Breaking News
Home / ਦੇਸ਼ / ਇਸ ਸ਼ਮਸ਼ਾਨ ਘਾਟ ਵਿਚ ਫੂ ਕੇ ਜਾਣ ਵਾਲੇ ਸਿੱਧੇ ਸਵਰਗ ਵਿਚ ਜਾਣਗੇ- ਭਾਜਪਾ ਨੇਤਾ ਦੀ ਵਾਇਰਲ ਵੀਡੀਉ

ਇਸ ਸ਼ਮਸ਼ਾਨ ਘਾਟ ਵਿਚ ਫੂ ਕੇ ਜਾਣ ਵਾਲੇ ਸਿੱਧੇ ਸਵਰਗ ਵਿਚ ਜਾਣਗੇ- ਭਾਜਪਾ ਨੇਤਾ ਦੀ ਵਾਇਰਲ ਵੀਡੀਉ

ਮੋਦੀ ਦੇ ਜਰਨੈਲ ਯੋਗੀ ਦੇ ਕਮਾਂਡਰ ਰਵੀ ਕਿਸ਼ਨ (ਐਮ ਪੀ) ਵੱਲੋਂ ਸ਼ਮਸ਼ਾਨ-ਘਾਟ ਦੇ ਉਦਘਾਟਨ ਮੌਕੇ ਕੀਤੇ ਗਏ ਪ੍ਰਵਚਨ। ਚਲੋ ਭਗਤੋ ਲੱਗੋ ਲਾਈਨ ‘ਚ।

“ यहां मृत्यु होगी तो DIRECT स्वर्ग में जाओगे , कितना आनंद आएगा यहाँ जलने में “ BJP सांसद रवि किशन ने योगी की मौजूदगी में श्मशान के उद्घाटन के वक्त भविष्यवाणी तो कर ही दी थी।

ਕੋਰੋਨਾ ਦੀ ਦੂਜੀ ਲਹਿਰ ‘ਚ ਕਈ ਰਾਜਾਂ ‘ਚ ਮੌ ਤਾਂ ਦੀ ਗਿਣਤੀ ਏਨੀ ਜ਼ਿਆਦਾ ਹੋ ਗਈ ਹੈ ਕਿ ਉੱਥੇ ਸ਼ਮ ਸ਼ਾ ਨਘਾਟਾਂ ਅਤੇ ਕਬ ਰਿਸ ਤਾਨਾਂ ‘ਚ ਥਾਂ ਘੱਟ ਪੈ ਗਈ ਹੈ | ਇਸ ਰਾਜਾਂ ‘ਚ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ ਅਤੇ ਦਿੱਲੀ ਸ਼ਾਮਿਲ ਹਨ |

ਕੋਰੋਨਾ ਦੇ ਅੰਕੜੇ
ਦੇਸ਼ ਭਰ ‘ਚ ਇਸ ਸਮੇਂ 14,71,877 ਮਰੀਜ਼ ਜੇਰੇ ਇਲਾਜ ਹਨ ਜਦਕਿ ਵੈਕਸੀਨੇਸ਼ਨ ਦੇ ਅੰਕੜਿਆਂ ਮੁਤਾਬਿਕ ਦੇਸ਼ ‘ਚ ਹੁਣ ਤੱਕ 11 ਕਰੋੜ, 44 ਲੱਖ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ | ਕੇਂਦਰ ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਟੀਕਾ ਉਤਸਵ ਦੌਰਾਨ 1 ਕਰੋੜ, 28 ਲੱਖ ਲੋਕਾਂ ਨੂੰ ਟੀਕਾ ਲਾਇਆ ਗਿਆ | ਹਾਲਾਂਕਿ ਕਈ ਰਾਜਾਂ ਵਲੋਂ ਲਗਾਤਾਰ ਵੈਕਸੀਨ ਦੀ ਕਮੀ ਦਾ ਦੋ ਸ਼ ਲਾਇਆ ਜਾਂਦਾ ਰਿਹਾ ਹੈ |

ਮੁੰਬਈ ‘ਚ ਹਸਪਤਾਲ ਕਰਨਗੇ 5 ਸਟਾਰ ਹੋਟਲਾਂ ਦੀ ਵਰਤੋਂ
ਕੋਰੋਨਾ ਦਾ ਗੜ੍ਹ ਬਣੇ ਮੁੰਬਈ ‘ਚ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਮੁੰਬਈ ਦੇ ਹਸਪਤਾਲ 5 ਸਟਾਰ ਹੋਟਲਾਂ ਦੀ ਵਰਤੋਂ ਕਰਨਗੇ | ਨਿੱਜੀ ਹਸਪਤਾਲ 4 ਅਤੇ 5 ਸਟਾਰ ਹੋਟਲਾਂ ਨਾਲ ਮਰੀਜ਼ਾਂ ਨੂੰ ਭਾਰਤੀ ਕਰਨ ਲਈ ਕਰਾਰ ਕਰਨਗੇ |

ਕੁੰਭ ‘ਚ 1700 ਤੋਂ ਵੱਧ ਲੋਕ ਕੋਰੋਨਾ ਪਾਜ਼ੀਟਿਵ
ਹਰਿਦੁਆਰ ‘ਚ ਹੋ ਰਹੇ ਕੁੰਭ ਮੇਲੇ ‘ਚ 1700 ਤੋਂ ਵੱਧ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਹਾਸਲ ਜਾਣਕਾਰੀ ਮੁਤਾਬਿਕ 10 ਅਪ੍ਰੈਲ ਤੋਂ 14 ਅਪ੍ਰੈਲ ਦਰਮਿਆਨ ਕੁੰਭ ਇਸ਼ਨਾਨ ਲਈ ਗਏ 1701 ਲੋਕ ਕੋਰੋਨਾ ਪ੍ਰਭਾਵਿਤ ਹੋਏ |

ਨਿਰੰਜਣੀ ਅਖਾੜਾ ਕੁੰਭ ਤੋਂ ਹਟਿਆ
ਜਿਸ ਤੋਂ ਬਾਅਦ 13 ਅਖਾੜਿਆਂ ‘ਚੋਂ ਇਕ ਨਿਰੰਜਣੀ ਅਖਾੜੇ ਨੇ ਕੁੰਭ ਮੇਲੇ ਤੋਂ ਹਟਣ ਦਾ ਐਲਾਨ ਕੀਤਾ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਹਾਂਨਿਰਵਾਣੀ ਅਖਾੜੇ ਦੇ ਸਵਾਮੀ ਕਪਿਲ ਦੇਵ ਦੀ 13 ਅਪ੍ਰੈਲ ਨੂੰ ਕੋਰੋਨਾ ਕਾਰਨ ਮੌਤ ਹੋ ਗਈ ਸੀ | 12 ਅਪ੍ਰੈਲ ਨੂੰ ਸੋਮਵਤੀ ਮੱਸਿਆ ਅਤੇ 13 ਅਪ੍ਰੈਲ ਨੂੰ ਸੰਗਰਾਂਦ ਮੌਕੇ ਹੋਏ ਦੋ ਸ਼ਾਹੀ ਇਸ਼ਨਾਨਾਂ ‘ਚ ਤਕਰੀਬਨ 48.51 ਲੱਖ ਲੋਕਾਂ ਨੇ ਗੰਗਾ ‘ਚ ਡੁਬਕੀ ਲਾਈ |


About admin

Check Also

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ

ਗੰਗਾ ਵਿਚ 40 ਲਾ ਸ਼ਾਂ ਤੈਰਦੀਆਂ ਹੋਈਆਂ ਮਿਲੀਆਂ .. ਕਰੋਨਾ ਕਾਰਨ ਮੌਤਾਂ ਵਧਣ ਨਾਲ ਲੋਕਾਂ …

%d bloggers like this: