Breaking News
Home / ਦੇਸ਼ / ਤੁਹਾਡੇ ਇਸ ਖਬਰ ਬਾਰੇ ਕੀ ਵਿਚਾਰ ਹਨ? ਕੀ ਇਸ ਵਿਅਕਤੀ ਨੇ ਸਹੀ ਕੀਤਾ?

ਤੁਹਾਡੇ ਇਸ ਖਬਰ ਬਾਰੇ ਕੀ ਵਿਚਾਰ ਹਨ? ਕੀ ਇਸ ਵਿਅਕਤੀ ਨੇ ਸਹੀ ਕੀਤਾ?


ਪੱਛਮੀ ਬੰਗਾਲ ‘ਚ 5ਵੇਂ ਗੇੜ ਦੀਆਂ ਵੋਟਾਂ ਅੱਜ

ਕੋਲਕਾਤਾ, 16 ਅਪ੍ਰੈਲ (ਏਜੰਸੀ)-ਬੇਲਗਾਮ ਹੁੰਦੇ ਜਾ ਰਹੇ ਕੋਰੋਨਾ ਵਾਇਰਸ ਦਰਮਿਆਨ ਪੱਛਮੀ ਬੰਗਾਲ ‘ਚ 5ਵੇਂ ਗੇੜ ਦੀਆਂ 45 ਵਿਧਾਨ ਸਭਾ ਸੀਟਾਂ ਲਈ ਇਕ ਕਰੋੜ ਤੋਂ ਵੱਧ ਵੋਟਰ 342 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 17 ਅਪ੍ਰੈਲ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐਮ.) ਵਿਚ ਬੰਦ ਕਰਨਗੇ | ਚੌਥੇ ਗੇੜ ਦੀਆਂ ਵੋਟਾਂ ਦੌਰਾਨ ਕੂਚ ਬਿਹਾਰ ਵਿਖੇ ਹੋਈ ਹਿੰਸਾ ਦੌਰਾਨ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐਸ. ਐਫ.) ਵਲੋਂ ਚਲਾਈਆਂ ਗੋਲੀਆਂ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਐਤਕੀ ਸੁਰੱਖਿਆ ਦੇ ਹੋਰ ਪੁਖਤਾ ਬੰਦੋਬਸਤ ਕੀਤੇ ਗਏ ਹਨ | ਇਕ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਸੁਤੰਤਰ ਤੇ ਨਿਰਪੱਖ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਬਲਾਂ ਦੀਆਂ ਘੱਟੋ-ਘੱਟ 853 ਕੰਪਨੀਆਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ, ਜਦੋਂਕਿ ਕੋਵਿਡ-19 ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਨੂੰ ਵੀ ਯਕੀਨੀ ਬਣਾਉਣ ਲਈ ਕਦਮ ਉਠਾਏ ਗਏ ਹਨ |

About admin

Check Also

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ …

%d bloggers like this: