Breaking News
Home / ਅੰਤਰ ਰਾਸ਼ਟਰੀ / ਇਟਲੀ – ਸਿੱਖ ਪਰਿਵਾਰਾਂ ਦੇ ਘਰਾਂ ਵਿਚ ਇਟਾਲੀਅਨ ਪੁਲਸ ਵਲੋਂ ਛਾਪੇ : ਦੇਖੋ ਵੀਡੀਉ

ਇਟਲੀ – ਸਿੱਖ ਪਰਿਵਾਰਾਂ ਦੇ ਘਰਾਂ ਵਿਚ ਇਟਾਲੀਅਨ ਪੁਲਸ ਵਲੋਂ ਛਾਪੇ : ਦੇਖੋ ਵੀਡੀਉ

ਨੌਰਥ ਇਟਲੀ ਵਿਚ ਬੀਤੇ 20 ਦਿਨਾ ਤੋ ਹੁਣ ਤਕ ਕਈ ਸਿੱਖਾ ਪਰਿਵਾਰਾ ਦੇ ਘਰਾ ਵਿਚ ਇਟਾਲੀਅਨ ਪੁਲਸ ਵਲੋ ਛਾਪੇ..

*ਮਾਮਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਟਲੀ ਫੇਰੀ ਦੌਰਾਨ ਰੋਮ ਵਿਚ ਹੋ ਰਹੇ ਵਿਰੋਧ ਪ੍ਰਦਰਸਣ ਸਬੰਧੀ *

16ਵੇਂ ਜੀ-20 ਸਾਰਕ ਸੰਮੇਲਨ ਮਿਤੀ 30 ਅਤੇ 31 ਅਕਤੂਬਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਹੋਣ ਜਾ ਰਿਹਾ ਹੈ।ਇਸ ਸਾਰਕ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਵੱਖ ਵੱਖ ਮੁਲਕਾਂ ਦੇ ਨੁਮਇੰਦੇ ਪਹੁੰਚ ਰਹੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਭਾਰਤ ਵਿਚ ਕਿਸਾਨ ਅਤੇ ਮਜਦੂਰ ਵਿਰੋਧੀ 3 ਕਾਲੇ ਬਿੱਲ ਪਾਸ ਕੀਤੇ ਜਿਸ ਦਾ ਵਿਰੋਧ ਪੂਰੀ ਦੁਨਿਆਂ ਵਿਚ ਵਸਦੇ ਭਾਰਤੀ ਭਾਈਚਾਰੇ ਵਲੋ ਕੀਤਾ ਜਾ ਰਿਹਾ ਹੈ ਹੁਣ ਜਦੋ ਮੋਦੀ ਇਟਲੀ ਆ ਰਹੇ ਹਨ ਤਾ ਨੌਰਥ ਇਟਲੀ ਵਿਚ ਸਿੱਖਾ ਪਰਿਵਾਰਾ ਦੇ ਘਰਾ ਵਿਚ ਇਟਾਲੀਅਨ ਪੁਲਸ ਵਲੋ ਛਾਪੇ ਮਾਰੇ ਜਾ ਰਹੇ ਹਨ ਅਤੇ ਜਿਨਾ ਨੂੰ ਸਵੇਰੇ ਤੜਕਸਾਰ ਘਰਾ ਵਿਚ ਫੜ ਕੇ ਪੁਲਸ ਸਟੇਸਨ ਲਜਾਇਆ ਗਿਆ ਅਤੇ ਘਰਾ ਦੀ ਪੂਰੀ ਤਰਾ ਤਲਾਸੀ ਕੀਤੀ ਗਈ ਅਤੇ ਪੁਲਸ ਵਲੋ ਸਵਾਲ ਕੀਤੇ ਗਏ ਕਿ ਕੀ ਤੁਹਾਡੇ ਕੋਲ ਕੋਈ ਹਥਿਆਰ ਵੀ ਹਨ ਅਤੇ ਕੀ ਤੁਸੀ ਰੋਮ ਪ੍ਰੋਟੈਸਟ ਦੇ ਜਾ ਰਹੇ ਹੋ।

ਜਿਕਰਯੋਗ ਹੈ ਕਿ ਇਸ ਛਾਪੇਮਾਰੀ ਉਹਨਾ ਸਿੱਖ ਘਰਾ ਵਿਚ ਹੋ ਰਹੀ ਹੈ ਜਿਨਾ ਨੇ ਇਟਲੀ ਵਿਚ ਬੀਤੇ ਸਮੇ ਦੌਰਾਨ ਕਿਸਾਨ ਅਤੇ ਮਜਦੂਰ ਦੇ ਹੱਕ ਵਿਚ ਅਤੇ 3 ਕਾਲੇ ਬਿੱਲ ਦੇ ਵਿਰੋਧ ਪ੍ਰਦਰਸਨ ਕੀਤਾ ਸੀ

Check Also

ਅਨੋਖਾ ਇਤਿਹਾਸ ਰਚਣ ਲਈ ਬਿ੍ਟਿਸ਼ ਸਿੱਖ ਫੌਜੀ ਅਧਿਕਾਰੀ ਸਾਊਥ ਪੋਲ ਲਈ ਰਵਾਨਾ

ਲੰਡਨ, 8 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-32 ਸਾਲਾ ਬਿ੍ਟਿਸ਼ ਸਿੱਖ ਆਰਮੀ ਅਫ਼ਸਰ ਅਤੇ ਫਿਜ਼ੀਓਥੈਰੇਪਿਸਟ ਸਾਊਥ …

%d bloggers like this: