Breaking News
Home / ਪੰਜਾਬ / ਦੀਪ ਸਿੱਧੂ ਦੇ ਕੇਸ ਬਾਰੇ ਤਾਜ਼ਾ ਜਾਣਕਾਰੀ

ਦੀਪ ਸਿੱਧੂ ਦੇ ਕੇਸ ਬਾਰੇ ਤਾਜ਼ਾ ਜਾਣਕਾਰੀ

ਦਿੱਲੀ ਪੁਲਿਸ ਵਲੋਂ ਦੀਪ ਸਿੱਧੂ ਦਾ ਦੁਬਾਰਾ ਦਰਜ਼ ਕੀਤੀ ਗਈ FIR ਨੰਬਰ 98/2021 ਵਿੱਚ ਤਿਹਾੜ ਜੇਲ੍ਹ ਦੇ ਡਿਊਟੀ ਮੈਜਿਸਟ੍ਰੇਟ ਕੋਲੋਂ ਪੁਲਿਸ ਰਿਮਾਂਡ ਮੰਗਿਆ ਗਿਆ। ਮੈਜਿਸਟ੍ਰੇਟ ਨੇ ਇਸ ਤਾਰੀਕੇ ਨਾਲ ਰਿਮਾਂਡ ਦੇਣ ਤੋਂ ਇਨਕਾਰ ਕੀਤਾ ਅਤੇ ਜੇਕਰ ਪੁਲਿਸ ਨੇ ਰਿਮਾਂਡ ਲੈਣਾ ਹੈ ਤਾਂ ਉਹ ਸੰਬੰਧਿਤ ਕੋਰਟ ਵਿੱਚ ਪੇਸ਼ ਕਰਕੇ ਸੰਬੰਧਿਤ ਜੱਜ ਸਾਹਿਬਾਨ ਕੋਲੋਂ ਰਿਮਾਂਡ ਦੀ ਮੰਗ ਕਰਨ।

ਐਡਵੋਕੇਟ ਹਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇੱਕੋ ਵਾਕਿਆਤ ਅਤੇ ਇੱਕੋ ਵਿਅਕਤੀ ਉੱਪਰ ਇਕੋ ਕੇਸ ਵਿੱਚ ਦੋ ਵੱਖ ਵੱਖ FIR ਅਧੀਨ ਕੇਸ ਦਰਜ਼ ਕਰਨਾ ਫ਼ੌਜਦਾਰੀ ਜ਼ਾਬਤੇ 300 CrPC ਦੀ ਉਲੰਘਣਾ ਹੈ। ਜੇਕਰ ਉਸ ਉੱਪਰ ਕੋਈ ਹੋਰ ਦੋਸ਼ ਆਇਦ ਕਰਨਾ ਸੀ ਤਾਂ ਪਹਿਲੀ ਦਰਜ਼ ਕੀਤੀ FIR ਵਿੱਚ ਵੀ ਤਰਮੀਮ ਕੀਤੀ ਜਾ ਸਕਦੀ ਸੀ, ਭਾਵ ਕਿ ਰੋਜ਼ਨਾਮਚੇ ਵਿੱਚ ਵਾਧਾ ਜ਼ੁ ਰ ਮ ਦਰਜ਼ ਕੀਤਾ ਜਾ ਸਕਦਾ ਸੀ।

ਪਹਿਲੇ ਕੇਸ ਵਿੱਚ ਦੀਪ ਸਿੱਧੂ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਪੁਲਿਸ ਹਿਰਾਸਤ ਵਿੱਚ ਹੈ ਅਤੇ ਏਨੇ ਲੰਮੇ ਸਮੇਂ ਦੌਰਾਨ ਤਾਂ ਕੋਈ ਹੋਰ ਧਾਰਾ ਨਾ ਲਗਾਈ ਗਈ ਪਰ ਜਦੋਂ ਉਸ ਦੀ ਅਦਾਲਤ ਵਿੱਚ ਜ਼ਮਾਨਤ ਮਨਜ਼ੂਰ ਹੋ ਗਈ ਤਾਂ ਉਸ ਉੱਪਰ ਇਕ ਹੋਰ FIR ਅਧੀਨ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਜੋ ਕਿ ਮਨੁੱਖਤਾ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।

(ਦਿੱਤੀ ਗਈ ਸਾਰੀ ਜਾਣਕਾਰੀ ਵਕੀਲ ਹਰਿੰਦਰ ਸਿੰਘ ਖੋਸਾ ਹੋਰਾਂ ਵਲੋਂ ਤਸਦੀਕਸ਼ੁਦਾ ਹੈ)

Mr Deep Sidhu was arrested on 9th Feb in connection with FIR 96/21 registered at PS Kotwali for alleged involvement in Red Fort violence. He was granted regular bail vide order dated 16.04.21 which was communicated to us today.
However, around 1-1.30 PM, before he could be released from jail, he was arrested in FIR 98/21 also registered by PS Kotwali and in respect of same incident at Red Fort.

The need and timing of arrest is extremely questionable and it is a grave affront to personal Liberty of an individual and runs foul of rights guaranteed under Article 21.

Hopefully, we are given an opportunity tomorrow before the concerned Magistrate to seek his release u/s.167 Cr.P.C against illegal arrest in light of Arnesh Kumar judgment and many others of the Apex Court. Opportunity of being heard is also a fundamental right.

(Statement of Abhishek Gupta Lawyer for Deep Sidhu)

Via Sukhpreet Singh Udhoke

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: