Breaking News
Home / ਦੇਸ਼ / ਦੀਪ ਸਿੱਧੂ ਮਾਮਲਾ – ਮਨਜਿੰਦਰ ਸਿਰਸਾ ਨੇ ਦਿੱਤਾ ਤੇਜਿੰਦਰ ਬੱਗੇ ਦੀ ਟਿੱਚਰ ਦਾ ਠੋਕਵਾਂ ਜਵਾਬ

ਦੀਪ ਸਿੱਧੂ ਮਾਮਲਾ – ਮਨਜਿੰਦਰ ਸਿਰਸਾ ਨੇ ਦਿੱਤਾ ਤੇਜਿੰਦਰ ਬੱਗੇ ਦੀ ਟਿੱਚਰ ਦਾ ਠੋਕਵਾਂ ਜਵਾਬ

ਦੀਪ ਸਿੱਧੂ ਨੂੰ ਮੁੱਖ ਕੇਸ ਵਿੱਚੋਂ ਜ਼ਮਾਨਤ ਵਿੱਚ ਮਿਲਣ ਉਪਰੰਤ ਲਾਲ ਕਿਲ੍ਹਾ ਵਰਤਾਰਾ ਦੀ ਇਕ ਹੋਰ FIR 98/2021 ਦੇ ਅਧੀਨ ਹੋਰ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਕੁੱਝ ਦਿਨ ਹੋਰ ਮਸਲਾ ਲਟਕ ਗਿਆ ਹੈ।ਪੁਲਿਸ ਵਲੋਂ ਅੱਗੇ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ।ਇਸ ਵਿੱਚ ਪੁਰਾਤਨ ਇਮਾਰਤਾਂ ਦੀ ਤੋੜ ਫੋੜ ਦੀਆਂ ਧਾਰਾਵਾਂ ਵੀ ਹਨ।

ਦੀਪ ਸਿੱਧੂ ਦੀ ਜ਼ਮਾਨਤੀ ਅਰਜ਼ੀ ਉੱਪਰ ਸੁਣਵਾਈ ਉਪਰੰਤ ਜ਼ਮਾਨਤ ਦੇ ਹੁਕਮ ਮਿਲਣ ਨਾਲ ਜਿਸ ਤਰ੍ਹਾਂ ਦਾ ਪਿਆਰ ਅਤੇ ਹੁੰਗਾਰਾ ਉਸ ਨੂੰ ਮਿਲਿਆ ਹੈ ਇਸ ਨੂੰ ਬਾਹਰਮੁੱਖੀ ਪੱਖ ਤੋਂ ਵੇਖੀਏ ਤਾਂ ਬੜਾ ਸਕੂਨ ਦਾਇਕ ਮਹਿਸੂਸ ਹੁੰਦਾ ਹੈ ਪਰ ਅੰਤਰਮੁੱਖੀ ਪੱਖ ਤੋਂ ਇਹ ਦੀਪ ਲਈ ਬਹੁਤ ਵੱਡੀ ਚੁਣੌਤੀ ਵੀ ਹੈ। ਜਿੰਨਾਂ ਪਿਆਰ ਸੰਗਤ ਦਾ ਦੀਪ ਨੂੰ ਮਿਲਿਆ ਹੈ, ਸੰਗਤ ਦੀਆਂ ਉਸ ਤੋਂ ਆਸਾਂ ਦਾ ਪੱਧਰ ਵੀ ਉਹੀ ਹੈ ਅਤੇ ਜਿਸ ਪੱਧਰ ਦੀ ਉਸ ਉੱਪਰ ਆਸ ਬਣ ਗਈ ਹੈ ਉਸ ਦੀ ਜ਼ੁੰਮੇਵਾਰੀ ਵੀ ਓਨੀ ਵੱਧ ਗਈ ਹੈ। ਸੋ ਇਹ ਅਰਦਾਸ ਸਭ ਤੋਂ ਜ਼ਰੂਰੀ ਹੈ ਕਿ ਉਹ ਆਸ ਅਨੁਸਾਰ ਜ਼ੁੰਮੇਵਾਰੀ ਨਿਭਾ ਸਕੇ।

ਲਾਲ ਕਿਲ੍ਹਾ ਦੇ ਤਵਾਰੀਖ਼ੀ ਵਰਤਾਰੇ ਦੌਰਾਨ ਛੱਬੀ ਜਨਵਰੀ ਦੇ ਵਾਕਿਆਤ ਦੇ ਦੋਸ਼ ਤਹਿਤ ਪੁਲਿਸ ਹਿਰਾਸਤ ਵਿੱਚ ਬੰਦ ਦੀਪ ਸਿੱਧੂ ਦੀ ਜ਼ਮਾਨਤ ਵਧੀਕ ਸੈਸ਼ਨ ਜੱਜ ਨੀਲੋਫ਼ਰ ਆਬਿਦਾ ਪਰਵੀਨ ਦੀ ਅਦਾਲਤ ਵਿੱਚ ਮਨਜ਼ੂਰ ਹੋ ਗਈ ਹੈ। ਦੀਪ ਸਿੱਧੂ 08 ਫ਼ਰਵਰੀ ਤੋਂ ਤਿਹਾੜ ਜੇਲ੍ਹ ਨੰਬਰ 07 ਵਿੱਚ ਬੰਦ ਸੀ। ਦੀਪ ਸਿੱਧੂ ਦੀ ਅਦਾਲਤੀ ਪੈਰਵਾਈ ਕਰ ਰਹੇ ਵਕੀਲ ਅਭਿਸ਼ੇਕ ਗੁਪਤਾ, ਹਰਿੰਦਰ ਸਿੰਘ ਖੋਸਾ ਅਤੇ ਉਹਨਾਂ ਭਰਾ ਮਨਦੀਪ ਸਿੰਘ ਤੋਂ ਬਾਕੀ ਜਾਣਕਾਰੀ ਲੈ ਸਕਦੇ ਹੋ।

About admin

Check Also

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ …

%d bloggers like this: