Breaking News
Home / ਲੇਖ / ਸਿੱਖ ਦੇ ਕਿਰਦਾਰ ਬਾਰੇ ਗ਼ੈਰ ਸਿੱਖਾਂ ਦੇ ਵੀਚਾਰ

ਸਿੱਖ ਦੇ ਕਿਰਦਾਰ ਬਾਰੇ ਗ਼ੈਰ ਸਿੱਖਾਂ ਦੇ ਵੀਚਾਰ

ਸਿੱਖ ਦੇ ਕਿਰਦਾਰ ਬਾਰੇ ਗ਼ੈਰ ਸਿੱਖਾਂ ਦੇ ਵੀਚਾਰ
੧. ਸਿਖਾਂ ਦੀ ਨਜ਼ਰ ਵਿਚ ਆਪਣੇ ਤੇ ਪਰਾਏ ਇਕੋ ਜਿਹੇ ਹੁੰਦੇ ਹਨ, ਇਹਨਾਂ ਦੀ ਨਜ਼ਰ ਵਿਚ ਦੋਸਤ ਤੇ ਦੁ ਸ਼ ਮ ਣ ਵੀ ਬਰਾਬਰ ਹਨ। ਇਹ ਦੋਸਤਾਂ ਨਾਲ ਸਦਾ ਇਕ ਰੰਗ ਭਾਵ ਇਕਸਾਰ ਪੇਸ਼ ਆਉਂਦੇ ਹਨ, ਉਥੇ ਹੀ  ਦੁਸ਼ ਮ ਣਾਂ ਨਾਲ ਵੀ ਬਿਨ੍ਹਾਂ ਜੰਗ ਦੇ ਜੀਵਨ ਗੁਜ਼ਰ ਬਸਰ ਕਰਦੇ ਹਨ। ( ਖੁਲਾਸਤੁਤ ਤਵਾਰੀਖ਼-ਸੁਜਾਨ ਰਾਏ ਭੰਡਾਰੀ)

੨. ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਫਿਰਕੇ ਦੇ ਲੋਕ ਭਾਵ ਸਿਖ ਮਾਰੇ ਜਾਣ ਲਈ ਵੀ ਇਕ ਦੂਜੇ ਨਾਲੋਂ ਅਗੇ ਵਧਣ ਦੀ ਕਰਦੇ ਸਨ, ਤੇ ਜ ਲਾ ਦ ਦੀਆਂ ਮਿੰਨਤਾਂ ਕਰਦੇ ਸਨ ਕਿ ਪਹਿਲ੍ਹਾਂ ਉਸਨੂੰ ਕ ਤ ਲ ਕੀਤਾ ਜਾਵੇ । ( ਸੈਰੁਲ ਮੁਤਾਖ਼ਰੀਨ,ਬਾਬਾ ਬੰਦਾ ਸਿੰਘ ਦੇ ਨਾਲ ਦੇ ਸਿੰਘਾਂ ਦੀ ਸ਼ਹਾ ਦਤ ਦਾ ਜ਼ਿਕਰ ਕਰਦਿਆਂ)

੩.ਸਿੰਘ ਬੜੇ ਜ਼ੋਰਾਵਰ, ਸ਼ੇਰਾਂ ਵਰਗੇ ਜੁਆਨ ਤੇ ਭਰਵੇਂ ਕਦ ਵਾਲੇ ਹਨ। ਜੇ ਉਨ੍ਹਾਂ ਦੀ ਲਤ ਵੀ ਕਿਸੇ ਵਲੈਤੀ ਘੋੜੇ ਨੂੰ ਲਗ ਜਾਵੇ ਤਾਂ ਉਹ ਥਾਂ ਸਿਰ ਮ ਰ ਜਾਵੇ। ਉਹਨ੍ਹਾਂ ਦੀ ਬੰਦੂਕ ਸੌ ਸੌ ਕਦਮਾਂ ਤੇ ਵੈ ਰੀ ਦੀ ਖਬਰ ਜਾਂ ਲੈਂਦੀ ਹੈ । ਹਰ ਸੂਰਮਾ ਦੋ ਦੋ ਸੌ ਕੋਹ ਤਕ ਘੋੜੇ ਤੇ ਸਫਰ ਕਰ ਲੈਂਦਾ ਹੈ। ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਇਹ ਵਲੈਤੀ ਫ਼ੌਜ ਉੱਤੇ ਕਿਵੇਂ ਜਿਤ ਪਾਉਂਦੇ। ਆਖ਼ਰ ਦੁਰਾਨੀ ਦੀ ਫ਼ੌਜ ਨੇ ਵੀ ਸਿੱਖਾਂ ਦੀ ਤੇਗ ਦੀ ਧਾਂਕ ਮੰਨੀ ਹੈ।(ਇਮਾਦੁਆ ਸਾਅਦਤ)

੪. ਜੇਕਰ ਹ ਮ ਲੇ ਸਮੇਂ ਸਿੱਖ ਕਿਸੇ ਕਾਫ਼ਲੇ (ਸਰਕਾਰੀ) ਨੂੰ ਲੁ ਟ ਦੇ ਸਨ ਤਾਂ ਉਹ ਕਿਸੇ ਆਦਮੀ ਦੇ ਸਿਰ ਤੋਂ ਦਸਤਾਰ ਕਦੇ ਨਹੀ ਸਨ ਉਤਾਰਦੇ, ਅਤੇ ਸਿੱਖ, ਤੀਵੀਆਂ ਦੇ ਕੱਪੜੇ ਤੇ ਗਹਿਣਿਆਂ ਉੱਤੇ ਭੁਲ ਕੇ ਵੀ ਹਥ ਨਹੀ ਪਾਉਂਦੇ ਸਨ। (ਤਵਾਰੀਖ਼ੇ ਪੰਜਾਬ,ਬੂਟੇ ਸ਼ਾਹ)

ਨੋਟ:- ਸਿੱਖੀ ਵਿਚ ਆਚਾਰ ਹੈ ਤਾਂ ਕਥਨੀ (ਵੀਚਾਰ) ਦਾ ਮੁੱਲ ਹੈ, ਜੇ ਆਚਾਰ ਨਹੀ ਤਾਂ ਕਥਨੀ ਦੀ ਕੋਈ ਥਾਂ ਨਹੀ।
ਬਲਦੀਪ ਸਿੰਘ ਰਾਮੂੰਵਾਲੀਆ

About admin

Check Also

ਜਦੋਂ ਅਦਾਲਤ ਤੋਂ 24 ਸਾਲ ਪਹਿਲਾਂ ਹੀ ਕਾਮਰੇਟ ਜਤਿੰਦਰ ਪੰਨੂੰ ਨੇ ਫੈਸਲਾ ਸੁਣਾ ਦਿੱਤਾ….

ਤੁਹਾਨੂੰ ਯਾਦ ਹੋਵੇਗਾ ਕਿ 2016 ਵਿੱਚ ਇੱਕ ਅਦਾਲਤੀ ਫ਼ੈਸਲਾ ਆਇਆ ਸੀ। ਜਿਸ ਵਿੱਚ ਯੂਪੀ ਦੇ …

%d bloggers like this: