Breaking News
Home / ਪੰਜਾਬ / ਲਿਖਣਾ ਨ੍ਹੀ ਸੀ ਅੱਕ ਕੇ ਲਿਖ ਰਿਹਾਂ

ਲਿਖਣਾ ਨ੍ਹੀ ਸੀ ਅੱਕ ਕੇ ਲਿਖ ਰਿਹਾਂ

ਪੰਜਾਬ ਦੀ ਮੁੱਖ ਮੰਗ ਪਾਣੀਆਂ ਦੇ ਹੱਕ ਨੂੰ ਲੈ ਕੇ ਸੰਘਰਸ਼ ਚੱਲਿਆ, ਮੁੰਡਿਆ ਨੇ ਜਾਨ ਹੂਣਵੀ ਲੜਾਈ ਲੜੀ ਪਰ ਬਲਦੇਵ ਮਾਨ ਵਰਗੇ ਸਾਥ ਦੇਣ ਦੀ ਬਜਾਏ ਦੁਸ਼ਮਣ ਦੇ ਸਾਥੀ ਬਣੇ | ਇਹ ਸ਼ਰੇਆਮ ਪੰਜਾਬ ਦੇ ਵਿਰੁੱਧ ਖੜ੍ਹੇ, ਮੁਖਬਰ ਬਣੇ, ਮੁੰਡੇ ਮਰਵਾਏ | ਇਹੋ ਇੱਕੋ ਇੱਕ ਪਛਾਣ ਹੈ ਇਹਦੀ… ਹੋਰ ਕੋਈ ਇਹਨੇ ਪੰਜਾਬੀ ਸੂਬਾ ਮੋਰਚਾ ਨ੍ਹੀ ਲਾਇਆ ਨਾ ਕਿਸਾਨੀ ਲਈ ਕੋਈ ਮਾਅਰਕਾ ਮਾਰਿਆ, ਹਾਂ ਢਕਵੰਜ ਹੋ ਸਕਦੈ ਕੀਤਾ ਹੋਵੇ | ਪਰ ਇਹ ਸੱਚ ਹੈ ਕਿ ਇਹ ਮੁੰਡਿਆ ਨੂੰ ਲਲਕਾਰਦਾ, ਬੁਰਾ ਭਲਾ ਬੋਲਦਾ, ਜਿਹੜੇ ਗਿਰੋਹ ਪੁਲਸ ਤੋਂ 303 ਰਾਈਫਲਾਂ ਲੈ ਕੇ ਖੜਕੂਆਂ ਨੂੰ ਲਲਕਾਰਦੇ ਉਹਨਾਂ ਦਾ ਪੱਖ ਪੂਰਦਾ।

ਫੇਰ ਹੁਣ ਕਿਸਾਨੀ ਦੇ ਨਾਮ ਉੱਤੇ ਬਣਿਆ ਸਯੁੰਕਤ ਮੋਰਚਾ ਇਹਦੀ ਬਰਸੀ ਕਿਉਂ ਮਨਾ ਰਿਹਾ ? ਕੀ ਇਹ ਸਿੱਖਾਂ ਨੂੰ ਚਿੜਾਉਣ ਆਲ਼ੀ ਘਤਿੱਤ ਨਹੀਂ ? ਫੇਰ ਹੁਣ ਦੱਸੋ ਕੌਣ ਕਰ ਰਿਹਾ ਸਿੱਖ ਵਰਸਜ ਕਮਰੇਡ ? ਕੌਣ ਨੇ ਇਹ ਜਿਹੜੇ ਚਾਲੀ ਸਾਲ ‘ਚ ਇਹ ਵੀ ਨ੍ਹੀ ਸਿੱਖੇ ਕਿ ਪੰਜਾਬ ‘ਚ ਕਿਸਾਨੀ ਸਿੱਖੀ ਨਾਲੋਂ ਅੱਢ ਕਿਵੇ ?

ਇੱਕ ਗੱਲ ਹੋਰ ਆ ਗੌਰ ਕਰਨ ਆਲ਼ੀ ਕਿ ਮੋਰਚੇ ‘ਚ ਸ਼ਾਮਿਲ ਕਿਸੇ ਧਿਰ ਨੇ ਪਹਿਲਾਂ ਕਦੇ ਵੀ ਇਸ ਪੱਧਰ ਉੱਤੇ ਇਸ ਬੰਦੇ ਦੀ ਬਰਸੀ ਨ੍ਹੀ ਮਨਾਈ…. ਫੇਰ ਹੁਣ ਕਿਉਂ… ਕੀ ਇਹ ਸਾਜਿਸ਼ ਨ੍ਹੀ ਮੋਰਚੇ ਨੂੰ ਖਿੰਡਾਉਣ ਦੀ…. ਪਾੜਾ ਪਾਉਣ ਦੀ ?

ਮੇਰੀ ਇਹਨਾਂ ਚਾਲੀ ਸਾਲ ਵਾਲਿਆਂ ਨੂੰ ਬੇਨਤੀ ਹੈ ਕਿ ਰਹਿਮ ਕਰੋ ਜਦੋ ਪਹਿਲਾਂ ਹੀ ਦੋਵੇ ਧਿਰਾਂ ਆਹਮੋ ਸਾਹਮਣੇ ਨੇ ਫੇਰ ਹੁਣ ਇਸਤੋਂ ਬਚਿਆ ਜਾ ਸਕਦਾ ਸੀ … ਯਾਰ ਇਹ ਸੰਘਰਸ਼ ਥੋਡੇ ਲਈ ਚੌਧਰ ਦਾ ਮੁੱਦਾ ਹੋਊ ਪਰ ਸਾਡੇ ਲਈ ਹੋਂਦ ਦਾ ਸਵਾਲ ਹੈ। ਸੋ ਜਿਸ ਕੰਮ ਲਈ ਮੂਹਰੇ ਹੋਏ ਹੋ ਉਹੀ ਕਰੋ… ਕੌਮ ਦੇ ਜਖਮਾਂ ‘ਤੇ ਲੂਣ ਨਾ ਛਿੜਕੋ। ਬਥੇਰਾ ਟਾਈਮ ਪਿਆ ਟਾਊਟਾਂ ਦਾ ਤਾ-ਤਾ-ਥਈਆ ਕਰਨ ਨੂੰ। ਲਗਾ ਲਿਓ ਮੇਲੇ ਨਚਾ ਲਿਓ ਨਚਾਰ …ਇਹ ਮੌਕਾ ਸਹੀ ਨਹੀਂ !

(✍🏻Manga Singh Antal

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: