ਧਾਰਮਿਕ ਆਜ਼ਾਦੀ ਵਧੀਕੀਆਂ ਤੇ ਭਾਰਤ ਉੱਤੇ ਪਾਬੰਦੀਆਂ ਲਾਉਣ ਦੀ ਸਿਫਾਰਿਸ਼ ਕੀਤੀ – ਡਾ.ਇਕਤਿਦਾਰ ਚੀਮਾ

ਵਾਸ਼ਿੰਗਟਨ – ਅਮਰੀਕਾ ਵਿਚ ਹਾਊਸ ਆਫ ਰਿਪ੍ਰੇਜ਼ੇਂਟੇਟਿਵਸ ਨੇ ਇਕ ਬਿੱਲ ਪਾਸ ਕੀਤਾ ਹੈ। ਇਸ ਵਿਚ ਪ੍ਰਬੰਧ ਹੈ ਕਿ ਕੋਈ ਵੀ ਅਮਰੀਕੀ ਰਾਸ਼ਟਰਪਤੀ ਧਰਮ ਦੇ ਆਧਾਰ ‘ਤੇ ਟ੍ਰੈਵਲ ਬੈਨ (ਯਾਤਰੀ ਸਬੰਧ ਪਾਬੰਦੀ) ਨਹੀਂ ਲਾ ਸਕੇਗਾ। ਨਾਗਰਿਕ ਅਧਿਕਾਰ ਵਰਕਰਾਂ ਨੇ ਇਸ ਨੂੰ ਅੱਗੇ ਵੱਲ ਵੱਧਦਾ ਅਹਿਮ ਕਦਮ ਦੱਸਦੇ ਹੋਏ ਸੁਆਗਤ ਕੀਤਾ ਹੈ। ਇਸ ਬਿੱਲ ਦੇ ਕਾਨੂੰਨ ਬਣਨ ਲਈ ਅਮਰੀਕੀ ਸੈਨੇਟ ਵਿਚ ਇਸ ਦਾ ਪਾਸ ਹੋਣਾ ਜ਼ਰੂਰੀ ਹੈ।ਅਲ ਜਜ਼ੀਰਾ ਦੀ ਇਕ ਰਿਪੋਰਟ ਮੁਤਾਬਕ ਹਾਊਸ ਆਫ ਰਿਪ੍ਰੇਜ਼ੇਟੇਟਿਵਸ ਵਿਚ ਬੁੱਧਵਾਰ ਬਿੱਲ ਦੇ ਸਮਰਥਨ ਵਿਚ 218 ਅਤੇ ਵਿਰੋਧ ਵਿਚ 208 ਵੋਟ ਪਏ। ਬਿੱਲ ਨੂੰ ਰਸਮੀ ਤੌਰ ‘ਤੇ ‘ਨੋ-ਬੈਨ ਐਕਟ’ ਨਾਂ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਮੁਸਲਿਮ ਬਹੁਲ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ਦੀ ਯਾਤਰਾ ਕਰਨ ‘ਤੇ ਰੋਕ ਲਾਉਣ ਦਾ ਵਿਵਾਦਤ ਕਦਮ ਉਠਾਇਆ ਸੀ।ਅਮਰੀਕੀ ਸੈਨੇਟਰ ਕ੍ਰਿਸ ਕੂਨਸ ਨੇ ਟਵੀਟ ਕਰਦੇ ਹੋਏ ਹਾਊਸ ਵਿਚ ਬਿੱਲ ਪਾਸ ਹੋਣ ਦੀ ਜਾਣਕਾਰੀ ਦਿੱਤੀ। ਇਸ ਟਵੀਟ ਵਿਚ ਕੂਨਸ ਨੇ ਇਹ ਵੀ ਲਿਖਿਆ ਕਿ ਜਦ ਤੋਂ ਮੁਸਲਿਮ ਬੈਨ ਪ੍ਰਭਾਵੀ ਹੋਇਆ ਉਦੋਂ ਤੋਂ ਉਹ ਅਤੇ ਜੂਡੀ ਚੂ (ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ) ਨੇ ਇਹ ਯਕੀਨੀ ਕਰਨ ਲਈ ਕੰਮ ਕਰ ਰਹੇ ਸਨ ਕਿ ਕੋਈ ਵੀ ਰਾਸ਼ਟਰਪਤੀ ਅੱਗੇ ਇਸ ਤਰ੍ਹਾਂ ਦਾ ਭੇਦਭਾਵ ਵਾਲਾ ਬੈਨ ਲਾਗੂ ਨਾ ਕਰ ਸਕੇ, ਜਿਹੜਾ ਕਿ ਡਰ ‘ਤੇ ਆਧਾਰਿਤ ਹੋਵੇ। ਮੈਂ ਹੁਣ ਇਸ ਬਿੱਲ ਦੇ ਸੈਨੇਟ ਤੋਂ ਅੱਗੇ ਵਧਣ ਵੱਲ ਦੇਖ ਰਿਹਾ ਹਾਂ।ਟਰੰਪ ਨੇ ਇਹ ਬੈਨ (2017) ਵਿਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਕੁਝ ਦੇਰ ਬਾਅਦ ਹੀ ਲਾਗੂ ਕੀਤਾ ਸੀ। ਇਸ ਦਾ ਵਿਆਪਕ ਵਿਰੋਧ ਹੋਇਆ ਸੀ। ਅਮਰੀਕੀ ਅਦਾਲਤਾਂ ਵਿਚ ਬੈਨ ਨੂੰ 2 ਵਾਰ ਖਾਰਿਜ਼ ਕੀਤਾ ਗਿਆ ਪਰ ਇਸ ਨੂੰ ਫਿਰ ਰਾਸ਼ਟਰੀ ਸੁਰੱਖਿਆ ਲਈ ਉਠਾਏ ਕਦਮ ਵਜੋਂ ਪੇਸ਼ ਕੀਤਾ ਗਿਆ। ਆਖਿਰਕਾਰ ਅਮਰੀਕੀ ਸੁਪਰੀਮ ਕੋਰਟ ਨੇ 2018 ਵਿਚ ਇਸ ਨੂੰ ਕਾਨੂੰਨੀ ਦੱਸਿਆ। ਬੈਨ ਨੂੰ ਸ਼ੁਰੂ ਵਿਚ ਲੀਬੀਆ, ਵੈਨੇਜ਼ੁਏਲਾ, ਨਾਰਥ ਕੋਰੀਆ, ਸੋਮਾਲੀਆ, ਯਮਨ, ਈਰਾਨ, ਸੀਰੀਆ ਦੇ ਨਾਗਰਿਕਾਂ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਲਾਗੂ ਕੀਤਾ ਗਿਆ। 2020 ਵਿਚ ਟਰੰਪ ਨੇ ਇਸ ਬੈਨ ਦੇ ਦਾਇਰੇ ਵਿਚ ਮਿਆਂਮਾਰ, ਇਰੀਟ੍ਰੀਆ, ਕਿਰਗੀਸਤਾਨ, ਨਾਇਜ਼ੀਰੀਆ, ਸੂਡਾਨ ਅਤੇ ਤੰਜਾਨੀਆ ਨੂੰ ਵੀ ਸ਼ਾਮਲ ਕਰ ਲਿਆ।

About admin

Check Also

ਅਫਵਾਹਾ ਤੋਂ ਜ਼ਰਾ ਬਚਕੇ … ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਰਟ ਦੀਆਂ ਖਬਰਾ ਹਨ ਮਹਿਜ ਅਫਵਾਹਾਂ

ਕੈਨੇਡਾ ਤੋਂ ਠੱਗ ਲਾੜੀਆਂ ਦੀਆਂ ਡਿਪੋਟੇਸ਼ਨ ਦੀਆਂ ਖਬਰਾ ਹਨ ਮਹਿਜ ਅਫਵਾਵਾ ਸੋਸ਼ਲ ਮੀਡੀਆ ਉੱਤੇ ਇਹੋ …

%d bloggers like this: