Breaking News
Home / ਦੇਸ਼ / ਆਕਸੀਜਨ ਦੀ ਕਮੀ, ਮੌਤਾਂ ’ਚ ਵਾਧਾ – ਜਿਓਂਦੇ ਮਰੇ ਕਰ ਦਿੱਤੇ ਮੋਦੀ ਦੇ ਡਿਜੀਟਲ ਇੰਡੀਆ ‘ਚ!

ਆਕਸੀਜਨ ਦੀ ਕਮੀ, ਮੌਤਾਂ ’ਚ ਵਾਧਾ – ਜਿਓਂਦੇ ਮਰੇ ਕਰ ਦਿੱਤੇ ਮੋਦੀ ਦੇ ਡਿਜੀਟਲ ਇੰਡੀਆ ‘ਚ!

ਖਾਲਸਾ ਏਡ ਇੰਡੀਆ ਦਿੱਲੀ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਸਹਾਇਤਾ ਲਈ ਆਕਸੀਜਨ ਪ੍ਰਦਾਨ ਕਰੇਗਾ। ਲੋੜਵੰਦ ਮਰੀਜ਼ਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ। ਤੁਸੀਂ 9115609005 ‘ਤੇ ਵਟਸਐਪ ਕਰ ਸਕਦੇ ਹੋ ।

ਦੇਸ਼ ਭਰ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਆਕਸੀਜਨ ਸਪਲਾਈ ਦੀ ਕਿੱਲਤ ਅਤੇ ਲੋੜੀਂਦੀਆਂ ਵਸਤਾਂ ਦੀ ਘਾਟ ‘ਤੇ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਇਸ ਨੂੰ ‘ਰਾਸ਼ਟਰੀ ਐਮਰਜੈਂਸੀ’ ਕਰਾਰ ਦਿੰਦਿਆਂ ਕੇਂਦਰ ਨੂੰ ਇਸ ਸਬੰਧੀ ਇਕ ਰਾਸ਼ਟਰੀ ਯੋਜਨਾ ਤਿਆਰ ਕਰਨ ਲਈ ਕਿਹਾ ਹੈ | ਸੁਪਰੀਮ ਕੋਰਟ ਵਲੋਂ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਭਾਰਤ ‘ਚ 24 ਘੰਟਿਆਂ ‘ਚ 3 ਲੱਖ, 15 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਆਏ ਹਨ ਜੋ ਕਿ ਹਾਲੇ ਤੱਕ ਵਿਸ਼ਵ ‘ਚ ਆਏ ਇਕ ਦਿਨ ‘ਚ ਸਭ ਤੋਂ ਵੱਧ ਮਾਮਲਿਆਂ ਦਾ ਰਿਕਾਰਡ ਹੈ |

ਇਸ ਹੰਗਾਮੀ ਹਾਲਾਤ ‘ਚ ਹੀ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਇਕ ਉੱਚ ਪੱਧਰੀ ਬੈਠਕ ਸੱਦੀ ਅਤੇ ਆਕਸੀਜਨ ਦੀ ਕਿੱਲਤ ਸਬੰਧੀ ਹਾਲਾਤ ਦਾ ਜਾਇਜ਼ਾ ਲਿਆ | ਬੈਠਕ ਤੋਂ ਬਾਅਦ ਕੇਂਦਰ ਵਲੋਂ ਜਾਰੀ ਨਿਰਦੇਸ਼ਾਂ ‘ਚ ਆਕਸੀਜਨ ਦੀ ਸਪਲਾਈ ਨੂੰ ਬਿਨਾਂ ਰੁਕਾਵਟ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ‘ਚ ਆਵਾਜਾਈ ਯਕੀਨੀ ਬਣਾਉਣ ਲਈ ਕਿਹਾ ਗਿਆ | ਅਤਿ ਗੰਭੀਰ ਹੋਈ ਕੋਰੋਨਾ ਦੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਕੱਲ੍ਹ ਵੀ ਕੋਵਿਡ ਦੇ ਸਬੰਧ ‘ਚ ਇਕ ਉੱਚ ਪੱਧਰੀ ਬੈਠਕ ਦੀ ਅਗਵਾਈ ਕਰਨਗੇ | ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਮੋਦੀ ਵਲੋਂ ਪੱਛਮੀ ਬੰਗਾਲ ‘ਚ ਹੋਣ ਵਾਲੀਆਂ ਰੈਲੀਆਂ ਅਤੇ ਉੱਥੋਂ ਦਾ ਤੈਅਸ਼ੁਦਾ ਦੌਰਾ ਰੱਦ ਕਰ ਦਿੱਤਾ ਗਿਆ | ਵਰਨਣਯੋਗ ਹੈ ਕਿ ਭਾਰਤ ‘ਚ ਕੋਰੋਨਾ ਦੇ ਰਿਕਾਰਡ 3 ਲੱਖ, 15 ਹਜ਼ਾਰ ਮਾਮਲਿਆਂ, ਇਸ ਤੋਂ ਪਹਿਲਾਂ ਅਮਰੀਕਾ ‘ਚ 8 ਜਨਵਰੀ ਨੂੰ ਹਾਲੇ ਤੱਕ ਦੇ ਸਭ ਤੋਂ ਵੱਧ 3 ਲੱਖ, 7 ਹਜ਼ਾਰ ਲੋਕ ਕੋਰੋਨਾ ਦਾ ਸ਼ਿਕਾਰ ਹੋਏ ਸਨ |

ਚੀਫ਼ ਜਸਟਿਸ ਐੱਸ.ਏ.ਬੋਬਡੇ ਨੇ ਅਜਿਹੇ ਸਮੇਂ ‘ਤੇ ਆਪਣੇ ਤੌਰ ‘ਤੇ ਕੋਰੋਨਾ ਨਾਲ ਸਬੰਧਿਤ ਮਾਮਲਿਆਂ ਦੀ ਸੁਣਵਾਈ ਕੀਤੀ, ਜਦੋਂ ਦੇਸ਼ ਦੀਆਂ 6 ਹਾਈਕੋਰਟਾਂ ‘ਚ ਕੋਰੋਨਾ ਨਾਲ ਸਬੰਧਿਤ ਮਾਮਲਿਆਂ ‘ਤੇ ਸੁਣਵਾਈ ਹੋ ਰਹੀ ਹੈ | ਸੁਪਰੀਮ ਕੋਰਟ ‘ਚ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਇਸ ਸਮੇਂ ਕੋਰੋਨਾ ਅਤੇ ਆਕਸੀਜਨ ਵਰਗੇ ਮੁੱਦਿਆਂ ‘ਤੇ ਦਿੱਲੀ, ਬੰਬੇ, ਸਿੱਕਮ, ਮੱਧ ਪ੍ਰਦੇਸ਼, ਕਲਕੱਤਾ ਅਤੇ ਇਲਾਹਾਬਾਦ ਹਾਈਕੋਰਟਾਂ ‘ਚ ਸੁਣਵਾਈ ਚੱਲ ਰਹੀ ਹੈ, ਜਿਸ ਨਾਲ ਭੰਬਲਭੂਸਾ ਪੈਦਾ ਹੋ ਸਕਦਾ ਹੈ |

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: