ਦਿੱਲੀ ਪੁਲੀਸ ਨੇ ਇੱਕ ਪੱਤਰਕਾਰ ਰਾਜੀਵ ਸ਼ਰਮਾ ਨੂੰ “ਚੀਨੀ ਖੁਫੀਆ ਏਜੰਸੀ” ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋਸ਼ ਹੇਠ ਗ੍ਰਿ ਫ ਤਾ ਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਇੱਕ ਚੀਨੀ ਔਰਤ ਅਤੇ ਉਸ ਦੇ ਨੇਪਾਲੀ ਸਾਥੀ ਨੂੰ ਵੀ ਹਿ ਰਾ ਸ ਤ ‘ਚ ਲਿਆ ਹੈ।ਦਿੱਲੀ ਪੁਲਿਸ ਨੇ ਸਨਿਚਰਵਾਰ ਨੂੰ ਦੱਸਿਆ ਕਿ ਗਿ੍ ਫ਼ ਤਾ ਰ ਕੀਤਾ ਗਿਆ ਆਜ਼ਾਦ ਪੱਤਰਕਾਰ ਰਾਜੀਵ ਸ਼ਰਮਾ ਭਾਰਤ ਦੀ ਸਰਹੱਦੀ ਰਣਨੀਤੀ ਅਤੇ ਸੈਨਾ ਦਾ ਤਾਇਨਾਤੀ ਸਬੰਧੀ ਅਹਿਮ ਜਾਣਕਾਰੀ ਚੀਨੀ ਖੁਫੀਆ ਏਜੰਸੀ ਨੰੂ ਭੇਜ ਰਿਹਾ ਸੀ |
ਵਿਸ਼ੇਸ਼ ਸੈੱਲ ਦੇ ਡੀ.ਸੀ.ਪੀ. ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਰਾਜੀਵ ਸ਼ਰਮਾ ਜਿੱਥੇ ਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਭਾਰਤੀ ਮੀਡੀਆ ਆਰਗੇਨਾਈਜੇਸ਼ਨ ਲਈ ਲਿਖ ਰਿਹਾ ਸੀ, ਉੱਥੇ ਉਹ ਚੀਨ ਦੀ ਗਲੋਬਲ ਟਾਇਮਜ਼ ਲਈ ਵੀ ਲਿਖ ਰਿਹਾ ਸੀ ਅਤੇ 2016 ਵਿਚ ਰਾਜੀਵ ਨੂੰ ਚੀਨੀ ਖੁਫੀਆ ਏਜੰਟਾਂ ਨੇ ਸੰਪਰਕ ਕੀਤਾ ਸੀ |
ਪੁਲਿਸ ਨੇ ਦੱਸਿਆ ਕਿ ਰਾਜੀਵ ਚੀਨੀ ਖੁਫੀਆ ਏਜੰਸੀ ਦੇ ਕੁਝ ਅਧਿਕਾਰੀਆਂ ਦੇ ਸੰਪਰਕ ਵਿਚ ਸੀ |
ਪੁਲਿਸ ਨੇ ਦੱਸਿਆ ਕਿ 14 ਸਤੰਬਰ ਨੂੰ ਰਾਜੀਵ ਤੋਂ ਇਲਾਵਾ ਇਕ ਚੀਨੀ ਔਰਤ ਕਿੰਗਸ੍ਰੀ ਅਤੇ ਇਕ ਨਿਪਾਲੀ ਵਿਅਕਤੀ ਸ਼ੇਰ ਸਿੰਘ ਉਰਫ਼ ਰਾਜ ਵੋਹਰਾ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੇ ਸ਼ੈੱਲ ਕੰਪਨੀਆਂ ਜ਼ਰੀਏ ਰਾਜੀਵ ਨੂੰ ਵੱਡੀ ਮਾਤਰਾ ਵਿਚ ਪੈਸੇ ਦਿੱਤੇ ਸਨ |
ਪੁਲਿਸ ਦਾ ਦਾਅਵਾ ਹੈ ਕਿ ਰਾਜੀਵ ਨੂੰ ਹਰੇਕ ਜਾਣਕਾਰੀ ਦੇਣ ਲਈ 1000 ਅਮਰੀਕੀ ਡਾਲਰ ਮਿਲਦੇ ਸਨ | ਰਾਜੀਵ ਨੂੰ ਪਿਛਲੇ ਡੇਢ ਸਾਲ ਦੌਰਾਨ 40 ਲੱਖ ਰੁਪਏ ਦੇ ਕਰੀਬ ਮਿਲੇ ਹਨ |
