Breaking News
Home / ਦੇਸ਼ / ਵੈਕਸੀਨ ਲਵਾਉਣ ਤੋਂ ਬਾਅਦ ਵੀ ਕੁੰਭ ਮੇਲੇ ਤੋਂ ਪਰਤੇ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਦੀ ਕੋਰੋਨਾ ਨਾਲ ਮੌਤ

ਵੈਕਸੀਨ ਲਵਾਉਣ ਤੋਂ ਬਾਅਦ ਵੀ ਕੁੰਭ ਮੇਲੇ ਤੋਂ ਪਰਤੇ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਦੀ ਕੋਰੋਨਾ ਨਾਲ ਮੌਤ

ਭੋਪਾਲ – ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਦੌਰਾਨ ਜਬਲਪੁਰ ਵਿੱਚ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਜਗਤਗੁਰੂ ਡਾਕਟਰ ਸਵਾਮੀ ਸ਼ਿਆਮ ਦੇਵਾਚਾਰਿਆ ਮਹਾਰਾਜ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਹ ਕੁੰਭ ਮੇਲੇ ਵਿੱਚ ਸ਼ਾਮਲ ਹੋਣ ਲਈ ਹਰਿਦੁਆਰ ਗਏ ਸਨ। ਕੁੰਭ ਵਿੱਚ ਹੀ ਸਵਾਮੀ ਸ਼ਿਆਮ ਦੇਵਾਚਾਰਿਆ ਕੋਰੋਨਾ ਪੀੜਤ ਹੋਏ ਸਨ।

ਦੱਸ ਦਈਏ ਕਿ ਇਸ ਸਮੇਂ ਹਰਿਦੁਆਰ ਵਿੱਚ ਕੁੰਭ ਮੇਲਾ ਚੱਲ ਰਿਹਾ ਹੈ। ਇਸ ਦੌਰਾਨ ਸ਼ਾਹੀ ਇਸਨਾਨ ਵਿੱਚ ਸ਼ਾਮਲ ਹੋਣ ਲਈ ਮਹਾਮੰਡਲੇਸ਼ਵਰ ਸਵਾਮੀ ਸ਼ਿਆਮ ਦੇਵਾਚਾਰਿਆ ਹਰਿਦੁਆਰ ਗਏ ਸਨ। ਹਰਿਦੁਆਰ ਵਿੱਚ ਹੀ ਉਹ ਕੋਰੋਨਾ ਪੀੜਤ ਹੋ ਗਏ। ਉੱਥੋਂ ਪਰਤਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਦੱਸ ਦਈਏ ਕਿ ਮਹਾਮੰਡਲੇਸ਼ਵਰ ਨੇ ਕੋਰੋਨਾ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਲਵਾਈਆਂ ਸਨ। ਬਾਵਜੂਦ ਇਸਦੇ ਉਹ ਕੋਵਿਡ ਪਾਜ਼ੇਟਿਵ ਪਾਏ ਗਏ ਅਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ।

13 ਅਖਾੜਿਆਂ ‘ਚੋਂ ਇਕ ਨਿਰੰਜਣੀ ਅਖਾੜੇ ਨੇ ਕੁੰਭ ਮੇਲੇ ਤੋਂ ਹਟਣ ਦਾ ਐਲਾਨ ਕੀਤਾ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਹਾਂਨਿਰਵਾਣੀ ਅਖਾੜੇ ਦੇ ਸਵਾਮੀ ਕਪਿਲ ਦੇਵ ਦੀ 13 ਅਪ੍ਰੈਲ ਨੂੰ ਕੋਰੋਨਾ ਕਾਰਨ ਮੌਤ ਹੋ ਗਈ ਸੀ | 12 ਅਪ੍ਰੈਲ ਨੂੰ ਸੋਮਵਤੀ ਮੱਸਿਆ ਅਤੇ 13 ਅਪ੍ਰੈਲ ਨੂੰ ਸੰਗਰਾਂਦ ਮੌਕੇ ਹੋਏ ਦੋ ਸ਼ਾਹੀ ਇਸ਼ਨਾਨਾਂ ‘ਚ ਤਕਰੀਬਨ 48.51 ਲੱਖ ਲੋਕਾਂ ਨੇ ਗੰਗਾ ‘ਚ ਡੁਬਕੀ ਲਾਈ

About admin

Check Also

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ …

%d bloggers like this: