Breaking News
Home / ਦੇਸ਼ / ਪਾਕਿਸਤਾਨ ‘ਤੇ ਵੱਡਾ ਫੌਜੀ ਹ ਮ ਲਾ ਕਰ ਸਕਦਾ ਭਾਰਤ : ਅਮਰੀਕੀ ਖੁਫੀਆ ਏਜੰਸੀ

ਪਾਕਿਸਤਾਨ ‘ਤੇ ਵੱਡਾ ਫੌਜੀ ਹ ਮ ਲਾ ਕਰ ਸਕਦਾ ਭਾਰਤ : ਅਮਰੀਕੀ ਖੁਫੀਆ ਏਜੰਸੀ

ਵਾਸ਼ਿੰਗਟਨ: ਭਾਰਤ ਤੇ ਪਾਕਿਸਾਨ ਵਿਚਾਲੇ ਜੰ ਗ ਛਿੜ ਸਕਦੀ ਹੈ। ਇਹ ਖੁਲਾਸਾ ਅਮਰੀਕਾ ਦੇ ਖੁਫ਼ੀਆ ਵਿਭਾਗਾਂ ਦੇ ਸਮੂਹ (ਯੂਐਸ ਇੰਟੈਲੀਜੈਂਸ ਕਮਿਊਨਿਟੀ) ਨੇ ਸੰਸਦ ਨੂੰ ਸੌਂਪੀ ਆਪਣੀ ਰਿਪੋਰਟ ‘ਚ ਕੀਤਾ ਹੈ। ਅਮਰੀਕੀ ਏਜੰਸੀ ਦੇ ਇਸ ਖੁਲਾਸੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤ ਣਾ ਅ ਵਧ ਸਕਦਾ ਹੈ। ਰਿਪੋਟਰ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਹੁਣ ਪਾਕਿਸਤਾਨ ਵੱਲੋਂ ਕੀਤੀ ਗਈ ਪ੍ਰਤੱਖ ਜਾਂ ਅਪ੍ਰਤੱਖ ਉਕਸਾਵੇ ਦੀ ਕਾਰਵਾਈ ਦਾ ਜਵਾਬ ਪਹਿਲਾਂ ਦੇ ਮੁਕਾਬਲੇ ਹੋਰ ਵੱਧ ਫ਼ੌਜੀ ਤਾਕਤ ਨਾਲ ਦੇ ਸਕਦਾ ਹੈ।

ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੇ ਦਫ਼ਤਰ (ਓਡੀਐਨਆਈ) ਨੇ ਅਮਰੀਕੀ ਕਾਂਗਰਸ (ਸੰਸਦ) ਨੂੰ ਸੌਂਪੀ ਆਪਣੀ ਸਾਲਾਨਾ ‘ਸੰਕਟ ਸਮੀਖਿਆ ਰਿਪੋਰਟ’ ‘ਚ ਕਿਹਾ ਹੈ ਕਿ ਹਾਲਾਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਰਵਾਇਤੀ ਜੰ ਗ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ, ਫਿਰ ਵੀ ਦੋਹਾਂ ਦੇਸ਼ਾਂ ਦੇ ਵਿਚਕਾਰ ਤ ਣਾ ਅ ਹੋਰ ਵਧਣ ਦੀ ਸੰਭਾਵਨਾ ਹੈ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੁਰੱਖਿਆ ਨਾਲ ਸਬੰਧਤ ਪਾਕਿਸਤਾਨ ਦੀ ਕਿਸੇ ਵੀ ਹਰਕਤ ਦਾ ਭਾਰਤ ਸ਼ਕਤੀਸ਼ਾਲੀ ਫੌ ਜੀ ਹ ਮ ਲੇ ਨਾਲ ਜਵਾਬ ਦੇ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਪ੍ਰ ਮਾ ਣੂ ਪੱਧਰ ‘ਤੇ ਤਣਾਅ ਵਧ ਸਕਦਾ ਹੈ। ਕਸ਼ਮੀਰ ‘ਚ ਵੀ ਅ ਸ਼ਾਂ ਤੀ ਦੇ ਹਿੰ ਸ ਕ ਮਾਹੌਲ ਜਾਂ ਭਾਰਤ ‘ਚ ਅੱ ਤ ਵਾ ਦੀ ਹ ਮ ਲੇ ਸਬੰਧੀ ਖਦਸ਼ਾ ਪ੍ਰਗਟਾਇਆ ਗਿਆ ਹੈ।


ਓਡੀਐਨਆਈ ਦੀ ਰਿਪੋਰਟ ਅਨੁਸਾਰ ਅਫਗਾਨਿਸਤਾਨ, ਇਰਾਕ ਤੇ ਸੀਰੀਆ ‘ਚ ਚੱਲ ਰਹੀ ਜੰ ਗ ਦੇ ਸਿੱਧੇ ਪ੍ਰਭਾਵ ਅਮਰੀਕੀ ਸੈ ਨਾ ‘ਤੇ ਪਏ ਹਨ ਤੇ ਪ੍ਰ ਮਾ ਣੂ ਹ ਥਿ ਆ ਰ ਬੰ ਦ ਸ਼ਕਤੀ ਦਾ ਭਾਰਤ ਤੇ ਪਾਕਿਸਤਾਨ ਵਿਚਾਲੇ ਤ ਣਾ ਅ ਵਿਸ਼ਵ ਲਈ ਚਿੰਤਾ ਦਾ ਕਾਰਨ ਬਣ ਰਿਹਾ ਹੈ। ਅਫਗਾਨਿਸਤਾਨ ਬਾਰੇ ਓਡੀਐਨਆਈ. ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਗਲੇ ਸਾਲ ਦੌਰਾਨ ਸ਼ਾਂਤੀ ਸਮਝੌਤੇ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: