Breaking News
Home / ਪੰਜਾਬ / ਚਾਚੀ ਨੇ ਆਪਣੀ 3 ਮਹੀਨਿਆਂ ਦੀ ਭਤੀਜੀ ਨੂੰ ਦਿੱਤੀ ਮੌ ਤ, ਆਪ ਹੀ ਕੀਤਾ ਖੁਲਾਸਾ

ਚਾਚੀ ਨੇ ਆਪਣੀ 3 ਮਹੀਨਿਆਂ ਦੀ ਭਤੀਜੀ ਨੂੰ ਦਿੱਤੀ ਮੌ ਤ, ਆਪ ਹੀ ਕੀਤਾ ਖੁਲਾਸਾ

ਮੁੱਖ ਮੰਤਰੀ ਦੇ ਆਪਣੇ ਜ਼ਿਲੇ੍ਹ ਦੀਆਂ ਮੰਡੀਆਂ ‘ਚ ਰੁਲੇ ਕਿਸਾਨ
ਪਟਿਆਲਾ, 16 ਅਪ੍ਰੈਲ-ਮੁੱਖ ਮੰਤਰੀ ਦੇ ਜੱਦੀ ਸ਼ਹਿਰ ਦੀ ਮੁੱਖ ਮੰਡੀ ਤੇ ਜ਼ਿਲੇ੍ਹ ਦੀਆਂ ਮੰਡੀਆਂ ‘ਚ ਕਣਕ ਦੀ ਖ਼ਰੀਦ ਦੇ ਬੇਹੱਦ ਸੁਸਤ ਪ੍ਰਬੰਧ ਹੋਣ ਕਾਰਨ ਕਿਸਾਨ ਪਿਛਲੇ ਦਿਨਾਂ ਤੋਂ ਮੰਡੀ ‘ਚ ਰੁਲ ਰਹੇ ਹਨ | ਭਾਵੇਂਕਿ ਪੰਜਾਬ ਸਰਕਾਰ ਵਲੋਂ ਇਸ ਵਾਰ ਕਣਕ ਦੀ ਖ਼ਰੀਦ ਪਿਛਲੇ ਸਾਲਾਂ ਨਾਲੋਂ 10 ਦਿਨ ਪਛੜ ਕੇ ਸ਼ੁਰੂ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਖ਼ਰੀਦ ਪ੍ਰਬੰਧ ਹੁਣ ਤੱਕ ਮੁਕੰਮਲ ਨਹੀਂ ਹੋ ਸਕੇ | ਜੇਕਰ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਤੇ ਜ਼ਿਲੇ੍ਹ ਦੇ ਅਜਿਹੇ ਹਾਲਾਤ ਹਨ ਤਾਂ ਬਾਕੀ ਪੰਜਾਬ ਦੀਆਂ ਮੰਡੀਆਂ ‘ਚ ਖ਼ਰੀਦ ਪ੍ਰਬੰਧਾਂ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਪਟਿਆਲਾ ਤੋਂ ਸਰਹਿੰਦ ਰੋਡ ‘ਤੇ ਸਥਿਤ ਅਨਾਜ ਮੰਡੀ, ਜਿਸ ਨੂੰ ਜ਼ਿਲੇ੍ਹ ਦੀ ਮੁੱਖ ਅਨਾਜ ਮੰਡੀ ਵਜੋਂ ਜਾਣਿਆ ਜਾਂਦਾ ਹੈ, ਵਿਚ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਤੋਂ ਬਾਰਦਾਨੇ ਦੀ ਘਾਟ ਕਾਰਨ ਕਣਕ ਦੀ ਖ਼ਰੀਦ ਸਹੀ ਢੰਗ ਨਾਲ ਨਹੀਂ ਹੋ ਸਕੀ | ਇਥੋਂ ਤੱਕ ਕਿ ਆੜ੍ਹਤੀਆਂ ਤੇ ਕਿਸਾਨਾਂ ਨੂੰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਵੀ ਕਰਨੇ ਪਏ ਸੀ ਪਰ ਇਸ ਦੇ ਬਾਵਜੂਦ ਵੀ ਕਣਕ ਦੀ ਖ਼ਰੀਦ ਦਾ ਹਾਲ ਮੰਦਾ ਹੀ ਰਿਹਾ | ਦੂਜੇ ਪਾਸੇ ਸਰਕਾਰੀ ਖ਼ਰੀਦ ਦੇਰੀ ਨਾਲ ਸ਼ੁਰੂ ਹੋਣ ਕਰਕੇ ਮੰਡੀਆਂ ‘ਚ ਕਣਕ ਦੇ ਅੰਬਾਰ ਲੱਗ ਗਏ ਹਨ, ਜੇਕਰ ਥੋੜ੍ਹਾ ਬਹੁਤਾ ਬਾਰਦਾਨਾ ਆੜ੍ਹਤੀਆਂ ਨੂੰ ਮਿਲਦਾ ਵੀ ਹੈ ਤਾਂ ਮਜ਼ਦੂਰਾਂ ਦੀ ਘਾਟ ਕਾਰਨ ਲਿਫ਼ਟਿੰਗ ਦੀ ਚਾਲ ਬੇਹੱਦ ਸੁਸਤ ਹੈ | ਪਿੰਡ ਸਿਉਣਾ ਦੇ ਕਿਸਾਨ ਦਰਸ਼ਨ ਸਿੰਘ ਤੇ ਹਰਜੀਤ ਸਿੰਘ ਤੋਂ ਇਲਾਵਾ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮੰਡੀ ‘ਚ ਕਣਕ ਲੈ ਕੇ ਬੈਠੇ ਹਨ, ਜਦੋਂਕਿ ਬਾਰਦਾਨੇ ਦੀ ਘਾਟ ਹੋਣ ਕਰਨ ਉਨ੍ਹਾਂ ਦੀ ਕਣਕ ਦੀ ਖ਼ਰੀਦ ਨਹੀਂ ਹੋ ਰਹੀ ਤੇ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ | ਇਸੇ ਤਰ੍ਹਾਂ ਪਿੰਡ ਸੋਜਾਂ ਦੀ ਅਨਾਜ ਮੰਡੀ ‘ਚ ਬੈਠੇ ਕਿਸਾਨ ਸੁਖਦੀਪ ਸਿੰਘ, ਗੁਰਸ਼ਰਨ ਸਿੰਘ, ਭੁਪਿੰਦਰ ਸਿੰਘ ਤੇ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 5 ਦਿਨਾਂ ਤੋਂ ਮੰਡੀ ‘ਚ ਬੈਠੇ ਹਨ ਪਰ ਕਣਕ ਨਹੀਂ ਵਿਕ ਰਹੀ | ਇਸ ਸਬੰਧੀ ਨਵੀਂ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਨੇ ਆਖਿਆ ਕਿ ਬਾਰਦਾਨੇ ਦੀ ਘਾਟ ਤਾਂ ਹੈ ਹੀ ਪਰ ਇਸ ਦੇ ਨਾਲ-ਨਾਲ ਮਜ਼ਦੂਰਾਂ ਦੀ ਘਾਟ ਵੀ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਕਾਰਨ ਮੰਡੀ ‘ਚੋਂ ਕਣਕ ਦੀ ਲਿਫ਼ਟਿੰਗ ਦੀ ਵੱਡੀ ਦਿੱਕਤ ਆ ਰਹੀ ਹੈ |

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: