ਦਲੇਰ ਮਹਿੰਦੀ ਆਇਆ ਮੋਦੀ ਅਤੇ ਖੇਤੀ ਬਿੱਲ ਦੇ ਹੱਕ ਵਿਚ-

राज्यसभा में किसान बिल पास होने पर सभी किसान भाइयों को बधाई, एक तरह से हम यह भी कह सकते हैं कि आज से प्रधानमंत्री जी का सपना “आत्मनिर्भर भारत” की कड़ी और मज़बूत होते हुए “आत्मनिर्भर कृषि” की ओर अग्रसर हुई,आज से किसान अपनी मर्ज़ी से कृषि कर सकेंगे, धन्यवाद
@narendramodi

ਖੇਤੀਬਾੜੀ ਬਿੱਲ ਦੇ ਵਿਰੋਧ ‘ਚ ਪੰਜਾਬ ‘ਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸੂਬੇ ‘ਚ ਲਗਭਗ ਸਾਰੀਆਂ ਪਾਰਟੀਆਂ ਵੱਲੋਂ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉੱਥੇ ਹੀ ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸਨੀ ਦਿਓਲ ਨੇ ਮੋਦੀ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਇਸ ਬਿੱਲ ਨੂੰ ਕਿਸਾਨਾਂ ਲਈ ਚੰਗਾ ਦੱਸਿਆ ਹੈ।ਸਨੀ ਦਿਓਲ ਨੇ ਟਵੀਟ ਕੀਤਾ, “ਭਾਰਤ ਸਰਕਾਰ ਨੇ ਇਸ ਗੱਲ ਨੂੰ ਮਾਨਤਾ ਦਿੱਤੀ ਹੈ ਕਿ ਕਿਸਾਨ ਆਪਣੇ ਖੇਤੀ ਉਤਪਾਦਾਂ ਨੂੰ ਆਪਣੀ ਪਸੰਦ ਦੀ ਥਾਂ ‘ਤੇ ਬਿਹਤਰ ਕੀਮਤ ‘ਤੇ ਵੇਚ ਸਕਣਗੇ, ਜਿਸ ਨਾਲ ਸੰਭਾਵਤ ਖਰੀਦਦਾਰਾਂ ਦੀ ਗਿਣਤੀ ‘ਚ ਵਾਧਾ ਹੋਵੇਗਾ। ਜੈ ਕਿਸਾਨ, ਅਤਮਨਿਰਭਰ ਕ੍ਰਿਸ਼ੀ।”ਉਨ੍ਹਾਂ ਇਕ ਹੋਰ ਟਵੀਟ ਕਰਕੇ ਲਿਖਿਆ, “ਫਸਲ ਉਤਪਾਦਨ ਦੌਰਾਨ ਫਸਲ ‘ਤੇ ਕਿਸਾਨਾਂ ਦਾ ਮਾਲਕਾਨਾਂ ਹੱਕ ਬਣਿਆ ਰਹੇਗਾ ਤੇ ਫਸਲ ਦਾ ਬੀਮਾ ਕਰਵਾਇਆ ਜਾਵੇਗਾ ਅਤੇ ਲੋੜ ਪੈਣ ‘ਤੇ ਕਿਸਾਨ ਮਾਲੀ ਸੰਸਥਾਵਾਂ ਤੋਂ ਕਰਜ਼ਾ ਵੀ ਲੈ ਸਕਣਗੇ।”

ਸਨੀ ਦਿਓਲ ਦਾ ਪੁਤਲਾ ਸਾੜਿਆ

ਜ਼ਿਲ੍ਹਾ ਗੁਰਦਾਸਪੁਰ ‘ਚ ਪੈਂਦੇ ਕਾਹਨੂੰਵਾਨ ਤਹਿਤ ਆਉਂਦੇ ਪਿੰਡ ਰੰਧਾਵਾ ਕਲੌਨੀ, ਮੀਲਮਾਂ ਗੁੰਨੋਪੁਰ ਅਤੇ ਗੁੰਝੀਆਂ ਅਤੇ ਹੋਰ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਬੀਤੇ ਦਿਨੀਂ ਸਨੀ ਦਿਓਲ ਦਾ ਪੁਤਲਾ ਫੂਕਿਆ। ਇਸ ਮੌਕੇ ਕਿਸਾਨਾਂ ਮਜ਼ਦੂਰਾਂ ਨੇ ਗੁਰਪ੍ਰਤਾਪ ਸਿੰਘ ਦੀ ਅਗਵਾਈ ‘ਚ ਕਿਸਾਨਾਂ ਨੇ ਸੰਨੀ ਦਿਓਲ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਗੁਰਪ੍ਰਤਾਪ ਸਿੰਘ ਮਨਦੀਪ ਸਿੰਘ ਗੁੰਝੀਆਂ ਨੇ ਕਿਹਾ ਕਿ ਜਿੱਥੇ ਇਹ ਬਿੱਲ ਪਾਸ ਹੋਏ ਹਨ, ਉੱਥੇ ਗੁਰਦਾਸਪੁਰ ਦੇ ਐਮਪੀ ਸੰਨੀ ਦਿਓਲ ਨੇ ਵੀ ਕਿਸਾਨੀ ਨੂੰ ਖਤਮ ਕਰਨ ਵਾਲੇ ਬਿੱਲਾਂ ਦੇ ਹੱਕ ਵਿਚ ਵੋਟ ਦੇ ਕੇ ਕਿਸਾਨਾਂ ਦੇ ਹਿੱਤਾਂ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਜ਼ਿਲ੍ਹੇ ‘ਚੋਂ 70 ਫੀਸਦੀ ਤੋਂ ਵੱਧ ਕਿਸਾਨ ਭਾਈਚਾਰੇ ਦੀਆਂ ਵੋਟਾਂ ਲੈ ਕੇ ਜਿੱਤਿਆ ਸੀ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਪਾਰਲੀਮੈਂਟ ‘ਚ ਇਕ ਵਾਰ ਵੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਨਹੀਂ ਮਾਰਿਆ। ਜਦੋਂ ਕਿ ਸੰਨੀ ਦਿਓਲ ਤੇ ਇਸ ਦਾ ਪਿਤਾ ਧਰਮਿੰਦਰ ਖੁਦ ਨੂੰ ਕਿਸਾਨ ਪਰਿਵਾਰ ਦੇ ਪੁੱਤਰ ਦੱਸਦੇ ਹਨ।

ਖੇਤੀ ਬਿੱਲ – ਵਰਿੰਦਰ ਸ਼ਰਮਾ ਨੇ ਪਾਈਆਂ ਮੋਦੀ, ਮੋਦੀ ਦੇ ਚਮਚਿਆਂ ਹੰਸ ਰਾਜ ਹੰਸ ਅਤੇ ਸੰਨੀ ਦਿਉਲ ਤੇ ਹੋਰ ਅਦਾਕਾਰਾਂ ਨੂੰ ਪਾਈਆਂ ਲਾਹਣਤਾਂ..ਪੰਜਾਬ ਦੇ ਕਿਸਾਨਾਂ ਨੂੰ ਸੁਚੇਤ ਹੋਣ ਨੂੰ ਕਿਹਾ

Leave a Reply

Your email address will not be published.