Breaking News
Home / ਪੰਜਾਬ / ਕੁਝ ਸੱਜਣ ਪੁੱਛ ਰਹੇ ਨੇ ਕਿ ਤੁਸੀਂ ਕੁੰਵਰ ਵਿਜੈ ਪ੍ਰਤਾਪ ਸਿੰਘ ਬਾਰੇ ਬਹੁਤੀ ਗੱਲ ਨਹੀਂ ਕਰ ਰਹੇ?

ਕੁਝ ਸੱਜਣ ਪੁੱਛ ਰਹੇ ਨੇ ਕਿ ਤੁਸੀਂ ਕੁੰਵਰ ਵਿਜੈ ਪ੍ਰਤਾਪ ਸਿੰਘ ਬਾਰੇ ਬਹੁਤੀ ਗੱਲ ਨਹੀਂ ਕਰ ਰਹੇ?

ਦੋਸਤੋ! ਸੱਚ ਇਹ ਹੈ ਕਿ ਮੈਂ ਹਾਲੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾਂ। ਹਾਲ ਦੀ ਘੜੀ ਏਨਾ ਹੀ ਸਮਝ ਆਇਆ ਹੈ ਕਿ ਕੁੰਵਰ ਵਿਜੈ ਪ੍ਰਤਾਪ ਦੇ ਤਾਜ਼ਾ ਬਿਆਨਾਂ ਅਤੇ ਕਾਰਵਾਈਆਂ ਨੇ ਬਾਦਲਾਂ ਦੇ ਨਾਲ ਕੇਵਲ ਕੈਪਟਨ ਹੀ ਡਿਸਕਰੈਡਿਟ ਨਹੀਂ ਕੀਤਾ ਬਲਕਿ ਨਾਲ ਹੀ ਬਾਦਲਾਂ ਤੇ ਕੈਪਟਨ ਨੂੰ ਸਭ ਤੋਂ ਵੱਧ ਘੇਰਨ ਵਾਲੇ ਨਵਜੋਤ ਸਿੱਧੂ ਅਤੇ ਸਰਦਾਰ ਫੂਲਕਾ ਵਿਰੁੱਧ ਵੀ ਬੇਇਤਬਾਰੀ ਵਾਲਾ ਸ਼ੱਕੀ ਮਾਹੌਲ ਸਿਰਜ ਦਿੱਤਾ ਹੈ।

ਇਹ ਵਰਤਾਰਾ ਏਨਾ ਸਹਿਜ ਨਹੀਂ, ਤੇਲ ਦੇ ਨਾਲ ਤੇਲ ਦੀ ਧਾਰ ਦੇਖਣ ਦੀ ਵੀ ਲੋੜ ਪੈਣੀ। ਮੈਂ ਪਹਿਲਾਂ ਵੀ ਕਈ ਵਾਰ ਕਿਹਾ ਕਿ ਸਾਡਾ ਸੁਭਾਅ ਸਾਧ ਦੀ ਉਸ ਕੁੱਤੀ ਵਾਲਾ ਬਣ ਚੁੱਕਾ, ਜੋ ਜਿਸਦੀ ਢੂਹੀ ਨੂੰ ਆਟਾ ਲੱਗਾ ਦੇਖਦੀ ਸੀ, ਓਹਦੇ ਮਗਰ ਤੁਰ ਪੈਂਦੀ ਸੀ ਕਿ ਇਹਦੇ ਕੋਲੋਂ ਰੋਟੀ ਮਿਲੂ। ਤੇ ਜਦ ਨਹੀਂ ਮਿਲਦੀ ਸੀ ਤਾਂ ਫਿਰ ਚੂੰ ਚੂੰ ਕਰਦੀ ਸੀ।

ਬਾਕੀ ਸਾਡਾ ਸਾਡਾ ਸੁਭਾਅ ਇਹ ਵੀ ਹੈ ਕਿ ਹੈ ਅਸੀਂ ਲਿਆਉਨੇ ਹਾਥੀ ‘ਤੇ ਬਿਠਾ ਕੇ ਹੁੰਨੇ ਤੇ ਭੇਜਦੇ ਗਧੇ ‘ਤੇ ਬਿਠਾ ਕੇ। ਕੁੰਵਰ ਵਿਜੈ ਪ੍ਰਤਾਪ ਨੂੰ ਸ਼ਸ਼ੀਕਾਂਤ ਵਾਲੇ ਰਾਹ ਕਦੋਂ ਪਾਉਂਦੇ, ਦੇਖਦੇ ਆਂ।
ਅੰਨ੍ਹੇਵਾਹ ਮਗਰ ਲੱਗਣ ਅਤੇ ਯਕਦਮ ਵਿਰੋਧਤਾ ਕਰਨ ਤੋਂ ਇਲਾਵਾ ਵੀ ਇੱਕ ਰਾਹ ਹੁੰਦਾ; ਉਡੀਕਣਾ ਤੇ ਵਾਚਣਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: