Breaking News
Home / ਪੰਜਾਬ / ਬੇਅਦਬੀ ਸੰਬੰਧੀ ਕਾਮਰੇਡ ਪਾਲੀ ਭੁਪਿੰਦਰ ਵਲੋਂ ਮਾਰੇ ਮਿਹਣਿਆਂ ਦਾ ਜਵਾਬ – ਪਾਲੀ ਐਂ ਨਾ ਕਰ

ਬੇਅਦਬੀ ਸੰਬੰਧੀ ਕਾਮਰੇਡ ਪਾਲੀ ਭੁਪਿੰਦਰ ਵਲੋਂ ਮਾਰੇ ਮਿਹਣਿਆਂ ਦਾ ਜਵਾਬ – ਪਾਲੀ ਐਂ ਨਾ ਕਰ

ਪਾਲੀ ਭਾਜੀ, ਇਸ ਪੋਸਟ ‘ਚ ਬੇਅਦਬੀ ਬਾਰੇ ਆਮ ਸਿੱਖ ਦੇ ਮਨ ‘ਚ ਫੈਲੀ ਨਿਰਾਸਤਾ ਸਮਝ ਆਉਂਦੀ ਹੈ। ਇੰਨਾ ਵੱਡਾ ਕੁ ਕ ਰ ਮ ਹੋਇਆ ਹੋਵੇ ਤੇ ਸ ਜ਼ਾ ਕਿਸੇ ਨੂੰ ਵੀ ਨਾ ਮਿਲੀ ਹੋਵੇ। ਪਰ ਜਦ ਹੱਥੀਂ ਸ ਜ਼ਾ ਦੇਣ ਲਈ ਗੁਰੂ ਦਾ ਕੋਈ ਸਿੰਘ ਬੇਅਦਬੀ ਦਾ ਇਨਸਾਫ ਕਰਦਿਆਂ ਤਲਵਾਰ ਚਲਾ ਦਿੰਦਾ ਹੈ ਤਾਂ ਫਿਰ “ਅਖੌਤੀ ਲਿਬਰਲ ਵਿਦਵਾਨ” ਅਤੇ “ਅਖੌਤੀ ਲਿਬਰਲ ਬੁੱਧੀਜੀਵੀ” ਕਹਿਣ ਲੱਗਦੇ ਹਨ ਕਿ ਕਨੂੰਨ ਹੱਥ ‘ਚ ਲੈ ਲਿਆ। ਜੇ ਤਲਵਾਰ ਨਹੀਂ ਕੱਢਦੇ ਤਾਂ ਵੀ ਮਿਹਣੇ ਮਾਰਦੇ ਹਨ ਕਿ “ਢਾਈ ਵਰ੍ਹੇ ਲਾ ਕੇ ਕੰਵਰ ਵਿਜੈ ਪ੍ਰਤਾਪ ਸਿੰਘ ਜਾਂਚ ਕਰਦਾ ਤੇ ਕੁਝ ਕੇਸ ਦਰਜ ਹੁੰਦੇ ਹਨ। ਰਿਪੋਰਟ ਗਲਤ ਹੈ ਜਾਂ ਸਹੀ, ਇਹ ਬਾਅਦ ਦੀ ਗੱਲ, ਸਰਕਾਰ ਦੇ ਵਕੀਲ ਬਹਿਸ ਕਰਨ ਲਈ ਕੋਰਟ ਹੀ ਨਹੀਂ ਪੁੱਜਦੇ ਤੇ ਕੋਰਟ ਉਸ ਕੇਸ ਨੂੰ ਚੁੱਕ ਕੇ ਕੂੜੇ ਵਿੱਚ ਸੁੱਟ ਦਿੰਦੀ ਹੈ। ਕਿਤੋਂ ਕੋਈ ਅਵਾਜ਼ ਨਹੀਂ ਉੱਠਦੀ। ਕਿਤੋਂ ਕੋਈ ਜੈਕਾਰਾ ਨਹੀ ਗੂੰਜਦਾ। ਕਿਤੇ ਕੋਈ ਤਲਵਾਰ ਨਹੀਂ ਖਣਕਦੀ।”ਯਾਦ ਕਰਾ ਦਿਆਂ ਕਿ ਅਪ੍ਰੈਲ 2014 ‘ਚ ਭਾਈ ਮਨਦੀਪ ਸਿੰਘ ਕੁੱਬੇ ਨੇ ਸਾਹਨੇਵਾਲ ਦੇ ਗੁਰਦਵਾਰਾ ਸਾਹਿਬ ਵਿਖੇ ਇਕ ਪ੍ਰਵਾਸੀ ਦਲੀਪ ਕੁਮਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ‘ਤੇ ਉਸਦੇ ਗੋ-ਲੀ ਮਾ ਰ ਦਿੱਤੀ ਸੀ। ਐਡੀਸ਼ਨਲ ਸੈਸ਼ਨ ਜੱਜ ਸ਼ਵਿੰਦਰ ਸਿੰਘ ਮਾਨ ਵਲੋਂ 5 ਸਾਲ ਦੀ ਸਜ਼ਾ ਅਤੇ ਆਰਮ ਐਕਟ ਤਹਿਤ 3 ਸਾਲ ਦੀ ਸਜ਼ਾ ਸੁਣਾਈ ਗਈ ਸੀ।ਦੱਸਿਓ ਜੇ ਕਦੇ ਭਾਈ ਮਨਦੀਪ ਸਿੰਘ ਕੁੱਬੇ ਬਾਬਤ ਲਿਖਿਆ ਹੋਵੇ ਕਿਸੇ “ਵਿਦਵਾਨ” ਜਾਂ “ਬੁੱਧੀਜੀਵੀ” ਨੇ। ਸ਼ਲਾਘਾ ਕੀਤੀ ਹੋਵੇ।ਇਹ ਕੁਮੈਂਟ ਤੁਹਾਡੀ ਪੋਸਟ ‘ਤੇ ਕਰਨਾ ਸੀ ਪਰ ਮਿੱਤਰ ਸੂਚੀ ‘ਚ ਨਾ ਹੋਣ ਕਰਕੇ ਤੁਹਾਡੀ ਵਾਲ ‘ਤੇ ਕੁਮੈਂਟ ਕਰਨਾ ਸੰਭਵ ਨਹੀਂ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

Pali Bhupinder Singh ਨੇ ਲਿਖਿਆ-
ਅਨੰਦਪੁਰ ਵਿਖਿਓਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਘਿਰ ਗਏ। ਮਿੱਟੀ ਦੀ ਗੜ੍ਹੀ। ਇੱਕ ਗੋਲਾ ਚੱਲਦਾ ਤਾਂ ਢਹਿ ਜਾਂਦੀ ਪਰ ਗੁਰੂ ਸਾਹਬ ਅੱਗੇ ਗੜ੍ਹੀ ਨਾਲੋਂ ਕੱਚਾ ਹੌਂਸਲਾ ਮੁਗਲਾਂ ਦਾ। ਅੱਗੇ ਵੱਧ ਕੇ ਹਮਲਾ ਕਰਨ ਦੀ ਹਿੰਮਤ ਨਾ ਹੋਈ। ਘੇਰਾ ਪਾ ਕੇ ਬੈਠ ਗਏ। ਗੁਰੂ ਜੀ ਸਮਝ ਗਏ, ਕੱਚੀ ਗੜ੍ਹੀ ਦੇਰ ਤੱਕ ਕੰਮ ਨਹੀਂ ਆਏਗੀ। ਸੋ ਰਾਤ ਲਿਆਉਣ ਦੀ ਸਰਸਾ ਨਦੀ ਵਾਲੀ ਨੀਤੀ ਇਸਤੇਮਾਲ ਕੀਤੀ ਗਈ। ਪੰਜ-ਪੰਜ ਦੇ ਜੱਥੇ ਬਣਾ ਕੇ ਸਿੰਘ ਗੜ੍ਹੀਓਂ ਨਿਕਲਦੇ ਤੇ ਮੁਗਲਾਂ ਦਾ ਚੋਖਾ ਨੁਕਸਾਨ ਕਰਕੇ ਸ਼ਹੀਦ ਹੋ ਜਾਂਦੇ। ਵੱਡੇ ਸਾਹਿਬਜ਼ਾਦੇ ਦਲੇਰੀ ਨਾਲ ਗੜ੍ਹੀਓਂ ਨਿਕਲੇ ਤੇ ਮੁਗਲਾਂ ਦੇ ਦਿਲ ਕੰ ਬਾ ਕੇ ਸ਼ਹੀਦ ਹੋ ਗਏ। ਹੁਣ ਗੁਰੂ ਜੀ ਨੇ ਖੁਦ ਬਾਹਰ ਜਾ ਕੇ ਲੜਨ ਦਾ ਫੈਸਲਾ ਕਰ ਲਿਆ। ਸਿੰਘਾਂ ਨੂੰ ਇਕੱਠੇ ਕੀਤਾ ਤੇ ਇੱਕ ਵਾਰ ਫੇਰ ਕਿਹਾ, “ਮਨੁੱਖ ਦੇ ਅਧਿਆਤਮਿਕ ਜੀਵਨ ਬਾਰੇ ਜੋ ਕੁਝ ਕਿਹਾ ਜਾ ਸਕਦਾ ਸੀ, ਸਭ ਕਿਹਾ ਜਾ ਚੁੱਕਾ ਹੈ ਤੇ ਗ੍ਰੰਥ ਸਾਹਬ ਵਿੱਚ ਦਰਜ ਹੈ। ਜੇ ਪ੍ਰਭੂ ਨੂੰ ਮਿਲਣਾ ਹੈ, ਸ਼ਬਦ ਗੁਰੂ ਤੋਂ ਜਾਣ ਲੈਣਾ। ਕਿਸੇ ਦੇਹਧਾਰੀ ਗੁਰੂ ਦੇ ਚੱਕਰਾਂ ਵਿੱਚ ਨਾ ਫੱਸਣਾ। ਅੱਜ ਤੋਂ ਗੁਰੂ ਗ੍ਰੰਥ ਸਾਹਬ ਹੀ ਤੁਹਾਡੇ ਗੁਰੂ ਹੋਣਗੇ।” ਦੇਹਧਾਰੀ ਗੁਰੂ ਖਤਮ ਕਰਨ ਦਾ ਵਿਚਾਰ ਕਿੰਨੀ ਦੂਰ-ਅੰਦੇਸ਼ੀ ਸੀ, ਅੱਜ ਜੋ ਕੁਝ ਧਰਮਾਂ ਦੇ ਨਾਂ ‘ਤੇ ਹੋ ਰਿਹਾ ਹੈ, ਉਸ ਤੋਂ ਸਮਝਣਾ ਹਰਗਿਜ਼ ਔਖਾ ਨਹੀਂ। ਜੇ ਉਹ ਪਰੰਪਰਾ ਚੱਲ ਰਹੀ ਹੁੰਦੀ ਤਾਂ ਅੱਜ ਸਿੱਖਾਂ ਦੇ ਪੈਂਤੀਵੇਂ-ਚਾਲ੍ਹੀਵੇਂ ਗੁਰੂ ਦੀ ਚੋਣ ਲਈ ਵੋਟਾਂ ਪੈ ਰਹੀਆਂ ਹੁੰਦੀਆਂ। ਪੈਸੇ ਅਤੇ ਸ਼ਰਾਬ ਵੰਡੀ ਜਾ ਰਹੀ ਹੁੰਦੀ। ਜਾਂ ਹੋ ਸਕਦਾ ਹੈ, ਉਸਦਾ ਨਾਂ ਵੀ ਅਕਾਲੀ ਲੀਡਰਾਂ ਦੀ ਭੇਜੀ ਹੋਈ ਪਰਚੀ ਵਿੱਚੋਂ ਨਿਕਲ ਰਿਹਾ ਹੁੰਦਾ। ਖੈਰ! ਉਹ ਰਾਤ ਮਹਾਨ ਫੈਸਲਿਆਂ ਦੀ ਰਾਤ ਸੀ। ਉਸ ਰਾਤ ਪੰਜ ਪਿਆਰਿਆਂ ਨੇ ਫੈਸਲਾ ਕੀਤਾ, ਗੁਰੂ ਜੀ ਗੜ੍ਹੀ ਵਿੱਚੋਂ ਨਿਕਲਣਗੇ। ਜੇ ਗੁਰੂ ਸਾਹਬ ਜਿਉਂਦੇ ਰਹਿਣਗੇ ਤਾਂ ਲੱਖਾਂ ਸਿੱਖ ਪੈਦਾ ਕਰ ਲੈਣਗੇ ਪਰ ਲੱਖਾਂ ਸਿੱਖਾਂ ਤੋਂ ਰੱਲ ਕੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਸਿਰਜਿਆ ਜਾਣਾ।ਸੱਚਮੁੱਚ ਨਹੀਂ ਸਿਰਜਿਆ ਗਿਆ। ਗੁਰੂ ਗੋਬਿੰਦ ਕੀ ਗਏ, ਸਿੱਖ ਕੌਮ ਲਾਵਰਿਸ ਹੋ ਗਈ। ਸਗੋਂ ਜਿਵੇਂ ਸਿੱਖਾਂ ਨੇ ਆਪ ਗੁਰੂ ਦੇ ਥਾਪੇ ਹੋਏ ਗੁਰੂ ਗ੍ਰੰਥ ਸਾਹਬ ਨੂੰ ਬੇਦਾਵਾ ਲਿਖ ਦਿੱਤਾ। ਉਨ੍ਹਾਂ ਦੇ ਵੇਖਦੇ-ਵੇਖਦੇ ਗੁਰੂ ਗ੍ਰੰਥ ਸਾਹਬ ਦੇ ਅੰਗ ਗਲੀਆਂ ਵਿੱਚ ਖਿਲਾਰੇ ਜਾਂਦੇ ਹਨ। ਇਸ ਅਪਮਾਨ ਲਈ ਸੰਘਰਸ਼ ਕਰ ਰਹੀ ਸੰਗਤ ਉੱਤੇ ਖੁਦ ਨੂੰ ਪੰਥਕ ਕਹਿਣ ਵਾਲੀ ਸਰਕਾਰ ਦੇ ਰਾਜ ਵਿੱਚ ਗੋ-ਲੀ ਚੱਲਦੀ ਹੈ। ਢਾਈ ਵਰ੍ਹੇ ਲਾ ਕੇ ਕੰਵਰ ਵਿਜੈ ਪ੍ਰਤਾਪ ਸਿੰਘ ਜਾਂਚ ਕਰਦਾ ਤੇ ਕੁਝ ਕੇਸ ਦਰਜ ਹੁੰਦੇ ਹਨ। ਰਿਪੋਰਟ ਗਲਤ ਹੈ ਜਾਂ ਸਹੀ, ਇਹ ਬਾਅਦ ਦੀ ਗੱਲ, ਸਰਕਾਰ ਦੇ ਵਕੀਲ ਬਹਿਸ ਕਰਨ ਲਈ ਕੋਰਟ ਹੀ ਨਹੀਂ ਪੁੱਜਦੇ ਤੇ ਕੋਰਟ ਉਸ ਕੇਸ ਨੂੰ ਚੁੱਕ ਕੇ ਕੂੜੇ ਵਿੱਚ ਸੁੱਟ ਦਿੰਦੀ ਹੈ। ਕਿਤੋਂ ਕੋਈ ਅਵਾਜ਼ ਨਹੀਂ ਉੱਠਦੀ। ਕਿਤੋਂ ਕੋਈ ਜੈਕਾਰਾ ਨਹੀ ਗੂੰਜਦਾ। ਕਿਤੇ ਕੋਈ ਤਲ ਵਾ ਰ ਨਹੀਂ ਖਣਕਦੀ। ਖਾਲਿਸਤਾਨ ਦੇ ਨਾਂ ‘ਤੇ ਚੰਦੇ ਦਾ ਧੰਦਾ ਕਰਨ ਵਾਲਿਆਂ ਦਾ ਬਿਆਨ ਤੱਕ ਨਹੀਂ ਆਉਂਦਾ। ਸਿੱਖ-ਵੋਟਾਂ ਦੇ ਸਿਰ ‘ਤੇ ਨੋਟ ਛਾਪਣ ਵਾਲੇ ਲੀਡਰ ਕੁਸਕਦੇ ਤੱਕ ਨਹੀਂ। ਖੁਦ ਮੁਗਲ ਹੈਰਾਨ ਹਨ! ਸਿੱਖਾਂ ਨੂੰ ਕੀ ਹੋ ਗਿਆ? ਕਿੱਥੇ ਨੇ ਉਹ! ਸਿੱਖ, ਦਿੱਲੀ ਦਾ ਕਿੱਲਾ ਫਤਹਿ ਹੋਣ ਦੇ ਜਸ਼ਨ ਮਨਾ ਰਹੇ ਹਨ। ਵਾਟਸਐਪ ਗਰੁੱਪ ਬਣਾ-ਬਣਾ ‘ਜਥੇਬੰਦੀਆਂ ਦੇ ਆਗੂਆਂ’ ਉੱਤੇ ਗਾ ਲ੍ਹਾਂ ਦੇ ਗੋ ਲੇ ਛੱਡ ਰਹੇ ਹਨ। ਕਾਮਰੇਡਾਂ ਦੀਆਂ ਮਾਵਾਂ-ਭੈਣਾਂ ਪੁਣ ਰਹੇ ਹਨ। ਸਵਾਲ ਅਤੇ ਤਰਕ ਕਰਨ ਵਾਲਿਆਂ ਦੇ ਬੱਚਿਆਂ ਨੂੰ ਮਰਵਾ ਦੇਣ ਦੀਆਂ ਧ ਮ ਕੀ ਆਂ ਦੇ ਰਹੇ ਹਨ। ਕੁਝ ਚੋਣਾਂ ਦੀ ਤਿਆਰੀ ਵਿੱਚ ਰੁੱਝ ਗਏ ਹਨ। ਸਭ ਜਿਵੇਂ ਗਲਤ ਮੌਕੇ ਗਲਤ ਥਾਂ ਉੱਤੇ ਪਹੁੰਚ ਕੇ ਖੁਦ ਨੂੰ ਸਹੀ ਸਾਬਿਤ ਕਰਨ ਲੱਗੇ ਹੋਏ ਹਨ। ਮੁਗਲ ਬਹੁਤ ਖੁਸ਼ ਹਨ। ਸਿੱਖਾਂ ਦਾ ਗੁਰੂ ਇੱਕ ਵਾਰ ਫੇਰ ਕੱਚੀ ਗੜ੍ਹੀ ਵਿੱਚ ਘਿਰ ਗਿਆ ਹੈ। ਇਹ ਕੱਚੀ ਗੜ੍ਹੀ ਹੈ, ਖੁਦ ਸਿੱਖਾਂ ਦੀ ਗੁਰੂ ਪ੍ਰਤੀ ਸੋਚ ਦੀ। ਉਨ੍ਹਾਂ ਨੂੰ ਤਾਂ ਗੋਲਾ ਚਲਾਉਣ ਦੀ ਵੀ ਲੋੜ ਨਹੀਂ। ਇਹ ਆਪੇ ਹੀ ਭੁਰ ਰਹੀ ਹੈ।


ਸਰਬਜੀਤ ਸਿੰਘ ਘੁਮਾਣ ਲਿਖਦੇ ਹਨ-
ਇਹ ਪਾਲੀ ਭੁਪਿੰਦਰ ਸਿੰਘ ਦੀ ਪੋਸਟ ਹੈ ।ਜਿਨ੍ਹਾਂ ਕੁ ਮੇਰੇ ਪੱਲੇ ਪਈ ਹੈ ਇਸ ਪੋਸਟ ਵਿਚ ਉਹ ਅਦਾਲਤ ਦੇ ਇਕ ਫੈਸਲੇ ਬਾਰੇ ਸਿੱਖਾਂ ਨੂੰ ਮੇਹਣੇ ਮਾਰ ਰਹੇ ਨੇ ਕਿ ਬੇਅਦਬੀ ਤੇ ਗੋ-ਲੀਕਾਂਡ ਬਾਰੇ ਅਦਾਲਤ ਦੇ ਫੈਸਲੇ ਖਿਲਾਫ ਹਨੇਰੀਆਂ ਉਠਾਲ ਦਵੋ।ਮੇਰਾ ਦਿਲ ਕਹਿੰਦਾ ਹੈ ਕਿ ਪਾਲੀ ਭੁਪਿੰਦਰ ਨੂੰ ਪਤਾ ਹੀ ਨਹੀਂ ਕਿ ਸਿੱਖ ਇਸ ਮਸਲੇ ਦੀ ਗੰਭੀਰਤਾ ਤੇ ਸੰਵੇਦਨਸ਼ੀਲਤਾ ਬਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਨ।ਇਸੇ ਕਰਕੇ ਅਦਾਲਤੀ ਫੈਸਲੇ ਮਗਰੋਂ ਤੁਰੰਤ ਆਪਸ ਵਿਚ ਸਲਾਹ ਮਸ਼ਵਰੇ ਕਰਕੇ ਚੰਡੀਗੜ੍ਹ ਵਿਚ ਮੀਟਿੰਗ ਸੱਦ ਲਈ ਗਈ ਜੋਕਿ ਪਾਲੀ ਭੁਪਿੰਦਰ ਦੀ ਪੋਸਟ ਲਿਖਣ ਤੱਕ ਸਿਰੇ ਵੀ ਚੜ੍ਹ ਗਈ।ਓਧਰ ਸਿੱਖ ਨੌਜਵਾਨਾਂ ਨੇ ਕੋਟਕਪੂਰੇ ਇਕੱਠ ਵੀ ਸੱਦ ਲਿਆ ਹੈ।ਇਧਰ ਇਹ ਅਦਾਲਤ ਦਾ ਫੈਸਲਾ ਆਗਿਆ ਤੇ ਹਾੜ੍ਹੀ ਦੇ ਦੌਰ ਵਿਚ ਪਹਿਲਾਂ ਹੀ ਬਹੁਤੇ ਸਿੰਘ ਦਿੱਲੀ ਕਿਸਾਨ ਮੋਰਚੇ ਵਿੱਚ ਗਏ ਹੋਏ ਨੇ।ਪਤਾ ਨਹੀਂ ਪਾਲੀ ਭੁਪਿੰਦਰ ਕਿਉਂ ਮੇਹਣੇ ਜਹੇ ਮਾਰਨ ਲੱਗ ਪਿਆ ਪਰ ਜਦ ਕੋਈ ਗਰਮਾਗਰਮੀ ਹੋ ਗੀ ਤਾਂ ਇਹ ਉਨ੍ਹਾਂ ਵਿੱਚ ਮੋਹਰੀ ਹੋਣਾ ਕਿ ਇਹ ਲੋਕ ਹੈ ਈ ਹਿੰਸਕ ਬਿਰਤੀ ਵਾਲੇ।ਫੇਰ ਇਹ ਵੀ ਐਲਾਨ ਕਰਨਾ ਹੈ ਕਿ ਜੀ ਸਿਖਰ ਤੇ ਗਏ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਸਰਕਾਰ ਤੇ “ਇਨ੍ਹਾਂ ਮੋਦੀ ਦੇ ਏਜੰਟਾਂ “ਨੇ ਖੇਡ ਖੇਡੀ ਆ।ਇਹੋ ਜਿਹੀ ਪੋਸਟ ਹੇਠਾਂ ਪਾਲੀ ਭੁਪਿੰਦਰ ਨੂੰ ਪੰਪ ਮਾਰਨ ਵਾਲੇ ਵੀਰੋ।ਨੌਜਵਾਨਾਂ ਨੂੰ ਉੰਗਲਾਂ ਨਾ ਦੇਵੋ।ਸਗੋਂ ਪਾਲੀ ਭੁਪਿੰਦਰ ਨੂੰ ਸਮਝਾਓ ਕਿ ਸੱਜਣਾ!ਇਸ ਅਦਾਲਤੀ ਫੈਸਲੇ ਖਿਲਾਫ ਜੋ ਸਰਗਰਮੀਆਂ ਮਘੀਆਂ ਹੋਈਆਂ ਨੇ,ਉਨ੍ਹਾਂ ਵਿਚ ਦਿਲੋਂ ਲੱਗੇ ਲੋਕਾਂ ਨੂੰ ਇਹ ਅਨਮੋਲ ਵਚਨ ਪੜ੍ਹਨ ਮਗਰੋਂ ਕਿੰਨਾ ਬੁਰਾ ਲੱਗੇਗਾ?

About admin

Check Also

ਕਾਮਰੇਡਾਂ ਨੇ ਆਖਿਰ ਉਹੀ ਕਰ ਦਿੱਤਾ ਜਿਸਦਾ….

ਪਿਛਲੇ ਦੋ ਹਫ਼ਤਿਆਂ ਤੋਂ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਏ …

%d bloggers like this: